Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਖੇਤੀ ਬਿੱਲਾ ਨੂੰ ਰੱਦ ਕਰਨ ਵਿੱਚ ਕੇਂਦਰ ਨੇ ਮੋਰਚੇ ਨਾਲ ਕੀਤਾ ਧੋਖਾ : ਰਾਣਾ ਕਰਨ ਸਿੰਘ

ਖੇਤੀ ਬਿੱਲਾ ਨੂੰ ਰੱਦ ਕਰਨ ਵਿੱਚ ਕੇਂਦਰ ਨੇ ਮੋਰਚੇ ਨਾਲ ਕੀਤਾ ਧੋਖਾ : ਰਾਣਾ ਕਰਨ ਸਿੰਘ

ਖੇਤੀ ਬਿੱਲਾ ਨੂੰ ਰੱਦ ਕਰਨ ਵਿੱਚ ਕੇਂਦਰ ਨੇ ਮੋਰਚੇ ਨਾਲ ਕੀਤਾ ਧੋਖਾ : ਰਾਣਾ ਕਰਨ ਸਿੰਘ

ਕਾਠਗੜ੍ਹ (ਜਤਿੰਦਰ ਪਾਲ ਸਿੰਘ ਕਲੇਰ) : ਅੱਜ ਸੰਯੁਕਤ ਕਿਸਾਨ, ਮਜਦੂਰ ਮੋਰਚਾ ਯੂਨਿਟ ਮਜਾਰੀ ਟੋਲ ਪਲਾਜਾ ਦੀ ਮੀਟਿੰਗ ਬਲਜੀਤ ਸਿੰਘ ਭਾਰਾਪੁਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਆਗੂਆਂ ਨੇ ਸਿ਼ਰਕਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਾਥੀ ਕਰਨ ਸਿੰਘ ਰਾਣਾ ਕਨਵੀਨਰ ਸੰਯੁਕਤ ਕਿਸਾਨ , ਮਜਦੂਰ ਮੋਰਚਾ ਟੋਲ ਪਲਾਜਾ ਬਛੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਮੋਰਚੇ ਨਾਲ ਧੋਖਾ ਕੀਤਾ ਹੈ ਕਿਉਕਿ 9 ਦਸੰਬਰ ਦੇ ਸਮਝੋਤੇ ਨੂੰ ਲਾਗੂ ਕਰਨ ਵਿੱਚ ਕੇਂਦਰ ਸਰਕਾਰ ਫੇਲ ਹੋਈ ਹੈ, ਉਲਟਾ ਸਰਕਾਰ ਤਿੰਨ ਕਾਲੇ ਕਾਨੂੰਨਾ ਨੂੰ ਫੇਰ ਲਾਗੂ ਕਰਨ ਲਈ ਚੋਰ ਦਰਵਾਜੇ ਤੋਂ ਯਤਨ ਕਰ ਰਹੀ ਹੈ। ਇਸ ਲਈ ਸਾਰੇ ਸਾਥੀ ਅਗਲੇ ਸੰਘਰਸ ਦੀ ਤਿਆਰੀ ਸੁਰੂ ਕਰਨ ।
ਇਸ ਮੌਕੇ ਮੀਟਿੰਗ ਨੇ 28 ਅਤੇ 29 ਮਾਰਚ ਨੂੰ ਮਜਦੂਰ ਜਥੇਬੰਦੀਆਂ ਵਲੋਂ ਕੀਤੀ ਜਾ ਰਹੀ ਦੇਸ ਵਿਆਪੀ ਹੜਤਾਲ ਦਾ ਪੂਰਨ ਸਮੱਰਥਨ ਕਰਨ ਦਾ ਫੈਸਲਾ ਕੀਤਾ। ਇਹ ਵੀ ਫੈਸਲਾ ਕੀਤਾ ਗਿਆ ਕਿ 11 ਅਪ੍ਰੈਲ ਤੋਂ 17 ਅਪ੍ਰੈਲ ਤੱਕ ਰੋਸ ਹਫਤਾ ਮਨਾਇਆ ਜਾਵੇਗਾ । ਜਿਸ ਵਿੱਚ ਪਿੰਡਾ ਵਿੱਚ ਮੀਟਿੰਗਾ, ਰੈਲੀਆਂ ਕੀਤੀਆ ਜਾਣਗੀਆਂ। ਇਸ ਮੌਕੇ ਕਿਸਾਨ ਆਗੂਆਂ ਨੇ ਜਾਣਕਾਰੀ ਦਿੱਤੀ ਕਿ ਛੇਤੀ ਹੀ ਕਿਸਾਨਾ , ਮਜਦੂਰਾ ਅਤੇ ਆਮ ਲੋਕਾਂ ਨੂੰ ਸਰਕਾਰੀ ਦਫਤਰਾਂ ਵਿੱਚ ਆਪਣੇ ਜਾਇਜ਼ ਕੰਮ ਕਰਵਾਉਣ ਲਈ ਆ ਰਹੀਆਂ ਮੁਸਿ਼ਕਲਾਂ ਦਾ ਹੱਲ ਕੀਤਾ ਜਾਵੇਗਾ ਅਤੇ ਤਹਿਸੀਲ ਬਲਾਚੌਰ ਦੇ ਲੋਕ ਆਪਣੀਆ ਮੁਸਿ਼ਕਲਾਂ ਸਬੰਧੀ ਸਿੇ ਸਮੇਂ ਵੀ ਮੋਰਚੇ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਦਿਲਾਵਰ ਸਿੰਘ , ਕਰਨੈਲ ਸਿੰਘ ਭੱਲਾ ਬੇਟ, ਸਾਬਕਾ ਸਰਪੰਚ ਅਵਤਾਰ ਸਿੰਘ ਸਿੰਬ ਮਜਾਰਾ, ਮੋਹਨ ਸਿੰਘ ਜੈਨਪੁਰ, ਗੁਰਦੀਪ ਸਿੰਘ ਢਿੱਲੋ, ਕੁਲਵਿੰਦਰ ਸਿੰਘ ਗੋਰਾ, ਰਣਜੀਤ ਸਿੰਘ , ਰਘਵੀਰ ਸਿੰਘ ਭਾਰਾਪੁਰ,ਬਚਿੱਤਰ ਸਿੰਘ ਨੇ ਵੀ ਆਪੋ ਆਪਣੇ ਵਿਚਾਰ ਪੇਸ਼ ਕੀਤੇ।
ਫੋਟੋ: ਟੋਲ ਪਲਾਜਾ ਮਜਾਰੀ ਵਿਖੇ ਮੋਰਚੇ ਵਲੋਂ ਕੀਤੇ ਇਕੱਠ ਦਾ ਦ੍ਰਿਸ਼।