Prime Punjab Times

Latest news
ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ
ADVERTISEMENT
You are currently viewing ਢਾਈ ਸਾਲਾਂ ਕਿਡਨੇਪ ਹੋਇਆ ਬੱਚਾ ਅਨੁਜ 24 ਘੰਟਿਆਂ ਵਿੱਚ ਹੀ ਪੁਲਿਸ ਨੇ ਕੀਤਾ ਬ੍ਰਾਮਦ 

ਢਾਈ ਸਾਲਾਂ ਕਿਡਨੇਪ ਹੋਇਆ ਬੱਚਾ ਅਨੁਜ 24 ਘੰਟਿਆਂ ਵਿੱਚ ਹੀ ਪੁਲਿਸ ਨੇ ਕੀਤਾ ਬ੍ਰਾਮਦ 

ਮਾਹਿਲਪੁਰ / ਹੁਸ਼ਿਆਰਪੁਰ (PPT NEWS) 

8 ਅਗਸਤ : ਢਾਈ ਸਾਲਾਂ ਕਿਡਨੇਪ ਹੋਇਆ ਬੱਚਾ ਅਨੁਜ 24 ਘੰਟਿਆਂ ਵਿੱਚ ਹੀ ਮਾਹਿਲਪੁਰ ਪੁਲਿਸ ਨੇ  ਬ੍ਰਾਮਦ ਕਰਕੇ ਉਸ ਨੂੰ ਪਰਿਵਾਰ ਹਵਾਲੇ ਕੀਤਾ ਹੈ ਅਤੇ ਦੋਸ਼ੀ ਦਿਉਰ ਭਰਜਾਈ ਨੂੰ ਗਿ੍ਰਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਜੈਸਮੀਨ ਪਤਨੀ ਦਿਲਾਵਰ ਵਾਸੀ ਸੈਲਾਂ ਖੁਰਦ ਥਾਣਾ ਮਾਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਤੇ ਜੀਤਾ ਪੁੱਤਰ ਲੁੱਟ ਸ਼ਿੰਦਾ ਵਾਸੀ ਪਿੰਡ ਮੈਲਾ ਖੁਰਦ ਥਾਣਾ ਮਾਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ ।

ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਾੜੇ ਅਨਸਰਾਂ ਅਤੇ ਸੰਗੀਨ ਜੁਰਮਾਂ ਨੂੰ ਟਰੇਸ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਸੰਬੰਧੀ ਚਲਾਈ ਸ਼ਪੈਸ਼ਲ ਮੁਹਿੰਮ ਅਧੀਨ ਸਰਤਾਜ ਸਿੰਘ ਚਾਹਲ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਦੀ ਰਹਿਨੁਮਾਈ ਹੇਠ ਸਰਬਜੀਤ ਸਿੰਘ ਬਾਹੀਆਂ ਪੀ.ਪੀ.ਐਸ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਹੁਸ਼ਿਆਰਪੁਰ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾ ਤੋਂ ਜਗੀਰ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਸਬ ਡਵੀਜਨ ਗੜਸ਼ੰਕਰ, ਸਤਿੰਦਰ ਕੁਮਾਰ ਪੀ.ਪੀ.ਐਸ ਉਪ ਕਪਤਾਨ ਪੁਲਿਸ ਸਪੈਸ਼ਲ ਬ੍ਰਾਂਚ ਹੁਸ਼ਿਆਰਪੁਰ ਅਤੇ ਐੱਸ.ਆਈ. ਬਲਜਿੰਦਰ ਸਿੰਘ ਮੱਲੀ ਮੁੱਖ ਅਫਸਰ ਥਾਣਾ ਮਾਹਿਲਪੁਰ ਦੀ ਨਿਗਰਾਨੀ ਹੇਠ ਮਿਤੀ 06-08-223 ਨੂੰ ਪਿੰਡ ਬੀਹੜਾਂ ਤੇ ਢਾਈ ਸਾਲ ਦਾ ਬੱਚਾ ਅਨੁਜ ਜੋ ਇਕ ਔਰਤ ਅਤੇ ਆਦਮੀ ਵਲੋਂ ਮੋਟਰਸਾਇਕਲ ਤੋਂ ਕਿਡਨੈਪ ਕਰ ਲਿਆ ਗਿਆ ਸੀ ਤੇ ਜਿਸ ਸੰਬੰਧੀ ਦੋਸ਼ੀਆਂ ਦੇ ਖਿਲਾਫ਼ ਮੁਕਦਮਾ ਨੰਬਰ 175 ਮਿਤੀ 06-08-2023 ਅੱਧ 365 ਭ/ ਦ ਥਾਣਾ ਮਾਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਬਰ ਬਿਆਨ ਉਦੈਵੀਰ ਪੁੱਤਰ ਲੋਕ ਰਾਮ ਸਿੰਘ ਵਾਸੀ ਬਗੋਰਾ ਉਰਫ ਘੋਜਗੰਜ ਹਜਰਤਪੁਰ ਤਹਿਸੀਲ ਦਾਤਾਗੰਜ ਜਿਲ੍ਹਾ ਵਦਾਈਉ ਸਟੇਟ ਉੱਤਰ ਪ੍ਰਦੇਸ਼ ਹਾਲ ਵਾਸੀ ਹਵੇਲੀ ਦੇਵ ਸਿੰਘ ਪੁੱਤਰ ਸਿੰਗਾਰਾ ਸਿੰਘ ਵਾਸੀ ਪਿੰਡ ਬੀਹੜਾਂ ਥਾਣਾ ਮਾਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਦਰਜ ਰਜਿਸਟਰ ਹੋਇਆ ਸੀ, ਉਸ ਕਿਡਨੈਪ ਹੋਏ ਬੱਚੇ ਅਨੁਜ ਉਮਰ ਕਰੀਬ ਢਾਈ ਸਾਲ ਦੀ ਭਾਲ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ। ਜਿਸ ਸੰਬੰਧੀ ਖੁਫ਼ੀਆਂ ਸੋਰਸ ਲਗਾਏ ਗਏ ਤੇ ਟੈਕਨੀਕਲ ਸੈੱਲ ਦੀ ਮਦਦ ਲਈ ਗਈ। ਮਿਤੀ 07-08-2023 ਨੂੰ ਐੱਸ.ਆਈ ਬਲਜਿੰਦਰ ਸਿੰਘ ਮੱਲੀ ਮੁੱਖ ਅਫਸਰ ਥਾਣਾ ਮਾਹਿਲਪੁਰ ਦੀ ਅਗਵਾਈ ਵਾਲੀ ਟੀਮ ਜਿਸ ਵਿੱਚ ਏ.ਐੱਸ.ਆਈ ਵਾਸਦੇਵ ਚੌਕੀ ਇੰਚਾਰਜ ਸੈਲਾਂ ਖੁਰਦ ਸਮੇਤ ਸਾਥੀ ਕਰਮਚਾਰੀਆਂ ਅਤੇ ਸੀ.ਆਈ.ਏ ਸਟਾਫ ਹੁਸ਼ਿਆਰਪੁਰ ਦੇ ਕਰਮਚਾਰੀਆਂ ਦੀ ਮਦਦ ਨਾਲ ਉਕਤ ਮੁਕੱਦਮਾ ਵਿਚ ਕਿਡਨੈਪ ਹੋਏ ਬੱਚੇ ਅਨੂਜ ਉਮਰ ਕਰੀਬ ਢਾਈ ਸਾਲ ਨੂੰ 24 ਘੰਟਿਆਂ ਦੇ ਸਮੇਂ ਅੰਦਰ ਹੀ ਦੋਸ਼ਣ ਜੈਸਮੀਨ ਪਤਨੀ ਦਿਲਾਵਰ ਵਾਸੀ ਸੋਲਾਂ ਖੁਰਦ ਥਾਣਾ ਮਾਹਿਲਪੁਰ ਜਿਲਾ ਹੁਸ਼ਿਆਰਪੁਰ ਦੇ ਘਰ ਤੋਂ ਹੀ ਬ੍ਰਾਮਦ ਕਰਕੇ ਉਸਦੇ ਵਾਰਸਾਂ ਦੇ ਹਵਾਲੇ ਕੀਤਾ ਗਿਆ। ਦੋਸਣ ਜੈਸਮੀਨ ਨੇ ਆਪਣੀ ਮੁੱਢਲੀ ਪੁੱਛਗਿੱਛ ਵਿਚ ਮੰਨਿਆ ਹੈ ਕਿ ਉਸਨੇ ਇਹ ਉਕਤ ਬੱਚਾ ਆਪਣੇ ਦਿਉਰ ਜੀਤਾ ਪੁੱਤਰ ਲੇਟ ਸ਼ਿੰਦਾ ਵਾਸੀ ਪਿੰਡ ਬੋਲਾਂ ਖੁਰਦ ਥਾਣਾ ਮਾਹਿਲਪੁਰ ਜਿਲਾ ਹੁਸ਼ਿਆਰਪੁਰ ਨਾਲ ਰਲ ਕੇ ਕਿਡਨੈਪ ਕੀਤਾ ਸੀ। ਜਿਸ ਕਰਕੇ ਉਸਨੇ ਆਪਣੇ ਦਿਉਰ ਨਾਲ ਚਲ ਕੇ ਇਹ ਉਕਤ ਬੱਚਾ ਮਿਤੀ 06-08-23 ਨੂੰ ਪਿੰਡ ਬੀਹੜਾਂ ਤੋਂ ਕਿਡਨੈਪ ਕੀਤਾ ਸੀ। ਜੋ ਅੱਜ ਮਿਤੀ 08-08-2025 ਨੂੰ ਮੁਕੱਦਮਾ ਉਕਤ ਦੇ ਦੂਸਰੇ ਦੇਸ਼ੀ ਜੀਤਾ ਪੁੱਤਰ ਲੇਟ ਸ਼ਿੰਦਾ ਵਾਸੀ ਪਿੰਡ ਸੋਲਾਂ ਖੁਰਦ ਥਾਣਾ ਮਾਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਨੂੰ ਵੀ ਮੁਕੱਦਮਾ ਉਕਤ ਵਿਚ ਹਸਬ ਜਾਬਤਾ ਗ੍ਰਿਫਤਾਰ ਕਰਕੇ ਉਸ ਪਾਸੇ ਵਾਰਦਾਤ ਕਰਨ ਸਮੇਂ ਵਰਤਿਆ ਹੋਇਆ ਮੋਟਰਸਾਇਕਲ ਨੰਬਰੀ PB-07-AG-2386 ਮਾਰਕਾ ਡਿਸਕਵਰ ਰੰਗ ਨੀਲਾ ਨੂੰ ਵੀ ਬ੍ਰਾਮਦ ਕੀਤਾ ਗਿਆ ਹੈ ।ਜੋ ਅੱਜ ਦੋਨੋਂ ਦੋਸ਼ੀ ਅਤੇ ਦੋਸ਼ਣ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਉਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਵੀ ਪੁੱਛਗਿਛ ਕੀਤੀ ਜਾਵੇਗੀ। ਥਾਣਾ ਮਾਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਵਲੋਂ ਉਪਰੋਕਤ ਮੁਕੱਦਮਾਂ ਵਿਚ ਕਿਡਨੈਪ ਹੋਏ ਬੱਚੇ ਨੂੰ ਬ੍ਰਾਮਦ ਕਰਕੇ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ ਤੇ ਕਰਾਈਮ ਨੂੰ ਰੋਕਣ ਵਿਚ ਵੀ ਠਲ ਪਾਈ ਹੈ ॥

error: copy content is like crime its probhihated