Prime Punjab Times

Latest news
ਬੰਦੀ ਸਿੰਘਾਂ ਦੀ ਰਿਹਾਈ ਲਈ ਸੰਪੂਰਨ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਦਸੂਹਾ 'ਚ ਭਰਵਾਂ ਹੁੰਗਾਰਾ ਡਾ.ਉਬਰਾਏ ਨੇ ਦੁਬਈ ਚ ਮੌਤ ਦੇ ਮੂੰਹ ਵਿੱਚ ਗਏ ਨੌਜਵਾਨ ਦੇ ਪਰਿਵਾਰ ਦੀ ਸਾਰ ਲਈ DAV ਪਬਲਿਕ ਸਕੂਲ ਦੇ ਵਿਦਿਆਰਥੀ ਦਿਲਕਸ਼ ਸਿੰਘ ਨੇ ਜ਼ਿਲ੍ਹਾ ਪੱਧਰੀ ਕਿਕ ਬਾਕਸਿੰਗ ਮੁਕਾਬਲੇ 'ਚ ਜਿੱਤਿਆ ਕਾਂਸੇ ਮੈਡਲ ਖ਼ਾਲਸਾ ਕਾਲਜ ਵਿਖੇ "ਇਮਰਜਿੰਗ ਟੈਕਨਾਲੋਜੀ ਐਂਡ ਦਾ ਫਿਊਚਰ ਆਫ਼ ਆਈਟੀ” ਵਿਸ਼ੇ ’ਤੇ ਸੈਮੀਨਾਰ ਕਰਵਾਇਆ ਪੈਨਸ਼ਨ ਕੋਈ ਖੈਰਾਤ ਨਹੀਂ ,ਮੁਲਾਜ਼ਮਾਂ ਦਾ ਹੱਕ ਹੈ - ਆਗੂ ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਦਾਖਲਿਆਂ ਦੀ ਆਖਰੀ ਮਿਤੀ 'ਚ ਵਾਧਾ, ਵਿਦਿਆਰਥੀਆਂ ਲਈ ਸੁਨਹਿਰੀ ਮੌਕਾ - ... ਸ਼੍ਰੀ ਅਚਲੇਸ਼ਵਰ ਧਾਮ ਵਿੱਚ ਹਰਿਨਾਮ ਸੰਕੀਰਤਨ ਮਹਾਕੁੰਭ ਦਾ ਸ਼ਾਨਦਾਰ ਸਮਾਪਨ.. ਘੰਟਿਆਂ ਬੱਧੀ ਹੋਈ ਮੂਸਲਾਧਾਰ ਬਾਰਿਸ਼ ਕਾਰਨ ਤਹਿਸੀਲ ਦਸੂਹਾ ਹੋਈ ਹਾਲੋ ਬੇਹਾਲ ਖ਼ਾਲਸਾ ਕਾਲਜ ਵਿਖੇ ‘ਸੋਮਨਾਥ ਸੰਵਾਦ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਖਾਦਾਂ ਦੀ ਟੈਗਿੰਗ ਰੋਕਣ ਤੇ ਕਿਸਾਨਾਂ ਨੂੰ ਨਿਰਵਿਘਨ ਸਪਲਾਈ ਲਈ ਹੈਲਪਲਾਈਨ ਨੰਬਰ ਜਾਰੀ
ADVERTISEMENT
You are currently viewing ਪ੍ਰੈਸ ਕਲੱਬ ਧਾਰ ਜ਼ਿਲ੍ਹਾ ਪਠਾਨਕੋਟ ਦੀ ਤਰਫ਼ੋਂ ਅਨਿਲ ਰਾਣਾ  ਚੇਅਰਮੈਨ ਅਤੇ ਨਰਿੰਦਰ ਨਿੰਦੀ ਨੂੰ ਖਜਾਨਚੀ ਨਿਯੁਕਤ

ਪ੍ਰੈਸ ਕਲੱਬ ਧਾਰ ਜ਼ਿਲ੍ਹਾ ਪਠਾਨਕੋਟ ਦੀ ਤਰਫ਼ੋਂ ਅਨਿਲ ਰਾਣਾ  ਚੇਅਰਮੈਨ ਅਤੇ ਨਰਿੰਦਰ ਨਿੰਦੀ ਨੂੰ ਖਜਾਨਚੀ ਨਿਯੁਕਤ

ਪ੍ਰੈਸ ਕਲੱਬ ਧਾਰ ਜ਼ਿਲ੍ਹਾ ਪਠਾਨਕੋਟ ਦੀ ਤਰਫ਼ੋਂ ਅਨਿਲ ਰਾਣਾ  ਚੇਅਰਮੈਨ ਅਤੇ ਨਰਿੰਦਰ ਨਿੰਦੀ ਨੂੰ ਖਜਾਨਚੀ ਨਿਯੁਕਤ 

ਪਠਾਨਕੋਟ (ਪੰਕਜ ਸ਼ਰਮਾ, ਅਵਿਨਾਸ਼ ਸ਼ਰਮਾ) : ਪ੍ਰੈਸ ਕਲੱਬ ਧਾਰ ਜਿਲ੍ਹਾ ਪਠਾਨਕੋਟ ਦੀ ਤਰਫੋਂ ਇੱਕ ਵਿਸ਼ੇਸ਼ ਮੀਟਿੰਗ ਪ੍ਰੈਸ ਕਲੱਬ ਧਾਰ ਜਿਲ੍ਹਾ ਪਠਾਨਕੋਟ ਦੀ ਪ੍ਰਧਾਨ ਮੈਡਮ ਪੂਜਾ ਢਲੋਤਰਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਮੁੱਖ ਮਹਿਮਾਨ ਡੀ.ਪੀ.ਆਰ.ਓ ਜਿਲ੍ਹਾ ਪਠਾਨਕੋਟ ਸ਼੍ਰੀ ਰਾਮ ਲੁਭਾਇਆ ਜੀ ਅਤੇ ਪ੍ਰੈਸ ਕਲੱਬ ਧਾਰ ਜ਼ਿਲ੍ਹਾ ਪਠਾਨਕੋਟ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਭਾਰਤ ਭੂਸ਼ਨ ਅਤੇ ਹਰਜੀਤ ਸਿੰਘ ਐਸ ਐਚ ਓ ਧਾਰਕਲਾਂ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਕਲੱਬ ਦੇ ਸਮੂਹ ਮੈਂਬਰਾਂ ਨੂੰ ਬੁਲਾ ਕੇ ਫੋਰੈਸਟ ਰੈਸਟ ਹਾਊਸ ਧਾਰਕਲਾਂ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ । ਜਿਸ ਵਿੱਚ ਅਨਿਲ ਰਾਣਾ ਨੂੰ ਚੇਅਰਮੈਨ ਅਤੇ ਨਰਿੰਦਰ ਨਿੰਦੀ ਨੂੰ ਖ਼ਜਾਨਚੀ ਨਿਯੁਕਤ ਕੀਤਾ ਗਿਆ।
ਪ੍ਰੈਸ ਕਲੱਬ ਧਾਰ ਜ਼ਿਲ੍ਹਾ ਪਠਾਨਕੋਟ ਦੇ ਸਮੂਹ ਅਹੁਦੇਦਾਰਾਂ ਅਤੇ ਨਵੇਂ ਮੈਂਬਰਾਂ ਦੇ ਨਾਲ ਗੱਲਬਾਤ ਕਰਦੇ ਪ੍ਰਧਾਨ ਪੂਜਾ ਨੇ ਦੱਸਿਆ ਕਿ ਕਲੱਬ ਦੀਆਂ ਚੋਣਾਂ ਦੇ ਪਹਿਲੇ ਦੋ ਸਾਲਾਂ ਬਾਅਦ ਚੇਅਰਮੈਨ, ਕਾਨੂੰਨੀ ਸਲਾਹਕਾਰ, ਖਜ਼ਾਨਚੀ, ਸਕੱਤਰ, ਸੰਗਠਨ ਸਕੱਤਰ, ਪ੍ਰੈਸ ਸਕੱਤਰ ਅਤੇ ਦਫ਼ਤਰ ਸਕੱਤਰ ਦੇ ਅਹੁਦਿਆਂ ਦੀ ਨਿਯੁਕਤੀ ਕੀਤੀ ਗਈ। ਚੁਣੇ ਗਏ ਅਧਿਕਾਰੀ ਅਤੇ ਅਗਲੀ ਰਣਨੀਤੀ ‘ਤੇ ਚਰਚਾ ਕੀਤੀ ਗਈ। ਇਸ ਮੌਕੇ ਰਾਕੇਸ਼ ਮੀਤ ਪ੍ਰਧਾਨ, ਜਨਰਲ ਸਕੱਤਰ ਰਾਜੇਸ਼ ਭਾਰਦਵਾਜ, ਪੀ.ਆਰ.ਓ ਪੰਕਜ ਸ਼ਰਮਾ, ਅਲੋਕ ਕੁਮਾਰ, ਸ਼ੰਮੀ ਸਰੋਤਰਾ, ਨਿਤਿਨ ਟੰਡਨ, ਪੁਸ਼ਪ ਲਤਾ, ਦਵਿੰਦਰ ਪੰਡਿਤ, ਸਚਿਨ, ਵਿਜੈ, ਸ਼ਾਮ ਸਿੰਘ, ਸਤੀਸ਼ ਬਟਵਾਲ, ਅੰਕਿਤ ਸ਼ਰਮਾ, ਸਚਿਨ, ਭੂਪੇਂਦਰ ਸ਼ਰਮਾ ਆਦਿ ਹਾਜ਼ਰ ਸਨ |