Prime Punjab Times

Latest news
ਭਗਵਾਨ ਪਰਸ਼ੁਰਾਮ ਜਯੰਤੀ ਮੌਕੇ ਬਟਾਲਾ ਵਿੱਚ ਭਗਤੀ ਦਾ ਮਹਾਂਉਤਸਵ — ਸ਼ਾਨਦਾਰ ਪ੍ਰਭਾਤ ਫੇਰੀ ਨਾਲ ਗੂੰਜਿਆ ਸ਼ਹਿਰ ਹੁਸ਼ਿਆਰਪੁਰ ਪੁਲਿਸ ਨੂੰ ਨੂਰਪੁਰ ਜੱਟਾਂ ਕੇਸ 'ਚ ਮਿਲੀ ਵੱਡੀ ਸਫਲਤਾ, ਡਾ.ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ 3 ਕਾ... ਖ਼ਾਲਸਾ ਕਾਲਜ, ਵਿਖੇ ਸ਼ੁਕਰਾਨਾ ਦਿਵਸ ਮਨਾਇਆ ਗਿਆ *ਲੈਕਚਰਾਰ ਰਛਪਾਲ ਸਿੰਘ ਉੱਪਲ ਨੂੰ ਸਦਮਾ,ਮਾਤਾ ਦਾ ਹੋਇਆ ਦੇ+ਹਾਂ+ਤ* ਪੰਜਾਬ 'ਚ 129 DSPs ਦੇ ਹੇਏ ਤਬਾਦਲੇ, ਹਰਗੁਰਦੇਵ ਸਿੰਘ ਅਤੇ ਸੁਖਪਾਲ ਸਿੰਘ ਦਸੂਹਾ ਤੇ ਟਾਂਡਾ ਦੇ ਹੋਣਗੇ ਨਵੇਂ DSP ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ‘ਚ ਚੱਲ ਰਹੀਆਂ ਸਕੀਮਾਂ, ਪ੍ਰੋਗਰਾਮਾਂ ਅਤੇ ਵਿਕਾਸ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ,ਪ੍ਰਿੰਸੀਪਲ ਵੱਲੋਂ ਸਨਮਾਨਿਤ ਖਾਲਸਾ ਕਾਲਜ ਵਿਖੇ ਐਨ.ਐੱਸ.ਐੱਸ.ਯੂਨਿਟ ਵੱਲੋਂ 'ਠੋਸ ਕਚਰਾ ਪ੍ਰਬੰਧਨ' ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ *ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈ...
ADVERTISEMENT
You are currently viewing ਧੱਫੜੀ (ਚਮੜੀ) ਰੋਗ ਤੋ ਪੀੜਿਤ ਤੜਫ ਤਡਫ ਕੇ ਮਰ ਰਹੀਆਂ ਗਾਊਆਂ,ਪਸ਼ੂ ਪਾਲਕਾ ਵਿੱਚ ਸਹਿਮ ਦਾ ਮਾਹੌਲ

ਧੱਫੜੀ (ਚਮੜੀ) ਰੋਗ ਤੋ ਪੀੜਿਤ ਤੜਫ ਤਡਫ ਕੇ ਮਰ ਰਹੀਆਂ ਗਾਊਆਂ,ਪਸ਼ੂ ਪਾਲਕਾ ਵਿੱਚ ਸਹਿਮ ਦਾ ਮਾਹੌਲ

ਧੱਫੜੀ (ਚਮੜੀ) ਰੋਗ ਤੋ ਪੀੜਿਤ ਤੜਫ ਤਡਫ ਕੇ ਮਰ ਰਹੀਆਂ ਗਾਊਆਂ,ਪਸ਼ੂ ਪਾਲਕਾ ਵਿੱਚ ਸਹਿਮ ਦਾ ਮਾਹੌਲ

ਬੰਦ ਡਿਸਪੈਸਰੀਆਂ ਵਿੱਚ ਤੁਰੰਤ ਡਾਕਟਰ ਤੈਨਾਤ ਕੀਤੇ ਜਾਣ

ਕਾਠਗੜ 05 ਜੁਲਾਈ (ਜਤਿੰਦਰਪਾਲ ਸਿੰਘ ਕਲੇਰ)- ਧਫੜੀ (ਚਮੜੀ ) ਰੋਗ ਨਾਲ ਤੜਫ ਤੜਫ ਕੇ ਮਰ ਰਹੀਆਂ ਗਊਆਂ ਕਾਠਗੜ ਏਰੀਏ ਵਿੱਚ ਪੈਦੇ ਪਸ਼ੂ ਪਾਲਕਾ ਜੋ ਕਿ ਡੇਅਰੀ ਦਾ ਆਪਣਾ 2,4 ਪਸ਼ੂ ਰੱਖ ਕੇ ਦੁੱਧ ਦਾ ਕਿੱਤਾ ਕਰਕੇ ਆਪਣਾ ਗੁਜਾਰਾ ਕਰ ਰਹੇ ਹਨ | ਉਨਾ ਦੀਆ ਗਊਆਂ ਨੂੰ ਵੱਡੇ ਪੱਧਰ ਤੇ ਆਪਣੀ ਲਪੇਟ ਵਿੱਚ ਲੈ ਲਿਆ ਹੈ | ਛੋਟੇ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ ਹੈ | ਲੋਕ ਕਾਫੀ ਨਿਰਾਸ਼ ਹਨ ਕਿਉਂਕਿ ਕੋਈ ਵੀ ਸਰਕਾਰੀ ਪਸ਼ੂ ਡਾਕਟਰ ਇਸ ਏਰੀਆ ਵਿੱਚ ਨਹੀਂ ਹੈ | ਬਿਨਾ ਇਲਾਜ ਤੋ ਗਊਆ ਦਾ ਮਰਨਾ ਜਾਰੀ ਹੈ | ਕਿਉਕਿ ਬੇਟ ਏਰੀਆ ਵਿੱਚ ਪਸ਼ੂ ਡਿਸਪੈਸਰੀ ਕਾਫੀ ਸਮੇਂ ਤੋ ਬੰਦ ਹੈ ਜਿਵੇ ਕਿ ਭਰਥਲਾ ਪਸ਼ੂ ਡਿਸਪੈਸਰੀ , ਮੁਤੋ ਪਸ਼ੂ ਡਿਸਪੈਸਰੀ, ਕਾਠਗੜ ਸਰਕਾਰੀ ਹਸਪਤਾਲ ,ਟੌਸਾ ਪਸ਼ੂੂ ਡਿਸਪੈਸਰੀ ਆਦਿ ਕਾਫੀ ਲੰਬੇ ਸਮੇਂ ਤੋ ਬੰਦ ਪਈਆ ਹਨ |ਜਿਵੇ ਕਿ ਪਰਾਗਪੁਰ, ਮੁੱਤੋ ਮੰਡ ,ਭਰਥਲਾ ਬੇਟ ਆਦਿ ਪਿੰਡਾ ਵਿੱਚ ਵੱਡੇ ਪੱਧਰ ਤੇ ਗਊਆ ਦਾ ਮਰਨਾ ਜਾਰੀ ਹੈ | ਲੋਕਾ ਵੱਲੋਂ ਸਰਕਾਰ ਤੋ ਮੰਗ ਕੀਤੀ ਹੈ ਕਿ ਪਸ਼ੂਆ ਦਾ ਉਚ ਪੱਧਰੀ ਇਲਾਜ ਮੁਹੱਈਆ ਕਰਵਾਈਆ ਜਾਵੇ | ਬੰਦ ਡਿਸਪੈਸਰੀਆ ਵਿੱਚ ਡਾਕਟਰਾਂ ਦੀ ਤੈਨਾਤੀ ਕੀਤੀ ਜਾਵੇ | ਕਿਸਾਨਾ ਦੇ ਹੋਣ ਨੁਕਸਾਨ ਦੀ ਭਰਪਾਈ ਕੀਤੀ ਜਾਵੇ | ਇਸ ਮੌਕੇ ਸੁਰਜੀਤਸਿੰਘ, ਪ੍ਰੇਮ ਨਾਥ, ਅਵਤਾਰ ਚੰਦ, ਅਸ਼ੋਕ ਕੁਮਾਰ, ਸੇਠੀ ਰਾਮ, ਸੁਰਿੰਦਰ ਸਿੰਘ, ਸੁਰਜੀਤਸਿੰਘ,ਚਰਨਜੀਤ ਸਿੰਘ, ਚਨਣ ਸਿੰਘ ਤੇ ਹੋਰ ਬਹੁਤ ਸਾਰੇ ਮੌਜੂਦ ਰਹੇ |

ਫੋਟੋ :ਬੰਦ ਡਿਸਪੈਸਰੀਆਂ ਵਿੱਚ ਤੁਰੰਤ ਡਾਕਟਰ ਤੈਨਾਤ ਕਰਨ ਦੀ ਮੰਗ ਕਰਦੇ ਹੋਏ ਲੋਕ, ਦਫੜੀ ਰੋਗ ਨਾਲ ਪੀੜਿਤ ਗਊਆਂ।

error: copy content is like crime its probhihated