Prime Punjab Times

Latest news
ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਲਈ ਵਿੱਦਿਅਕ ਤੇ ਧਾਰਮਿਕ ਟੂਰ ਦਾ ਆਯੋਜਨ ਜਦੋਂ ਤੱਕ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਔਰਤਾਂ ਨੂੰ ਸਨਮਾਨ ਰਾਸ਼ੀ ਅਤੇ ਮੁਫ਼ਤ ਬਿਜਲੀ ਮਿਲਦੀ ਰਹੇਗੀ - ਭਗ... ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਵੱਲੋਂ ਸਲੇਰਨ ਡੈਮ ਵਿਖ਼ੇ ਸੈਮੀਨਾਰ ਆਯੋਜਿਤ ਨਾਕੇਬੰਦੀ ਦੌਰਾਨ ਦੋ ਮੋਟਰ ਚੋਰ ਕਾਬੂ, 3 ਚੋਰੀਸ਼ੁਦਾ ਮੋਟਰਾਂ ਬਰਾਮਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਪਿੰਡਾਂ ਦੇ ਸਪੋਰਟਸ ਕਲੱਬਾ ਦਾ ਵੱਡਾ ਯੋਗਦਾਨ : ਸੰਜੀਵ ਮਨਹਾਸ ਖ਼ਾਲਸਾ ਕਾਲਜ ਵਿਖੇ ਭਾਰਤੀ ਗਿਆਨ ਪ੍ਰਣਾਲੀ ਤਹਿਤ ਇੱਕ ਰੋਜ਼ਾ ਸੈਮੀਨਾਰ ਕਰਵਾਇਆ ਨਜਾਇਜ਼ ਸ਼ਰਾਬ ਸਮੇਤ ਦੋਸ਼ੀ ਕਾਬੂ,ਐਕਸਾਈਜ਼ ਵਿਭਾਗ ਨੂੰ ਲੰਮੇ ਸਮੇਂ ਤੋਂ ਪੈ ਰਿਹਾ ਸੀ ਨੁਕਸਾਨ ਨੀਟ ਪ੍ਰੀਖਿਆ : ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ 5 ਜਾਂ ਜ਼ਿਆਦਾ ਵਿਅਕਤੀਆਂ ਦੇ ਇਕੱਠੇ ਹੋਣ ‘ਤੇ ਪਾਬੰਦੀ ਆਧਿਆਤਮਿਕ ਆਭਾ ਵਿੱਚ ਸਜੀ ਸਾਦਗੀ,17 ਜੋੜਿਆਂ ਦਾ ਮੰਗਲਮਈ ਵਿਆਹਿਕ ਬੰਧਨ DAV ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਪਾਰੀਕਾ ਸ਼ਰਮਾ ਅਤੇ ਯਸ਼ਮਿਤਾ ਵਲੋਂ ਤਾਈਕਵਾਡ 'ਚ ਸ਼ਾਨਦਾਰ ਪ੍ਰਦਰਸ਼ਨ 
ADVERTISEMENT
You are currently viewing ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਵੱਲੋਂ ਸਲੇਰਨ ਡੈਮ ਵਿਖ਼ੇ ਸੈਮੀਨਾਰ ਆਯੋਜਿਤ

ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਵੱਲੋਂ ਸਲੇਰਨ ਡੈਮ ਵਿਖ਼ੇ ਸੈਮੀਨਾਰ ਆਯੋਜਿਤ

ਹੁਸ਼ਿਆਰਪੁਰ, 3 ਮਈ (ਤਰਸੇਮ ਦੀਵਾਨਾ ) 

• “ਸੋਸ਼ਲ ਮੀਡੀਆ ਦੇ ਯੁੱਗ ਵਿੱਚ ਸਮਕਾਲੀ ਪੱਤਰਕਾਰੀ ਦੀ ਮੌਜੂਦਾ ਸਥਿਤੀ ਅਤੇ ਇਸਦਾ ਸਮਾਜਿਕ ਪ੍ਰਭਾਵ” ਵਿਸ਼ੇ ‘ਤੇ ਜਤਿੰਦਰ ਪਨੂੰ ਨੇ ਦਿੱਤੀ ਬੇਬਾਕ ਰਾਏ

ਕਿਹਾ -ਅਜੋਕੀ ਪੱਤਰਕਾਰੀ ਵਿੱਚ ਤਹਿਜ਼ੀਬ, ਜ਼ਾਬਤੇ ਤੇ ਸਮਰਪਣ ਭਾਵਨਾ ਦੀ ਭਾਰੀ ਘਾਟ

: ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਪੰਜਾਬ, ਰਜਿ.ਇੰਡੀਆ ਵੱਲੋਂ “ਸੋਸ਼ਲ ਮੀਡੀਆ ਦੇ ਯੁੱਗ ਵਿੱਚ ਸਮਕਾਲੀ ਪੱਤਰਕਾਰੀ ਦੀ ਮੌਜੂਦਾ ਸਥਿਤੀ ਅਤੇ ਇਸਦਾ ਸਮਾਜਿਕ ਪ੍ਰਭਾਵ” ਵਿਸ਼ੇ ‘ਤੇ ਇੱਕ ਵਿਸ਼ੇਸ਼ ਸੈਮੀਨਾਰ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿੱਚ ਮਿੰਨੀ ਕਸੌਲੀ ਵੱਜੋਂ ਜਾਣੇ ਜਾਂਦੇ ਰਮਣੀਕ ਸਥਾਨ “ਥੌਰਨ ਕਿਚਨ ਐਂਡ ਹਾਈਡ ਅਵੇਅ”, ਸਲੇਰਨ ਡੈਮ, ਹੁਸ਼ਿਆਰਪੁਰ ਵਿਖ਼ੇ ਪ੍ਰਿੰਸੀਪਲ ਬਲਵੀਰ ਸਿੰਘ ਸੈਣੀ ਸੂਬਾ ਪ੍ਰਧਾਨ ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤਾ ਗਿਆ | ਇਸ ਸੈਮੀਨਾਰ ਵਿੱਚ ਮੁੱਖ ਬੁਲਾਰੇ ਵਜੋਂ ਪੰਜਾਬੀ ਪੱਤਰਕਾਰੀ ਦੇ ਅਹਿਮ ਹਸਤਾਖਰ ਅਤੇ ਬਾਬਾ ਬੋਹੜ ਜਤਿੰਦਰ ਪੰਨੂ ਸੀਨੀਅਰ ਪੱਤਰਕਾਰ ਅਤੇ ਡਾ. ਜਸਵੰਤ ਰਾਏ ਜਿਲਾ ਭਾਸ਼ਾ ਖੋਜ ਅਫਸਰ ਹੁਸ਼ਿਆਰਪੁਰ ਸ਼ਾਮਿਲ ਹੋਏ | ਇਸ ਮੌਕੇ ਸੈਮੀਨਾਰ ਦੀ ਆਰੰਭਤਾ ਮੌਕੇ ਆਏ ਹੋਏ ਵਿਸ਼ੇਸ਼ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਦਿਆਂ ਪ੍ਰਿੰਸੀਪਲ ਬਲਵੀਰ ਸਿੰਘ ਸੈਣੀ ਅਤੇ ਸਕੱਤਰ ਜਨਰਲ ਇੰਡੀਆ ਵਿਨੋਦ ਕੌਸ਼ਲ ਨੇ ਦੱਸਿਆ ਕਿ ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਵੱਲੋਂ ਅਜੋਕੇ ਸਮੇਂ ਦੇ ਮੱਦੇਨਜ਼ਰ ਸੱਚਾਈ ਅਤੇ ਇਮਾਨਦਾਰੀ ਦੇ ਜਜ਼ਬੇ ਨਾਲ ਪੱਤਰਕਾਰੀ ਕਰਨ ਵਾਲੀ ਸ਼੍ਰੇਣੀ ਵਿਕਸਿਤ ਕਰਨਾ ਅਤੇ ਨਵੇਂ ਉੱਭਰ ਰਹੇ ਪੱਤਰਕਾਰਾਂ ਲਈ ਜ਼ਾਬਤੇ ਵਿੱਚ ਰਹਿ ਕੇ ਆਪਣੀ ਡਿਊਟੀ ਸਮਰਪਣ ਭਾਵਨਾ ਨਾਲ ਨਿਭਾਉਣ ਦੀ ਪ੍ਰੇਰਨਾ ਦੇਣਾ ਹੀ ਇਹ ਸੈਮੀਨਾਰ ਕਰਵਾਉਣ ਦਾ ਮੁੱਖ ਮਨੋਰਥ ਹੈ | ਪੰਜਾਬੀ ਪੱਤਰਕਾਰੀ ਦੇ ਬਾਬਾ ਬੋਹੜ ਜਤਿੰਦਰ ਪੰਨੂ ਨੇ ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਦਾ ਸਾਲ 2026-27 ਲਈ ਆਈ ਕਾਰਡ ਜਾਰੀ ਕੀਤਾ ਉਪਰੰਤ ਸੈਮੀਨਾਰ ਦੇ ਵਿਸ਼ੇ ਅਧੀਨ ਆਪਣੇ ਵਿਚਾਰ ਪ੍ਰਗਟਾਉਂਦਿਆਂ ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਦੀ ਪੱਤਰਕਾਰੀ ਵਿੱਚ ਤਹਿਜ਼ੀਬ,ਜ਼ਾਬਤੇ ਤੇ ਸਮਰਪਣ ਭਾਵਨਾ ਦੀ ਭਾਰੀ ਘਾਟ ਹੋਣ ਕਾਰਨ ਪਹਿਲਾਂ ਵਾਲਾ ਮਿਆਰ ਭਾਵੇਂ ਨਹੀਂ ਰਿਹਾ ਪਰ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਅਜੇ ਵੀ ਪੰਜਾਬੀ ਪੱਤਰਕਾਰੀ ਕੁੱਝ ਹੱਦ ਤੱਕ ਭਰਸੇਯੋਗਤਾ ਨੂੰ ਕਾਇਮ ਰੱਖ ਰਹੀ ਹੈ ਜਿਸ ਦਾ ਕਾਰਨ ਇਸ ਖੇਤਰ ਵਿੱਚ ਆਪਣੇ ਪੇਸ਼ੇ ਪ੍ਰਤੀ ਸਮਰਪਣ ਭਾਵਨਾ, ਇਮਾਨਦਾਰੀ ਅਤੇ ਸੱਚਾਈ ਲਈ ਦ੍ਰਿੜ ਸੰਕਲਪ ਪੱਤਰਕਾਰਾਂ ਦੀ ਮੌਜੂਦਗੀ ਹੋਣਾ ਹੈ | ਅਜਿਹੇ ਲੋਕ ਸੱਚੀ ਪੱਤਰਕਾਰੀ ਲਈ ਹੁਕਮਰਾਨਾਂ ਦੀ ਪ੍ਰਵਾਹ ਨਹੀਂ ਕਰਦੇ ਸਗੋਂ ਸੱਚ ਲਈ ਆਖਰੀ ਦਮ ਤੱਕ ਜੂਝਦੇ ਹਨ ਫਿਰ ਅੰਜ਼ਾਮ ਭਾਵੇਂ ਕੋਈ ਵੀ ਕਿਉਂ ਨਾ ਹੋਵੇ | ਸੋਸ਼ਲ ਮੀਡੀਆ ਦੀ ਤੇਜ਼ ਰਫਤਾਰੀ ਭਾਵੇਂ ਸਭ ਨੂੰ ਚੰਗੀ ਲੱਗੇ ਪਰ ਭਰੋਸੇਯੋਗਤਾ ਦੀ ਕਮੀ ਹੋਣ ਕਾਰਣ ਸਮਾਜ ਲਈ ਘਾਤਕ ਸਿੱਧ ਹੋ ਸਕਦੀ ਹੈ ਜਿਸ ਲਈ ਕੋਡ ਆਫ਼ ਕੰਡਕਟ ਲਾਗੂ ਹੋਣਾ ਬਹੁਤ ਜਰੂਰੀ ਹੈ | ਮੀਡੀਆ ਖੇਤਰ ਵਿੱਚ ਆ ਰਹੇ ਨਵੇਂ ਪੱਤਰਕਾਰਾਂ ਨੂੰ ਸਾਰਥਕ ਸੁਨੇਹਾ ਦਿੰਦਿਆਂ ਜਤਿੰਦਰ ਪਨੂੰ ਨੇ ਕਿਹਾ ਕਿ ਇਨਸਾਫ ਤੇ ਸੱਚਾਈ ਦਾ ਪੱਲਾ ਘੁੱਟ ਕੇ ਫੜਨ ਨਾਲ ਹੀ ਸਾਰਥਕ ਨਤੀਜੇ ਹਾਸਿਲ ਹੋ ਸਕਦੇ ਹਨ | ਇਸ ਮੌਕੇ ਆਪਣੀ ਸੰਬੋਧਨ ਵਿੱਚ ਡਾਕਟਰ ਜਸਵੰਤ ਰਾਏ ਜ਼ਿਲ੍ਹਾ ਭਾਸ਼ਾ ਖੋਜ ਅਫਸਰ ਨੇ ਕਿਹਾ ਕਿ ਸੱਚਾ ਕਰਮ ਹੀ ਪੱਤਰਕਾਰ ਦਾ ਧਰਮ ਹੋਣਾ ਚਾਹੀਦਾ ਹੈ। ਇਸੇ ਅਸੂਲ ‘ਤੇ ਚੱਲ ਕੇ ਹੀ ਬੇਬਾਕ ਤੇ ਨਿਧੜਕ ਪੱਤਰਕਾਰੀ ਕਰਨ ਵਾਲੇ ਜਤਿੰਦਰ ਪਨੂੰ ਵਰਗੇ ਮਹਾਨ ਪੱਤਰਕਾਰਾਂ ਨੇ ਅਥਾਹ ਸਤਿਕਾਰ ਹਾਸਿਲ ਕੀਤਾ ਹੈ ਜਿਸ ਸਦਕਾ ਉਨ੍ਹਾਂ ਨੂੰ ਪੰਜਾਬੀ ਪੱਤਰਕਾਰੀ ਦਾ ਬਾਬਾ ਬੋਹੜ ਆਖਿਆ ਜਾ ਸਕਦਾ ਹੈ ਉਨ੍ਹਾਂ ਪੱਤਰਕਾਰਾਂ ਨੂੰ ਸੱਚ ਧਰਮ ਨਿਭਾਉਣ ਦੀ ਪੁਰਜੋਰ ਅਪੀਲ ਕਰਦਿਆਂ ਕਿਹਾ ਕਿ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਅੱਜ ਬੇਬਾਕ ਅਤੇ ਨਿਰਪੱਖ ਪੱਤਰਕਾਰਾਂ ਦੀ ਬੇਹੱਦ ਲੋਡ਼ ਹੈ | ਇਸ ਸੈਮੀਨਾਰ ਦੌਰਾਨ ਪੰਜਾਬ ਨਿਊਜ਼ ਚੈਨਲ ਦੇ ਸੰਸਥਾਪਕ ਜਸਵਿੰਦਰ ਸਿੰਘ ਆਜ਼ਾਦ ਚੇਅਰਮੈਨ ਪੰਜਾਬ ਨੇ ਕਿਹਾ ਕਿ ਯੂਟੀਊਬ ਸੋਸ਼ਲ ਮੀਡੀਆ ਅਤੇ ਵੈਬ ਚੈਨਲ ਦੀ ਪੱਤਰਕਾਰੀ ਦਾ ਦੌਰ ਅਗਲੀ ਸਦੀ ਦੀ ਵੱਡੀ ਜਰੂਰਤ ਹੈ ਜਿਸ ਦੀ ਭਰੋਸੇਯੋਗਤਾ ਬਣਾ ਕੇ ਰੱਖਣ ਲਈ ਪੱਤਰਕਾਰਾਂ ਨੂੰ ਆਪਣਾ ਫਰਜ਼ ਡੱਟ ਕੇ ਨਿਭਾਉਣਾ ਪਵੇਗਾ। ਇਸ ਮੌਕੇ ਪ੍ਰਸਿੱਧ ਸ਼ਾਇਰ ਐਡਵੋਕੇਟ ਰਘਵੀਰ ਟੇਰਕਿਆਣਾ ਨੇ ਆਪਣੀ ਸ਼ਾਇਰੀ ਰਾਹੀਂ ਜਿੱਥੇ ਜਤਿੰਦਰ ਪਨੂੰ ਵਰਗੇ ਸਿਰੜੀ ਪੱਤਰਕਾਰਾਂ ਦੀ ਭਰਪੂਰ ਸ਼ਲਾਘਾ ਕੀਤੀ ਉੱਥੇ ਪੱਤਰਕਾਰੀ ਵਿੱਚ ਵੜੀਆਂ ਕਾਲੀਆਂ ਭੇਡਾਂ ਅਤੇ ਪੀਲੀ ਪੱਤਰਕਾਰੀ ਕਰਨ ਵਾਲੇ ਲੋਕਾਂ ਨੂੰ ਪਛਾਣ ਕੇ ਸਮਾਜ ਦੇ ਸਾਹਮਣੇ ਲਿਆਉਣ ਨੂੰ ਸਮੇਂ ਦੀ ਸਭ ਤੋਂ ਵੱਡੀ ਲੋਡ਼ ਦੱਸਿਆ | ਇਸ ਮੌਕੇ ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਵੱਲੋਂ ਜਤਿੰਦਰ ਪਨੂੰ ਸੀਨੀਅਰ ਪੱਤਰਕਾਰ ਅਤੇ ਡਾ ਜਸਵੰਤ ਰਾਏ ਜ਼ਿਲ੍ਹਾ ਭਾਸ਼ਾ ਖੋਜ ਅਫ਼ਸਰ ਅਤੇ ਥੌਰਨ ਕਿਚਨ ਐਂਡ ਹਾਈਡ ਅਵੇਅ ਦੇ ਜਨਰਲ ਮੈਨਜਰ ਹਰੀਸ਼ ਕੁਮਾਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਮੰਚ ਸੰਚਾਲਨ ਕਰਦਿਆਂ ਵਾਈਸ ਚੇਅਰਮੈਨ ਪੰਜਾਬ ਗੁਰਬਿੰਦਰ ਸਿੰਘ ਪਲਾਹਾ ਅਤੇ ਤਰਸੇਮ ਦੀਵਾਨਾ ਜੁਆਇੰਟ ਸਕੱਤਰ ਇੰਡੀਆ ਨੇ ਜਥੇਬੰਦੀ ਵੱਲੋਂ ਅਜਿਹੇ ਸੈਮੀਨਾਰ ਨੂੰ ਅਗਲੇ ਸਾਲ ਵੀ ਜਾਰੀ ਰੱਖਣਾ ਦਾ ਅਹਿਦ ਲਿਆ |
ਅੰਤ ਵਿੱਚ ਸੀਨੀਅਰ ਮੀਤ ਪ੍ਰਧਾਨ ਜਗਤਾਰ ਭੂੰਗਰਨੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਕੱਤਰ ਜਨਰਲ ਇੰਡੀਆ ਵਿਨੋਦ ਕੌਸ਼ਲ,ਪੰਜਾਬ ਪ੍ਰਧਾਨ ਪ੍ਰਿੰ. ਬਲਵੀਰ ਸਿੰਘ ਸੈਣੀ, ਜੁਆਇੰਟ ਸਕੱਤਰ ਇੰਡੀਆ ਤਰਸੇਮ ਦੀਵਾਨਾ, ਜਸਵਿੰਦਰ ਸਿੰਘ ਆਜ਼ਾਦ ਚੇਅਰਮੈਨ, ਪੰਜਾਬ,ਵਾਈਸ ਚੇਅਰਮੈਨ ਪੰਜਾਬ ਗੁਰਬਿੰਦਰ ਸਿੰਘ ਪਲਾਹਾ, ਸੂਬਾ ਜਨਰਲ ਸਕੱਤਰ ਅਮਰਜੀਤ ਸਿੰਘ ਜੰਡੂ ਸਿੰਘਾ, ਸੀਨੀਅਰ ਮੀਤ ਪ੍ਰਧਾਨ ਅਸ਼ਵਨੀ ਸ਼ਰਮਾ, ਮਨਜੀਤ ਸਿੰਘ ਚੀਮਾ ਮੁਕੇਰੀਆਂ,ਹਰਪਾਲ ਸਿੰਘ ਕੰਗ ਕਪੂਰਥਲਾ ਜਸਵਿੰਦਰ ਬੱਲ,ਸਮੇਤ ਵੱਖ ਵੱਖ ਜ਼ਿਲ੍ਹਿਆਂ ਤੋਂ ਪੱਤਰਕਾਰ ਸਾਥੀ ਵੱਡੀ ਗਿਣਤੀ ਵਿੱਚ ਹਾਜ਼ਿਰ ਹੋਏ |

error: copy content is like crime its probhihated