Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਥਾਣਾ ਟਾਂਡਾ ਚ ਵੱਖ ਵੱਖ ਕੇਸਾਂ ਚ ਬੰਦ ਪਈਆਂ ਗੱਡੀਆਂ ਨੂੰ ਲੱਗੀ ਭਿਆਨਕ ਅੱਗ,30 ਤੋਂ 35 ਗੱਡੀਆਂ ਸੜੀਆਂ

ਥਾਣਾ ਟਾਂਡਾ ਚ ਵੱਖ ਵੱਖ ਕੇਸਾਂ ਚ ਬੰਦ ਪਈਆਂ ਗੱਡੀਆਂ ਨੂੰ ਲੱਗੀ ਭਿਆਨਕ ਅੱਗ,30 ਤੋਂ 35 ਗੱਡੀਆਂ ਸੜੀਆਂ

ਥਾਣਾ ਟਾਂਡਾ ਚ ਵੱਖ ਵੱਖ ਕੇਸਾਂ ਚ ਬੰਦ ਪਈਆਂ ਗੱਡੀਆਂ ਨੂੰ ਲੱਗੀ ਭਿਆਨਕ ਅੱਗ,30 ਤੋਂ 35 ਗੱਡੀਆਂ ਸੜੀਆਂ

ਪੁਲਿਸ ਮੁਲਜਮਾਂ ਤੇ ਫਾਇਰ ਬ੍ਰਿਗੇਡ ਦੋ ਘੰਟੇ ਵਿੱਚ ਪਾਇਆ ਅੱਗ ਤੇ ਕਾਬੂ

 ਟਾਂਡਾ ਉੜਮੁੜ / ਦਸੂਹਾ 11 ਜੂਨ (ਚੌਧਰੀ) : ਅੱਜ 11 ਮਈ ਸ਼ਾਮ ਨੂੰ ਕਰੀਬ ਸਾਢੇ ਤਿੰਨ ਵਜੇ ਅਚਾਨਕ ਹਫੜਾ ਦਫੜੀ ਮਚ ਗਈ ਜਦੋਂ ਡੀਐਸਪੀ ਦਫਤਰ ਅੰਦਰ ਵੱਖ ਵੱਖ ਕੇਸਾਂ ਚ ਬੰਦ ਪਈਆਂ ਗੱਡੀਆਂ ਨੂੰ ਅਚਾਨਕ ਅੱਗ ਲੱਗਣ ਗਈ ਜੋ ਵੇਖਦੇ ਵੇਖਦੇ ਭਿਆਨਕ ਰੂਪ ਧਾਰਨ ਕਰ ਗਈ । ਅੱਗ ਲੱਗਣ ਦੀ ਸੂਚਨਾ ਮਿਲਣ ਤੇ ਨਗਰ ਕੌਸਲ ਟਾਂਡਾ ਦੀ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਵਲੋਂ ਅੱਗ ਬੁਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ,ਪਰ ਬੇਕਾਬੂ ਹੋਈ ਅੱਗ ਬੁਝਣ ਦਾ ਨਾਮ ਨਹੀਂ ਲੈ ਰਹੀ ਸੀ। ਇਸ ਦੌਰਾਨ ਚਾਰ ਤੋਂ ਪੰਜ ਵਾਰ ਵੱਡੇ ਵੱਡੇ ਧਮਾਕੇ ਨਾਲ ਗੱਡੀਆਂ ਦੇ ਟਾਇਰ ਫਟੇ,ਜਿਸ ਕਾਰਨ ਮੌਕੇ ਤੇ ਡਰ ਤੇ ਸਾਹਿਮ ਦਾ ਮਹੌਲ ਬਣ ਗਿਆ । ਅੱਗ ਕਾਂਡ ਨੇੜੇ ਬਣੇ ਸੇਵਾ ਕੇਂਦਰ ਚੌ ਮੁਲਾਜਮਾਂ ਵਲੋਂ ਕੰਪਿਊਟਰ ਸਮੇਤ ਸਾਰਾ ਰਿਕਾਰਡ ਬਾਹਰ ਕੱਢ ਲਿਆ ਗਿਆ । ਕਰੀਬ ਦੋ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਥਾਣਾ ਟਾਂਡਾ ਪੁਲਿਸ ਮੁਲਜਮਾਂ ਤੇ ਫਾਇਰ ਬ੍ਰਿਗੇਡ ਦੀ ਮੱਦਦ ਨਾਲ ਗੱਡੀਆਂ ਨੂੰ ਲੱਗੀ ਅੱਗ ਤੇ ਕਾਬੂ ਪਾਉਣ ਤੇ ਅੱਗ ਬੁਝਾਉਣ ਚ ਸਫਲ ਹੋਏ । ਇਸ ਅਗਨੀ ਕਾਂਡ ਚ ਵੱਖ ਵੱਖ ਕੇਸਾਂ ਚ ਬਰਾਮਦ ਕਰੀਬ 30 ਤੋਂ 35 ਵੱਖ ਵੱਖ ਕੰਪਨੀਆਂ ਦੀਆਂ ਗੱਡੀਆਂ ਪੂਰੀ ਤਰ੍ਹਾਂ ਸੜ ਗਈਆਂ।ਅੱਗ ਕਿਸ ਕਾਰਨ ਲੱਗੀ ਉੰਨ੍ਹਾਂ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਾ ।