Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਵੱਡੀ ਖਬਰ.. ਵਟਸਐਪ ਤੇ ਕਾਲ ਕਰਕੇ ਬੀ ਸੀ ਵਿੰਗ ਸ਼੍ਰੋ. ਅ.ਦ (ਬ) ਦੇ ਜਿਲਾ ਪ੍ਰਧਾਨ ਤੋਂ 50 ਲੱਖ ਰੁਪੈ ਦੀ ਸੇਵਾ ਦੀ ਕੀਤੀ ਮੰਗ,ਦੋ ਦਿਨ ਅੰਦਰ ਇੰਤਜਾਮ ਨਾ ਹੋਇਆ ਤਾਂ ਬਹੁਤ ਮਾੜੇ ਨਤੀਜੇ ਭੁਗਤਣੇ ਪੈਣਗੇ,ਮਾਮਲਾ ਦਰਜ 

ਵੱਡੀ ਖਬਰ.. ਵਟਸਐਪ ਤੇ ਕਾਲ ਕਰਕੇ ਬੀ ਸੀ ਵਿੰਗ ਸ਼੍ਰੋ. ਅ.ਦ (ਬ) ਦੇ ਜਿਲਾ ਪ੍ਰਧਾਨ ਤੋਂ 50 ਲੱਖ ਰੁਪੈ ਦੀ ਸੇਵਾ ਦੀ ਕੀਤੀ ਮੰਗ,ਦੋ ਦਿਨ ਅੰਦਰ ਇੰਤਜਾਮ ਨਾ ਹੋਇਆ ਤਾਂ ਬਹੁਤ ਮਾੜੇ ਨਤੀਜੇ ਭੁਗਤਣੇ ਪੈਣਗੇ,ਮਾਮਲਾ ਦਰਜ 

ਵੱਡੀ ਖਬਰ.. ਵਟਸਐਪ ਤੇ ਕਾਲ ਕਰਕੇ ਬੀ ਸੀ ਵਿੰਗ ਸ਼੍ਰੋ. ਅ.ਦ (ਬ) ਦੇ ਜਿਲਾ ਪ੍ਰਧਾਨ ਤੋਂ 50 ਲੱਖ ਰੁਪੈ ਦੀ ਸੇਵਾ ਦੀ ਕੀਤੀ ਮੰਗ,ਦੋ ਦਿਨ ਅੰਦਰ ਇੰਤਜਾਮ ਨਾ ਹੋਇਆ ਤਾਂ ਬਹੁਤ ਮਾੜੇ ਨਤੀਜੇ ਭੁਗਤਣੇ ਪੈਣਗੇ,ਮਾਮਲਾ ਦਰਜ 

ਦਸੂਹਾ 1 ਮਈ (ਚੌਧਰੀ) : ਦਸੂਹਾ ਸ਼ਹਿਰ ਦੇ ਇੱਕ ਨਾਮੀ ਦੁਕਾਨ ਦੇ ਵਟਸਐਪ ਤੇ ਕਾਲ ਕਰਕੇ 50 ਲੱਖ ਰੁਪੈ ਦੀ ਸੇਵਾ ਦੀ ਕੀਤੀ ਮੰਗਣ ਅਤੇ ਦੋ ਦਿਨ ਅੰਦਰ ਇੰਤਜਾਮ ਨਾ ਹੋਇਆ ਤਾਂ ਬਹੁਤ ਮਾੜੇ ਨਤੀਜੇ ਭੁਗਤਣੇ ਪੈਣਗੇ ਦੀ ਗੱਲ ਕਹਿਣ ਤੇ ਇੱਕ ਵਿਅਕਤੀ ਤੇ ਮਾਮਲਾ ਦਰਜ ਕੀਤਾ ਗਿਆ ਹੈ।ਦੋਸ਼ੀ ਦੀ ਪਛਾਣ ਮਨੀ ਰਈਆ ਵਾਸੀ ਨਾ ਮਾਲੂਮ ਵਜੋਂ ਹੋਈ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸੁਰਜੀਤ ਸਿੰਘ ਪੁੱਤਰ ਸਰਦਾਰ ਸਿੰਘ ਵਾਸੀ ਕੈਰੇ ਥਾਣਾ ਦਸੂਹਾ ਨੇ ਕਿਹਾ ਕਿ ਉਹ ਜ਼ਿਲ੍ਹਾ ਹੁਸ਼ਿਆਰਪੁਰ ਬੀ ਸੀ ਵਿੰਗ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਜਿਲ੍ਹਾ ਪ੍ਰਧਾਨ ਹੈ ਅਤੇ ਫਰਨੀਚਰ ਅਤੇ ਇਲੈਕਟਰੋਨਿਕਸ ਦੀ ਦੁਕਾਨ ਵਿਜੈ ਮਾਰਕੀਟ ਦਸੂਹਾ ਵਿਖੇ ਕਰਦਾ ਹੈ। ਮਿਤੀ 30-04-22 ਨੂੰ ਵਕਤ ਕਰੀਬ 8.46 ਏ.ਐਮ ਪਰ ਉਸਨੂੰ ਉਸਦੇ ਮੋਬਾਇਲ ਨੰਬਰ 94172-55702 ਪਰ ਵਟਸਐਪ ਕਾਲ ਰਾਂਹੀ ਮੋਬਾਇਲ ਨੰਬਰ 0019095166147 ਤੋਂ ਫੋਨ ਆਇਆ ਜਿਸਨੇ ਕਿਹਾ ਕਿ ‘ਮੈਂ ਮਨੀ ਰਈਆ ਬੋਲ ਰਿਹਾ ਹਾਂ ਤੁਸੀਂ ਮੈਨੂੰ ਜਾਣਦੇ ਹੋ ਅਗਰ ਨਹੀਂ ਜਾਣਦੇ ਤਾਂ ਮੇਰੇ ਬਾਰੇ ਪਤਾ ਕਰ ਲੈਣਾ’ ਵਿਚ ਉਸਨੇ ਕਿਹਾ ਕਿ ਮੈਨੂੰ 50 ਲੱਖ ਰੁਪਏ ਦੀ ਸੇਵਾ ਚਾਹੀਦੀ ਹੈ ਦੋ ਦਿਨ ਦੇ ਅੰਦਰ ਅੰਦਰ ਕਰ ਦਿਓ ਨਹੀਂ ਤੁਹਾਨੂੰ ਬਹੁਤ ਮਾੜੇ ਨਤੀਜੇ ਭੁਗਤਣੇ ਪੈਣਗੇ ਇਹ ਕਹਿ ਕੇ ਉਸਨੇ ਕਾਲ ਬੰਦ ਕਰ ਦਿੱਤੀ। ਜੋ ਉਸਨੂੰ ਸ਼ੱਕ ਹੈ ਕਿ ਉਕਤ ਵਿਅਕਤੀ ਉਸਨੂੰ ਕੋਈ ਜਾਨੀ ਮਾਲੀ ਨੁਕਸਾਨ ਨਾ ਕਰ ਦੇਣ ਜਿਸਤੇ ਉੱਕਤ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ।