Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਨੈਸ਼ਨਲ ਆਵਾਰਡੀ ਅਸ਼ੋਕ ਕੁਮਾਰ ਬੀ ਪੀ ਈ ਓ ਨੂੰ ਕੀਤਾ ਸਨਮਾਨਿਤ 

ਨੈਸ਼ਨਲ ਆਵਾਰਡੀ ਅਸ਼ੋਕ ਕੁਮਾਰ ਬੀ ਪੀ ਈ ਓ ਨੂੰ ਕੀਤਾ ਸਨਮਾਨਿਤ 

ਨੈਸ਼ਨਲ ਆਵਾਰਡੀ ਅਸ਼ੋਕ ਕੁਮਾਰ ਬੀ ਪੀ ਈ ਓ ਨੂੰ ਕੀਤਾ ਸਨਮਾਨਿਤ 

ਨਵਾਂ ਸ਼ਹਿਰ,24 ਮਾਰਚ( ਜਤਿੰਦਰ ਪਾਲ ਸਿੰਘ ਕਲੇਰ) : ਭਾਰਤ ਸਰਕਾਰ ਵਲੋਂ ਸਿੱਖਿਆ ਦੇ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਹਿੱਤ ਅਸ਼ੋਕ ਕੁਮਾਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬੰਗਾ ਨੂੰ ਨੈਸ਼ਨਲ ਆਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਸੰਬੰਧ ਵਿੱਚ ਅੱਜ ਜਿਲ੍ਹੇ ਦੇ ਸਮੂਹ ਅਧਿਆਪਕ ਵਰਗ ਵਲੋਂ ਹਰਕੰਵਲਜੀਤ ਸਿੰਘ ਜਿਲ੍ਹਾ ਸਿੱਖਿਆ ਅਫ਼ਸਰ(ਐਸਿ) ਸ਼ਹੀਦ ਭਗਤ ਸਿੰਘ ਨਗਰ ਦੀ ਅਗਵਾਈ ਹੇਠ ਇੱਕ ਸਾਦੇ ਪ੍ਰੋਗਰਾਮ ਦੁਰਾਨ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਿਲ੍ਹਾ ਸਿੱਖਿਆ ਅਫ਼ਸਰ ਨੇ ਸੰਬੋਧਨ ਕਰਦਿਆ ਕਿਹਾ ਕਿ ਇਹ ਸਾਡੇ ਜਿਲ੍ਹੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬੰਗਾ ਨੇ ਨੈਸ਼ਨਲ ਆਵਾਰਡ ਪ੍ਰਾਪਤ ਕਰਕੇ ਜਿਲ੍ਹੇ ਦਾ ਨਾਮ ਪੂਰੇ ਭਾਰਤ ਵਿੱਚ ਰੋਸ਼ਨ ਕੀਤਾ ਹੈ। ਉਨ੍ਹਾਂ ਕਿਹਾ ਜੇਕਰ ਅਸੀਂ ਸੱਚੀ ਲਗਨ ਮਿਹਨਤ ਅਤੇ ਦ੍ਰਿੜ ਇਰਾਦੇ ਨਾਲ ਕੋਈ ਕੰਮ ਕਰਦੇ ਹਾਂ ਤਾਂ ਉਸ ਦਾ ਫਲ ਸਾਨੂੰ ਇੱਕ ਦਿਨ ਜ਼ਰੂਰ ਮਿਲਦਾ ਹੈ। ਉਨ੍ਹਾਂ ਕਿਹਾ ਕਿ ਇਸ ਆਵਾਰਡ ਤੋਂ ਜਿਲ੍ਹੇ ਦੇ ਬਾਕੀ ਅਧਿਆਪਕਾਂ ਨੂੰ ਵੀ ਤਨਦੇਹੀ ਨਾਲ ਕੰਮ ਕਰਨ ਦੀ ਪ੍ਰੇਰਨਾ ਮਿਲੇਗੀ। ਇਸ ਮੌਕੇ ਅਸ਼ੋਕ ਕੁਮਾਰ ਨੈਸ਼ਨਲ ਆਵਾਰਡੀ ਸਮੂਹ ਅਧਿਆਪਕ ਵਰਗ ਅਤੇ ਜਿਲ੍ਹਾ ਸਿੱਖਿਆ ਅਫ਼ਸਰ ਦਾ ਧੰਨਵਾਦ ਕਰਦਿਆ ਕਿਹਾ ਕਿ ਇਹ ਆਵਾਰਡ ਤੁਹਾਡੇ ਸਾਰਿਆ ਦੀ ਮਿਹਨਤ ਸਦਕਾ ਹੀ ਪ੍ਰਾਪਤ ਹੋਇਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਛੋਟੂ ਰਾਮ ਸਾਬਕਾ ਉੱਪ ਜਿਲ੍ਹਾ ਸਿੱਖਿਆ ਅਫ਼ਸਰ,ਅਨੀਤਾ ਕੁਮਾਰੀ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸੜੋਆ,ਸਤਨਾਮ ਸਿੰਘ ਪੀ ਪੀ ਡੀ ਸੀ,ਨੀਲ ਕਮਲ ਸਹਾਇਕ ਪੀਪੀਡੀ ਸੀ,ਗੁਰਦਿਆਲ ਮਾਨ ਜਿਲ੍ਹਾ ਮੀਡੀਆ ਕੋਆਰਡੀਨੇਟਰ,ਬਲਜਿੰਦਰ ਸਿੰਘ ਸਹਾਇਕ ਸਮਾਰਟ ਕੋਆਰਡੀਨੇਟਰ,ਰਮਨ ਕੁਮਾਰ ਸੈਂਟਰ ਹੈੱਡ ਟੀਚਰ,ਰਾਮ ਲਾਲ,ਹੰਸ ਰਾਜ,ਕੁਲਦੀਪ ਸਿੰਘ,ਜਗਦੀਸ਼ ਰਾਏ,ਅਮਰ ਕਟਾਰੀਆ,ਅਨੂ ਕੂਮਾਰੀ,ਹਰਮੇਸ਼ ਲਾਲ,ਕਮਲਦੀਪ,ਸ਼ਾਲੀਨਤਾ ਭਨੋਟ, ਸ਼ੈਲੀ ਜੈਰਥ,ਬਲਵਿੰਦਰ ਕੌਰ ਅਤੇ ਰਿੰਕੂ ਚੌਪੜਾ ਵੀ ਹਾਜਿਰ ਸਨ।
ਕੈਪਸ਼ਨ: ਨੈਸ਼ਨਲ ਆਵਾਰਡੀ ਅਸ਼ੋਕ ਕੁਮਾਰ ਨੂੰ ਸਨਮਾਨਿਤ ਕਰਦੇ ਹੋਏ।