Prime Punjab Times

Latest news
ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸਵੱਛਤਾ ਪ੍ਰਣ ਗੁਰਸਿੱਖ ਹਰ ਅਵਸਥਾ ਚ ਇਕ ਸਮਾਨ ਜੀਵਨ ਜਿਉਂਦਾ ਹੈ : ਮਹਾਤਮਾ ਰੌਸ਼ਨ ਦਿਹਲਵੀ ਸਿਹਤਮੰਦ ਜੀਵਨ-ਸ਼ੈਲੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਇੱਕ ਦੀ ਮੌ+ਤ, 5 ਜ਼+ਖ+ਮੀ  ਰਾਮਾਨੁਜਨ ਮੈਥੇਮੈਟੀਕਲ ਸੋਸਾਇਟੀ ਵੱਲੋਂ 'ਸੰਚਾਰ ਹੁਨਰ' ਵਿਸ਼ੇ 'ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ
ADVERTISEMENT
You are currently viewing 7920 ਨਸ਼ੀਲੇ ਕੈਪਸੂਲਾਂ ਸਮੇਤ ਇੱਕ ਨੌਜਵਾਨ ਪੁਲਸ ਅੜਿੱਕੇ 

7920 ਨਸ਼ੀਲੇ ਕੈਪਸੂਲਾਂ ਸਮੇਤ ਇੱਕ ਨੌਜਵਾਨ ਪੁਲਸ ਅੜਿੱਕੇ 

7920 ਨਸ਼ੀਲੇ ਕੈਪਸੂਲਾਂ ਸਮੇਤ ਇੱਕ ਨੌਜਵਾਨ ਪੁਲਸ ਅੜਿੱਕੇ 

ਹੁਸ਼ਿਆਰਪੁਰ 2 ਜੂਨ (ਬਿਊਰੋ) : ਸੀ ਆਈ ਏ ਸਟਾਫ ਹੁਸ਼ਿਆਰਪੁਰ ਨੇ ਇੱਕ ਨੌਜਵਾਨ ਨੂੰ 7920 ਨਸ਼ੀਲੇ ਕੈਪਸੂਲਾਂ ਸਮੇਤ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਵਿਨੈ ਕੁਮਾਰ ਪੁੱਤਰ ਬ੍ਰਹਮਦੇਵ ਮੰਡਲ ਵਾਸੀ ਗਲੀ ਨੰਬਰ 5,ਮੁਹੱਲਾ ਭੀਮ ਨਗਰ, ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਵਜੋਂ ਹੋਈ ਹੈ।

ਮਿਲੀ ਜਾਣਕਾਰੀ ਅਨੁਸਾਰ ਏ.ਐਸ.ਆਈ. ਰਵਿੰਦਰ ਨਾਥ ਸਮੇਤ ਸਾਥੀ ਕਰਮਚਾਰੀਆਂ ਨਾਲ ਨਸ਼ਿਆ ਦੀ ਰੋਕਥਾਮ ਸਬੰਧੀ ਸ਼ੱਕੀ ਪੁਰਸ਼ਾ ਦੀ ਤਲਾਸ਼ ਲਈ CIA ਸਟਾਫ ਤੋਂ ਇਲਾਕਾ ਥਾਣਾ ਮਾਡਲ ਟਾਊਨ ਪੁਰਹੀਰਾਂ ਵੱਲ ਜਾ ਰਿਹਾ ਸੀ ਤਾਂ ਹਰੀਮਪੁਰ ਚੌਕ ਸਬਜੀ ਮੰਡੀ ਨੇੜੇ ਮੁਖਬਰ ਖਾਸ ਨੇ ਮਲਾਕੀ ਹੋ ਕੇ ਇਤਲਾਹ ਦਿੱਤੀ ਕਿ ਭੀਮ ਨਗਰ ਮੁਹੱਲੇ ਦਾ ਵਿਨੈ ਕੁਮਾਰ ਜੋ ਗਲੀ ਨੰਬਰ 05 ਵਿੱਚ ਰਹਿੰਦਾ ਹੈ ਜੋ ਕਾਫੀ ਸਮੇਂ ਤੋਂ ਵੱਡੇ ਪੱਧਰ ਤੇ ਨਸ਼ੀਲੇ ਕੈਪਸੂਲ ਅਤੇ ਨਸ਼ੀਲੀਆਂ ਗੋਲੀਆਂ ਵੇਚਣ ਦਾ ਧੰਦਾ ਕਰ ਰਿਹਾ ਹੈ। ਜਿਸ ਨੇ ਅੱਜ ਵੀ ਭਾਰੀ ਮਾਤਰਾ ਵਿੱਚ ਨਸ਼ੀਲੇ ਕੈਪਸੂਲ ਲੈ ਕੇ ਆਪਣੇ ਘਰੋਂ ਮੇਨ ਰੋਡ ਰਾਹੀ ਗ੍ਰਾਹਕਾਂ ਨੂੰ ਸਪਲਾਈ ਕਰਨ ਜਾਣਾ ਹੈ ਅਗਰ ਮੁਹੱਲਾ ਭੀਮ ਨਗਰ ਗਲੀ ਨੰਬਰ ()5 ਦੇ ਨਜਦੀਕ ਯੋਜਨਾਬੰਧ ਤਰੀਕੇ ਨਾਲ ਨਾਕਾ ਬੰਦੀ ਕੀਤੀ ਜਾਵੇ ਤਾਂ ਵਿਨੈ ਕੁਮਾਰ ਪਾਸੋਂ ਭਾਰੀ ਮਾਤਰਾ ਵਿੱਚ ਨਸ਼ੀਲੇ ਕੈਪਸੂਲ ਅਤੇ ਨਸ਼ੀਲੀਆਂ ਗੋਲੀਆਂ ਦੀ ਬ੍ਰਾਮਦਗੀ ਹੋ ਸਕਦੀ ਹੈ। ਜਿਸ ਤੇ ਵਿਨੇ ਕੁਮਾਰ ਪੁੱਤਰ ਬ੍ਰਹਮਦੇਵ ਮੰਡਲ ਵਾਸੀ ਗਲੀ ਨੰਬਰ 05 ਮੁਹਲਾ ਭੀਮ ਨਗਰ ਥਾਣਾ ਮਾਡਲ ਟਾਊਨ ਹੁਸ਼ਿ:ਉਮਰ 27 ਸਾਲ ਨੂੰ ਕਾਬੂ ਕਰਕੇ ਉਸ ਦੀ ਤਲਾਸ਼ੀ ਹਸਬ ਜਾਬਤਾ ਅਨੁਸਾਰ ਅਮਲ ਵਿੱਚ ਲਿਆਂਦੀ ਤਾਂ ਵਿਨੇ ਕੁਮਾਰ ਉਕਤ ਦੇ ਕਬਜ਼ੇ ਵਿਚਲੇ ਬੈਗ ਰੰਗ ਕਾਲਾ ਚਿੱਟਾ ਧਾਰੀਦਾਰ ਬੈਗ ਦੀ ਜਿਪ ਖੋਲ ਕੇ ਚੈਕ ਕੀਤਾ ਤਾਂ ਬੈਗ ਵਿਚੋ Proxymed-Spas ਦੇ Capsules ਰੰਗ ਨੀਲਾ ਦੇ ਗਿਣਤੀ ਕਰਨ ਤੇ 990 ਪੱਤੇ ਹਰੇਕ ਪੱਤੇ ਵਿੱਚ 08 ਕੈਪਸੂਲ ਕੁੱਲ 7920 ਕੈਪਸੂਲ ਬ੍ਰਾਮਦ ਹੋਏ ਬ੍ਰਾਮਦਾ ਹੋਣ ਤੇ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ।