ਬਟਾਲਾ, 19 ਅਗਸਤ (ਅਵਿਨਾਸ਼ ਸ਼ਰਮਾ)
ਅਮਨਦੀਪ ਜੈਂਤੀਪੁਰ ਵੱਲੋਂ ਸ਼੍ਰੀ ਰਾਮਲੱਲਾ ਦੇ ਸਰੂਪ ਲਈ 15 ਲੱਖ ਰੁਪਏ ਭੇਂਟ
: ਵਿਸ਼ਵ ਪ੍ਰਸਿੱਧ ਸ਼੍ਰੀ ਅਚਲੇਸ਼ਵਰ ਧਾਮ ਵਿੱਚ ਸਾਵਣ ਮਹੀਨੇ ਨੂੰ ਸਮਰਪਿਤ ਚੱਲ ਰਹੇ ਸ਼੍ਰੀ ਹਰਿਨਾਮ ਸੰਕੀਰਤਨ ਮਹਾਕੁੰਭ ਦਾ ਪੰਜਵੇਂ ਅਤੇ ਆਖਰੀ ਸੋਮਵਾਰ ਦੀ ਰਾਤ ਸ਼ਰਧਾ, ਭਗਤੀ ਅਤੇ ਉਤਸ਼ਾਹ ਨਾਲ ਸ਼ਾਨਦਾਰ ਸਮਾਪਨ ਹੋਇਆ। ਇਸ ਮੌਕੇ ਪ੍ਰਸਿੱਧ ਭਜਨ ਗਾਇਕ ਮੁਕੁਲ ਦ੍ਰਿਵੇਦੀ ਮਥੁਰਾ-ਵ੍ਰਿੰਦਾਵਨ ਵਾਲਿਆਂ ਨੇ ਆਪਣੇ ਮਧੁਰ ਭਜਨਾਂ ਨਾਲ ਅਜਿਹਾ ਰੰਗ ਬੰਨ੍ਹਿਆ ਕਿ ਸਮੁੱਚਾ ਅਚਲੇਸ਼ਵਰ ਧਾਮ ਹਰਿਨਾਮ ਸੰਕੀਰਤਨ ਦੀ ਗੂੰਜ ਨਾਲ ਭਗਤੀਮਈ ਹੋ ਗਿਆ। ਸ਼੍ਰੀ ਹਰਿਨਾਮ ਅਤੇ ਸ਼ਿਵ ਮਹਿਮਾ ਦੇ ਭਜਨਾਂ ’ਤੇ ਸ਼ਰਧਾਲੂ ਭਾਵ-ਵਿਭੋਰ ਹੋ ਕੇ ਝੂਮਦੇ ਨਜ਼ਰ ਆਏ।
ਮਹਾਕੁੰਭ ਦੌਰਾਨ ਹਜ਼ਾਰਾਂ ਸ਼ਰਧਾਲੂਆਂ ਨੇ ਸ਼੍ਰੀ ਕਾਰਤਿਕ ਸਵਾਮੀ ਜੀ ਅਤੇ ਭਗਵਾਨ ਭੋਲੇਨਾਥ ਦੇ ਮੰਦਰਾਂ ਵਿੱਚ ਮੱਥਾ ਟੇਕ ਕੇ ਪੂਜਾ-ਅਰਚਨਾ ਕੀਤੀ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ। ਸ਼ਰਧਾਲੂਆਂ ਨੇ ਹਰਿਨਾਮ ਸੰਕੀਰਤਨ ਵਿੱਚ ਸ਼ਾਮਲ ਹੋ ਕੇ ਭਗਤੀ ਰਸ ਦਾ ਆਨੰਦ ਮਾਣਿਆ। ਇਸ ਦੌਰਾਨ ਮੰਦਰ ਪਰਿਸਰ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ ਰਹੀ ਅਤੇ ਪੂਰਾ ਵਾਤਾਵਰਣ ਭਗਤੀ ਦੇ ਰੰਗ ਵਿੱਚ ਰੰਗਿਆ ਰਿਹਾ।
ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਸਭ ਤੋਂ ਪਹਿਲਾਂ ਸ਼੍ਰੀ ਅਚਲੇਸ਼ਵਰ ਧਾਮ ਵਿੱਚ ਮੱਥਾ ਟੇਕਿਆ ਅਤੇ ਭਗਵਾਨ ਸ਼੍ਰੀ ਕਾਰਤਿਕ ਸਵਾਮੀ ਅਤੇ ਭਗਵਾਨ ਭੋਲੇਨਾਥ ਦੇ ਮੰਦਰਾਂ ਵਿੱਚ ਪੂਜਾ-ਅਰਚਨਾ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ। ਉਨ੍ਹਾਂ ਦੇ ਨਾਲ ਸਰਪੰਚ ਸੰਦੀਪ ਕਾਲੂ ਜੈਂਤੀਪੁਰ, ਅਸ਼ਵਨੀ ਕੁਮਾਰ ਸਾਬਕਾ ਸਰਪੰਚ ਅਤੇ ਮਨਦੀਪ ਕੁਮਾਰ ਜੈਂਤੀਪੁਰ ਵੀ ਮੌਜੂਦ ਸਨ।
ਇਸ ਮੌਕੇ ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਆਪਣੇ ਸਵਰਗਵਾਸੀ ਪਿਤਾ ਸਵ. ਰਾਜਿੰਦਰ ਕੁਮਾਰ ਪੱਪੂ ਜੈਂਤੀਪੁਰ ਦੀ ਯਾਦ ਵਿੱਚ ਪਰਿਵਾਰ ਵੱਲੋਂ ਸ਼੍ਰੀ ਅਚਲੇਸ਼ਵਰ ਧਾਮ ਵਿੱਚ ਸਥਾਪਿਤ ਕੀਤੇ ਜਾਣ ਵਾਲੇ ਸ਼੍ਰੀ ਰਾਮਲੱਲਾ ਦੇ ਸਰੂਪ ਲਈ 15 ਲੱਖ ਰੁਪਏ ਦਾ ਚੈੱਕ ਸ਼੍ਰੀ ਅਚਲੇਸ਼ਵਰ ਮੰਦਰ ਕਾਰ ਸੇਵਾ ਟਰੱਸਟ ਦੇ ਮੁੱਖ ਸੇਵਾਦਾਰ ਅਤੇ ਸੀਨੀਅਰ ਚੀਫ ਟਰੱਸਟੀ ਪਵਨ ਕੁਮਾਰ ਪੰਮਾ ਨੂੰ ਭੇਟ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੀ ਅਚਲੇਸ਼ਵਰ ਧਾਮ ਦੀ ਧਾਰਮਿਕ ਅਤੇ ਆਧਿਆਤਮਿਕ ਸ਼ਾਨ ਨੂੰ ਹੋਰ ਨਿਖਾਰਨ ਲਈ ਉਨ੍ਹਾਂ ਦਾ ਪਰਿਵਾਰ ਭਵਿੱਖ ਵਿੱਚ ਵੀ ਹਰ ਸੰਭਵ ਸਹਿਯੋਗ ਦੇਣ ਲਈ ਤਤਪਰ ਰਹੇਗਾ।
ਚੈੱਕ ਭੇਟ ਕਰਨ ’ਤੇ ਟਰੱਸਟ ਵੱਲੋਂ ਐਡਵੋਕੇਟ ਅਮਨਦੀਪ ਜੈਂਤੀਪੁਰ ਅਤੇ ਉਨ੍ਹਾਂ ਦੇ ਨਾਲ ਪਹੁੰਚੇ ਸਾਥੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਮੁੱਖ ਸੇਵਾਦਾਰ ਪਵਨ ਕੁਮਾਰ ਪੰਮਾ ਨੇ ਟਰੱਸਟ ਵੱਲੋਂ 15 ਲੱਖ ਰੁਪਏ ਦੀ ਸਹਿਯੋਗ ਰਾਸ਼ੀ ਦੇਣ ਲਈ ਅਮਨਦੀਪ ਜੈਂਤੀਪੁਰ ਅਤੇ ਉਨ੍ਹਾਂ ਦੇ ਪਰਿਵਾਰ ਦਾ ਧੰਨਵਾਦ ਕੀਤਾ।
ਸ਼੍ਰੀ ਹਰਿਨਾਮ ਸੰਕੀਰਤਨ ਮਹਾਕੁੰਭ ਦਾ ਆਯੋਜਨ ਸ਼੍ਰੀ ਅਚਲੇਸ਼ਵਰ ਮੰਦਰ ਕਾਰ ਸੇਵਾ ਟਰੱਸਟ ਦੇ ਮੁੱਖ ਸੇਵਾਦਾਰ ਅਤੇ ਸੀਨੀਅਰ ਚੀਫ ਟਰੱਸਟੀ ਪਵਨ ਕੁਮਾਰ ਪੰਮਾ ਦੀ ਅਗਵਾਈ ਹੇਠ ਸਮੂਹ ਟਰੱਸਟੀਆਂ ਅਤੇ ਸੰਗਤ ਦੇ ਸਹਿਯੋਗ ਨਾਲ ਕੀਤਾ ਗਿਆ। ਮਹਾਕੁੰਭ ਦੇ ਆਖਰੀ ਦਿਨ ਸ਼ਰਧਾਲੂਆਂ ਲਈ ਵੱਖ-ਵੱਖ ਕਿਸਮ ਦੇ ਲੰਗਰਾਂ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ।
ਇਸ ਮੌਕੇ ਚੀਫ ਟਰੱਸਟੀ ਸੁਰਿੰਦਰ ਬਾਂਸਲ, ਗੀਤੇਸ਼ ਸਾਨਨ, ਰਮੇਸ਼ ਮਲਹੋਤਰਾ, ਟਰੱਸਟੀ ਸੰਜੀਵ ਗੁਲਾਟੀ, ਅਸ਼ੋਕ ਲੂਥਰਾ, ਗੁਲਸ਼ਨ ਕੁਮਾਰ, ਰਮਨ ਸੈਣੀ, ਰਾਜੀਵ ਖੋਸਲਾ, ਗੌਰਵ ਅਗਰਵਾਲ, ਅਸ਼ੋਕ ਕੁੰਦਰਾ, ਰਮੇਸ਼ ਚੋਪੜਾ, ਅਮਿਤ ਪੁਰੀ, ਜੈਦੀਪ ਅਗਰਵਾਲ, ਵਿਜੇ ਵਰਮਾ, ਸੌਰਭ ਮਰਵਾਹਾ, ਅੰਜਨ ਬਾਂਸਲ, ਸੁਭਾਸ਼ ਦੀਵਾਨ, ਆਸ਼ੀਸ਼ ਮਿਲ, ਸਤੀਸ਼ ਮਹੇ, ਸੁਰਿੰਦਰ ਕੁਮਾਰ ਕਾਕਾ, ਨਰਿੰਦਰ ਭਾਟੀਆ, ਆਕਾਸ਼ ਮਰਵਾਹਾ ਅਲਫਾ ਫਾਊਂਡਰੀ, ਰੋਹਿਤ ਕੁੰਦਰਾ, ਪਵਨ ਵਿਜ, ਸ਼ਿਵ ਸਾਨਨ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।
ਸ਼ਹਿਰ ਦੇ ਪਤਵੰਤੇ ਵਿਅਕਤੀਆਂ ਵਿੱਚ ਕੌਂਸਲਰ ਪਿੰਕੀ ਪੰਮਾ, ਸੀਨੀਅਰ ਕਾਂਗਰਸ ਆਗੂ ਹੀਰਾ ਅਤਰੀ, ਚੰਦਰ ਮੋਹਨ ਵਿਜ, ਰਾਜਿੰਦਰ ਜੁਲਕਾ, ਬਿੱਲੂ ਐਮ.ਸੀ., ਰਮਨ ਨੈਯਰ, ਸਵਰਨ ਮੁੱਢ, ਸਾਬਕਾ ਕੌਂਸਲਰ ਅਤੇ ਕੌਂਸਲਰ ਭੁਪਿੰਦਰ ਸਿੰਘ, ਰਾਜੇਸ਼ ਬਿੱਟੂ, ਵਿਜੇ ਕੁਮਾਰ ਬਿੱਲੂ ਸਾਬਕਾ ਸੀਨੀਅਰ ਡਿਪਟੀ ਮੇਅਰ, ਰਾਹੁਲ ਵਿਜ, ਸੁਧੀਰ ਚੰਦਾ, ਸਟੀਫਨ ਜੋਨ, ਯੂਥ ਪ੍ਰਧਾਨ ਐਡਵੋਕੇਟ ਚੰਦਰ ਚੰਦਾ, ਕਸਤੂਰੀ ਲਾਲ, ਰਮੇਸ਼ ਬੂਰਾ, ਵਿੱਕੀ ਕਸ਼ਯਪ, ਭੁਪਿੰਦਰ ਸਿੰਘ ਨਾਮਧਾਰੀ, ਬਲਵਿੰਦਰ ਸਿੰਘ ਮਿੰਟਾ, ਰਾਜੇਸ਼ ਤੁੱਲੀ, ਰਾਕੇਸ਼ ਤੁੱਲੀ, ਨਰਿੰਦਰ ਸੇਖੜੀ, ਬੱਬੀ ਸੇਖੜੀ, ਪ੍ਰਦੀਪ ਕੁਮਾਰ ਸ਼ਰਮਾ ਸਮੇਤ ਹੋਰ ਪਤਵੰਤੇ ਮੌਜੂਦ ਸਨ। ਇਸ ਤੋਂ ਇਲਾਵਾ ਐਡਵੋਕੇਟ ਅਮਨਦੀਪ ਜੈਂਤੀਪੁਰ ਦੇ ਪਰਿਵਾਰਕ ਮੈਂਬਰ ਸਰਪੰਚ ਸੰਦੀਪ ਕਾਲਾ ਜੈਂਤੀਪੁਰ, ਨਵਦੀਪ ਕੁਮਾਰ ਜੈਂਤੀਪੁਰ, ਸਰਪੰਚ ਮਨਜੀਤ ਸੇਖੁਪੁਰ, ਸਰਪੰਚ ਰਜਿੰਦਰ ਭੱਲਾ ਬਿਸ਼ਨੀਵਾਲ ਅਤੇ ਸਰਪੰਚ ਗੁਰਮੀਤ ਸਿੰਘ ਵੀ ਹਾਜ਼ਰ ਰਹੇ।






