Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing BREAKING NEWS.. ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਰੋਕਦੇ ਹੋਏ ਇਕ ਪੁਲਿਸ ਦੇ SHO ਮੁਲਾਜ਼ਮ ਹੋਇਆ ਜ਼ਖ਼ਮੀ

BREAKING NEWS.. ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਰੋਕਦੇ ਹੋਏ ਇਕ ਪੁਲਿਸ ਦੇ SHO ਮੁਲਾਜ਼ਮ ਹੋਇਆ ਜ਼ਖ਼ਮੀ

ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਰੋਕਦੇ ਹੋਏ ਇਕ ਪੁਲੀਸ SHO ਮੁਲਾਜ਼ਮ ਹੋਇਆ ਜ਼ਖ਼ਮੀ

ਐਸਐਸਪੀ ਪਟਿਆਲਾ ਡਾਕਟਰ ਨਾਨਕ ਸਿੰਘ ਵੱਲੋਂ ਖੁਦ ਧਰਨਾ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੇ ਲਈ ਖੁਦ ਮੌਕੇ ਤੇ ਪਹੁੰਚੇ

ਗਰਮ ਖਿਆਲੀ ਦਲ ਅਤੇ ਖਾਲਿਸਤਾਨੀ ਆਹਮਣੇ ਸਾਹਮਣੇ ਹੋਣ ਦੀ ਉਮੀਦ

ਪਟਿਆਲਾ 29 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ) : ਪਟਿਆਲਾ ਚ ਹਿੰਦੂ ਸੰਗਠਨਾ ਵਲੋਂ ਅੱਜ ਖਾਲਸਿਤਾਨ ਮੁਰਦਾਬਾਦ ਮਾਰਚ ਕੱਢੇ ਜਾਣ ਦਾ ਐਲਾਨ ਤੋਂ ਬਾਅਦ ਪਟਿਆਲਾ ਦੇ ਵੱਖ-ਵੱਖ ਜਗ੍ਹਾਂ ਖਾਸਕਰ ਆਰੀਆ ਸਮਾਜ ਇਲਾਕਾ ਪੁਲਿਸ ਛਾਉਣੀ ਵਿੱਚ ਤਬਦੀਲ ਹੋ ਗਿਆ ।

ਸਿੱਖ ਫਾਰ ਜਸਟਿਸ ਦੇ ਸੰਯੋਜਕ ਗੁਰਪਤਵੰਤ ਪਨੂੰ ਵਲੋਂ ਅੱਜ ਹਰਿਆਣਾ ਚ ਖਾਲਿਸਤਾਨ ਦਿਵਸ ਮਨਾਉਣ ਦਾ ਐਲਾਨ ਕੀਤਾ ਹੋਇਆ ਸੀ ਜਿਸ ਨੂੰ ਮੁੱਖ ਰੱਖਦੇ ਹੋਏ ਹਿੰਦੂ ਸੰਗਠਨਾਂ ਵਲੋਂ ਇਸ ਦੇ ਵਿਰੋਧ ਚ ਅੱਜ ਖ਼ਾਕਿਸ੍ਤਾਨ ਮੁਰਦਾਬਾਦ ਮਾਰਚ ਕੱਢਣ ਦਾ ਐਲਾਨ ਕੀਤਾ ਹੋਇਆ ਸੀ। ਇਸ ਦੌਰਾਨ ਹਿੰਦ ਸੰਗਠਨਾਂ ਅਤੇ ਸਿੱਖ ਸੰਗਠਨਾਂ ਚ ਆਪਸੀ ਟਕਰਾਅ ਹੋ ਗਿਆ। ਜਿਸ ਵਿਚ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਰੋਕਦੇ ਹੋਏ ਇੱਕ ਪੁਲਿਸ ਦੇ ਐਸ ਐਚ ਓ ਮੁਲਾਜ਼ਮ ਜਖਮੀ ਹੋ ਗਿਆ। ਸਥਾਨਕ ਜਿਲੇ ਦੇ ਐਸਐਸਪੀ ਪਟਿਆਲਾ ਡਾਕਟਰ ਨਾਨਕ ਸਿੰਘ ਵੱਲੋਂ ਖੁਦ ਧਰਨਾ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੇ ਲਈ ਖੁਦ ਮੌਕੇ ਤੇ  ਭਾਰੀ ਸੁਰੱਖਿਆ ਬਲਾਂ ਨਾਲ ਪਹੁੰਚੇ।ਇਸ ਮੌਕੇ ਦੋਵੇਂ ਧਿਰਾਂ ਨੂੰ ਕੰਟਰੋਲ ਕਰਨ ਲਈ ਪੁਲਿਸ ਨੂੰ ਹਫਾਈ ਫਾਇਰਿੰਗ ਵੀ ਕਰਨੀ ਪਈ।