ਗੜ੍ਹਦੀਵਾਲਾ 12 ਸਤੰਬਰ (ਚੌਧਰੀ /ਯੋਗੇਸ਼ ਗੁਪਤਾ )
: ਗੜ੍ਹਦੀਵਾਲਾ ਦੇ ਅਧੀਨ ਪੈਂਦੇ ਪਿੰਡ ਡੱਫਰ ਵਿਖੇ ਦਿਨ ਦਿਹਾੜੇ ਇੱਕ ਵਿਅਕਤੀ ਦੇ ਸੱਟਾਂ ਮਾਰਕੇ ਮੋਟਰਸਾਈਕਲ ਸਵਾਰ ਨੌਜਵਾਨ ਵਲੋਂ ਮੋਬਾਈਲ ਫੋਨ ਖੋਹ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮਹੇਸ਼ (51) ਪੁੱਤਰ ਛੋਟਾ ਵਾਸੀ ਪਿੰਡ ਬੰਧਾ ਡਾਕਖਾਨਾ ਭਡਿਆਲ ਮਾਜਰਾ ਜਿਲਾ ਹਰਦੋਈ ਐਹਰੋਈ ਉੱਤਰ ਪ੍ਰਦੇਸ਼ ਹਾਲ ਵਾਸੀ ਮਾਂਗਾ ਥਾਣਾ ਗੜਦੀਵਾਲਾ ਜਿਲ੍ਹਾ ਹੁਸ਼ਿਆਰਪੁਰ ਨੇ ਦੱਸਿਆ ਕਿ ਉਹ ਮਿਤੀ30.08.2024 ਨੂੰ ਵਕਤ ਕਰੀਬ 04.30 ਵਜੇ ਸ਼ਾਮ ਨੂੰ ਬਾਬਾ ਦਲੇਲ ਦੀ ਜਗ੍ਹਾ ਨੇੜੇ ਚੋਅ ਪਿੰਡ ਡੱਫਰ ਨਜਦੀਕ ਪੁੱਜਾ ਤਾਂ ਮੋਟਰਸਾਇਕਲ ਪਰ ਸਵਾਰ ਨੋਜਵਾਨ ਜਿਨ੍ਹਾਂ ਨੇ ਉਸ ਨੂੰ ਧੱਕਾ ਮਾਰ ਕੇ ਸੁੱਟ ਦਿੱਤਾ ਤੇ ਉਸ ਨਾਲ ਕੁੱਟ ਮਾਰ ਕਰਕੇ ਉਸਦਾ ਮੋਬਾਈਲ ਫੋਨ ਟੈਕਨੋ ਜਿਸ ਵਿੱਚ ਉਸਦੀ ਸਿਮ ਨੰਬਰ 89228-17285 ਚੱਲਦੀ ਸੀ ਖੋਹ ਕੇ ਲੈ ਗਏ। ਜਿਸ ਦੀ ਮੈਂ ਆਪਣੇ ਤੌਰ ਤੇ ਕਾਫੀ ਭਾਲ ਕੀਤੀ ਅੱਜ ਮੈਨੂੰ ਪਤਾ ਲੱਗਾ ਕਿ ਇਹ ਖੋਹ ਸੈਲੀ ਪੁੱਤਰ ਇਕਬਾਲ ਵਾਸੀ ਮੋਹਾ ਥਾਣਾ ਟਾਡਾ ਜਿਲਾ ਹੁਸ਼ਿਆਰਪੁਰ ਨੇ ਕੀਤੀ ਹੈ ।
ਦੂਜੇ ਪਾਸੇ ਗੜ੍ਹਦੀਵਾਲਾ ਪੁਲਿਸ ਨੇ ਪੀੜ੍ਹਤ ਵਿਅਕਤੀ ਦੀ ਸ਼ਿਕਾਇਤ ਤੇ ਮੋਬਾਈਲ ਖੋਹ ਕੇ ਫਰਾਰ ਹੋ ਜਾਣ ਵਾਲੇ ਨੌਜਵਾਨ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।