Prime Punjab Times

Latest news
ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ
ADVERTISEMENT
You are currently viewing ਆਪਣੀਆਂ ਅਮਿੱਟ ਯਾਦਾ ਛੱਡਦਾ ਹੋਇਆ ਸਮਾਪਤ ਹੋਇਆ ਖੂਨਦਾਨ ਅਤੇ ਫ੍ਰੀ ਮੈਡੀਕਲ ਕੈਂਪ ਦਾ ਸਮਾਗਮ

ਆਪਣੀਆਂ ਅਮਿੱਟ ਯਾਦਾ ਛੱਡਦਾ ਹੋਇਆ ਸਮਾਪਤ ਹੋਇਆ ਖੂਨਦਾਨ ਅਤੇ ਫ੍ਰੀ ਮੈਡੀਕਲ ਕੈਂਪ ਦਾ ਸਮਾਗਮ

ਆਪਣੀਆਂ ਅਮਿੱਟ ਯਾਦਾ ਛੱਡਦਾ ਹੋਇਆ ਸਮਾਪਤ ਹੋਇਆ ਖੂਨਦਾਨ ਅਤੇ ਫ੍ਰੀ ਮੈਡੀਕਲ ਕੈਂਪ ਦਾ ਸਮਾਗਮ

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ) : ਸੁਨੀਤਾ ਚੈਰੀਟੇਬਲ ਹਸਪਤਾਲ ਮੰਢਿਆਣੀ ਰੋਡ ਬਲਾਚੌਰ ਵੱਲੋਂ ਸਮਾਜ ਸੇਵੀ ਕੰਮਾਂ ਚੋਂ ਇੱਕ ਹੋਰ ਪੁਲਾਂਘ ਪੁੱਟਦਿਆਂ ਹਸਪਤਾਲ ਦੇ ਚੇਅਰਮੈਨ ਅਤੇ ਜੰਗਲ ਬੀੜ ਸੋਸਾਇਟੀ ਬਲਾਚੌਰ ਦੇ ਪ੍ਰਧਾਨ ਅਮਨ ਵਰਮਾ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਅੱਜ ਹਸਪਤਾਲ `ਚ 5ਵਾਂ ਸਵੈ ਇੱਛਕ ਖੂਨਦਾਨ ਅਤੇ ਫਰੀ ਮੈਡੀਕਲ ਚੈੱਕਅੱਪ ਕੈਂਪ ਦਾ ਆਯੋਜਨ ਕੀਤਾ ਗਿਆ ।ਜਿਹੜਾ ਕਿ ਆਪਣੀਆ ਅਮਿੱਟ ਯਾਦਾ ਛੱਡਦਾ ਹੋਇਆ ਖੁਸ਼ੀ ਖੁਸ਼ੀ ਸਮਾਪਤ ਹੋਇਆ ਅਤੇ ਵੱਡੀ ਗਿਣਤੀ ਲੋਕਾ ਨੇ ਇਸ ਕੈਂਪ ਦਾ ਲਾਭ ਪ੍ਰਾਪਤ ਕੀਤਾ ।
ਇਸ ਮੌਕੇ ਹੋਰ ਵੱਖ ਵੱਖ ਬੁਲਾਰਿਆ ਨੇ ਆਖਿਆ ਕਿ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਬਹੁਤੇ ਸਮਾਜ ਸੇਵੀਆਂ ਵੱਲੋਂ ਹਜਾਰਾਂ ਪੌਦੇ ਲਗਾਏ ਜਾਂਦੇ ਹਨ ਪਰ ਉਹਨਾਂ ਦੀ ਸਾਂਭ ਸੰਭਾਲ ਨਾ ਹੋਣ ਕਾਰਨ ਉਹ ਸੁੱਕ ਜਾਂਦੇ ਹਨ ਮਗਰ ਇਸ ਦੇ ਨਾਲ ਹੀ ਬੀੜ ਸੁਸਾਇਟੀ ਬਲਾਚੌਰ ਦੇ ਪ੍ਰਧਾਨ ਅਮਨ ਵਰਮਾ ਦੀ ਟੀਮ ਵੱਲੋਂ ਲਗਾਏ ਇੱਕ ਇੱਕ ਪੌਦੇ ਨੂੰ ਹਰਾ ਭਰਾ ਬਣਾਉਣ ਲਈ ਸੁਹਿਰਦ ਯਤਨ ਕੀਤੇ ਜਾ ਰਹੇ ਹਨ ਜਿਸ ਦੀਆਂ ਅਨੇਕਾਂ ਉਦਾਹਰਨਾਂ ਸਾਡੇ ਕੋਲ ਹਨ ।ਧਰਤੀ ਤੇ ਦਿਨ ਪ੍ਰਤੀ ਦਿਨ ਪ੍ਰਦੂਸ਼ਣ ਵਧ ਰਿਹਾ ਹੈ ਜਿਸ ਕਾਰਨ ਗਰਮੀ ਦਾ ਪਰਕੋਪ ਚੜਦੇ ਜੂਨ ਮਹੀਨੇ ਹੀ ਤਪਸ ਨੇ ਦਸਤਕ ਦੇ ਦਿੱਤੀ ਹੈ , ਜਿਸ ਕਾਰਨ ਧਰਤੀ ਤੇ ਵਸਦੇ ਮਨੁੱਖ ਦਾ ਜਿਉਣਾ ਬੇ ਹਾਲ ਹੋ ਰਿਹਾ ਹੈ । ਅਜਿਹੀਆਂ ਪ੍ਰਸਥਿਤੀਆਂ ਤੋਂ ਰਾਹਤ ਦਿਵਾਉਣ ਲਈ ਬੀੜ ਸੋਸਾਇਟੀ ਵਲੋਂ ਬੂਟੇ ਲਗਾਉਣ ਦੀਆਂ ਅਤੇ ਉਨ੍ਹਾਂ ਦੇ ਪਾਲਣ ਪੋਸ਼ਣ ਦੀਆਂ ਗਤੀਵਿਧੀਆਂ ਲਗਾਤਾਰ ਜਾਰੀ ਹਨ । ਅਖੀਰ ਵਿਚ ਉਨ੍ਹਾਂ ਆਖਿਆ ਕਿ ਅੱਜ ਸਮੇਂ ਦੀ ਲੋੜ ਹੈ ਕਿ ਧਰਤੀ ਤੇ ਵਸਦਾ ਹਰ ਮਨੁੱਖ ਧਰਤੀ ਨੂੰ ਹਰਾ ਭਰਾ ਰੱਖਣ ਲਈ ਵੱਧ ਵੱਧ ਤੋਂ ਪੌਦੇ ਲਗਾਏ ਜਾਣ ।

ਇਸ ਮੌਕੇ ਬੀਬੀ ਕ੍ਰਿਪਾਲ ਕੌਰ ਯਾਦਗਾਰੀ ਸਹਿਤਕ ਟਰੱਸਟ ਰੂਪਨਗਰ ਤੋਂ ਮੈਡਮ ਯਤਿੰਦਰ ਮਾਹਲ ਵਲੋਂ ਆਪਣੇ ਸੰਬੋਧਨ ਵਿੱਚ ਆਖਿਆ ਕਿ ਸੁਨੀਤਾ ਚੈਰੀਟੇਬਲ ਹਸਪਤਾਲ ਅਤੇ ਜੰਗਲ ਬੀੜ ਸੋਸਾਇਟੀ ਬਲਾਚੌਰ ਸਮਾਜ ਸੇਵੀ ਕੰਮਾਂ ਤੇ ਖੂਨਦਾਨ ਕਰਕੇ ਮਨੁੱਖੀ ਜਾਨਾਂ ਨੂੰ ਬਚਾਉਣ ਅਤੇ ਵਾਤਾਵਰਨ ਨੂੰ ਬਚਾਉਣ `ਚ ਅਹਿਮ ਭੂਮਿਕਾ ਨਿਭਾ ਰਹੇ ਹਨ ।ਆਪਣੇ ਆਪ ਨੂੰ ਭੁੱਲ ਕੇ ਦੂਜਿਆਂ ਲਈ ਸਮਰਪਿਤ ਹੋਣਾ, ਪਰਉਪਕਾਰ ਅਤੇ ਸਾਂਝੀਵਾਲਤਾ ਦੇ ਮੁੱਦਈ ਬਣ ਕੇ ਸੇਵਾ ਕਰਨਾ , ਖ਼ੂਨਦਾਨ, ਸਵੱਛਤਾ ਮੁਹਿੰਮ, ਬੂਟੇ ਲਗਾ ਕੇ ਉਨ੍ਹਾਂ ਦੀ ਸਾਂਭ ਸੰਭਾਲ ਕਰਨਾ, ਹਸਪਤਾਲ ਵਿੱਚ ਜ਼ਰੂਰਤ ਮੰਦ ਮਰੀਜਾ ਦੀ ਸਾਰ ਲੈਣਾ ਇਹ ਸੇਵਾ ਕਿਸੇ ਗਤੀਵਿਧੀ ਦਾ ਨਾਮ ਨਹੀਂ ਸਗੋਂ ਇੱਕ ਜ਼ਜ਼ਬਾ ਹੈ ਜੋ ਇਨ੍ਹਾਂ ਸਮਾਜ ਸੇਵੀਆਂ `ਚ ਬਾ-ਖ਼ੂਬੀ ਝਲਕਦਾ ਹੈ

ਇਸ ਉਪਰੰਤ ਡਾ. ਗੁਰਪਾਲ ਸਿੰਘ , ਡਾ. ਲਵਜੋਤ ਸਿੰਘ , ਡਾ.ਪਰਮਿੰਦਰ ਸਿੰਘ , ਡਾ. ਸੰਤੋਸ਼ ਝਾਅ, ਡਾ.ਡੀਆਰ ਗੁਪਤਾ ਵੱਲੋਂ ਕੈਂਪ `ਚ ਆਏ ਵੱਖ ਵੱਖ ਮਰੀਜ਼ਾਂ ਦੀਆਂ ਬਿਮਾਰੀਆਂ ਦਾ ਮੁਆਇਨਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਮੁਫ਼ਤ ਮੈਡੀਸਨ ਦਿੱਤੀ ਗਈ । ਇਸ ਕੈਂਪ ਵਿੱਚ ਨਸ਼ਾ ਛੁਡਾਓ , ਫਰੀ ਮੈਡੀਸਨ , ਅੱਖਾਂ , ਦੰਦਾਂ ਅਤੇ ਹੱਡੀਆਂ ਆਦਿ ਮਰੀਜ਼ਾਂ ਦਾ ਮੁਆਇਨਾ ਵੀ ਕੀਤਾ ਗਿਆ । ਅਖੀਰ ਵਿੱਚ ਸੁਨੀਤਾ ਸ਼ਰਮਾਂ ਵਲੋਂ ਆਏ ਹੋਏ ਮਹਿਮਾਨਾ ਦਾ ਆਪਣੇ ਕੀਮਤੀ ਸਮੇਂ ਵਿੱਚੋ ਸਮ੍ਹਾਂ ਕੱਢ ਕੇ ਉਹਨਾ ਦੇ ਗ੍ਰਹਿ ਵਿਖੇ ਪੁੱਜਣ ਤੇ ਧੰਨਵਾਦ ਕੀਤਾ ਗਿਆ ।

ਇਸ ਮੌਕੇ ਬੀੜ ਸੁਸਾਇਟੀ ਵਲੋਂ ਵਾਤਾਵਰਣ ਬਚਾਉਣ ਸਬੰਧੀ ਲਗਾਈ ਗਈ ਪ੍ਰਦਰਸ਼ਨੀ ਜਿਸ ਵਿੱਚ ਪੌਦੇ ਵੰਡਣ ਦੀ ਸੇਵਾ ਫ੍ਰੀ ਕੀਤੀ ਗਈ ਅਤੇ ਉਸ ਦੇ ਨਾਲ ਨਾਲ ਲੋਕਾ ਨੂੰ ਪੰਛੀਆ ਲਈ ਛੱਤ ਤੇ ਪਾਣੀ ਰੱਖਣ ਲਈ ਮਿੱਟੀ ਦੇ ਬਰਤਨ ਅਤੇ ਲੱਕੜ ਦੇ ਆਲ੍ਹਣੇ ਵੀ ਵੰਡੇ ਗਏ।

ਇਸ ਮੌਕੇ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਸੁਨੀਤਾ ਸ਼ਰਮਾ,ਚੇਅਰਮੈਨ ਅਮਨ ਵਰਮਾਂ,ਬਾਬਾ ਜੀਵਨ ਸਿੰਘ, ਯਤਿੰਦਰ ਮਾਹਲ, ਰਣਵੀਰ ਚੇਚੀ,ਮੱਖਣ ਸਿੰਘ,ਪੰਮਾ ਸਮੇਤ ਹੋਰ ਵੀ ਪ੍ਰਮੁੱਖ ਸਖਸ਼ੀਅਤਾ ਮੌਜੂਦ ਸਨ ।

ਫੋਟੋ  (1) ਖੂਨਦਾਨ ਕਰਦੇ ਵਲੰਟੀਅਰ , (2) ਬੀੜ ਸੁਸਾਇਟੀ ਬਲਾਚੌਰ ਵਲੋਂ ਲਗਾਈ ਵਿਸੇਸ ਪ੍ਰਦਰਸ਼ਨੀ ਦਾ ਦ੍ਰਿਸ਼।

error: copy content is like crime its probhihated