ਗੁਰਦਾਸਪੁਰ 10 ਨਵੰਬਰ ( ਅਸ਼ਵਨੀ ) :- ਅਸਟਰੇਲੀਆ ਭੇਜਣ ਅਤੇ ਪੀ ਆਰ ਦਬਾਉਣ ਦੇ ਨਾ ਤੇ ਦਾ 24 ਲੱਖ 70 ਹਜ਼ਾਰ ਦੀ ਠੱਗੀ ਮਾਰਣ ਦੇ ਦੋਸ਼ ਵਿੱਚ ਪੁਲਿਸ ਸਟੇਸ਼ਨ ਦੀਨਾ ਨਗਰ ਦੀ ਪੁਲਿਸ ਵੱਲੋਂ ਇਕ ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ । ਸਰਬਜੀਤ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਕੌਟਾ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ਰਾਹੀਂ ਦਸਿਆਂ ਕਿ ਵਿੱਕੀ ਸ਼ਰਮਾ ਪੁੱਤਰ ਰਾਜ ਕੁਮਾਰ ਸ਼ਰਮਾ ਵਾਸੀ ਜਲੰਧਰ ਉਸ ਦੇ ਲੜਕੇ ਰਮਨਬੀਰ ਸਿੰਘ ਨੂੰ ਅਸਟਰੇਲੀਆ ਭੇਜਣ ਅਤੇ ਪੀ ਆਰ ਦਿਵਾਉਣ ਲਈ 26 ਲੱਖ ਰੁਪਈਆ ਲੇ ਕੇ ਉਸ ਨੂੰ ਟੂਰਿਸਟ ਵੀਜ਼ੇ ਤੇ ਮਲੇਸ਼ੀਆ ਭੇਜ ਦਿੱਤਾ ਜਦੋ ਉਸ ਨੇ ਆਪਣੇ ਪੇਸੇ ਵਾਪਿਸ ਮੰਗੇ ਤਾਂ ਉਸ ਨੂੰ 1 ਲੱਖ 30 ਹਜ਼ਾਰ ਰੁਪਏ ਵਾਪਿਸ ਕਰ ਦਿੱਤੇ ਜਦੋਕਿ ਬਾਕੀ ਪੈਸੇ 24 ਲੱਖ 70 ਹਜ਼ਾਰ ਵਾਪਿਸ ਨਾ ਕਰਕੇ ਉਸ ਨਾਲ ਠੱਗੀ ਮਾਰੀ ਹੈ । ਸਬ ਇੰਸਪੈਕਟਰ ਧਰਮਜੀਤ ਨੇ ਦਸਿਆਂ ਕਿ ਸਰਬਜੀਤ ਸਿੰਘ ਵੱਲੋਂ ਕੀਤੀ ਸ਼ਿਕਾਇਤ ਦੀ ਜਾਂਚ ਉਪ ਪੁਲਿਸ ਕਪਤਾਨ ਡੀਟੈਕਟਿਵ ਗੁਰਦਾਸਪੁਰ ਵੱਲੋਂ ਕਰਨ ਉਪਰੰਤ ਉਕਤ ਵਿੱਕੀ ਸ਼ਰਮਾ ਦੇ ਵਿਰੁੱਧ ਧਾਰਾ 420 ਅਧੀਨ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।
ਵੱਡੀ ਖਬਰ… ਅਸਟਰੇਲੀਆ ਭੇਜਣ ਦੇ ਨਾਂ ਤੇ 24 ਲੱਖ 70 ਹਜ਼ਾਰ ਦੀ ਠੱਗੀ,ਇੱਕ ਵਿਰੁੱਧ ਮਾਮਲਾ ਦਰਜ
- Post published:November 10, 2021
You Might Also Like
आबकारी विभाग द्वारा अवैध शराब का कारोबार करने वालों के विरुद्ध की जा रही है सख्त कार्रवाई : ई.टी.ओ गौतम गोबिन्द
पूर्व विधायक व स्वास्थ्य विभाग के चेयरमैन अश्विनी सेखड़ी ने बटाला को जिला बनाने के आश्वासन पर 29 दिसंबर का अनशन वह आत्मदा किया रद्द
ਸ਼ਿਵ ਬਟਾਲਾਵੀ ਦੇ ਮੁਹੱਲੇ ਗੇਟਾਂ ਨੂੰ ਮਿਲ ਰਿਹਾ ਨਵਾਂ ਰੂਪ – ਧੀਰੇਜ ਵਰਮਾ ਵੱਲੋਂ ਰੇਲਵੇ ਰੋਡ ਐਂਟਰੀ ਗੇਟ ਦੀ ਸਫ਼ਾਈ, ਰੰਗ–ਰੋਗਨ ਤੇ ਸੋੰਦਰਤਾ ਮੁਹਿੰਮ ਜੰਗੀ ਪੱਧਰ ‘ਤੇ ਸ਼ੁਰੂ
ਸਿਵਲ ਹਸਪਤਾਲ ਪਠਾਨਕੋਟ ਦੇ ਐਮਰਜੈਂਸੀ ਵਾਰਡ ਦਾ ਸਿਵਲ ਸਰਜਨ ਡਾ. ਸੁਨੀਤਾ ਸ਼ਰਮਾ ਵੱਲੋਂ ਨਿਰੀਖਣ







