Prime Punjab Times

Latest news
ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸਵੱਛਤਾ ਪ੍ਰਣ ਗੁਰਸਿੱਖ ਹਰ ਅਵਸਥਾ ਚ ਇਕ ਸਮਾਨ ਜੀਵਨ ਜਿਉਂਦਾ ਹੈ : ਮਹਾਤਮਾ ਰੌਸ਼ਨ ਦਿਹਲਵੀ ਸਿਹਤਮੰਦ ਜੀਵਨ-ਸ਼ੈਲੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਇੱਕ ਦੀ ਮੌ+ਤ, 5 ਜ਼+ਖ+ਮੀ 
ADVERTISEMENT
You are currently viewing ਈ-ਸਟੈਪਿੰਗ ਵਿਧੀ ਰਾਹੀ ਅਸਟਾਮ ਦੇਣ ਦਾ ਫੁਰਮਾਨ ਵਾਪਿਸ ਲਿਆ ਜਾਵੇ : ਪੰਕਜ

ਈ-ਸਟੈਪਿੰਗ ਵਿਧੀ ਰਾਹੀ ਅਸਟਾਮ ਦੇਣ ਦਾ ਫੁਰਮਾਨ ਵਾਪਿਸ ਲਿਆ ਜਾਵੇ : ਪੰਕਜ

ਈ-ਸਟੈਪਿੰਗ ਵਿਧੀ ਰਾਹੀ ਅਸਟਾਮ ਦੇਣ ਦਾ ਫੁਰਮਾਨ ਵਾਪਿਸ ਲਿਆ ਜਾਵੇ : ਪੰਕਜ

ਹੁਸ਼ਿਆਰਪੁਰ, 08 ਜੂਨ, ( ਤਰਸੇਮ ਦੀਵਾਨਾ ) : ਸਟੈਂਪ ਬੈਂਡਰ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ ਪੰਕਜ ਕਾਲੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦਸਿਆ ਕਿ ਪੰਜਾਬ ਸਰਕਾਰ ਨੇ ਸਮੁੱਚੇ ਪੰਜਾਬ ਵਿੱਚ ਅਸ਼ਟਾਮ ਫਰੋਸ਼ਾ ਤੋਂ ਮਿਲਦੇ ਅਸ਼ਟਾਮ ਦੇਣ ਤੇ 3 ਜੂਨ 2022 ਤੋਂ ਪੂਰਨ ਪਾਬੰਦੀ ਲਾ ਦਿੱਤੀ ਹੈ ਅਤੇ ਈ-ਸਟੈਪਿੰਗ ਵਿਧੀ ਰਾਹੀ ਅਸਟਾਮ ਦੇਣ ਦਾ ਫੁਰਮਾਨ ਜਾਰੀ ਕੀਤਾ ਹੈ।ਜਦੋਂ ਕਿ ਅਸ਼ਟਾਮ ਫਰੋਸ਼ਾ ਕੋਲ ਪਹਿਲਾਂ ਹੀ ਹਜਾਰਾਂ ਰੁਪਏ ਦੀ ਕੀਮਤ ਦੇ ਅਸ਼ਟਾਮ ਪਏ ਹਨ। ਉਨ੍ਹਾਂ ਦੇ ਇਹ ਅਸ਼ਟਾਮ ਬਿਅਰਥ ਜਾਣਗੇ ਅਤੇ ਉਨ੍ਹਾਂ ਦਾ ਅਰਥਿਕ ਨੁਕਸਾਨ ਹੋਵੇਗਾ। ਪੰਜਾਬ ਸਰਕਾਰ ਦੇ ਨਵੇਂ ਫੁੁਰਮਾਨ ਨਾਲ ਕੰਪਿਊਟਰ ਰਾਹੀਂ ਈ-ਸਟੈਪਿੰਗ ਦੁਆਰ ਅਸਟਾਮ ਦੇਣ ਦੇ ਅਗਾਊ ਪ੍ਰਬੰਧਾਂ ਅਤੇ ਤਕਨੀਕ ਦਾ ਗਿਆਨ ਦਿੱਤੇ ਬਿਨਾ ਅਸ਼ਟਾਮ ਫਰੋਸ਼ਾ ਅਤੇ ਆਮ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਆ ਰਹੀਆਂ ਹਨ।ਈ-ਸਟੈਪਿੰਗ ਵਿਧੀ ਰਾਹੀਂ ਇੱਕ ਸਟੈਪ ਪੇਪਰ ਕੱਢ ਕੇ ਦੇਣ ਨਾਲ ਅਧਿਕ ਸਮਾਂ ਲਗਦਾ ਹੈ ਜਦੋ ਕਿ ਮੈਨੂਅਲ ਉਹ ਜਿਆਦਾ ਸੌਖੇ ਤਰੀਕੇ ਅਤੇ ਜਿਆਦਾ ਗਿਣਤੀ ਵਿੱਚ ਲੋਕਾਂ ਨੂੰ ਅਸ਼ਟਾਮਾਂ ਦਾ ਭੁਗਤਾਨ ਕਰ ਦਿੰਦੇ ਸਨ। ਨਵੀਂ ਵਿਧੀ ਨਾਲ ਜਿੱਥੇ ਅਸ਼ਟਾਮ ਫਰੋਸ਼ ਦਾ ਆਰਥਿਕ ਨੁਕਸਾਨ ਹੋਵੇਗਾ ਉੱਥੇ ਸਰਕਾਰ ਨੂੰ ਵੀ ਰੈਵੀਨਿਊ ਘੱਟ ਪ੍ਰਾਪਤ ਹੋਵੇਗਾ। ਉਨ੍ਹਾਂ ਦਸਿਆਂ ਕਿ ਉਨ੍ਹਾਂ ਇਲਾਕੇ ਦੇ ਮੰਤਰੀ ਸ੍ਰੀ ਬਰਮ ਸ਼ੰਕਰ ਜਿੰਪਾ ਜੀ ਨੂੰ ਵੀ ਮਿਲਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦਾ ਰੁਝੇਵਾਂ ਜਿਆਦਾ ਹੋਣ ਕਰਕੇ ਨਹੀ ਮਿਲ ਸਕੇ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਈ-ਸਟੈਪਿੰਗ ਵਿਧੀ ਰਾਹੀ ਅਸਟਾਮ ਦੇਣ ਦਾ ਫੁਰਮਾਨ ਵਾਪਿਸ ਲਿਆ ਜਾਵੇ ੳਤੇ ਪਹਿਲਾਂ ਵਾਲਾੀ ਪ੍ਰਣਾਲੀ ਜਾਰੀ ਰੱਖੀ ਜਾਵੇ।