Prime Punjab Times

Latest news
ਬੰਦੀ ਸਿੰਘਾਂ ਦੀ ਰਿਹਾਈ ਲਈ ਸੰਪੂਰਨ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਦਸੂਹਾ 'ਚ ਭਰਵਾਂ ਹੁੰਗਾਰਾ ਡਾ.ਉਬਰਾਏ ਨੇ ਦੁਬਈ ਚ ਮੌਤ ਦੇ ਮੂੰਹ ਵਿੱਚ ਗਏ ਨੌਜਵਾਨ ਦੇ ਪਰਿਵਾਰ ਦੀ ਸਾਰ ਲਈ DAV ਪਬਲਿਕ ਸਕੂਲ ਦੇ ਵਿਦਿਆਰਥੀ ਦਿਲਕਸ਼ ਸਿੰਘ ਨੇ ਜ਼ਿਲ੍ਹਾ ਪੱਧਰੀ ਕਿਕ ਬਾਕਸਿੰਗ ਮੁਕਾਬਲੇ 'ਚ ਜਿੱਤਿਆ ਕਾਂਸੇ ਮੈਡਲ ਖ਼ਾਲਸਾ ਕਾਲਜ ਵਿਖੇ "ਇਮਰਜਿੰਗ ਟੈਕਨਾਲੋਜੀ ਐਂਡ ਦਾ ਫਿਊਚਰ ਆਫ਼ ਆਈਟੀ” ਵਿਸ਼ੇ ’ਤੇ ਸੈਮੀਨਾਰ ਕਰਵਾਇਆ ਪੈਨਸ਼ਨ ਕੋਈ ਖੈਰਾਤ ਨਹੀਂ ,ਮੁਲਾਜ਼ਮਾਂ ਦਾ ਹੱਕ ਹੈ - ਆਗੂ ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਦਾਖਲਿਆਂ ਦੀ ਆਖਰੀ ਮਿਤੀ 'ਚ ਵਾਧਾ, ਵਿਦਿਆਰਥੀਆਂ ਲਈ ਸੁਨਹਿਰੀ ਮੌਕਾ - ... ਸ਼੍ਰੀ ਅਚਲੇਸ਼ਵਰ ਧਾਮ ਵਿੱਚ ਹਰਿਨਾਮ ਸੰਕੀਰਤਨ ਮਹਾਕੁੰਭ ਦਾ ਸ਼ਾਨਦਾਰ ਸਮਾਪਨ.. ਘੰਟਿਆਂ ਬੱਧੀ ਹੋਈ ਮੂਸਲਾਧਾਰ ਬਾਰਿਸ਼ ਕਾਰਨ ਤਹਿਸੀਲ ਦਸੂਹਾ ਹੋਈ ਹਾਲੋ ਬੇਹਾਲ ਖ਼ਾਲਸਾ ਕਾਲਜ ਵਿਖੇ ‘ਸੋਮਨਾਥ ਸੰਵਾਦ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਖਾਦਾਂ ਦੀ ਟੈਗਿੰਗ ਰੋਕਣ ਤੇ ਕਿਸਾਨਾਂ ਨੂੰ ਨਿਰਵਿਘਨ ਸਪਲਾਈ ਲਈ ਹੈਲਪਲਾਈਨ ਨੰਬਰ ਜਾਰੀ
ADVERTISEMENT
You are currently viewing ਦਿੱਲੀ ਜੰਤਰ ਮੰਤਰ ਅੱਜ ਫਿਰ ਕਿਸਾਨਾਂ ਦਾ ਆਇਆ ਹੜ੍ਹ..

ਦਿੱਲੀ ਜੰਤਰ ਮੰਤਰ ਅੱਜ ਫਿਰ ਕਿਸਾਨਾਂ ਦਾ ਆਇਆ ਹੜ੍ਹ..

ਦਿੱਲੀ (ਪੀ ਪੀ ਟੀ ਨਿਊਜ) 

ਦਿੱਲੀ ਜੰਤਰ ਮੰਤਰ ਅੱਜ ਫਿਰ ਕਿਸਾਨਾਂ ਦਾ ਆਇਆ ਹੜ੍ਹ

23 ਅਗਸਤ  : ਅੱਜ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਭਾਰਤ ਵੱਲੋਂ ਜੰਤਰ ਮੰਤਰ ਦਿੱਲੀ ਵਿਖੇ ਦਿੱਤੇ ਗਏ ਧਰਨੇ ਵਿੱਚ ਪੁਲਿਸ ਵੱਲੋਂ ਭਾਰੀ ਰੋਕਾਂ ਲਗਾਉਣ ਦੇਬ ਬਾਵਜੂਦ ਵੀ ਬਹੁਤ ਵੱਡੀ ਗਿਣਤੀ ਵਿੱਚ ਕਰੀਬ 30000 ਕਿਸਾਨਾਂ ਨੇ ਜੰਤਰ ਮੰਤਰ ਪਹੁੰਚ ਕੇ ਕੇਂਦਰ ਸਰਕਾਰ ਵਿਰੁੱਧ ਜਬਰਦਸਤ ਪ੍ਰਦਰਸ਼ਨ ਕੀਤਾ।ਇਸ ਮੌਕੇ ਬੋਲਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਲਖੀਮਪੁਰ ਕਾਂਡ ਦੇ ਪੀਡ਼ਤ ਪਰਿਵਾਰਾਂ ਨੂੰ ਸਰਕਾਰ ਤੁਰੰਤ ਇਨਸਾਫ਼ ਦੇਵੇ ਅਤੇ ਜੇਲ੍ਹਾਂ ਵਿਚ ਬੰਦ ਬੇਦੋਸ਼ੇ ਕਿਸਾਨਾਂ ਨੂੰ ਬਾਹਰ ਕੱਢਿਆ ਜਾਵੇ ਅਤੇ ਇਸ ਕਤਲ ਕਾਂਡ ਦੇ ਮੁੱਖ ਦੋਸ਼ੀ ਕੇਂਦਰੀ ਰਾਜ ਮੰਤਰੀ, ਅਜੈ ਮਿਸ਼ਰਾ ਟਹਿਣੀ ਨੂੰ ਬਰਖਾਸਤ ਕਰ ਕੇ ਜੇਲ੍ਹ ਵਿਚ ਡੱਕਿਆ ਜਾਵੇ ਅਤੇ ਗਵਾਹਾਂ ਤੇ ਹੋ ਰਹੇ ਹਮਲਿਆਂ ਨੂੰ ਰੋਕਿਆ ਜਾਵੇ,ਸਾਰੇ ਰਾਜਾਂ ਦੇ ਕਿਸਾਨਾਂ ਤੇ ਹੋਏ ਪਰਚੇ ਰੱਦ ਕੀਤੇ ਜਾਣ,ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਦੀ ਮਦਦ ਕੀਤੀ ਜਾਵੇ ਅਤੇ ਸ਼ਹੀਦ ਕਿਸਾਨਾਂ ਨੂੰ ਸਰਕਾਰ ਵੱਲੋਂ ਸ਼ਹੀਦ‍ਾਂ ਦਾ ਦਰਜਾ ਦਿੱਤਾ ਜਾਵੇ,ਭਾਰਤ ਨੂੰ ਡਬਲਯੂ.ਟੀ.ਓ ਵਿੱਚੋਂ ਬਾਹਰ ਕੱਢਿਆ ਜਾਵੇ,ਗੰਨੇ ਦਾ ਸਮਰਥਨ ਮੁੱਲ ਵਧਾਇਆ ਜਾਵੇ,ਖੇਤੀ ਵਿੱਚ ਵਰਤੋਂ ਵਾਲੀ ਮਸ਼ੀਨਰੀ(ਸੰਦਾਂ)ਤੋਂ GST ਹਟਾਈ ਜਾਵੇ,ਕਿਸਾਨ ਆਗੂਆਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਲੋਕ ਵਿਰੋਧੀ ਬਿਜਲੀ ਸੋਧ ਬਿੱਲ 2022 ਨੂੰ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦਿਆਂਗੇ ਅਤੇ ਕੇਂਦਰ ਸਰਕਾਰ ਨੂੰ ਕਿਸਾਨਾਂ ਅਤੇ ਮਜ਼ਦੂਰਾਂ ਦੇ ਸਾਰੇ ਕਰਜ਼ੇ ਤੇ ਤੁਰੰਤ ਲਕੀਰ ਮਾਰਨੀ ਚਾਹੀਦੀ ਹੈ।ਜੋ ਮੰਗ ਪੱਤਰ ਕਿਸਾਨਾਂ ਨੇ ਮਾਣਯੋਗ ਰਾਸ਼ਟਰਪਤੀ ਜੀ ਨੂੰ ਸੌਂਪਣਾ ਸੀ,ਉਹ ਰਾਸ਼ਟਰਪਤੀ ਦੀ ਤਰਫੋਂ ਡੀ ਐਮ ਸ਼ੰਤੋਸ਼ ਕੁਮਾਰ ਨਵੀਂ ਦਿੱਲੀ ਨੇ ਧਰਨੇ ਵਾਲੀ ਥਾਂ ਤੇ ਆ ਕੇ ਕਿਸਾਨ ਆਗੂਆਂ ਤੋਂ ਲਿਆ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ, ਸ਼ਿਵ ਕੁਮਾਰ ਕੱਕਾ ਜੀ,ਸ਼ਾਂਤਾ ਕੁਮਾਰ ਜੀ ਕਰਨਾਟਕਾ,ਸਚਿਨ ਮਹਾਪਾਤਰਾ ਉੜੀਸਾ, ਕੇ ਵੀ ਬੀਜੂ ਕੇਰਲਾ,ਜੇ ਕੇ ਪਟੇਲ ਗੁਜਰਾਤ,ਹਰਪਾਲ ਬਿਲਾਰੀ ਯੂ ਪੀ, ਰਿਸ਼ੀਪਾਲ ਅਮਾਵਤਾ,ਸੇਵਾ ਸਿੰਘ ਆਰੀਆ,ਜਸਵੀਰ ਸਿੰਘ ਭਾਟੀ,ਜਨਰਲ ਸਕੱਤਰ ਕਾਕਾ ਸਿੰਘ ਕੌਟੜਾ ਕਲਾ,ਭਾਰਤੀ ਕਿਸਾਨ ਯੂਨੀਅਨ ਖੋਸਾ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ, ਗੁਰਮੁੱਖ ਸਿੰਘ ਅੰਨਦਾਤਾ,ਕਿਸਾਨ ਸੰਘਰਸ਼ ਕਮੇਟੀ ਕੋਟਬੁੱਢਾ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਢਾ,ਲੋਕ ਭਲਾਈ ਵੈਲਫੇਅਰ ਸੁਸਾਇਟੀ ਪ੍ਰਧਾਨ ਬਲਦੇਵ ਸਿੰਘ ਸਿਰਸਾ,ਅਭਿਮੰਨਿਊ ਕੋਹਾੜ ਹਰਿਆਣਾ,ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ, ਪ੍ਰਧਾਨ ਸੁਖਦੇਵ ਸਿੰਘ ਭੋਜਰਾਜ, ਰਾਹੁਲ ਰਾਜ ਮੱਧ ਪ੍ਰਦੇਸ਼,ਬੀਬਾ ਅਨੀਤਾ ਕੁੰਡੂ,ਜਰਨੈਲ ਸਿੰਘ ਚਾਹਲ,ਲਖਵਿੰਦਰ ਸਿੰਘ ਅੌਲਖ,ਗੁਰਦਾਸ ਸਿੰਘ ਲੱਕੜਵਾਲ,ਮਨੋਜ ਸ਼ਹਿਰਾਵਤ,ਅਕਸ਼ੈ ਨਰਵਾਲ,ਦਸੂਹਾ ਗੰਨਾ ਸੰਘਰਸ਼ ਕਮੇਟੀ ਪ੍ਰਧਾਨ ਸੁਖਪਾਲ ਸਿੰਘ ਡੱਫਰ,ਪੱਗੜੀ ਸੰਭਾਲ ਲਹਿਰ ਪ੍ਰਧਾਨ ਸਤਨਾਮ ਸਿੰਘ ਬਾਗੜੀਆਂ, ਵਰਿੰਦਰ ਹੁੱਡਾ, ਗੁਰਪ੍ਰੇਮ ਸਿੰਘ ,ਰਣਵੀਰ ਮਲਿਕ,ਸੰਦੀਪ ਸ਼ਾਸ਼ਤਰੀ,ਦੋਆਬਾ ਵੈਲਫੇਅਰ ਸੰਘਰਸ਼ ਕਮੇਟੀ ਪ੍ਰਧਾਨ ਹਰਸ਼ਲਿਦਰ ਸਿੰਘ ਕਿਸ਼ਨਗੜ,ਗੁਰਨਾਮ ਸਿੰਘ ਝੱਬਰ,ਭਾਰਤੀ ਕਿਸਾਨ ਯੂਨੀਅਨ ਮਾਨਸਾ ਪ੍ਰਧਾਨ ਗੁਰਚਰਨ ਸਿੰਘ ਭੀਖੀ,ਭਾਰਤੀ ਕਿਸਾਨ ਯੂਨੀਅਨ, ਮਾਝਾ ਪ੍ਰਧਾਨ ਬਾਬਾ ਕੰਵਲਜੀਤ ਸਿੰਘ ਪੰਡੋਰੀ, ਬਾਰਡਰ ਕਿਸਾਨ ਸੰਘਰਸ਼ ਯੂਨੀਅਨ ਪ੍ਰਧਾਨ ਰਘਬੀਰ ਸਿੰਘ ਭੰਗਾਲਾ,ਕਿਸਾਨ ਮਜ਼ਦੂਰ ਸੰਘਰਸ਼ ਐਸੋਸੀਏਸ਼ਨ,ਪ੍ਰਧਾਨ ਰਜਿੰਦਰ ਸਿੰਘ ਬੈਨੀਪਾਲ,ਕਿਸਾਨ ਯੂਥ ਵਿੰਗ ਪੰਜਾਬ,ਪ੍ਰਧਾਨ ਸਮਸ਼ੇਰ ਸਿੰਘ ਸ਼ੇਰਾ,ਅਮਰਜੀਤ ਸਿੰਘ ਰੱੜਾ,ਪੰਜਾਬ ਕਿਸਾਨ ਮਜਦੂਰ ਯੂਨੀਅਨ, ਬਲਬੀਰ ਸਿੰਘ ਰੰਧਾਵਾ ਨੇ ਧਰਨੇ ਨੂੰ ਸੰਬੋਧਨ ਕੀਤਾ ਅਤੇ ਸਟੇਜ ਸਕੱਤਰ ਦੀ ਜਿਮੇਵਾਰੀ ਆਤਮਾ ਰਾਮ ਝੋਰੜ,ਸੁਖਦੇਵ ਸਿੰਘ ਭੋਜਰਾਜ ਅਤੇ ਜਗਜੀਤ ਸਿੰਘ ਮੰਡ ਨੇ ਸਾਂਝੇ ਤੌਰ ਨਿਭਾਈ।