Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਨੇਤਰਦਾਨ ਸਭ ਦਾਨਾਂ ਤੋਂ ਸਰਬੋਤਮ ਦਾਨ ਹੈ : ਜਸਵੀਂਰ ਸਿੰਘ ਰਾਜ,ਭਾਈ ਮਸੀਤੀ

ਨੇਤਰਦਾਨ ਸਭ ਦਾਨਾਂ ਤੋਂ ਸਰਬੋਤਮ ਦਾਨ ਹੈ : ਜਸਵੀਂਰ ਸਿੰਘ ਰਾਜ,ਭਾਈ ਮਸੀਤੀ

ਨੇਤਰਦਾਨ ਸਭ ਦਾਨਾਂ ਵਿਚੋਂ ਸਰਬੋਤਮ ਦਾਨ ਹੈ : ਜਸਵੀਂਰ ਸਿੰਘ ਰਾਜ,ਭਾਈ ਮਸੀਤੀ

ਟਾਂਡਾ / ਗੜ੍ਹਦੀਵਾਲਾ (ਚੌਧਰੀ ) :  ਜ਼ਿਲ੍ਹਾ ਹੁਸ਼ਿਆਰਪੁਰ ਬਲਾਕ ਟਾਂਡਾ ਤੋਂ ਨੇਤਰਦਾਨ ਕਰਨ ਸਬੰਧੀ ਲੋਕਾਂ ਨੂੰ ਅੱਜ ਵੀ ਜਾਗਰੂਕ ਕਰ ਰਹੇ ਹਨ, ਟਾਂਡਾ ਤੋਂ ਐਮ ਐਲ ਏ ਜਸਬੀਰ ਸਿੰਘ ਰਾਜਾ ਨੇਤਰਦਾਨੀ ਰਿਟਾਇਰ ਡਿਪਟੀ ਡਰੈਕਟਰ ਪੰਜਾਬ ਡਾ ਕੇਵਲ ਸਿੰਘ, ਐਸ ਐਮ ਓ ਟਾਂਡਾ ਡਾ ਪ੍ਰੀਤ ਮਹਿੰਦਰ ਸਿੰਘ ਤੇ ਆਈ ਡੋਨਰ ਇੰਚਾਰਜ ਟਾਂਡਾ ਭਾਈ ਵਰਿੰਦਰ ਸਿੰਘ ਮਸੀਤੀ ਪੀ ਆਰ ਹੁਸ਼ਿਆਰਪੁਰ ਜੋ ਲੋਕਾਂ ਨੂੰ ਮਰਨ ਉਪਰੰਤ ਅੱਖਾਂ ਦਾਨ ਸਰੀਰ ਦਾ ਅਤੇ ਅੰਗ ਦਾਨ ਕਰਨ ਸਬੰਧੀ ਜਾਗਰੂਕ ਕਰ ਰਹੇ ਹਨ। ਬੀਤੇ ਦਿਨ ਨੇਤਰਦਾਨ ਅਸੋਸੀਏਸ਼ਨ ਹੁਸ਼ਿਆਰਪੁਰ (ਰਜਿ)ਦੇ ਸਰਪ੍ਰਸਤ ਪ੍ਰੋਫ਼ੈਸਰ ਬਹਾਦਰ ਸਿੰਘ ਸੁਨੇਤ ਤੇ ਸਮੂਹ ਟੀਮ ਦੇ ਸਹਿਯੋਗ ਨਾਲ ਸਰਕਾਰੀ ਹਸਪਤਾਲ ਟਾਂਡਾ ਵਿਖੇ ਜਾਗਰੁਕਤਾ ਕੈਂਪ ਲਗਾ ਕੇ ਨੇਤਰਦਾਨੀ ਡਾ ਜਸਵਿੰਦਰ ਸਿੰਘ ਤੇ ਹੋਰ 30 ਨੇਤਰ ਦਾਨੀਆਂ ਵੱਲੋਂ ਆਪਣੀ ਮੌਤ ਤੋਂ ਉਪਰੰਤ ਅੱਖਾਂ ਦਾਨ ਕਰਨ ਸਬੰਧੀ ਨੇਤਰ ਦਾਨ ਕਰਨ ਸਬੰਧਤ ਫਾਰਮ ਨੇਤਰਦਾਨ ਸੰਸਥਾ ਤੋ ਭਰਵਾਏ ਗਏ,ਇਸ ਮੌਕੇ ਤੇ ਬੋਲਦਿਆਂ ਐਮ ਐਲ ਏ ਟਾਂਡਾ ਜਸਵੀਰ ਸਿੰਘ ਰਾਜਾ ਨੇ ਆਖਿਆ ਕਿ ਨੇਤਰਦਾਨ ਸਭ ਦਾਨਾਂ ਤੋਂ ਸਰਬੋਤਮ ਦਾਨ ਹੈ। ਸਾਡੀਆਂ ਅੱਖਾਂ ਮਰਨ ਤੋਂ ਬਾਅਦ ਵੀ ਨੇਤਰਹੀਣਾਂ ਨੂੰ ਰੌਸ਼ਨੀ ਦੇ ਕੇ ਜਿਊਂਦੀਆਂ ਰਹਿ ਸਕਦੀਆਂ ਹਨ, ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਟਾਂਡਾ ਡਾ ਪ੍ਰੀਤ ਮਹਿੰਦਰ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਬੋਲਦਿਆਂ ਦੱਸਿਆ ਕਿ ਇਨਸਾਨ ਦੀ ਮੌਤ ਤੋਂ 8 ਘੰਟੇ ਦੇ ਅੰਦਰ ਅੰਦਰ ਮ੍ਰਿਤਕ ਦੀਆਂ ਅੱਖਾਂ ਦਾਨ ਕੀਤੀਆਂ ਜਾ ਸਕਦੀਆਂ ਹਨ,ਸਾਬਕਾ ਡਿਪਟੀ ਡਾਇਰੈਕਟਰ ਡਾ ਕੇਵਲ ਸਿੰਘ ਨੇ ਦੱਸਿਆ ਕਿ ਇੱਕ ਨੇਤਰਦਾਨੀ ਮਰਨ ਉਪਰੰਤ 2 ਨੇਤਰਹੀਣਾ ਨੂੰ ਰੋਸ਼ਨੀ ਦੇ ਜਾਂਦਾ ਹੈ,ਇਸ ਮੌਕੇ ਤੇ ਭਾਈ ਬਰਿੰਦਰ ਸਿੰਘ ਮਸੀਤੀ ਨੇ ਦੱਸਿਆ ਕਿ ਮਰਨ ਉਪਰੰਤ ਅੱਖਾਂ ਦਾਨ ਕਰਨ ਸਬੰਧੀ ਨੇਤਰਦਾਨੀ ਪਰਿਵਾਰ ਜੋ ਸਾਡੀ ਨੇਤਰਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਹੈਲਪਲਾਈਨ ਨੰ: 9478757875 ਤੇ ਸੰਪਰਕ ਕਰ ਸਕਦੇ ਹਨ।ਇਸ ਮੌਕੇ ਤੇ ਨੇਤਰਦਾਨ ਕਰਨ ਵਾਲੇ ਡਾ ਜਸਵਿੰਦਰ ਸਿੰਘ ਦਾ ਸਰਕਾਰੀ ਹਸਪਤਾਲ ਟਾਂਡਾ ਵਿਖੇ ਅੱਖਾਂ ਦਾਨ ਕਰਨ ਲਈ ਜਸਵੀਰ ਸਿੰਘ ਰਾਜਾ ਤੇ ਭਾਈ ਵਰਿੰਦਰ ਸਿੰਘ ਮਸੀਤੀ ਨੇ ਨੇਤਰਦਾਨ ਐਸੋਸੀਏਸ਼ਨ ਵੱਲੋ ਭੇਜਿਆ ਗਿਆ ਸਰਟੀਫੀਕੇਟ ਭੇਂਟ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ, ਜਸਵੀਰ ਸਿੰਘ ਤੇ ਸਮੂਹ ਟੀਮ ਹਾਜ਼ਰ ਸਨ।