Prime Punjab Times

Latest news
ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਅਤੇ ਨੈਤਿਕ ਮੁੱਲ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ
ADVERTISEMENT
You are currently viewing ਪਿੰਡ ਧੌਲਾ ਵਿਖੇ ਕਿੱਕਰ ਦਾ ਦਰੱਖਤ ਸੜਕ ਵੱਲ ਡਿੱਗਿਆ,ਪਰ ਨੁਕਸਾਨ ਤੋਂ ਬਚਾਅ

ਪਿੰਡ ਧੌਲਾ ਵਿਖੇ ਕਿੱਕਰ ਦਾ ਦਰੱਖਤ ਸੜਕ ਵੱਲ ਡਿੱਗਿਆ,ਪਰ ਨੁਕਸਾਨ ਤੋਂ ਬਚਾਅ

ਪਿੰਡ ਧੌਲਾ ਵਿਖੇ ਕਿੱਕਰ ਦਾ ਦਰੱਖਤ ਸੜਕ ਵੱਲ ਡਿੱਗਿਆ, ਪਰ ਨੁਕਸਾਨ ਤੋਂ ਬਚਾਅ

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ) ਬਲਾਚੌਰ ਤੋਂ ਕ੍ਰੀਬ 4 ਕਿਲੋਮੀਟਰ ਦੀ ਦੂਰੀ ਤੇ ਸਥਿਤ ਪਿੰਡ ਧੋਲ ਵਿਖੇ ਸੜਕ ਕਿਨਾਰੇ ਖੜੇ ਪੁਰਾਣੇ ਕਿੱਕਰ ਦੇ ਦਰੱਖਤ ਦੇ ਅਚਾਨਕ ਸੜਕ ਵਾਲੇ ਪਾਸੇ ਡਿੱਗ ਜਾਣ ਕਾਰਨ ਭਾਵੇ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਾਅ ਰਿਹਾ ਮਗਰ ਸੜਕੀ ਆਵਜਾਈ ਕਾਫੀ ਸਮ੍ਹਾਂ ਪ੍ਰਭਾਵਿਤ ਹੋਈ । ਇਸ ਮੌਕੇ ਪ੍ਰਤੱਖ ਦਰਸ਼ਾਈਆ ਦੇ ਦੱਸਣ ਅਨੁਸਾਰ ਸੜਕ ਦੇ ਕਿਨਾਰੇ ਉਪਰ ਲੱਗਾ ਕਾਫੀ ਪੁਰਾਣਾ ਕਿੱਕਰ ਦਾ ਇਹ ਦਰੱਖਤ ਕਾਫੀ ਵੱਡਾ ਹੈ ਅਤੇ ਪਿਛਲੇ ਦਿਨੀ ਆਏ ਮੀਂਹ ਝੱਖੜ ਦੌਰਾਨ ਇਸ ਨੂੰ ਕੁੱਝ ਮਾਮੂਲੀ ਨੁਕਸਾਨ ਪੁੱਜਾ ਸੀ ਮਗਰ ਇਹ ਖਰਾ ਕਿੱਕਰ ਦਾ ਦਰੱਖਤ ਖੜਾ ਰਿਹਾ ਮਗਰ ਅੱਜ ਸਵੇਰੇ ਇਹ ਦਰੱਖਤ ਅਚਾਨਕ ਹੀ ਸੜਕ ਵਾਲ ਪਾਸੇ ਡਿੱਗ ਪਿਆ ।ਉਹਨਾਂ ਦਾ ਦੱਸਣਾ ਹੈ ਕਿ ਬਲਾਚੌਰ ਤੋਂ ਭੱਦੀ ਵਾਲੀ ਇਸ ਸੜਕ ਉਪਰ ਵਾਹਨਾ ਦਾ ਹਰ ਵੇਲੇ ਆਉਣਾ ਜਾਣਾ ਲੱਗਾ ਰਹਿੰਦਾ ਹੈ ਅਤੇ ਇਹ ਸੜਕ ਕਈ ਪਿੰਡਾ ਨੂੰ ਆਪਸ ਵਿੱਚ ਜੋੜਦੀ ਹੈ ਅਤੇ ਇਸੀ ਸੜਕ ਰਾਹੀਂ ਵੱਖ ਵੱਖ ਧਾਰਮਿਕ ਸਥਾਨਾ ਨੂੰ ਵੀ ਸੰਗਤ ਆਉਂਦੀ ਜਾਂਦੀ ਹੈ ।ਮਗਰ ਦਰੱਖਤ ਦੇ ਡਿੱਗਣ ਵੇਲੇ ਕਿਸੇ ਵੀ ਵਾਹਨ ਆਦਿ ਦਾ ਕੋਈ ਨੁਕਸਾਨ ਨਹੀ ਹੋਇਆ । ਦਰੱਖਤ ਡਿੱਗਣ ਉਪਰੰਤ ਕਾਫੀ ਸਮ੍ਹਾਂ ਇਸ ਸੜਕ ਦੀ ਆਵਜਾਈ ਪ੍ਰਭਾਵਿਤ ਰਹੀ । ਜਿਸ ਨੂੰ ਪਿੰਡ ਵਾਸੀਆ ਵਲੋਂ ਸਾਂਝੇ ਤੌਰ ਤੇ ਇਕੱਠੇ ਹੋ ਕੇ ਕੀਤੀ ਜੱਦੋ ਜਹਿਦ ਨਾਲ ਦਰੱਖਤ ਦੀਆ ਭਾਰੀ ਅਤੇ ਲੰਮੀਆ ਟਾਹਣੀਆ ਨੂੰ ਕੱਟ ਕੇ ਸੜਕ ਦਾ ਰਸਤਾ ਚਾਲੂ ਕੀਤਾ ਗਿਆ । ਅਤੇ ਰਾਹਗੀਰਾ ਵਲੋਂ ਪਿੰਡ ਵਾਸੀਆ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ।

ਫੋਟੋ : ਪਿੰਡ ਧੌਲਾ ਵਿਖੇ ਸੜਕ ਵਿਚਕਾਰ ਡਿੱਗੇ ਹੋਏ ਕਿੱਕਰ ਦੇ ਦਰੱਖਤ ਦੀਆ ਟਾਹਣੀਆ ਕੱਟਦੇ ਲੋਕ ਅਤੇ ਸੜਕ ਤੇ ਲੱਗੇ ਜਾਮ ਦਾ ਦ੍ਰਿਸ਼।