Prime Punjab Times

Latest news
ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸਵੱਛਤਾ ਪ੍ਰਣ ਗੁਰਸਿੱਖ ਹਰ ਅਵਸਥਾ ਚ ਇਕ ਸਮਾਨ ਜੀਵਨ ਜਿਉਂਦਾ ਹੈ : ਮਹਾਤਮਾ ਰੌਸ਼ਨ ਦਿਹਲਵੀ ਸਿਹਤਮੰਦ ਜੀਵਨ-ਸ਼ੈਲੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਇੱਕ ਦੀ ਮੌ+ਤ, 5 ਜ਼+ਖ+ਮੀ 
ADVERTISEMENT
You are currently viewing ਪੁਰਾਣੀ ਪੈਨਸ਼ਨ ਦੇ ਅਧੂਰੇ ਨੋਟੀਫਿਕੇਸ਼ਨ ਦੀਆਂ ਕਾਪੀਆਂ 18 ਨਵੰਬਰ ਨੂੰ ਫੂਕੀਆਂ ਜਾਣਗੀਆਂ- ਪ੍ਰਿੰਸ ਪਲਿਆਲ, ਗੁਰਮੁੱਖ ਸਿੰਘ ਬਲਾਲਾ

ਪੁਰਾਣੀ ਪੈਨਸ਼ਨ ਦੇ ਅਧੂਰੇ ਨੋਟੀਫਿਕੇਸ਼ਨ ਦੀਆਂ ਕਾਪੀਆਂ 18 ਨਵੰਬਰ ਨੂੰ ਫੂਕੀਆਂ ਜਾਣਗੀਆਂ- ਪ੍ਰਿੰਸ ਪਲਿਆਲ, ਗੁਰਮੁੱਖ ਸਿੰਘ ਬਲਾਲਾ

ਗੜ੍ਹਦੀਵਾਲਾ 17 ਨਵੰਬਰ (ਪ੍ਰਦੀਪ ਕੁਮਾਰ / ਚੌਧਰੀ ) 

: ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਹੁਸ਼ਿਆਰਪੁਰ ਦੇ ਜ਼ਿਲ੍ਹਾ ਵਾਈਜ ਪ੍ਰਧਾਨ ਪ੍ਰਿੰਸ ਪਲਿਆਲ ਗੜਦੀਵਾਲਾ ਅਤੇ ਜਿਲਾ ਸੀਨੀਅਰ ਆਗੂ ਜਗਵਿੰਦਰ ਸਿੰਘ, ਗੁਰਮੁੱਖ ਸਿੰਘ ਬਲਾਲਾ ਨੇ ਕਿਹਾ ਕਿ 18 ਨਵੰਬਰ ਨੂੰ ਸਕੂਲਾਂ ਅਤੇ ਵੱਖ-ਵੱਖ ਦਫ਼ਤਰਾਂ ਵਿੱਚ ਪੁਰਾਣੀ ਪੈਂਨਸ਼ਨ ਦੇ ਅਧੂਰੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਫੂਕੀਆਂ ਜਾਣਗੀਆਂ । ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ 18 ਨਵੰਬਰ 2022 ਨੂੰ ਪੁਰਾਣੀ ਪੈਨਸ਼ਨ ਦਾ ਅਧੂਰਾ ਨੋਟੀਫਿਕੇਸ਼ਨ ਮੁੱਖ ਮੰਤਰੀ ਨੇ ਲਾਈਵ ਹੋ ਕੇ ਕੀਤਾ ਸੀ ਕਿ ਅਸੀਂ ਪੁਰਾਣੀ ਪੈਨਸ਼ਨ ਬਹਾਲ ਕਰਨ ਜਾ ਰਹੇ ਹਾਂ, ਜਿਸ ਦੀ ਐਸਓਪੀ ਬਾਅਦ ਵਿੱਚ ਜਾਰੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਤਿੰਨ ਸਾਲ ਬੀਤ ਜਾਣ ਦੇ ਬਾਅਦ ਵੀ ਪੁਰਾਣੀ ਪੈਨਸ਼ਨ ਦੀ ਐਸਓਪੀ ਜਾਰੀ ਨਹੀਂ ਕੀਤੀ ਗਈ ਜਿਸ ਦੇ ਰੋਸ਼ ਵਜੋਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਅਤੇ ਸੀਪੀਐਫ ਯੂਨੀਅਨ ਸੰਯੁਕਤ ਰੂਪ ਵਿੱਚ ਅਧੂਰੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਫੂਕੇਗੀ। ਉਹਨਾਂ ਕਿਹਾ ਕਿ ਸਰਕਾਰ ਆਪਣੇ ਵਾਅਦੇ ਤੋਂ ਭੱਜ ਰਹੀ ਹੈ, ਸਰਕਾਰ ਦੀ ਕਥਨੀ ਅਤੇ ਕਰਨੀ ਵਿੱਚ ਬਹੁਤ ਅੰਤਰ ਹੈ।ਉਹਨਾਂ ਕਿਹਾ ਕਿ ਸਰਕਾਰ ਐਨਪੀਐਸ ਦੇ ਖਾਤੇ ਬੰਦ ਕਰੇ ਅਤੇ ਜੀਪੀਐਫ ਦੇ ਖਾਤੇ ਤੁਰੰਤ ਖੋਲੇ। ਉਹਨਾਂ ਸਾਰੇ ਮੁਲਾਜ਼ਮਾਂ ਨੂੰ ਕਾਪੀਆਂ ਫੂਕਣ ਦੀ ਅਪੀਲ ਕੀਤੀ। ਇਸ ਮੌਕੇ ਤੇ ਆਗੂ ਸੰਜੀਵ ਧੂਤ, ਪ੍ਰਿਤਪਾਲ ਸਿੰਘ ਚੌਟਾਲਾ, ਮਲਕੀਤ ਸਿੰਘ, ਚਰਨਜੀਤ ਸਿੰਘ, ਬਚਿੱਤਰ ਸਿੰਘ ਭੁਪਿੰਦਰ ਸਿੰਘ ਦੀਪਕ ਕੋਂਡਲ, ਸਚਿਨ ਕੁਮਾਰ ਸਰਬਜੀਤ ਸਿੰਘ ਜਸਵਿੰਦਰ ਸਿੰਘ, ਅਰਵਿੰਦ ਪਠਾਣੀਆਂ , ਕਰਨਵੀਰ ਸ਼ਰਮਾ , ਜਗਮੋਹਨ ਸਿੰਘ , ਬਲਜੀਤ ਸਿੰਘ ,ਗੁਰਪ੍ਰੀਤ ਸਿੰਘ ਲੈਕਚਰਾਰ ਲਖਵੀਰ ਸਿੰਘ, ਗੁਰਪ੍ਰੀਤ ਸਿੰਘ ਗੜਦੀਵਾਲਾ,ਸੁਖਦੇਵ ਨਸਰਾਲਾ, ਸੰਜੀਵ ਸਿੰਘ ਆਦਮਵਾਲ,ਸੰਦੀਪ ਬਾਗਪੁਰ,ਦੀਪਕ ਸ਼ਰਮਾ,ਗੁਲਸ਼ਨ ਕੁਮਾਰ,ਨੀਰਜ,ਹਰੀਸ਼ ਪੁਰੀ, ਸਚਿਨ ਨਲੋਈਆਂ,ਮਨਪ੍ਰੀਤ ਸਿੰਘ,ਜਤਿੰਦਰ,ਹੇਮੰਤ ਮਹਿਤਾ ਮੈਡਮ ਅਮਿਤਾ ਸ਼ਰਮਾ,ਮੈਡਮ ਰਮਨਦੀਪ ਸੈਣੀ , ਮਾਸਟਰ ਜਗਮੋਹਨ ਸਿੰਘ, ਹਰਪਾਲ ਸਿੰਘ, ਬਹਾਦਰ ਜਗਦੀਸ਼ ਸਿੰਘ , ਅਨਿਲ ਕੁਮਾਰ, ਨਵਤੇਜ ਸਿੰਘ ਅਤੇ ਆਦਿ ਹਾਜ਼ਰ ਸਨ।