Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਮਾਂ ਚਿੰਤਪੁਰਨੀ ਮੇਲੇਆਂ ਦੇ ਸਬੰਧ ‘ਚ ਸ਼ਕਤੀ ਮੰਡਲ ਸੋਸਾਇਟੀ ਵਲੋਂ ਹਵਨ ਯੱਗ ਅਤੇ ਧਵਜਾ ਫੇਰੀ ਸ਼ਰਧਾ ਭਾਵਨਾ ਨਾਲ ਕੱਢੀ

ਮਾਂ ਚਿੰਤਪੁਰਨੀ ਮੇਲੇਆਂ ਦੇ ਸਬੰਧ ‘ਚ ਸ਼ਕਤੀ ਮੰਡਲ ਸੋਸਾਇਟੀ ਵਲੋਂ ਹਵਨ ਯੱਗ ਅਤੇ ਧਵਜਾ ਫੇਰੀ ਸ਼ਰਧਾ ਭਾਵਨਾ ਨਾਲ ਕੱਢੀ

ਗੜ੍ਹਦੀਵਾਲਾ (ਚੌਧਰੀ )

: ਸਥਾਨਕ ਸ਼ਹਿਰ ਵਾਸੀਆਂ ਤੇ ਐਨ ਆਰ ਆਈਆਂ ਦੇ ਸਹਿਯੋਗ ਨਾਲ, ਸ਼ਕਤੀ ਮੰਡਲ ਸੋਸਾਇਟੀ ਵਲੋਂ ਹਰ ਸਾਲ ਦੀ ਤਰਾਂ ਮਾਤਾ ਚਿੰਤਪੁਰਨੀ ਦੇ ਮੇਲਿਆਂ ਦੌਰਾਨ ਲੰਗਰ ਕਰਵਾਏ ਜਾਂਦੇ ਹਨ ਜਿਸ ਦੇ ਸੰਬੰਧ ਚ ਅੱਜ ਹਵਨ ਯੱਗ ਤੇ ਧਵਜਾ ਫੇਰੀ ਅੱਜ ਸੋਸਾਇਟੀ ਵਲੋਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਕੱਢੀ ਗਈ । ਇਸ ਮੌਕੇ ਸਭ ਤੋਂ ਪਹਿਲਾਂ ਸ਼ਨੀਵਾਰ ਸਵੇਰੇ ਪੰਡਿਤ ਸੁਦੇਸ਼ ਸ਼ਰਮਾ ਜੀ ਨੇ ਪੂਰੀਆਂ ਰਸਮਾਂ ਨਾਲ ਹਵਨ ਯੱਗ ਕੀਤਾ , ਜਿਸ ਵਿਚ ਸੁਮੁਚੀ ਸ਼ਕਤੀ ਮੰਡਲ ਸੋਸਾਇਟੀ ਵਲੋਂ ਅਹੁਤੀਆ ਪਾਈਆਂ ਗਾਈਆਂ।ਜਿਸ ਤੋਂ ਬਾਅਦ ਦੁਪਹਿਰ 5 ਵਜੇ ਦੇ ਕਰੀਬ ਸ਼ਹਿਰ ਵਿੱਚ ਇੱਕ ਵਿਸ਼ਾਲ ਧਵਜਾ ਫੇਰੀ ਕੱਢੀ ਗਈ । ਇਹ ਧਵਜਾ ਫੇਰੀ ਸ਼ਹਿਰ ਦੀ ਸੁੱਖ ਸ਼ਾਂਤੀ,ਭਲਾਈ ਅਤੇ ਬਿਹਤਰੀ ਲਈ ਕੱਢੀ ਗਈ ਇਹ ਧਵਝਾ ਫੇਰੀ ਪ੍ਰਾਚੀਨ ਮਾਤਾ ਮਹਿਸ਼ਾਸੁਰਮਰਦਿਨੀ ਸ਼੍ਰੀ ਦੇਵੀ ਮੰਦਰ ਗੜ੍ਹਦੀਵਾਲਾ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਲੰਘਦੀ ਹੋਈ ਦੇਰ ਸ਼ਾਮ ਦੇਵੀ ਮੰਦਰ ਵਾਪਸ ਪਰਤੀ । ਇਸ ਸ਼ਾਨਦਾਰ ਧਵਜਾ ਫੇਰੀ ਦਾ ਸ਼ਹਿਰ ਦੇ ਵੱਖ-ਵੱਖ ਥਾਵਾਂ ‘ਤੇ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾ ਕੇ ਸ਼ਰਧਾਲੂਆਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ । ਇਸ ਧਵਜਾ ਫੇਰੀ ਚ ਸੋਨੀਆ ਕੌਂਡਲ ਵਲੋਂ ਬੱਚਿਆਂ ਨੂੰ ਸਜਾ ਕੇ ਇਸ ਫੇਰੀ ਦਾ ਹਿੱਸਾ ਬਣਾਇਆ ਜੋ ਕਿ ਧਵਜਾ ਫੇਰੀ ਚ ਆਕਰਸ਼ਣ ਦਾ ਕੇਂਦਰ ਰਿਹਾ । ਜਿਸ ਵਿੱਚ ਭਾਰੀ ਗਿਣਤੀ ਚ ਸ਼ਰਧਾਲੂਆਂ, ਰਾਜਨੀਤਿਕ,ਧਾਰਮਿਕ ਅਗੂਆਂ ਵਲੋਂ ਵੀ ਹਿੱਸਾ ਲਿਆ ਗਿਆ । ਜਿਸ ਵਿੱਚ ਹਲਕਾ ਟਾਂਡਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨਾਲ ਸਾਥੀ, ਸਾਬਕਾ ਵਿਧਾਇਕ ਤੇ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਨਾਲ ਸਾਥੀ, ਸ਼੍ਰੋਮਣੀ ਅਕਾਲੀ ਦਲ ਆਗੂ ਕਮਲਜੀਤ ਸਿੰਘ ਕੁਲਾਰ ਨਾਲ ਸਾਥੀ,ਦਲਿਤ ਆਗੂ ਸ਼ੁਭਮ ਸਹੋਤਾ ਨਾਲ ਸਾਥੀ,ਬਜਰੰਗ ਦਲ ਗੜ੍ਹਦੀਵਾਲਾ ਤੇ ਸਮੂਹ ਮੈਂਬਰ,ਜਨਮਾਸ਼ਟਮੀ ਕਮੇਟੀ ਗੜ੍ਹਦੀਵਾਲਾ ਤੇ ਸਮੂਹ ਮੈਂਬਰ, ਬਾਬਾ ਦੀਪ ਸਿੰਘ ਸੇਵਾ ਸੋਸਾਇਟੀ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਤੇ ਸਾਥੀ ਆਦਿ ਭਾਰੀ ਗਿਣਤੀ ‘ਚ ਹਿੱਸਾ ਲਿਆ ਤੇ ਮਾਂ ਚਰਨਾ ਚੋਂ ਅਸ਼ੀਰਵਾਦ ਪ੍ਰਾਪਤ ਕੀਤਾ ।