Prime Punjab Times

Latest news
ਨਗਰ ਕੌਂਸਲ ਚੋਣਾਂ 'ਚ ਝਾੜੂ ਤੇ ਪੰਜੇ 'ਚ ਹੋਵੇਗੀ ਕੜੀ ਟੱਕਰ,ਅਕਾਲੀ ਤੇ ਫੁੱਲ ਨੇ 50 ਪ੍ਰਤੀਸ਼ਤ ਉਮੀਦਵਾਰ ਚੋਣ ਮੈਦਾਨ ਚ ... ਅਰਵਿੰਦਰ ਸਿੰਘ ਰਸੂਲਪੁਰ ਦੀ ਅਗਵਾਹੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫਤਰ ਦਾ ਉਦਘਾਟਨ DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਤੰਬਾਕੂ ਨਿਸ਼ੇਧ ਦਿਵਸ ਤੇ ਪੋਸਟਰ ਮੇਕਿੰਗ ਪ੍ਰਤੀਯੋਗਿਤਾ ਦਾ ਆਯੋਜਨ ਸਕੂਲ ਵਿਦਿਆਰਥੀਆਂ ਦੀ ਬੱਸ ਅਤੇ ਟਿੱਪਰ ਵਿਚਾਲੇ ਵਾਪਰਿਆ ਹਾਦਸਾ, ਸਾਰੇ ਬੱਚੇ ਸੁਰੱਖਿਅਤ DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਯੈਲੋ ਡੇ ਬੜੇ ਧੂਮਧਾਮ ਨਾਲ ਮਨਾਇਆ ਗਿਆ ਕਤਲ ਕੇਸ ਵਿੱਚ ਲੋੜੀਂਦਾ ਮੁਲਜ਼ਮ ਅਸ਼ੀਸ ਉਰਫ਼ ਸੀਪਾ ਕਾਬੂ, ਬਰੇਟਾ ਪਿਸਟਲ ਤੇ ਜ਼ਿੰਦਾ ਕਾਰਤੂਸ ਬਰਾਮਦ KMS ਕਾਲਜ ਵਿਖੇ ਵਿਦਿਆਰਥੀਆਂ ਦੇ ਵਧੀਆ ਭਵਿੱਖ ਲਈ ਇਸ ਸਾਲ ਤਿੰਨ ਨਵੇਂ ਪ੍ਰੋਫੈਸ਼ਨਲ ਡਿਗਰੀ ਕੋਰਸ ਸ਼ੁਰੂ ਕੀਤੇ ਗਏ - ਪ੍ਰ... ਮਾਤਾ ਪੰਜਪੀਰੀ ਦਰਬਾਰ ਪਿੰਡ ਕੋਈ ਵਿਖੇ ਸਲਾਨਾ ਭੰਡਾਰਾ ਭਲਕੇ ਬਾਬਾ ਦੀਪ ਸਿੰਘ ਚੈਰੀਟੇਬਲ ਹਸਪਤਾਲ ਵਿਖੇ ਫ੍ਰੀ ਮੈਡੀਕਲ ਕੈਂਪ ਆਯੋਜਿਤ, 200 ਮਰੀਜ਼ਾਂ ਨੇ ਲਿਆ ਲਾਹਾ DAV ਪਬਲਿਕ ਸਕੂਲ ਗੜਦੀਵਾਲਾ ਦੇ ਬਾਰਵੀਂ ਦਾ ਨਤੀਜਾ ਰਿਹਾ 100 ਪ੍ਰਤੀਸ਼ਤ
ADVERTISEMENT
You are currently viewing ਪੀ ਐੱਚ ਸੀ ਭੂੰਗਾ ਵਿਖੇ ਵਿਸ਼ਵ ਅਬਾਦੀ ਜਾਗਰੂਕਤਾ ਦਿਵਸਤ ਹਿਤ ਅਬਾਦੀ ਸਥਿਰਤਾ ਪਖਵਾੜਾ ਮਨਾਇਆ

ਪੀ ਐੱਚ ਸੀ ਭੂੰਗਾ ਵਿਖੇ ਵਿਸ਼ਵ ਅਬਾਦੀ ਜਾਗਰੂਕਤਾ ਦਿਵਸਤ ਹਿਤ ਅਬਾਦੀ ਸਥਿਰਤਾ ਪਖਵਾੜਾ ਮਨਾਇਆ

ਪੀ ਐੱਚ ਸੀ ਭੂੰਗਾ ਵਿਖੇ ਵਿਸ਼ਵ ਅਬਾਦੀ ਜਾਗਰੂਕਤਾ ਦਿਵਸਤ ਹਿਤ ਅਬਾਦੀ ਸਥਿਰਤਾ ਪਖਵਾੜਾ ਮਨਾਇਆ

ਗੜ੍ਹਦੀਵਾਲਾ 11 ਜੁਲਾਈ (ਚੌਧਰੀ) : ਪੰਜਾਬ ਸਰਕਾਰ ਅਤੇ ਕਾਰਜਕਾਰੀ ਸਿਵਲ ਸਰਜਨ ਹੁਸ਼ਿਆਰਪੁਰ ਡਾ.ਪਵਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ.ਮਨੋਹਰ ਲਾਲ ਦੀ ਪ੍ਰਧਾਨਗੀ ਹੇਠ ਡਾ.ਜਤਿੰਦਰ ਭਾਟੀਆ  ਦੇ ਸਹਿਯੋਗ ਲਾਲ ਪੀਐਚਸੀ ਭੰਗਾ ਵਿਖੇ ਵਿਸ਼ਵ ਅਬਾਦੀ ਜਾਗਰੂਕਤਾ ਦਿਵਸ ਤਹਿਤ ਅਬਾਦੀ ਸਥਿਰਤਾ ਪਖਵਾੜਾ ਮਨਾਇਆ ਗਿਆ। ਜਿਸਦੀ ਇਸ ਬਾਰ ਦੀ ਥੀਮ ਪਰਿਵਾਰ ਨਿਯੋਜਨ ਦਾ ਅਪਨਾਉ ਉਪਾਏ, ਲਿਖੇ ਤੱਰਕੀ ਦਾ ਨਵਾਂ ਅਧਿਆਇ ” ਹੈ।

ਇਸ ਮੌਕੇ ਮੈਡੀਕਲ ਅਫਸਰ ਡਾ. ਜਤਿੰਦਰ ਭਾਟੀਆਂ ਜੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਵਿਸ਼ਵ ਦੀ ਲਗਾਤਾਰ ਵੱਧ ਰਹੀ ਜਨਸੰਖਿਆ ਇੱਕ ਬਹੁਤ ਵੱਡੀ ਸਮਸਿਆ ਹੈ ਜਿਸਦੇ ਆਉਣ ਵਾਲੇ ਸਮੇਂ ਵਿੱਚ ਭਿਆਨਕ ਪਰਿਣਾਮ ਹੋਣਗੇ। ਜਨਸੰਖਿਆ ਵਧਣ ਨਾਲ ਅਨਪੜਤਾ, ਬੇਰੁਜਗਾਰੀ, ਗਰੀਬੀ ਆਦਿ ਹੋਰ ਸਮਸਿਆਵਾਂ ਪੈਦਾ ਹੁੰਦੀਆਂ ਹਨ। ਉਨਾਂ ਨੇ ਕਿਹਾ ਕਿ ਵੱਧ ਰਹੀ ਆਬਾਦੀ ਨੂੰ ਰੋਕਣ ਲਈ ਪਰਿਵਾਰ ਨਿਯੋਜਨ ਦੇ ਵੱਖ-ਵੱਖ ਸਾਧਨ ਜਿਵੇਂ ਕਿ ਨਲਬੰਦੀ, ਨਸਬੰਦੀ, ਕੰਡੋਮ, ਓਰਲ ਪਿਲਸ, ਐਮਰਜੈਂਸ ਪਿਲਸ ਆਦਿ ਨੂੰ ਅਪਣਾਉਣ ਚਾਹੀਦਾ ਅਤੇ ਬਚਿਆਂ ਦੇ ਜਨਮ ਵਿੱਚ ਤਿੰਨ ਸਾਲ ਦਾ ਅੰਤਰਾਲ ਬਣਾ ਕੇ ਰੱਖਣਾ ਚਾਹੀਦਾ ਹੈ। ਅੱਗੇ ਉਹਨਾਂ ਨੇ ਕਿਹਾ ਕਿ ਵਿਸ਼ਵ ਆਬਾਦੀ ਪੰਦਰਵਾੜਾ ਜੋ ਕਿ 11 ਜੁਲਾਈ ਤੋਂ 24 ਜੁਲਾਈ ਤੱਕ ਪੀਐਚਸੀ ਭੁੱਗਾ ਮਨਾਇਆ ਜਾਵੇਗਾ।ਜਿਸ ਵਿੱਚ ਨਲਬੰਦੀ ਅਤੇ ਨਸਬੰਦੀ ਦੇ ਮੁਫਤ ਅਪਰੈਸ਼ਨ ਕੀਤੇ ਜਾਣਗੇ।ਇਸ ਮੌਕੇ ਜਸਤਿੰਦਰ ਸਿੰਘ ਬੀਈਈ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਚੰਗੇ ਸਿਹਤ ਮੰਦ ਸਮਾਜ ਦੇ ਨਿਰਮਾਣ ਲਈ ਜਨ ਸੰਖਿਆ ਤੇ ਕਾਬੂ ਪਾਉਣਾ ਬਹੁਤ ਜ਼ਰੂਰੀ ਹੈ। ਸਾਨੂੰ ਸਾਰਿਆਂ ਨੂੰ ਇਕ ਸਾਥ ਮਿਲ ਕੇ ਵੱਧਦੀ ਆਬਾਦੀ ਨੂੰ ਰੋਕਣ ਲਈ ਯਤਨ ਕਰਨੇ ਚਾਹੀਦੇ ਹਨ।ਉਨਾ ਕਿਹਾ ਕਿ ਵਧੇਰੇ ਜਾਣਕਾਰੀ ਲਈ ਨਜਦੀਕੀ ਸਿਹਤ ਕੇਂਦਰ ਵਿਖੇ ਸਪੰਰਕ ਕੀਤਾ ਜਾਵੇ।

ਇਸ ਮੌਕੇ ਡਾ.ਜਗਤਾਰ ਸਿੰਘ,ਡਾ.ਸਤਵਿੰਦਰ ਸਿੰਘ ਡਾ. ਸ਼ਿਵਾਨੀ,ਉਮੇਸ਼ ਕੁਮਾਰ,ਕੇਵਲ ਕ੍ਰਿਸ਼ਨ ਉਨਕਾਰ ਸਿੰਘ,ਦੀਕਸ਼ਾ ,ਹਰਮਨਪਤ ਕਰ, ਇੰਦਰਜੀਤ ਸਿੰਘ,ਜਸਵਿੰਦਰ ਕੌਰ ਆਸ਼ਾ ਵਰਕਰ ਅਤੇ ਹੋਰ ਲੋਕ ਸ਼ਾਮਲ ਸਨ।

error: copy content is like crime its probhihated