Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਸਰਕਾਰੀ ਕਰਮਚਾਰੀਆਂ ਵਲੋ ਗ਼ਰੀਬਾਂ ਮਜ਼ਲੂਮਾਂ ਨਾਲ ਧੱਕਾ ਬਰਦਾਸ਼ਤ ਨਹੀਂ….

ਸਰਕਾਰੀ ਕਰਮਚਾਰੀਆਂ ਵਲੋ ਗ਼ਰੀਬਾਂ ਮਜ਼ਲੂਮਾਂ ਨਾਲ ਧੱਕਾ ਬਰਦਾਸ਼ਤ ਨਹੀਂ….

ਹੁਸ਼ਿਆਰਪੁਰ  ( ਤਰਸੇਮ ਦੀਵਾਨਾ )

ਸਰਕਾਰੀ ਕਰਮਚਾਰੀਆਂ ਵਲੋ ਗ਼ਰੀਬਾਂ ਮਜ਼ਲੂਮਾਂ ਨਾਲ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਬੇਗਮਪੁਰਾ ਟਾਈਗਰ ਫੋਰਸ

 22 ਸਤੰਬਰ : ਬੇਗਮਪੁਰਾ ਟਾਈਗਰ ਫੋਰਸ (ਰਜਿ.) ਦੀ ਇੱਕ ਵਿਸ਼ੇਸ਼ ਮੀਟਿੰਗ ਫੋਰਸ ਦੇ ਮੁੱਖ ਦਫ਼ਤਰ ਭਗਤ ਨਗਰ ਨੇਡ਼ੇ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਦੋਆਬਾ ਪ੍ਰਧਾਨ ਹੰਸਰਾਜ ਅਸਲਾਮਾਬਾਦ ਅਤੇ ਰੇਸ਼ਮ ਸਿੰਘ ਬਜਵਾੜਾ ਜਿਲ੍ਹਾ ਸਕੱਤਰ ਦੀ ਅਗਵਾਈ ਹੇਠ ਹੋਈ । ਮੀਟਿੰਗ ਵਿਚ ਚੇਅਰਮੈਨ ਤਰਸੇਮ ਦੀਵਾਨਾ ,ਪੰਜਾਬ ਪ੍ਰਧਾਨ ਵੀਰਪਾਲ ਠਰੋਲੀ , ਸੰਜੀਵ ਕੁਮਾਰ ਅੱਤੋਵਾਲ ਜਨਰਲ ਸਕੱਤਰ ਪੰਜਾਬ , ਜ਼ਿਲ੍ਹਾ ਪ੍ਰਧਾਨ ਸੁਰਿੰਦਰ ਕੁਮਾਰ ਹੈਪੀ , ਆਦਿ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ । ਇਸ ਮੌਕੇ ਫੋਰਸ ਦੇ ਅਹੁਦੇਦਾਰਾਂ ਵੱਲੋਂ ਵੱਖ ਵੱਖ ਮੁੱਦਿਆਂ ਤੇ ਅਹਿਮ ਵਿਚਾਰਾਂ ਕੀਤੀਆਂ ਗਈਆਂ ਇਸ ਮੌਕੇ ਪੰਜਾਬ ਪ੍ਰਧਾਨ ਵੀਰਪਾਲ ਠਰੋਲੀ ਨੇ ਦੱਸਿਆ ਕਿ ਸੂਬੇ ਭਰ ਵਿੱਚ ਫੋਰਸ ਵੱਲੋਂ ਮੀਟਿੰਗਾਂ ਕਰਕੇ ਵੱਖ ਵੱਖ ਜ਼ਿਲ੍ਹਿਆਂ ਕਸਬਿਆਂ ਅਤੇ ਹਲਕਿਆਂ ਚੋਂ ਅਹੁਦੇਦਾਰ ਅਤੇ ਮੈਂਬਰ ਨਿਯੁਕਤ ਕੀਤੇ ਜਾਣਗੇ ਇਸ ਮੌਕੇ ਫੋਰਸ ਦੇ ਅਹੁਦੇਦਾਰਾਂ ਨੇ ਕਿਹਾ ਕਿ ਬੇਗਮਪੁਰਾ ਟਾਈਗਰ ਫੋਰਸ ਵਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੁਆਰਾ ਰਚੀ ਗਈ ਬਾਣੀ ਮੁਤਾਬਕ ਜਾਤ ਪਾਤ ਤੇ ਊਚ ਨੀਚ ਦੇ ਭੇਦਭਾਵ ਤੋਂ ਉੱਪਰ ਉੱਠ ਕੇ ਸਮਾਜ ਦੇ ਭਲੇ ਲਈ ਕਾਰਜ ਕੀਤੇ ਜਾਣਗੇ ਇਸ ਮੌਕੇ ਉਨ੍ਹਾਂ ਕਿਹਾ ਕਿ ਅਕਸਰ ਦੇਖਣ ਵਿੱਚ ਆ ਰਿਹਾ ਹੈ ਕਿ ਸਰਕਾਰੀ ਮਹਿਕਮਿਆਂ ਵੱਲੋਂ ਸਮਾਜ ਦੇ ਗਰੀਬ ਪਰਿਵਾਰਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਕਿਉਂਕਿ ਅਜਿਹੇ ਲੋਕਾਂ ਦੀ ਨਾ ਤਾਂ ਰਾਜਨੀਤਕ ਨੇਤਾਵਾਂ ਤੱਕ ਪਹੁੰਚ ਹੁੰਦੀ ਹੈ ਅਤੇ ਨਾ ਹੀ ਉਹ ਸਰਕਾਰੀ ਕਰਮਚਾਰੀਆਂ ਤੱਕ ਪਹੁੰਚ ਸਕਦੇ ਹਨ । ਆਗੂਆਂ ਨੇ ਕਿਹਾ ਕਿ ਅਜਿਹੇ ਗ਼ਰੀਬਾਂ ਮਜ਼ਲੂਮਾਂ ਨਾਲ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਸ ਮੌਕੇ ਹੋਰਨਾ ਤੋ ਇਲਾਵਾ ਵੀਰਪਾਲ ਠਰੋਲੀ ਪੰਜਾਬ ਪ੍ਰਧਾਨ, ਸੰਜੀਵ ਅੱਤੋਵਾਲ ਜਲਰਲ ਸਕੱਤਰ ਪੰਜਾਬ ,ਦੋਆਬਾ ਪ੍ਰਧਾਨ ਹੰਸ ਰਾਜ ਅਸਲਾਮਾਬਾਦ,ਹੈਪੀ ਸਾਈ ਜਿਲ੍ਹਾ ਮੀਡੀਆ ਇੰਚਾਰਜ਼ , ਜਿਲ੍ਹਾ ਪ੍ਰਧਾਨ ਸੁਰਿੰਦਰ ਕੁਮਾਰ ਹੈਪੀ, ਅਮਨਦੀਪ ਸਿੰਘ ਬਲਾਕ ਜਨਰਲ ਸਕੱਤਰ ,ਮੁਨੀਸ਼ ਕੁਮਾਰ ਬਲਾਕ ਸਕੱਤਰ , ਮਨਜੀਤ ਕੁਮਾਰ ਬਲਾਕ ਉੱਪ ਪ੍ਰਧਾਨ , ਚਰਨਜੀਤ ਜਿਲ੍ਹਾ ਇੰਨਚਾਰਜ਼ , ਅਸੋਕ ਕੁਮਾਰ ਕਟੋਚ ਜਿਲ੍ਹਾ ਉੱਪ ਪ੍ਰਧਾਨ,ਅਮੋਲਕ ਰਾਜ ਜਿਲ੍ਹਾ ਸਕੱਤਰ,ਰੇਸਮ ਸਿੰਘ ਬਜਵਾੜਾ ਜਿਲ੍ਹਾ ਸਕੱਤਰ , ਸ਼ੁਸ਼ਾਤ ਮੰਮਣ ਸੀਨੀਅਰ ਵਾਈਸ ਪ੍ਰਧਾਨ ਸਹਿਰੀ , ਭੁਪਿੰਦਰ ਸਿੰਘ ਵਿਜੈ ਕੁਮਾਰ ਮਹਿੰਦਰ ਸਿੰਘ ਝੱਮਟ, ਦਰਸ਼ਨ ਸਿੰਘ ਸਿੱਧੂ ਆਦਿ ਹਾਜ਼ਰ ਸਨ ।