Prime Punjab Times

Latest news
ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸਵੱਛਤਾ ਪ੍ਰਣ ਗੁਰਸਿੱਖ ਹਰ ਅਵਸਥਾ ਚ ਇਕ ਸਮਾਨ ਜੀਵਨ ਜਿਉਂਦਾ ਹੈ : ਮਹਾਤਮਾ ਰੌਸ਼ਨ ਦਿਹਲਵੀ ਸਿਹਤਮੰਦ ਜੀਵਨ-ਸ਼ੈਲੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਇੱਕ ਦੀ ਮੌ+ਤ, 5 ਜ਼+ਖ+ਮੀ  ਰਾਮਾਨੁਜਨ ਮੈਥੇਮੈਟੀਕਲ ਸੋਸਾਇਟੀ ਵੱਲੋਂ 'ਸੰਚਾਰ ਹੁਨਰ' ਵਿਸ਼ੇ 'ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਜ਼ਿਲ੍ਹੇ ‘ਚ ਸ਼ਾਮ 6 ਵਜੇ ਤੋਂ ਸਵੇਰੇ 10 ਵਜੇ ਤੱਕ ਕੰਬਾਇਨਾਂ ਨਾਲ ਝੋਨਾ ਕੱਟਣ ‘ਤੇ ਪਾਬੰਦੀ : ਜ਼ਿਲ੍ਹਾ ਮੈਜਿਸਟ੍ਰੇਟ ਖਾਲਸਾ ਕਾਲਜ ਵਿਖੇ ਹਿੰਦੀ ਦਿਵਸ ਮੌਕੇ ਇੱਕ ਵਿਸ਼ੇਸ਼ ਲੈਕਚਰ ਜੋਨਲ ਐਥਲੈਟਿਕ ਮੁਕਾਬਲਿਆਂ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ADVERTISEMENT
You are currently viewing *ਦੀਨਾਨਗਰ ਅੱਤਵਾਦੀ ਹਮਲੇ ’ਚ ਅਪਾਹਿਜ ਹੋਏ ਢਾਬਾ ਮਾਲਕ ਦੀ ਡਾ.ਓਬਰਾਏ ਨੇ ਲਈ ਸਾਰ*

*ਦੀਨਾਨਗਰ ਅੱਤਵਾਦੀ ਹਮਲੇ ’ਚ ਅਪਾਹਿਜ ਹੋਏ ਢਾਬਾ ਮਾਲਕ ਦੀ ਡਾ.ਓਬਰਾਏ ਨੇ ਲਈ ਸਾਰ*

*ਦੀਨਾਨਗਰ ਅੱਤਵਾਦੀ ਹਮਲੇ ’ਚ ਅਪਾਹਿਜ ਹੋਏ ਢਾਬਾ ਮਾਲਕ ਦੀ ਡਾ.ਓਬਰਾਏ ਨੇ ਲਈ ਸਾਰ*

*ਸਰਬੱਤ ਦਾ ਭਲਾ ਟਰੱਸਟ ਗੁਰਦਾਸਪੁਰ ਨੇ ਪੈਨਸ਼ਨ ਦਾ ਚੈੱਕ ਕੀਤਾ ਭੇਂਟ*

ਬਟਾਲਾ, 02 ਜੂਨ ( ਅਵਿਨਾਸ਼ ਸ਼ਰਮਾ ) ਦੀਨਾਨਗਰ ਅੱਤਵਾਦੀ ਹਮਲੇ ’ਚ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਣ ਤੋ ਬਾਅਦ ਅਪਾਹਿਜ਼ ਹੋਏ ਇਕ ਢਾਬਾ ਮਾਲਕ ਦੀ ਸਾਰ ਲੈਂਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਤੇ ਸੰਸਾਰ ਪ੍ਰਸਿੱਧ ਸਮਾਜਸੇਵੀ ਸ਼ਖਸੀਅਤ ਡਾ. ਐੱਸ. ਪੀ. ਸਿੰਘ ਓਬਰਾਏ ਵੱਲੋਂ ਉਕਤ ਅਪਾਹਿਜ ਵਿਅਕਤੀ ਦੀ ਮਹੀਨਾਵਾਰ ਪੈਨਸ਼ਨ ਲਗਾਈ ਗਈ ਹੈ। ਜਿਸ ਦੇ ਤਹਿਤ ਦੀਨਾਨਗਰ ਦੇ ਅਪਾਹਿਜ ਕੰਵਲਜੀਤ ਸਿੰਘ ਨੂੰ ਉੱਘੀ ਸਮਾਜਸੇਵੀ ਸ਼ਖਸੀਅਤ ਅਤੇ ਡਾਲਾ ਲੈਂਡ ਪ੍ਰੋਮੋਟਰ ਗੁਰਦਾਸਪੁਰ ਦੇ ਐਮ.ਡੀ. ਮਨਜੀਤ ਸਿੰਘ ਡਾਲਾ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਰਵਿੰਦਰ ਸਿੰਘ ਮਠਾਰੂ ਤੇ ਸੈਕਟਰੀ ਰਜਿੰਦਰ ਸਿੰਘ ਹੈਪੀ ਵੱਲੋਂ ਪੈਨਸ਼ਨ ਦਾ ਚੈੱਕ ਭੇਂਟ ਕੀਤਾ ਗਿਆ। ਇਸ ਦੌਰਾਨ ਅੱਤਵਾਦੀ ਹਮਲੇ ਦਾ ਸ਼ਿਕਾਰ ਹੋਏ ਕਵੰਲਜੀਤ ਸਿੰਘ ਨੇ ਦੱਸਿਆ ਕਿ ਉਹ ਦੀਨਾਨਗਰ ਥਾਣੇ ਦੇ ਨੇੜੇ ਢਾਬਾ ਚਲਾਉਣ ਦਾ ਕੰਮ ਕਰਦਾ ਸੀ, ਜਦਕਿ ਇਸ ਹਮਲੇ ਦੇ ਵਿਚ ਉਸ ਦੀ ਇਕ ਬਾਂਹ ਕੱਟੀ ਗਈ ਹੈ ਅਤੇ ਸਰੀਰ ਤੇ ਹੋਰ ਵੀ ਸੱਟਾਂ ਲੱਗੀਆਂ ਹਨ, ਜਿਸ ਕਰਕੇ ਮੈਂ ਕੰਮਕਾਰ ਨਹੀ ਸੀ ਕਰ ਸਕਦਾ, ਪਰ ਲੰਬੇ ਸਮੇਂ ਤੋਂ ਡਾ. ਐੱਸ. ਪੀ. ਸਿੰਘ ਉਬਰਾਏ ਵੱਲੋਂ ਟਰਸੱਟ ਦੀ ਜਿਲਾ ਗੁਰਦਾਸਪੁਰ ਦੀ ਟੀਮ ਰਾਹੀਂ ਪੈਨਸ਼ਨ ਦਿੱਤੀ ਜਾ ਰਹੀ ਹੈ। ਉਹਨਾਂ ਨੇ ਡਾ. ਉਬਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਗਰੀਬਾਂ ਲੋੜਵੰਦਾਂ ਦੀ ਸਹਾਇਤਾ ਕਰਨ ਦੇ ਲਈ ਹਮੇਸ਼ਾ ਹੀ ਡਾ. ਉਬਰਾਏ ਅੱਗੇ ਰਹਿੰਦੇ ਹਨ। ਸਮਾਜਸੇਵੀ ਆਗੂ ਮਨਜੀਤ ਸਿੰਘ ਡਾਲਾ ਨੇ ਕਿਹਾ ਕਿ ਆਪਣੀ ਮਿਹਨਤ ਦੀ ਕਿਰਤ ਕਮਾਈ ਦਾ 98 ਫ਼ੀਸਦੀ ਹਿੱਸਾ ਗਰੀਬਾਂ, ਲੋੜਵੰਦਾਂ ਤੇ ਦੀਨ ਦੁਖੀਆਂ ਦੀ ਭਲਾਈ ਤੇ ਖਰਚ ਕਰਕੇ ਡਾ. ਐੱਸ. ਪੀ. ਸਿੰਘ ਓਬਰਾਏ ਵੱਲੋਂ ਮਨੁੱਖਤਾ ਨੂੰ ਬਚਾਉਣ ਦੇ ਲਈ ਪਰਉਪਕਾਰੀ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਅੰਦਰ ਟਰੱਸਟ ਵੱਲੋਂ ਲੋੜਵੰਦਾਂ ਦੀ ਬਾਂਹ ਫੜਦਿਆਂ ਵੱਡੇ ਪੱਧਰ ਤੇ ਰਾਹਤ ਦਿੱਤੀ ਜਾ ਰਹੀ ਹੈ, ਜਦਕਿ ਡਾ. ਓਬਰਾਏ ਵੱਲੋਂ ਦੇਸ਼-ਵਿਦੇਸ਼ ਦੇ ਅੰਦਰ ਪਹਿਲਕਦਮੀ ਕਰਦਿਆਂ ਹਮੇਸ਼ਾ ਹੀ ਨੇਕ ਕਾਰਜ਼ਾ ਦੇ ਵਿਚ ਯੋਗਦਾਨ ਪਾਇਆ ਜਾ ਰਿਹਾ ਹੈ।

ਫੋਟੋ : ਅੱਤਵਾਦੀ ਹਮਲੇ ’ਚ ਅਪਾਹਿਜ ਹੋਏ ਵਿਅਕਤੀ ਨੂੰ ਚੈਕ ਭੇਂਟ ਕਰਦੇ ਹੋਏ ਮਨਜੀਤ ਸਿੰਘ ਡਾਲਾ, ਜ਼ਿਲਾ ਪ੍ਰਧਾਨ ਰਵਿੰਦਰ ਸਿੰਘ ਮਠਾਰੂ, ਰਜਿੰਦਰ ਹੈਪੀ।