Prime Punjab Times

Latest news
ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ
ADVERTISEMENT
You are currently viewing 186 ਪਿੰਡਾਂ ਦੇ 8 ਪਟਵਾਰੀਆਂ ਨੇ ਮਾਨ ਸਰਕਾਰ ਨੂੰ ਲਾਈ ਗੁਹਾਰ

186 ਪਿੰਡਾਂ ਦੇ 8 ਪਟਵਾਰੀਆਂ ਨੇ ਮਾਨ ਸਰਕਾਰ ਨੂੰ ਲਾਈ ਗੁਹਾਰ

186 ਪਿੰਡਾਂ ਦੇ 8 ਪਟਵਾਰੀਆ ਨੇ ਮਾਨ ਸਰਕਾਰ ਨੂੰ ਲਾਈ ਗੁਹਾਰ

ਨਵਾਂਸ਼ਹਿਰ /ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ) : ਸਬ ਡਵੀਜ਼ਨ ਬਲਾਚੌਰ ਦੇ 186 ਪਿੰਡਾ ਦਾ ਮਾਲ ਰਿਕਾਰਡ ਸਾਭੀ ਬੈਠੇ 8 ਪਟਵਾਰੀਆ ਅਤੇ 3 ਕਾਨੂੰਗੋਆ ਨੂੰ ਹੁਣ ਭਗਵੰਤ ਮਾਨ ਸਰਕਾਰ ਨੂੰ ਖਾਲੀ ਪਈਆ ਅਸਾਮੀਆ ਭਰਕੇ ਉਹਨਾ ਨੂੰ ਵਾਧੂ ਸਰਕਲਾ ਦੇ ਬੋਝ ਤੋਂ ਨਿਜ਼ਾਤ ਦਵਾਉਣ ਲਈ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਨੂੰ ਮੰਗ ਪੱਤਰ ਦੇ ਗੁਹਾਰ ਲਾਈ ਹੈ । ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਪਟਵਾਰ ਸਰਕਲ ਬਲਾਚੌਰ ਦੇ ਪ੍ਰਧਾਨ ਪਟਵਾਰੀ ਮਨੋਹਰ ਆਲ , ਜਨਰਲ ਸਕੱਤਰ ਵਿਜੇ ਕੁਮਾਰ ਚਾਂਦਪੁਰੀ ਅਤੇ ਖਜ਼ਾਨਚੀ ਸੰਦੀਪ ਕੁਮਾਰ ਨੇ ਸਾਂਝੇ ਤੌਰ ਤੇ ਪੱਤਰਕਾਰ ਨਾਲ ਆਪਣੇ ਦੁੱਖੜੇ ਸੁਣਾਦੇ ਆਖਿਆ ਕਿ ਬਲਾਚੌਰ ਪਟਵਾਰ ਸਰਕਲ ਵਿੱਚ ਕੁੱਲ 48 ਅਸਾਮੀਆ ਪਟਵਾਰੀਆ ਦੀਆਂ ਅਤੇ 6 ਕਾਨੂੰਗੋ ਦੀਆ ਮੰਨਜੂ਼ਰ ਸੁਦਾ ਹਨ , ਮਗਰ ਇਸ ਸਮੇਂ ਸਿਰਫ 8 ਪਟਵਾਰੀ ਅਤੇ 3 ਕਾਨੂੰਗੋ ਹੀ ਕੰਮ ਕਰਦੇ ਹਨ । ਇਕੱਲਾ ਪਟਵਾਰੀ ਅੱਜ ਦੇ ਸਮੇਂ 5 ਤੋਂ 6 ਸਰਕਲਾ ਦਾ ਕੰਮ ਕਰ ਰਿਹਾ ਹੈ ਜਿਹੜਾ ਕਿ ਬਹੁਤ ਹੀ ਔਖਾ ਹੈ ਅਤੇ ਉਹਨਾ ਨੂੰ ਆਪਣੇ ਸਰਕਲਾ ਦੇ ਕੰਮ ਨੇਪਰੇ ਚੜਾਉਣ ਲਈ ਹਰ ਸਮੇਂ ਮਾਨਸਿਕ ਪ੍ਰੇ਼ਸ਼ਾਨੀ ਬਣੀ ਰਹਿੰਦੀ ਹੈ । ਉਹਨਾਂ ਦੱਸਿਆ ਕਿ 8 ਪਟਵਾਰੀਆ ਵਿੱਚੋ 4 ਪਟਵਾਰੀ ਪਦ-ਉੱਨਤ ਹੋਣ ਵਾਲੇ ਹਨ ਅਤੇ 30 ਜੂਨ 2022 ਨੂੰ 2 ਪਟਵਾਰੀ ਸੇਵਾ ਮੁਕਤ ਵੀ ਹੋ ਰਹੇ ਹਨ । ਉਹਨਾਂ ਆਖਿਆ ਕਿ ਜੇਕਰ ਇਹ ਖਾਲੀ ਅਸਮੀਆ ਜਲਦ ਹੀ ਨਾ ਭਰੀਆ ਗਈਆ ਤਾਂ ਮਾਲ ਰਿਕਾਰਡ ਦਾ ਤਾਂ ਰੱਬ ਹੀ ਰਾਖਾ ਹੈ ਕਿਉਕਿ ਇੰਨੀ ਘੱਟ ਗਿਣਤੀ ਪਟਵਾਰੀ ਅਤੇ ਕਾਨੂੰਗੋ ਕਿਵੇਂ ਸਰਕਲਾ ਦਾ ਬੋਝ ਚੁੱਕਣਗੇ । ਉਹਨਾਂ ਹਲਕਾ ਵਿਧਾਇਕ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਜਿਸ ਰਾਹੀਂ ਪਟਵਾਰੀਆ ਦੀ ਘਾਟ ਨੂੰ ਪੂਰਾ ਕਰਨ ਦੀ ਗੁਹਾਰ ਲਾਈ । ਇਸ ਮੌਕੇ ਚਮਨ ਲਾਲ ਕਾਨੂੰਗੋ, ਪਟਵਾਰੀ ਜਸਪਾਲ ਸਿੰਘ, ਜਸਵਿੰਦਰ ਸਿੰਘ, ਰਮਨ ਕੁਮਾਰ,ਰਾਣਾ ਸਿੰਘ ਅਤੇ ਸਾਬਕਾ ਪਟਵਾਰੀ ਦੇਸ ਰਾਜ ਮੰਢਿਆਣੀ ਵੀ ਮੌਜੂਦ ਸਨ।

ਇਸ ਮੌਕੇ ਹਲਕਾ ਵਿਧਾਇਕ ਬਲਾਚੌਰ ਸੰਤੋਸ਼ ਕਟਾਰੀਆ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਦੀ ਅਗਵਾਈ ਵਾਲੀ ਸਰਕਾਰ ਸਮੁੱਚੇ ਪੰਜਾਬ ਦੀ ਕਾਇਆ ਕਲਪ ਕਰਨ ਲਈ ਤੱਤਪਰ ਹੈ । ਉਹ ਮੁਲਾਜਮਾ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਲਈ ਵਚਨਵੱਧ ਹਨ । ਪਟਵਾਰੀਆ ਦੀ ਘਾਟ ਸਬੰਧੀ ਉਹ ਉਹਨਾ ਦੇ ਮੰਗ ਪੱਤਰ ਸਰਕਾਰ ਤੱਕ ਪਹੁੰਚਾ ਕੇ ਅਤੇ ਜਲਦੀ ਹੀ ਇਸ ਸਮੱਸਿਆ ਦਾ ਹੱਲ ਕਰਾਉਣਗੇ ।

ਫੋਟੋ : ਤਹਿਸੀਲ ਬਲਾਚੌਰ ਦੇ ਪਟਵਾਰੀ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਨੂੰ ਮੰਗ ਪੱਤਰ ਦਿੰਦੇ ਹੋਏ ।

 

error: copy content is like crime its probhihated