Prime Punjab Times

Latest news
ਭਗਵਾਨ ਪਰਸ਼ੁਰਾਮ ਜਯੰਤੀ ਮੌਕੇ ਬਟਾਲਾ ਵਿੱਚ ਭਗਤੀ ਦਾ ਮਹਾਂਉਤਸਵ — ਸ਼ਾਨਦਾਰ ਪ੍ਰਭਾਤ ਫੇਰੀ ਨਾਲ ਗੂੰਜਿਆ ਸ਼ਹਿਰ ਹੁਸ਼ਿਆਰਪੁਰ ਪੁਲਿਸ ਨੂੰ ਨੂਰਪੁਰ ਜੱਟਾਂ ਕੇਸ 'ਚ ਮਿਲੀ ਵੱਡੀ ਸਫਲਤਾ, ਡਾ.ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ 3 ਕਾ... ਖ਼ਾਲਸਾ ਕਾਲਜ, ਵਿਖੇ ਸ਼ੁਕਰਾਨਾ ਦਿਵਸ ਮਨਾਇਆ ਗਿਆ *ਲੈਕਚਰਾਰ ਰਛਪਾਲ ਸਿੰਘ ਉੱਪਲ ਨੂੰ ਸਦਮਾ,ਮਾਤਾ ਦਾ ਹੋਇਆ ਦੇ+ਹਾਂ+ਤ* ਪੰਜਾਬ 'ਚ 129 DSPs ਦੇ ਹੇਏ ਤਬਾਦਲੇ, ਹਰਗੁਰਦੇਵ ਸਿੰਘ ਅਤੇ ਸੁਖਪਾਲ ਸਿੰਘ ਦਸੂਹਾ ਤੇ ਟਾਂਡਾ ਦੇ ਹੋਣਗੇ ਨਵੇਂ DSP ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ‘ਚ ਚੱਲ ਰਹੀਆਂ ਸਕੀਮਾਂ, ਪ੍ਰੋਗਰਾਮਾਂ ਅਤੇ ਵਿਕਾਸ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ,ਪ੍ਰਿੰਸੀਪਲ ਵੱਲੋਂ ਸਨਮਾਨਿਤ ਖਾਲਸਾ ਕਾਲਜ ਵਿਖੇ ਐਨ.ਐੱਸ.ਐੱਸ.ਯੂਨਿਟ ਵੱਲੋਂ 'ਠੋਸ ਕਚਰਾ ਪ੍ਰਬੰਧਨ' ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ *ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈ...
ADVERTISEMENT
You are currently viewing ਨਹੀਂ ਰੁਕਿਆ ਹਾਈਵੇ ਮਾਰਗ ‘ਤੇ ਟੈਕਸੀਆਂ ਤੇ ਆਟੋਜ ਦੇ  ਖੜਨ ਦਾ ਸਿਲਸਿਲਾ

ਨਹੀਂ ਰੁਕਿਆ ਹਾਈਵੇ ਮਾਰਗ ‘ਤੇ ਟੈਕਸੀਆਂ ਤੇ ਆਟੋਜ ਦੇ  ਖੜਨ ਦਾ ਸਿਲਸਿਲਾ

ਨਹੀਂ ਰੁਕਿਆ ਹਾਈਵੇ ਮਾਰਗ ‘ਤੇ ਟੈਕਸੀਆਂ ਤੇ ਆਟੋਜ ਦੇ  ਖੜਨ ਦਾ ਸਿਲਸਿਲਾ

ਕਾਠਗੜ੍ਹ (ਜਤਿੰਦਰ ਪਾਲ ਸਿੰਘ ਕਲੇਰ ) : ਫਗਵਾਡ਼ਾ- ਰੋਪਡ਼ ਰਾਜ ਮਾਰਗ ‘ਤੇ ਸਥਿਤ ਬੱਸ ਸਟਾਪ ਕਾਠਗਡ਼੍ਹ ਮੋੜ ਮਾਰਗ ‘ਤੇ  ਟੈਕਸੀਆਂ ਅਤੇ ਆਟੋਜ ਦੇ  ਖੜ੍ਹਨ ਦਾ ਸਿਲਸਿਲਾ ਜਿਉਂ ਦੀ ਤਿਉਂ ਜਾਰੀ ਹੈ ਜਿਸ ਦੇ ਚੱਲਦਿਆਂ ਦੂਜੇ ਵਾਹਨ ਚਾਲਕਾਂ ਨੂੰ ਹਰ ਸਮੇਂ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ । ਕਾਠਗਡ਼੍ਹ ਮੋਡ਼  ਅਜਿਹਾ ਬੱਸ ਸਟਾਪ ਹੈ ਜਿਥੇ ਕਾਠਗਡ਼੍ਹ ਏਰੀਏ ਵੱਲ ਨੂੰ ਆਉਣ ਲਈ ਰੋਪੜ ਸਾਈਡ ਵਾਲੇ ਜ਼ਿਆਦਾਤਰ ਵਾਹਨ ਰੌਂਗ ਸਾਈਡ ਆਉਂਦੇ ਹਨ  ਪ੍ਰੰਤੂ ਜੋ ਵਾਹਨ ਕਾਠਗੜ੍ਹ ਸਾਈਡ ਤੋਂ ਚੰਡੀਗਡ਼੍ਹ  ਵੱਲ ਜਾਣ ਲਈ ਹਾਈਵੇ  ਮਾਰਗ ‘ਤੇ ਚੜ੍ਹਦੇ ਹਨ ਉਨ੍ਹਾਂ ਲਈ ਬੱਸ ਸਟਾਪ ਤੇ ਸਵਾਰੀਆਂ ਚੜ੍ਹਾਉਣ ਲਈ ਮਾਰਗ ਦੇ ਉੱਤੇ ਹੀ ਖੜ੍ਹੇ ਰਹਿੰਦੇ ਆਟੋਜ਼ ਤੇ  ਟੈਕਸੀਆਂ  ਵਾਲੇ ਭਾਰੀ ਅੜਚਨ  ਪੈਦਾ ਕਰਦੇ ਹਨ । ਕਾਠਗਡ਼੍ਹ ਮੋਡ਼ ਤੋਂ ਵੱਡੀ ਗਿਣਤੀ ਵਿੱਚ ਹਲਕੇ ਦੇ ਲੋਕ ਬੱਸਾਂ ਵਿੱਚ ਚੜ੍ਹਦੇ-ਉੱਤਰਦੇ ਹਨ ਜਿਨ੍ਹਾਂ ਵਿਚ ਅਜਿਹੇ ਲੋਕ ਵੀ ਹੁੰਦੇ ਹਨ ਜਿਨ੍ਹਾਂ ਨੇ ਲੋਕਲ ਪਿੰਡਾਂ ਨੂੰ ਜਾਣ ਲਈ ਆਟੋਜ ਤੇ ਟੈਕਸੀਆਂ ਲੈਣੀਆਂ  ਹੁੰਦੀਆਂ ਹਨ ਲੇਕਿਨ ਇਨ੍ਹਾਂ ਆਟੋਜ਼ ਤੇ ਟੈਕਸੀਆਂ ਦੇ ਚਾਲਕ ਮਾਰਗ ਉੱਤੇ ਹੀ ਆਪਣੇ ਵਾਹਨਾਂ ਨੂੰ ਲਗਾਈ ਰੱਖਦੇ ਹਨ ਜਿਸ ਦੇ ਨਤੀਜੇ ਵਜੋਂ ਜਿੱਥੇ ਆਮ ਆਵਾਜਾਈ ਵਿਚ ਰੁਕਾਵਟ ਪੈਂਦੀ ਹੈ ਉਥੇ ਹੀ ਕਾਠਗਡ਼੍ਹ ਸਾਈਡ ਤੋਂ ਚੰਡੀਗਡ਼੍ਹ ਵੱਲ ਜਾਣ ਲਈ ਮਾਰਗ ‘ਤੇ ਆਉਣ ਵਾਲੇ ਵਾਹਨ ਚਾਲਕਾਂ ਨੂੰ ਵੱਡੀ ਪਰੇਸ਼ਾਨੀ ਦੇ ਨਾਲ -ਨਾਲ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ । ਇਸ ਪ੍ਰੇਸ਼ਾਨੀ ਤੋਂ ਨਿਜਾਤ ਪਾਉਣ ਲਈ ਲੋਕਾਂ ਨੇ  ਪ੍ਰੈੱਸ ਰਾਹੀਂ  ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਸੀ ਕਿ ਇਸ ਵੱਲ ਖ਼ਾਸ ਧਿਆਨ ਦਿੰਦੇ ਹੋਏ ਉਕਤ ਵਾਹਨਾਂ ਨੂੰ  ਮਾਰਗ ‘ਤੇ ਖੜ੍ਹਨ ਤੋਂ ਰੋਕਿਆ ਜਾਵੇ ।

ਪੁਲੀਸ ਦੀ ਢਿੱਲਮੱਠ ਕਰਕੇ ਟੈਕਸੀਆਂ ਤੇ ਆਟੋ ਵਾਲਿਆਂ ਨੂੰ ਨਹੀਂ  ਪਿਆ ਫ਼ਰਕ  

ਬੀਤੇ ਦਿਨੀਂ  ਕਾਠਗਡ਼੍ਹ ਮੋਡ਼ ਬੱਸ ਸਟਾਪ ਮਾਰਗ ‘ਤੇ  ਟੈਕਸੀਆਂ ਅਤੇ ਆਟੋਜ਼ ਦੀ ਨਾਜਾਇਜ਼ ਪਾਰਕਿੰਗ ਨੂੰ ਲੈ ਕੇ ਖ਼ਬਰਾਂ ਪ੍ਰਕਾਸ਼ਿਤ ਹੋਈਆਂ ਸਨ ਜਿਸ ਤੋਂ ਬਾਅਦ ਇਕ ਦੋ ਕੁ ਦਿਨ ਤਾਂ ਆਟੋਜ਼/ ਟੈਕਸੀਆਂ ਵਾਲੇ  ਸਾਈਡ ਤੇ ਰਹੇ ਪ੍ਰੰਤੂ ਜਦੋਂ ਦੇਖਿਆ  ਕਿ ਪੁਲੀਸ ਨੇ ਉਨ੍ਹਾਂ ਨੂੰ ਕੁੱਝ ਨਹੀਂ ਕਿਹਾ ਤਾਂ ਚਾਲਕਾਂ ਨੇ ਪਹਿਲਾਂ ਦੀ ਤਰ੍ਹਾਂ ਹੀ ਆਪਣੇ ਆਟੋਜ਼ ਤੇ ਟੈਕਸੀਆਂ ਨੂੰ ਮਾਰਗ ਤੇ ਹੀ ਖੜ੍ਹਾਉਣਾ ਸ਼ੁਰੂ ਕਰ ਦਿੱਤਾ ਹੈ ।ਵਾਹਨਾਂ ਨੂੰ ਭਾਰੀ ਪ੍ਰੇਸ਼ਾਨੀ ਹੁੰਦੀ ਹੈ ਜਿਸ ਨਾਲ ਬੀਤੇ ਸਮੇਂ ਦੌਰਾਨ ਵਾਪਰੇ ਹਾਦਸਿਆਂ ਵਿੱਚ ਕਈ ਜਾਨਾਂ ਵੀ ਜਾ ਚੁੱਕੀਆਂ ਹਨ।

ਕੀ ਕਹਿੰਦੇ ਹਨ ਥਾਣਾ ਕਾਠਗੜ੍ਹ ਦੇ ਮੁਖੀ ਹਰਕੀਰਤ ਸਿੰਘ 

ਹਾਈਵੇ ਮਾਰਗ ਤੇ ਉਕਤ ਨਾਜਾਇਜ਼ ਹੋ ਰਹੀ ਵਾਹਨਾਂ ਦੀ ਪਾਰਕਿੰਗ ਸਬੰਧੀ ਜਦੋਂ ਥਾਣਾ ਕਾਠਗੜ੍ਹ ਦੇ ਮੁਖੀ ਇੰਸਪੈਕਟਰ ਹਰਕੀਰਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੋ ਵੀ ਆਪਣੇ ਵਾਹਨਾਂ ਨੂੰ ਸਹੀ ਜਗ੍ਹਾ ਤੇ ਲਾਉਣ ਦੀ ਬਜਾਏ ਟ੍ਰੈਫਿਕ ‘ਚ ਵਿਘਨ  ਪਾਵੇਗਾ ਜਾਂ ਦੂਜੇ ਵਾਹਨ ਚਾਲਕਾਂ ਲਈ ਅੜਚਣ ਪੈਦਾ ਕਰੇਗਾ ਤਾਂ ਉਸ ਖਿਲਾਫ਼  ਬਣਦੀ ਕਾਰਵਾਈ  ਕੀਤੀ ਜਾਵੇਗੀ ।

ਫੋਟੋ : ਕਾਠਗਡ਼੍ਹ ਮੋਡ਼ ਹਾਈਵੇ ਮਾਰਗ ‘ਤੇ ਖੜ੍ਹੇ ਆਟੋਜ਼, ਟੈਕਸੀਆਂ ਅਤੇ ਸਰਵਿਸ ਰੋਡ ਉੱਤੇ ਪਾਰਕਿੰਗ ਹੋਏ ਹੈਵੀ ਵਾਹਨ ।

error: copy content is like crime its probhihated