Prime Punjab Times

Latest news
ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ
ADVERTISEMENT
You are currently viewing STORY.. ਖੇਤਾਂ ‘ਚ ਕਣਕ ਦੀ ਨਾੜ ਨੂੰ ਧੱੜਲੇ ਨਾਲ ਲਾਈ ਜਾ ਰਹੀ ਅੱਗ ਪੰਜਾਬ ਸਰਕਾਰ ਵਾਤਾਵਰਣ ਦੀ ਸੁਰੱਖਿਆ ਕਰਨ ਵਿਚ ਬੁਰੀ ਤਰ੍ਹਾਂ ਫੇਲ੍ਹ ! 

STORY.. ਖੇਤਾਂ ‘ਚ ਕਣਕ ਦੀ ਨਾੜ ਨੂੰ ਧੱੜਲੇ ਨਾਲ ਲਾਈ ਜਾ ਰਹੀ ਅੱਗ ਪੰਜਾਬ ਸਰਕਾਰ ਵਾਤਾਵਰਣ ਦੀ ਸੁਰੱਖਿਆ ਕਰਨ ਵਿਚ ਬੁਰੀ ਤਰ੍ਹਾਂ ਫੇਲ੍ਹ ! 

STORY.. ਖੇਤਾਂ ‘ਚ ਕਣਕ ਦੀ ਨਾੜ ਨੂੰ ਧੱੜਲੇ ਨਾਲ ਲਾਈ ਜਾ ਰਹੀ ਅੱਗ ਪੰਜਾਬ ਸਰਕਾਰ ਵਾਤਾਵਰਣ ਦੀ ਸੁਰੱਖਿਆ ਕਰਨ ਵਿਚ ਬੁਰੀ ਤਰ੍ਹਾਂ ਫੇਲ੍ਹ ! 

ਹੁਸ਼ਿਆਰਪੁਰ 9 ਮਈ ( ਤਰਸੇਮ ਦੀਵਾਨਾ ) : ਕਣਕਾਂ ਦੀ ਕਟਾਈ ਕਰਨ ਉਪਰੰਤ ਖੇਤਾਂ ਵਿਚ ਦਿਨ ਅਤੇ ਰਾਤ ਦੇ ਸਮੇਂ ਸਰਕਾਰ ਵੱਲੋਂ ਲਾਈ ਪਾਬੰਦੀ ਦੇ ਬਾਵਜੂਦ ਕਣਕ ਦੀ ਨਾੜ ਨੂੰ ਜ਼ਿਲੇ ਅੰਦਰ ਧੱੜਲੇ ਨਾਲ ਲਾਈਆਂ ਜਾ ਰਹੀਆਂ ਅੱਗਾਂ ਕਾਰਨ ਵਾਤਾਵਰਣ ਅਤੇ ਹੋਰਨਾਂ ਕੁਦਰਤੀ ਸ੍ਰੋਤਾਂ ਦੇ ਹੋ ਰਹੇ ਭਾਰੀ ਨੁਕਸਾਨ ਹੁਣ ਕਿਸੇ ਵੀ ਤਰਾਂ ਨਾਲ ਲੁਕਿਆ ਹੋਇਆ ਨਹੀਂ ਹੈ।ਜਿਸ ਨੂੰ ਕਾਬੂ ਕਰਨ ਵਿੱਚ ਪੰਜਾਬ ਦੀ ਆਪ ਸਰਕਾਰ ਬੁਰੀ ਤਰਾਂ ਫੇਲ ਹੋ ਕੇ ਰਹਿ ਗਈ ਹੈ।ਪਿਛਲੀਆਂ ਸਰਕਾਰਾਂ ਦੀ ਤੁਲਨਾ ਵਿੱਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੇ ਕਾਰਜਕਾਲ ਵਿੱਚ ਖੇਤਾਂ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਵਿੱਚ ਰਿਕਾਰਡ ਵਾਧਾ ਹੋ ਰਿਹਾ ਹੈ।ਜ਼ਿਲੇ ਦੇ ਪਿੰਡਾਂ ਦਾ ਦੌਰਾ ਕਰਨ ਮੌਕੇ ਚਾਰੇ ਪਾਸੇ ਬਹੁਗਿਣਤੀ ਖੇਤਾਂ ਨੂੰ ਜਾਂ ਤਾਂ ਅੱਗ ਲੱਗੀ ਹੋਈ ਦੇਖੀ ਗਈ ਜਾਂ ਬਹੁਤ ਸਾਰੇ ਖੇਤ ਅੱਗ ਲੱਗਣ ਤੋਂ ਬਾਅਦ ਜ਼ਮੀਨ ਕਾਲੀ ਹੋਈ ਦਿਖਾਈ ਦਿੱਤੀ ਜਿਸ ਨਾਲ ਦੁਖੀ ਵਾਤਾਵਰਣ ਪ੍ਰੇਮੀਆਂ ਦੇ ਦਿਲ ਵੀ ਲੱਟ ਲੱਟ ਬਲ ਰਹੇ ਹਨ।ਖੇਤਾਂ ਵਿੱਚ ਲਾਈ ਜਾ ਰਹੀ ਅੱਗ ਵਿੱਚੋੰ ਪੈਦਾ ਹੋਏ ਧੂੰਏਂ ਨਾਲ ਵਾਤਾਵਰਣ ਪ੍ਰਦੂਸ਼ਣ ਦੇ ਨਾਲ ਨਾਲ ਸੜਕਾਂ ਤੇ ਚੱਲ ਰਹੀ ਅਵਾਜਾਈ ਵਿੱਚ ਵੀ ਭਾਰੀ ਵਿਘਨ ਪੈੰਦਾ ਹੈ ਜਿਸ ਕਾਰਣ ਬਹੁਤ ਸਾਰੀਆਂ ਥਾਵਾਂ ਤੇ ਵਾਪਰੇ ਸੜਕ ਹਾਦਸਿਆਂ ਵਿੱਚ ਲੋਕਾਂ ਨੂੰ ਆਪਣੀਆਂ ਕੀਮਤੀ ਜਾਨਾਂ ਦੀ ਵੀ ਬਲੀ ਦੇਣੀ ਪੈ ਰਹੀ ਹੈ। ਸੜਕਾਂ ਦੇ ਕਿਨਾਰਿਆਂ ਤੇ ਲਗਾਈ ਰੁੱਖ ਸੰਪਦਾ ਦੀ ਵੀ ਭਾਰੀ ਤਬਾਹੀ ਹੋ ਰਹੀ ਹੈ।ਜਿਸਨੂੰ ਰੋਕਣ ਵਾਲਾ ਕੋਈ ਨਹੀਂ।

ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਵੀਡੀਓ;

ਬੀਤੇ ਦਿਨੀਂ ਬਟਾਲੇ ਨਜ਼ਦੀਕ ਖੇਤਾਂ ਨੂੰ ਲਾਈ ਅੱਗ ਵਿੱਚ ਸਕੂਲੀ ਬੱਸ ਦੇ ਸੜ ਕੇ ਸੁਆਹ ਹੋਣ ਅਤੇ ਰੋੰਦੇ ਵਿਲਕਦੇ ਬੱਚਿਆਂ ਦੀ ਵੀਡੀਓ ਸ਼ੋਸ਼ਲ ਮੀਡੀਆ ‘ਤੇ ਅੱਗ ਵਾਂਗ ਵਾਇਰਲ ਹੋ ਗਈ।ਜਿਸ ਦੇ ਹੇਠਾਂ ਲੋਕਾਂ ਵੱਲੋਂ ਕਿਸਾਨਾਂ ਅਤੇ ਆਪ ਸਰਕਾਰ ਪ੍ਰਤੀ ਦੱਬ ਕੇ ਗੁੱਸਾ ਕੱਢਿਆ ਜਾ ਰਿਹਾ ਹੈ।ਇਸ ਦੇ ਨਾਲ ਨਾਲ ਬਹੁਤ ਸਾਰੇ ਯੂਜ਼ਰ ਗੱਲ ਗੱਲ ਤੇ ਧਰਨੇ ਲਾਉਣ ਵਾਲੀਆਂ ਕਿਸਾਨ ਜਥੇਬੰਦੀਆਂ ਖਾਸ ਕਰਕੇ ਸ਼ੰਯੁਕਤ ਕਿਸਾਨ ਮੋਰਚੇ ਨੂੰ ਵੀ ਸਵਾਲਾਂ ਦੇ ਘੇਰੇ ਵਿੱਚ ਲੈ ਰਹੇ ਹਨ।ਭਾਵੇਂ ਕਿ ਪੰਜਾਬ ਸਰਕਾਰ ਵੱਲੋੰ ਪਾਬੰਦੀਆਂ ਵੀ ਲਾਈਆਂ ਹੋਈਆਂ ਹਨ ਪਰ ਇਸ ਦੀ ਕੋਈ ਵੀ ਪ੍ਰਵਾਹ ਨਹੀਂ ਕਰ ਰਿਹਾ। ਨਾ ਤਾਂ ਕਿਸਾਨ ਅਤੇ ਨਾ ਹੀ ਕਾਨੂੰਨ ਲਾਗੂ ਕਰਨ ਵਾਲੀਆਂ ਸੰਸਥਾਵਾਂ ਇਸ ਵਰਤਾਰੇ ਨੂੰ ਰੋਕਣ ਵਿੱਚ ਕੋਈ ਦਿਲਚਸਪੀ ਦਿਖਾ ਰਹੀਆਂ ਹਨ।

ਮਿੱਤਰ ਕੀਡ਼ਿਆਂ ਤੇ ਖੁਰਾਕੀ ਤੱਤਾਂ ਦਾ ਹੁੰਦਾ ਹੈ ਖ਼ਾਤਮਾ

ਨਾਡ਼ ਨੂੰ ਖੇਤਾਂ ਵਿਚ ਅੱਗ ਲਗਾਉਣ ਨਾਲ ਜਿੱਥੇ ਵਾਤਾਵਰਣ ਪ੍ਰਦੂਸ਼ਤ ਹੁੰਦਾ ਹੈ ਉਥੇ ਜ਼ਮੀਨ ਵਿਚ ਮਿੱਤਰ ਕੀਡ਼ੇ ਮਰਦੇ ਹਨ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ। ਅੱਗ ਕਾਰਨ ਨਾਡ਼ ਵਿੱਚੋਂ ਜ਼ਹਿਰੀਲੀਆਂ ਗੈਸਾਂ ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਮੀਥੇਨ ਆਦਿ ਪੈਦਾ ਹੁੰਦੀਆਂ ਹਨ, ਜਿਹਡ਼ੀਆਂ ਮਨੁੱਖੀ ਸਿਹਤ ਲਈ ਖ਼ਤਰਨਾਕ ਹਨ। ਨਾਡ਼ ਸਾਡ਼ੇ ਜਾਣ ਕਾਰਨ ਵਾਤਾਵਰਣ ਪ੍ਰਦੂਸ਼ਤ ਹੋ ਗਿਆ ਹੈ। ਇਸ ਦੇ ਨਤੀਜੇ ਵਜੋਂ ਸਾਹ ਲੈਣ ਦੀ ਤਕਲੀਫ਼, ਐਲਰਜੀ, ਗਲੇ ਦੀ ਖਰਾਬੀ, ਅੱਖਾਂ ਦੀ ਜਲਣ ਆਦਿ ਵਿਚ ਵਾਧਾ ਹੋਇਆ ਹੈ। ਸਤਨਮ ਹਸਪਤਾਲ ਹੁਸ਼ਿਆਰਪੁਰ ਦੇ ਈਐੱਨਟੀ ਸਪੈਸ਼ਲਿਸਟ ਡਾ.ਕਮਲਜੀਤ ਕੌਰ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਦਮ ਘੁੱਟਵੇਂ ਮਾਹੌਲ ਵਿਚ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਖੇਤੀ ਮਾਹਿਰਾਂ ਮੁਤਾਬਕ ਨਾਡ਼ ਨੂੰ ਅੱਗ ਲਾਉਣ ਨਾਲ 80 ਫ਼ੀਸਦੀ ਨਾਈਟਰੋਜਨ ਤੇ ਸਲ਼ਫਰ ਤੱਤ, 40 ਫੀਸਦੀ ਫਾਸਫੋਰਸ ਤੇ ਪੋਟਾਸ਼ ਤੱਤ ਸਡ਼ ਕੇ ਖ਼ਤਮ ਹੋ ਜਾਂਦੇ ਹਨ। ਭਾਵੇਂ ਕਣਕ ਦੀ ਫ਼ਸਲ ਦੀ ਕਟਾਈ ਤੋਂ ਬਾਅਦ ਖੇਤਾਂ ਵਿਚ ਬਹੁਤ ਘੱਟ ਨਾਡ਼ ਤੇ ਰਹਿੰਦ-ਖੂੰਹਦ ਬਚਦੀ ਹੈ ਪਰ ਕਿਸਾਨ ਖੇਤੀ ਵਿਭਾਗ ਦੇ ਸੁਝਾਅ ਨੂੰ ਦਰਕਿਨਾਰ ਕਰਦਿਆਂ ਅੱਗ ਲਗਾ ਰਹੇ ਹਨ। ਖੇਤੀ ਮਾਹਿਰ ਡਾ. ਸਰਵਰਿੰਦਰ ਸਿੰਘ ਮੁਤਾਬਕ ਵਿਭਾਗ ਹਰ ਸਾਲ ਕਿਸਾਨਾਂ ਨੂੰ ਖੇਤਾਂ ਵਿਚ ਪਰਾਲੀ ਨੂੰ ਅੱਗ ਲਗਾਉਣ ਤੋਂ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕ ਕਰਦਾ ਹੈ ਪਰ ਕਿਸਾਨ ਫਿਰ ਵੀ ਕੋਈ ਪਰਵਾਹ ਨਹੀੰ ਕਰ ਰਹੇ।

ਨਾਡ਼ ਸਾਡ਼ਨ ਵਾਲੇ ਨੂੰ ਹੋ ਸਕਦੈ 15 ਹਜ਼ਾਰ ਤਕ ਜੁਰਮਾਨਾ

ਨਾਡ਼ ਤੇ ਪਰਾਲੀ ਨੂੰ ਅੱਗ ਲਗਾਉਣ ਦੀ ਮਨਾਹੀ ਦੇ ਬਾਵਜੂਦ ਕਿਸਾਨ ਨਾਡ਼ ਸਾਡ਼ ਰਹੇ ਹਨ। ਇਸ ਵਾਰ ਨਾਡ਼ ਨੂੰ ਬਹੁਤ ਥਾਈਂ ਸਾਡ਼ਿਆ ਗਿਆ ਹੈ, ਇਸ ਕਾਰਨ ਸੂਬੇ ਅੰਦਰ ਕਈ ਸਡ਼ਕ ਹਾਦਸੇ ਵਾਪਰੇ ਹਨ। ਸਡ਼ਕਾਂ ’ਤੇ ਪਹੀਆਂ ਦੇ ਕਿਨਾਰੇ ਖਡ਼੍ਹੇ ਦਰੱਖ਼ਤ ਸਡ਼ ਕੇ ਸੁਆਹ ਹੋ ਗਏ ਹਨ।ਭਾਵੇਂ ਕਿ ਗ੍ਰੀਨ ਟ੍ਰਿਬਿਊਨਲ ਨੇ ਕਣਕ ਤੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ’ਤੇ ਪਾਬੰਦੀ ਲਗਾਈ ਹੋਈ ਹੈ। ਕਣਕ ਤੇ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਵਾਲੇ ਕਿਸਾਨ ਨੂੰ ਜੁਰਮਾਨੇ ਤੇ ਕੈਦ ਦੀ ਸਜ਼ਾ ਹੋ ਸਕਦੀ ਹੈ। 2 ਏਕਡ਼ ਤਕ ਨਾਡ਼ ਸਾਡ਼ਨ ਵਾਲੇ ਕਿਸਾਨ ਨੂੰ 2500 ਰੁਪਏ ਜੁਰਮਾਨਾ ਹੋ ਸਕਦਾ ਹੈ ਜਦਕਿ 2 ਤੋਂ 5 ਏਕਡ਼ ਤਕ ਦੇ ਮਾਲਕ ਕਿਸਾਨ ਨੂੰ 5000 ਰੁਪਏ ਤੇ 5 ਏਕਡ਼ ਤੋਂ ਵੱਧ ਨਾਡ਼ ਸਾਡ਼ਨ ਵਾਲੇ ਕਿਸਾਨ ਨੂੰ 15000 ਰੁਪਏ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਤੇ ਜੰਗਲਾਤ ਵਿਭਾਗ ਵੀ ਪੂਰੀ ਤਰਾਂ ਅਵੇਸਲੇ ਹੋਇਆ ਨਜ਼ਰ ਆ ਰਿਹਾ ਹੈ।

ਕੀ ਕਹਿੰਦੇ ਨੇ ਵਾਤਾਵਰਣ ਪ੍ਰੇਮੀ;

ਪ੍ਰਸਿੱਧ ਵਾਤਾਵਰਣ ਪ੍ਰੇਮੀ ਪਰਮਜੀਤ ਸਿੰਘ ਸੱਚਦੇਵਾ,ਜਤਿੰਦਰ ਸਿੰਘ ਲਾਲੀ ਬਾਜਵਾ ਨੇ ਇਸ ਵਰਤਾਰੇ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਦਿੱਲੀ ਵਰਗਾ ਜ਼ਹਿਰੀਲਾ ਵਾਤਾਵਰਣ ਦੇ ਮਾਡਲ ਦੀ ਜਰੂਰਤ ਨਹੀਂ। ਕਣਕ ਦੀ ਨਾੜ ਨੂੰ ਅੱਗਾਂ ਲਗਾਉਣ ਦੇ ਨਾਲ ਨਾਲ ਜਿਹੜਾ ਵੱਡਮੁਲੇ ਕੁਦਰਤੀ ਸਰੋਤਾਂ ਦਾ ਘਾਣ ਹੋ ਰਿਹਾ ਹੈ ਉਸ ਦੀ ਭਰਪਾਈ ਕੋਈ ਨਹੀਂ ਕਰ ਸਕਦਾ।ਉਨ੍ਹਾਂ ਕਿਹਾ ਕਿ ਅਤਿ ਦੀ ਗਰਮੀ ਵਿਚ ਅਜਿਹਾ ਹੋਣ ਦੇਣਾ ਸਰਕਾਰੀ ਨਕਾਮੀ ਹੈ।ਉਨ੍ਹਾਂ ਕਿਹਾ ਕਿ ਕਿਸਾਨ ਉਸ ਮਿੱਟੀ ਦੀ ਗੁਣਵਤਾ ਤਬਾਹ ਕਰ ਰਿਹਾ ਜਿਹੜੀ ਮਿੱਟੀ ਵਿਚੋਂ ਉਹ ਅਪਣੀ ਉਪਜ ਪੈਦਾ ਕਰਕੇ ਕਮਾਈ ਕਰਦਾ ਹੈ ਤੇ ਇਸ ਦੇ ਨਾਲ ਨਾਲ ਹਵਾ ਪਾਣੀ ਦਾ ਵੀ ਖਾਤਮਾ ਕਰਨ ਵੱਲ ਵੱਧ ਰਿਹਾ ਹੈ।ਕਿਸਾਨੀ ਫਸਲਾਂ ਦਾ ਝਾੜ ਘਟਣ ਦਾ ਵੀ ਵੱਡਾ ਕਾਰਨ ਵਾਤਾਵਰਣ ਦੀ ਤਬਾਹੀ ਤੇ ਉਸ ਵਿਚ ਵੱਧ ਰਹੀ ਤਪਸ਼ ਹੈ।ਫਿਰ ਕਿਸਾਨ ਅਪਣੇ ਕਿੰਨੇ ਮਿਤੱਰ ਪੰਛੀਆਂ ਤੇ ਜੀਵਾਂ ਦਾ ਵਿਨਾਸ਼ ਕਰ ਰਿਹਾ ਹੈ ਜਿਹੜੇ ਖੇਤੀ ਦੀ ਪੈਦਾਵਰ ਨੂੰ ਖੁਸ਼ਹਾਲ ਕਰਨ ਵਿਚ ਕੰਮ ਕਰਦੇ ਹਨ।

ਵਾਤਾਵਰਣ ਮੰਤਰਾਲਾ ਅਵੇਸਲਾ;

ਪੰਜਾਬ ਸਰਕਾਰ ਦਾ ਸਿਹਤ ਮੰਤਰਾਲਾ, ਵਾਤਾਵਰਣ ਮੰਤਰਾਲਾ, ਭੂਮੀ ਰਖਿਆ ਮੰਤਰਾਲਾ ਲੱਗਦਾ ਲੰਬੀ ਛੁੱਟੀ ‘ਤੇ ਗਿਆ ਹੋਇਆ ਹੈ।ਕੈੰਸਰ,ਦਮਾ, ਸਿਰ ਦਰਦ, ਸਰੀਰਕ ਸੰਤੁਲਨ ਦੀ ਅਸਥਿਰਤਾ ਸਭ ਕੁਝ ਗੈਰ ਸੰਵਿਧਾਨਕ ਹੈ ਤੇ ਸਰਕਾਰਾਂ ਇਨ੍ਹਾਂ ਬੀਮਾਰੀਆਂ ਦੀ ਪੈਦਾਵਰ ਲਈ ਜ਼ਿੰਮੇਵਾਰ ਹਨ।ਕਣਕ ਹੋਵੇ ਝੋਨੇ ਦੀ ਪਰਾਲੀ ਹੋਵੇ ਅੱਗ ਲਗਾਉਣਾ ਫੈਸ਼ਨ ਬਣ ਗਿਆ।

ਕੈਪਸ਼ਨ;

1.ਰਾਤ ਦੇ ਸਮੇਂ ਖੇਤਾਂ ਵਿੱਚ ਕਣਕ ਦੀ ਨਾੜ ਨੂੰ ਲਗਾਈ ਅੱਗ ਦਾ ਭਿਆਨਕ ਦ੍ਰਿਸ਼

2.ਜ਼ਿਲੇ ਦੇ ਪਿੰਡਾਂ ਵਿੱਚ ਖੇਤਾਂ ਨੂੰ ਅੱਗ ਲਾਉਣ ਕਾਰਣ ਕਾਲੇ ਹੋਏ ਖੇਤ ਅਤੇ ਸੜੀ ਹੋਈ ਬਨਸਪਤੀ।
ਫੋਟੋ ਮੁਨੀਰ

error: copy content is like crime its probhihated