ਗੁਰਦਾਸਪੁਰ(ਅਸ਼ਵਨੀ)
ਫੇਰੀ ਲੱਗਾ ਕੇ ਦਾਲਾਂ ਵੇਚਣ ਵਾਲੇ ਤੋਂ ਮੋਟਰਸਾਈਕਲ ਸਵਾਰ ਪੇਸੇ ਝਪਟ ਕੇ ਫ਼ਰਾਰ
9 ਅਕਤੂਬਰ : ਗੁਰਦਾਸਪੁਰ ਵਸਨੀਕ ਪਿੰਡਾਂ ਵਿੱਚ ਫੇਰੀ ਲੱਗਾ ਕੇ ਦਾਲਾਂ ਵੇਚਣ ਵਾਲੇ ਵਿਅਕਤੀ ਤੋਂ ਇਕ ਨਾਮਾਲੂਮ ਮੋਟਰਸਾਈਕਲ ਸਵਾਰ ਝਪਟ ਮਾਰ ਕੇ ਪੇਸੇ ਖੋਹ ਕੇ ਫ਼ਰਾਰ ਹੋ ਗਿਆ ।ਇਸ ਸੰਬੰਧ ਵਿੱਚ ਪੁਲਿਸ ਸਟੇਸ਼ਨ ਤਿੱਬੜ ਦੀ ਪੁਲਿਸ ਵੱਲੋਂ ਨਾਮਾਲੂਮ ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ । ਰੋਸ਼ਨ ਲਾਲ ਪੁੱਤਰ ਮੁਨਸ਼ੀ ਰਾਮ ਵਾਸੀ ਗੁਰਦਾਸਪੁਰ ਨੇ ਪੁਲਿਸ ਨੂੰ ਦਰਜ ਕਰਵਾਈ ਰਿਪ੍ਰੋਟ ਰਾਹੀ ਦੱਸਿਆ ਕਿ ਉਹ ਪਿੰਡਾਂ ਵਿੱਚ ਫੇਰੀ ਲੱਗਾ ਕੇ ਦਾਲਾਂ ਵੇਚਣ ਦਾ ਕੰਮ ਕਰਦਾ ਹੈ ਬੀਤੇ ਦਿਨ ਉਹ ਆਪਣੀ ਸਕੂਟਰੀ ਨੰਬਰ ਪੀ ਬੀ 06 ਏ ਆਈ 0233 ਤੇ ਸਵਾਰ ਹੋ ਕੇ ਪਿੰਡ ਤਿੱਬੜ ਤੋਂ ਗੁਰਦਾਸਪੁਰ ਆ ਰਿਹਾ ਸੀ ਜਦੋਂ ਉਹ ਕਰੀਬ 1.30 ਵਜੇ ਦੁਪਿਹਰ ਪਿੰਡ ਕੋਠੇ ਨੇੜੇ ਪੁਜਾ ਤਾਂ ਪਿੱਛੇ ਤੋਂ ਇਕ ਨਾਮਾਲੂਮ ਪਲਸਰ ਮੋਟਰਸਾਈਕਲ ਤੇ ਸਵਾਰ ਹੋ ਕੇ ਆਇਆ ਤੇ ਉਸ ਦੇ ਕੁੜਤੇ ਦੀ ਜੇਬ ਜਿਸ ਵਿੱਚ 18 ਹਜ਼ਾਰ 5 ਸੋ ਰੁਪਏ ਸਨ ਝਪਟ ਮਾਰ ਕੇ ਲੇ ਗਿਆ । ਸਬ ਇੰਸਪੈਕਟਰ ਅਮੈਨੂਅਲ ਮਸੀਹ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।








