ਗੜ੍ਹਦੀਵਾਲਾ 20 ਜੁਲਾਈ (ਚੌਧਰੀ)
: ਪੰਜਾਬ ਸਰਕਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਬਲਵਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਹਰਜੀਤ ਸਿੰਘ ਜੀ ਦੀ ਪ੍ਰਧਾਨਗੀ ਹੇਠ ਪੀ. ਐਚ. ਸੀ. ਭੰਗਾ ਵਿਖੇ ਸਟੇਟ ਤੋ ਆਏ ਅਸ.ਪ੍ਰੋ. ਡਾਕਟਰ ਅਨੁਰਾਧਾ ਨੱਡਾ ਐਮ.ਡੀ.(ਪੀ.ਐਸ.ਐਮ) ਅਤੇ ਵਰਿੰਦਰ ਕੌਰ ਕਲੀਨੀਕਲ ਸਾਈਕੋਲੋਜਿਸਟ, ਮੋਹਾਲੀ ਵਲੋਂ ਮਾਂ ਦੇ ਦੁਧ ਦੀ ਮਹੱਤਤਾ ਦੇ ਸੰਬੰਧ ਵਿਚ ਸਮੂਹ ਏ.ਐਨ.ਐਮ ਅਤੇ ਸੀ. ਐਚ.ੳ ਨੂੰ ਜਾਗਰੂਕਤਾ ਕੀਤਾ ਗਿਆ ।
ਇਸ ਮੌਕੇ ਡਾ ਹਰਜੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮਾਂ ਦਾ ਦੁੱਧ ਬੱਚੇ ਲਈ ਜ਼ਿੰਦਗੀ ਦੀ ਜਿੱਤ ਦਾ ਟੀਚਾ ਅਤੇ ਪਾਲਣ ਪੋਸ਼ਣ ਦਾ ਕੁਦਰਤੀ ਤਰੀਕਾ ਹੈ। ਜਣੇਪੇ ਤੋਂ ਤੁਰੰਤ ਬਾਅਦ ਮਾਂ ਦਾ ਦੁੱਧ ਬੱਚੇ ਲਈ ਵਰਦਾਨ ਸਾਬਤ ਹੁੰਦਾ ਹੈ। ਇਹ ਪਹਿਲਾ ਪੀਲਾ ਗਾੜ੍ਹਾ ਦੁੱਧ ਪ੍ਰੋਟੀਨ,ਖਣਿਜ ਲੂਣ ਵਿਟਾਮਿਨ ਏ. ਨਾਈਟ੍ਰੋਜਨ ਚਿੱਟੇ ਖੂਨ ਦੇ ਸੈੱਲ ਅਤੇ ਵਿਸ਼ੇਸ਼ ਐਂਟੀਬਾਡੀਜ਼ ਨਾਲ ਭਰਪੂਰ ਹੁੰਦਾ ਹੈ ਜੋਕਿ ਬੱਚੇ ਵਿੱਚ ਬਿਮਾਰੀਆਂ ਤੋਂ ਸੁਰੱਖਿਆਤਮਕ ਢਾਲ ਦਾ ਕੰਮ ਕਰਦਾ ਹੈ, ਇਸ ਲਈ ਇਕ ਨੂੰ ਤਰਲ ਸੋਨਾ ਵੀ ਕਿਹਾ ਜਾਂਦਾ ਹੈ। ਇਸ ਲਈ ਮਾਂ ਦਾ ਦੁੱਧ ਬੱਚੇ ਨੂੰ ਜਨਮ ਦੇ ਪਹਿਲੇ ਘੰਟੇ ਵਿਚ ਹੀ ਸ਼ੁਰੂ ਕਰ ਦੇਣਾ ਚਾਹੀਦਾ ਹੈ। ਮਾਂ ਦੇ ਦੁੱਧ ਦੇ ਪੋਸਟਿਕ ਤੱਤਾਂ ਨਾਲ ਜਿਥੇ ਬੱਚਾ ਬਿਮਾਰੀਆਂ ਨਾਲ ਲੜਣ ਲਈ ਸ਼ਕਤੀ ਹਾਸਲ ਕਰਦਾ ਹੈ ਉਥੇ ਹੀ ਇਹ ਬਚੇ ਦੀ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਲਈ ਬਹੁਤ ਜਰੂਰੀ ਹੈ।
ਇਸ ਮੌਕੇ ਡਾ ਅਨੁਭਾਧਾ ਨਾਡਾ ਨੇ ਜਾਣਕਾਰੀ ਸਾਝੀ ਕਰਦਿਆਂ ਕਿਹਾ ਬਚੇ ਨੂੰ ਜਨਮ ਦੇਣ ਦੇ ਤਰੁੰਤ ਬਾਅਦ ਭਾਵ ਇਕ ਘੰਟੇ ਅੰਦਰ ਮਾਂ ਨੂੰ ਆਪਣਾ ਦੁੱਧ ਪਲਾਉਣਾ ਚਾਹੀਦਾ ਹੈ। ਜਨਮ ਤੋ । सेरे 6 ਮਹੀਨੇ ਤੱਕ ਬੱਚੇ ਨੂੰ ਕੇਵਲ ਮਾਂ ਦਾ ਦੁੱਧ ਹੀ ਪਿਲਾਓ। ਆਪਣੇ ਬੱਚੇ ਨੂੰ ਕਦੇ ਵੀ ਪੈਕਟ ਅਤੇ ਬੋਡਲ ਵਾਲਾ ਵਧ ਨਾ ਪਿਲਾਓ ਕਿਉਂਕਿ ਇਹ ਨੁਕਸਾਨਦੇਹ ਹੋ ਸਕਦਾ ਹੈ ਇਸ ਨਾਲ ਬੱਚੇ ਨੂੰ ਦਸਤ ਲੱਗ ਸਕਦੇ ਹਨ। ਅਗੇ ਉਨਾ ਜਾਣਕਾਰੀ ਦਿੰਦਿਆ ਦੱਸਿਆ ਕਿ 6 ਮਹੀਨੇ ਤੋਂ ਬਾਅਦ ਬੱਚੇ ਨੂੰ ਮਾਂ ਦੇ ਦੁੱਧ ਦੇ ਨਾਲ ਨਾਲ ਨਰਮ ਖੁਰਾਕ ਜਿਵੇ ਚਾਵਲ ਖਿਚੜੀ ਦਲੀਆ ਆਦਿ ਵੀ ਦੇਣਾ ਚਾਹੀਦਾ ਹੈ। ਸੰਡਦਲਤ ਖੁਰਾਕ ਤੋਂ ਇਲਾਵਾ 2 ਸਾਲ ਤੱਕ ਬੱਚੇ ਨੂੰ ਮਾਂ ਦਾ ਦੁੱਧ ਵੀ ਪਲਾਉਂਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਮਾਂ ਦੇ ਬੱਚੇ ਨੂੰ ਦੁਧ ਪਿਲਾਉਣ ਦੇ ਲਾਭ ਬਾਰੇ ਦੱਸਦੇ ਹੋਏ ਕਿਹਾ ਕਿ ਜੇਕਰ ਮਾਂ ਬੱਚੇ ਨੂੰ ਆਪਣਾ ਦੁੱਧ ਪਿਲਾਉਂਦੀ ਹੈ ਤਾਂ ਉਹ ਛਾਤੀ ਦੇ ਕੈਂਸਰ, ਅੰਡਦਾਨੀਆਂ ਦੇ ਕੈਂਸਰ, ਬਚਾ ਠਹਿਰਣ ਦੀ ਸੰਭਾਵਨਾ ਦਾ ਘਟਣਾ, ਮੋਟਾਪੇ ਤੋਂ ਬਚਾ ਹੁੰਦਾ ਹੈ। ਮਾਂ ਤੇ ਬੱਚੇ ਵਿਚਕਾਰ ਪਿਆਰ ਵੇਦਣ ਨਾਲ ਦੋਨੂੰ ਮਾਨਸਿਕ ਅਤੇ ਸਰੀਰਿਕ ਪੱਖੋਂ ਤਦਰੁਸਤ ਰਹਿਦੇ ਹਨ ।
ਇਸ ਮੌਕੇ ਤੇ ਜਸਤਿੰਦਰ ਬੀ.ਈ.ਈ,ਪ੍ਰਦੀਪ ਕੌਰ ਐਲ.ਐਚ ਵੀ ਅਨੁਪਮਾ ਪੁਨਮ ਭੇਜੀ ਕੁਲਦੀਪ ਕੌਰ ਅਤੇ ਸਮੂਹ ਏ.ਐਨ.ਐਮ ਅਤੇ ਸੀ. ਐਚ. ਦੇ ਹਾਜ਼ਰ ਸਨ ।