Prime Punjab Times

Latest news
ਭਗਵਾਨ ਪਰਸ਼ੁਰਾਮ ਜਯੰਤੀ ਮੌਕੇ ਬਟਾਲਾ ਵਿੱਚ ਭਗਤੀ ਦਾ ਮਹਾਂਉਤਸਵ — ਸ਼ਾਨਦਾਰ ਪ੍ਰਭਾਤ ਫੇਰੀ ਨਾਲ ਗੂੰਜਿਆ ਸ਼ਹਿਰ ਹੁਸ਼ਿਆਰਪੁਰ ਪੁਲਿਸ ਨੂੰ ਨੂਰਪੁਰ ਜੱਟਾਂ ਕੇਸ 'ਚ ਮਿਲੀ ਵੱਡੀ ਸਫਲਤਾ, ਡਾ.ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ 3 ਕਾ... ਖ਼ਾਲਸਾ ਕਾਲਜ, ਵਿਖੇ ਸ਼ੁਕਰਾਨਾ ਦਿਵਸ ਮਨਾਇਆ ਗਿਆ *ਲੈਕਚਰਾਰ ਰਛਪਾਲ ਸਿੰਘ ਉੱਪਲ ਨੂੰ ਸਦਮਾ,ਮਾਤਾ ਦਾ ਹੋਇਆ ਦੇ+ਹਾਂ+ਤ* ਪੰਜਾਬ 'ਚ 129 DSPs ਦੇ ਹੇਏ ਤਬਾਦਲੇ, ਹਰਗੁਰਦੇਵ ਸਿੰਘ ਅਤੇ ਸੁਖਪਾਲ ਸਿੰਘ ਦਸੂਹਾ ਤੇ ਟਾਂਡਾ ਦੇ ਹੋਣਗੇ ਨਵੇਂ DSP ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ‘ਚ ਚੱਲ ਰਹੀਆਂ ਸਕੀਮਾਂ, ਪ੍ਰੋਗਰਾਮਾਂ ਅਤੇ ਵਿਕਾਸ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ,ਪ੍ਰਿੰਸੀਪਲ ਵੱਲੋਂ ਸਨਮਾਨਿਤ ਖਾਲਸਾ ਕਾਲਜ ਵਿਖੇ ਐਨ.ਐੱਸ.ਐੱਸ.ਯੂਨਿਟ ਵੱਲੋਂ 'ਠੋਸ ਕਚਰਾ ਪ੍ਰਬੰਧਨ' ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ *ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈ...
ADVERTISEMENT
You are currently viewing ਵੱਡੀ ਖਬਰ.. ਜੀ.ਐਸ.ਟੀ.ਵਿਭਾਗ ਨੇ ਬਿਨ੍ਹਾਂ ਬਿੱਲ ਦੇ ਕਿਤਾਬਾਂ ਵੇਚਣ ਵਾਲੀ ਗੜ੍ਹਸ਼ੰਕਰ ਦੀ ਇਕ ਫਰਮ ’ਤੇ ਕੀਤੀ ਕਾਰਵਾਈ

ਵੱਡੀ ਖਬਰ.. ਜੀ.ਐਸ.ਟੀ.ਵਿਭਾਗ ਨੇ ਬਿਨ੍ਹਾਂ ਬਿੱਲ ਦੇ ਕਿਤਾਬਾਂ ਵੇਚਣ ਵਾਲੀ ਗੜ੍ਹਸ਼ੰਕਰ ਦੀ ਇਕ ਫਰਮ ’ਤੇ ਕੀਤੀ ਕਾਰਵਾਈ

ਜੀ.ਐਸ.ਟੀ. ਵਿਭਾਗ ਨੇ ਬਿਨ੍ਹਾਂ ਬਿੱਲ ਦੇ ਕਿਤਾਬਾਂ ਵੇਚਣ ਵਾਲੀ ਗੜ੍ਹਸ਼ੰਕਰ ਦੀ ਇਕ ਫਰਮ ’ਤੇ ਕੀਤੀ ਕਾਰਵਾਈ

ਹੁਸ਼ਿਆਰਪੁਰ, 7 ਅਪ੍ਰੈਲ(ਬਿਊਰੋ) : ਸਹਾਇਕ ਕਮਿਸ਼ਨਰ ਸਟੇਟ ਟੈਕਸ ਸ੍ਰੀਮਤੀ ਸ਼ਾਇਨੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਜ਼ਿਲ੍ਹੇ ਵਿਚ ਕੁਝ ਕਿਤਾਬਾਂ ਦੀਆਂ ਦੁਕਾਨਾਂ ਵਲੋਂ ਬਿਨ੍ਹਾਂ ਬਿੱਲ ਦੇ ਵਾਧੂ ਚਾਰਜ ਕਰਕੇ ਆਮ ਲੋਕਾਂ ਨੂੰ ਕਿਤਾਬਾਂ ਵੇਚੀਆਂ ਜਾ ਰਹੀਆਂ ਹਨ। ਇਸ ਸੰਦਰਭ ਵਿਚ ਜੀ.ਐਸ.ਟੀ. ਵਿਭਾਗ ਹੁਸ਼ਿਆਰਪੁਰ ਵਲੋਂ ਗੜ੍ਹਸ਼ੰਕਰ ਵਿਚ ਕਿਤਾਬਾਂ ਦੀ ਇਕ ਰਜਿਸਟਰਡ ਫਰਮ ਮੈਸ ਬੁੱਕ ਮਾਰਟ ਦੀ ਚੈਕਿੰਗ ਲਈ ਸਟੇਟ ਟੈਕਸ ਅਧਿਕਾਰੀ ਨੀਤਿਕਾ ਅਗਰਵਾਲ ਤੇ ਸੰਦੀਪ ਕੁਮਾਰ ਨੂੰ ਭੇਜਿਆ ਗਿਆ ਸੀ। ਚੈਕਿੰਗ ਦੌਰਾਨ ਇਹ ਪਾਇਆ ਗਿਆ ਕਿ ਇਸ ਫਰਮ ਵਲੋਂ ਬਿਨ੍ਹਾਂ ਬਿੱਲ ਦੇ ਕਿਤਾਬਾਂ ਵੇਚੀਆਂ ਜਾ ਰਹੀਆਂ ਹਨ ਜੋ ਕਿ ਜੀ.ਐਸ.ਟੀ. ਐਕਟ 2017 ਦੀ ਉਲੰਘਣਾ ਹੈ। ਉਨ੍ਹਾਂ ਦੱਸਿਆ ਕਿ ਇਸ ਫਰਮ ਦੀ ਬੁਕਸ ਆਫ਼ ਅਕਾਊਂਟ ਜ਼ਬਤ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜੀ.ਐਸ.ਟੀ. ਐਕਟ ਅਨੁਸਾਰ ਬਣਦਾ ਟੈਕਸ ਤੇ ਪੈਨਲਟੀ ਸਬੰਧਤ ਫਰਮ ਤੋਂ ਵਸੂਲੀ ਜਾਵੇਗੀ।

error: copy content is like crime its probhihated