Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਪਿੰਡ ਗੜ੍ਹੀਕਾਨੂੰਗੋ ਵਿਖੇ ਸ੍ਰੀ ਸਿੱਧ ਬਾਬਾ ਬਾਲਕ ਨਾਥ ਜੀ ਦੀ ਵਿਸ਼ਾਲ ਚੌਂਕੀ ਤੇ ਭੰਡਾਰਾ ਅੱਜ

ਪਿੰਡ ਗੜ੍ਹੀਕਾਨੂੰਗੋ ਵਿਖੇ ਸ੍ਰੀ ਸਿੱਧ ਬਾਬਾ ਬਾਲਕ ਨਾਥ ਜੀ ਦੀ ਵਿਸ਼ਾਲ ਚੌਂਕੀ ਤੇ ਭੰਡਾਰਾ ਅੱਜ

ਪਿੰਡ ਗੜ੍ਹੀਕਾਨੂੰਗੋ ਵਿਖੇ ਸ੍ਰੀ ਸਿੱਧ ਬਾਬਾ ਬਾਲਕ ਨਾਥ ਜੀ ਦੀ ਵਿਸ਼ਾਲ ਚੌਂਕੀ ਤੇ ਭੰਡਾਰਾ ਅੱਜ

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ) :ਸਿੱਧ ਸ੍ਰੀ ਬਾਬਾ ਬਾਲਕ ਨਾਥ ਅਤੇ ਸ਼ੀਤਲਾ ਮਾਤਾ ਮੰਦਿਰ ਪ੍ਰਬੰਧਕ ਕਮੇਟੀ ( ਰਜਿ 🙂 ਪਿੰਡ ਗੜੀਕਾਨੂੰਗੋ ਤਹਿਸੀਲ ਬਲਾਚੌਰ ਵਲੋਂ ਸ੍ਰੀ ਸਿੱਧ ਬਾਬਾ ਬਾਲਕ ਨਾਥ ਜੀ ਦੀ ਚੌਂਕੀ ਅਤੇ ਭੰਡਾਰਾ ਅੱਜ ਦਿਨ ਬੁੱਧਵਾਰ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਬੜੀ ਸਰਧਾ ਅਤੇ ਉਤਸ਼ਾਹ ਨਾਲ ਕਰਾਇਆ ਜਾ ਰਿਹਾ ਹੈ।ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੈ ਗੋਪਾਲ ਰਾਣਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਰਾਏ ਜਾ ਰਹੇ ਇਸ ਵਿਸ਼ਾਲ ਚੌਂਕੀ ਸਮਾਗਮ ਅਤੇ ਭੰਡਾਰੇ ਵਿੱਚ ਮੁੱਖ ਮਹਿਮਾਨ ਸ੍ਰੀ ਸ੍ਰੀ 1008 ਮਹੰਤ ਰਜਿੰਦਰ ਗਿਰੀ ਜੀ ਮਹਾਰਾਜ ਪ੍ਰਮੁੱਖ ਗੱਦੀ ਸ੍ਰੀ ਸਿੱਧ ਬਾਬਾ ਬਾਲਕ ਨਾਥ ਦਿਓਟ ਸਿੱਧ ਗੁਫਾ ਤਹਿਸੀਲ ਬਡਸਰ ਜਿਲਾ ਹਮੀਰਪੁਰ ( ਹਿਮਾਚਲ ਪ੍ਰਦੇਸ਼ ) ਜੀ ਵਿਸ਼ੇਸ ਤੌਰ ਤੇ ਪੁੱਜ ਕੇ ਸੰਗਤ ਨੂੰ ਅਸੀਰਵਾਦ ਦੇਣਗੇ । ਇਸ ਮੌਕੇ ਰਾਜ ਕੁਮਾਰ ਮਾਤਾ ਸ੍ਰੀ ਭੱਦਰ ਕਾਲੀ ਮੰਦਰ ਸਲੋਹ ਵਾਲੇ ਬਾਬਾ ਜੀ ਦੀਆ ਭੇਟਾ ਨਾਲ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਵਿਸ਼ੇਸ ਤੌਰ ਤੇ ਮਹੰਤ ਸ੍ਰੀ ਰਾਜ ਕੁਮਾਰ ਮਹੇਸ ਸਾਜਨ ਸਮੇਤ ਇਲਾਕੇ ਦੀਆਂ ਹੋਰ ਵੀ ਪ੍ਰਮੁੱਖ ਸਖਸ਼ੀਅਤਾ ਪੁੱਜਣਗੀਆ ਅਤੇ ਇਸ ਮੌਕੇ ਵਿਸ਼ਾਲ ਭੰਡਾਰੇ ਦਾ ਵੀ ਆਯੋਜਨ ਕੀਤਾ ਗਿਆ ਹੈ ।