Prime Punjab Times

Latest news
ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ
ADVERTISEMENT
You are currently viewing ਨਸ਼ੇ ਦੇ ਵਿਰੋਧ ’ਚ ਉਮੜੇ ਸ਼ਹਿਰ ਦੇ ਲੋਕ, ਸਾਈਕਲ ਰੈਲੀ ਕੱਢ ਕੇ ਦਿੱਤਾ ਜਾਗਰੂਕਤਾ ਦਾ ਸੰਦੇਸ਼

ਨਸ਼ੇ ਦੇ ਵਿਰੋਧ ’ਚ ਉਮੜੇ ਸ਼ਹਿਰ ਦੇ ਲੋਕ, ਸਾਈਕਲ ਰੈਲੀ ਕੱਢ ਕੇ ਦਿੱਤਾ ਜਾਗਰੂਕਤਾ ਦਾ ਸੰਦੇਸ਼

ਨਸ਼ੇ ਦੇ ਵਿਰੋਧ ’ਚ ਉਮੜੇ ਸ਼ਹਿਰ ਦੇ ਲੋਕ, ਸਾਈਕਲ ਰੈਲੀ ਕੱਢ ਕੇ ਦਿੱਤਾ ਜਾਗਰੂਕਤਾ ਦਾ ਸੰਦੇਸ਼

ਜ਼ਿਲ੍ਹਾ ਪ੍ਰਸ਼ਾਸਨ, ਜੀ.ਐਨ.ਏ. ਯੂਨੀਵਰਸਿਅੀ ਤੇ ਫਿਟ ਬਾਈਕਰਜ਼ ਕਲੱਬ ਵਲੋਂ ਆਯੋਜਿਤ ਕੀਤੀ ਗਈ ਨਸ਼ਾ ਵਿਰੋਧੀ ਸਾਈਕਲ ਰੈਲੀ
ਨੌਜਵਾਨਾਂ ਦਾ ਉਤਸ਼ਾਹ ਵਧਾਉਣ ਲਈ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਨੇ ਖੁਦ ਸਾਈਕਲਿੰਗ ਕਰਕੇ ਸ਼ਹਿਰ ਵਾਸੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਦਿੱਤਾ ਸੰਦੇਸ਼
ਸਮਾਜਿਕ ਇਕਜੁੱਟਤਾ ਨਾਲ ਹੀ ਨਸ਼ੇ ਦਾ ਖਾਤਮਾ ਸੰਭਵ : ਡਿਪਟੀ ਕਮਿਸ਼ਨਰ
ਕਿਹਾ, ਸਾਈਕਲਿੰਗ ਕਰਕੇ ਫਿਟਨੈਸ ਤੇ ਵਾਤਾਵਰਣ ਦੀ ਸੁਰੱਖਿਆ ਲਈ ਅੱਗੇ ਆਉਣ ਲੋਕ
ਸਮਾਜਿਕ ਜ਼ਿੰਮੇਵਾਰੀ ਨਿਭਾਉਂਦੇ ਹੋਏ ਨਸ਼ਿਆਂ ਦੀ ਗ੍ਰਿਫਤ ’ਚ ਆਏ ਲੋਕਾਂ ਨੂੰ ਬਾਹਰ ਕੱਢਣ ’ਚ ਕਰਨ ਮਦਦ : ਐਸ.ਐਸ.ਪੀ.

ਹੁਸ਼ਿਆਰਪੁਰ, (ਬਿਊਰੋ) : ਜ਼ਿਲ੍ਹਾ ਪ੍ਰਸ਼ਾਸਨ, ਜੀ.ਐਨ.ਏ. ਯੂਨੀਵਰਸਿਟੀ ਤੇ ਫਿਟ ਬਾਈਕਰਜ਼ ਕਲੱਲ ਵਲੋਂ ਅੱਜ ਨਸ਼ਾ ਵਿਰੋਧੀ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਲੋਕਾਂ ਦਾ ਉਤਸ਼ਾਹ ਵਧਾਉਣ ਲਈ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਤੇ ਐਸ.ਐਸ.ਪੀ. ਸ੍ਰੀ ਸਰਤਾਜ ਸਿੰਘ ਚਾਹਲ ਖੁਦ ਇਸ ਸਾਈਕਲ ਰੈਲੀ ਦਾ ਹਿੱਸਾ ਬਣੇ ਅਤੇ ਪੂਰੀ ਰੈਲੀ ਦੌਰਾਨ ਸਾਈਕÇਲੰਗ ਕਰਕੇ ਸ਼ਹਿਰ ਵਾਸੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ। ਇਸ ਦੌਰਾਨ ਉਨ੍ਹਾਂ ਨਾਲ ਸ੍ਰੀ ਪਰਮਜੀਤ ਸਿੰਘ ਸਚਦੇਵ ਵੀ ਮੌਜੂਦ ਸਨ। ਸਚਦੇਵਾ ਸਟਾਕਜ਼ ਦਫ਼ਤਰ ਬੁਲਾਂਵਾੜੀ ਤੋਂ ਸ਼ੁਰੂ ਇਹ ਸਾਈਕਲ ਰੈਲੀ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਤੋਂ ਹੁੰਦੀ ਹੋਈ ਇੰਪਰੂਵਮੈਂਟ ਟਰੱਸਟ ਮਾਰਕੀਟ ਨਜਦੀਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਜਾ ਕੇ ਸਮਾਪਤ ਹੋਈ।
ਸਾਈਕਲ ਰੈਲੀ ਦੌਰਾਨ ਲੋਕਾਂ ਦਾ ਜੋਸ਼ ਦੇਖਣ ਲਾਇਕ ਸੀ। ਇਸ ਰੈਲੀ  ਵਿਚ ਬੱਚੇ, ਜਵਾਨ, ਲੜਕੀਆਂ ਇਥੋਂ ਤੱਕ ਕਿ ਉਮਰ ਦਰਾਜ ਲੋਕਾਂ ਨੇ ਵੀ ਵੱਧ ਚੜ੍ਹ ਕੇ ਹਿੱਸਾ ਲਿਆ। ਸਾਈਕਲ ਰੈਲੀ ਸ਼ੁਰੂ ਹੋਣ ਨਾਲ ਪਹਿਲਾਂ ਡਿਪਟੀ ਕਮਿਸ਼ਨਰ ਨੇ ਇਸ ਰੈਲੀ ਵਿਚ ਸ਼ਾਮਲ ਹੋਣ ਵਾਲੇ ਸੈਂਕੜੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਜੀ.ਐਨ.ਏ. ਯੂਨੀਵਰਸਿਟੀ ਤੇ ਫਿਟ ਬਾਈਕਰਜ਼ ਕਲੱਬ ਦੇ ਸਾਰੇ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅੱਜ ਦੇ ਸਮੇਂ ਵਿਚ ਇਹ ਪਹਿਲ ਸਮਾਜ ਦੇ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਸਾਈਕਲ ਰੈਲੀ ਦਾ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਸਾਰੇ ਡਰੱਗ ਦੇ ਖਿਲਾਫ਼ ਬਹੁਤ ਵੱਡੀ ਲੜਾਈ ਲੜ੍ਹ ਰਹੇ ਹਨ, ਜਿਸ ਵਿਚ ਨੌਜਵਾਨ ਵਿਸ਼ੇਸ਼ ਭੂਮਿਕਾ ਨਿਭਾਅ ਸਕਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਜੇਕਰ ਆਪਣੇ ਫਿਟਨੈਸ ਵੱਲ ਧਿਆਨ ਦੇਵੇਗਾ ਤਾਂ ਉਸ ਦਾ ਧਿਆਨ ਨਸ਼ਿਆਂ ਵੱਲ ਨਹੀਂ ਜਾਵੇਗਾ। ਇਸ ਲਈ ਨੌਜਵਾਨ ਫੈਸਲਾ ਕਰ ਲੈਣ ਕਿ ਉਹ ਫਿਟਨੈਸ ਵੱਲ ਧਿਆਨ ਦੇਣਗੇ ਅਤੇ ਆਪਣੀ ਸਾਰੀ ਸ਼ਕਤੀ ਆਪਣੇ ਆਪ ਨੂੰ ਅਤੇ ਸਮਾਜ ਨੂੰ ਫਿਟ ਰੱਖਣ ਵੱਲ ਲਗਾਉਣਗੇ। ਉਨ੍ਹਾਂ ਕਿਹਾ ਕਿ ਸਾਈਕÇਲੰਗ ਫਿਟਨੈਸ ਤੇ ਵਾਤਾਵਰਣ ਦੀ ਸੁਰੱਖਿਆ ਵਿਚ ਇਕ ਬੇਹਤਰੀਨ ਹਥਿਆਰ ਵਜੋਂ ਉਭਰੀ ਹੈ ਅਤੇ ਵੱਧ ਤੋਂ ਵੱਧ ਸਾਈਕÇਲੰਗ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਖਿਲਾਫ਼ ਜਾਗਰੂਕਤਾ ਲਿਆਉਣ ਵਿਚ ਸਿਰਫ਼ ਨੌਜਵਾਨ ਨਹੀਂ ਬਲਕਿ ਸਾਰੇ ਵਰਗਾਂ ਦੀ ਹਿੱਸੇਦਾਰੀ ਜ਼ਰੂਰੀ ਹੈ ਅਤੇ ਇਕਜੁੱਟਤਾ ਨਾਲ ਹੀ ਆਪਣੇ ਸੂਬੇ ਨੂੰ ਨਸ਼ਿਆਂ ਦੇ ਜੰਜਾਲ ਤੋਂ ਬਚਾ ਸਕਦੇ ਹਨ।
ਐਸ.ਐਸ.ਪੀ. ਸ੍ਰੀ ਸਰਤਾਜ ਸਿੰਘ ਚਾਹਲ ਨੇ ਵੀ ਜੀ.ਐਨ.ਏ. ਯੂਨੀਵਰਸਿਟੀ ਤੇ ਫਿਟ ਬਾਈਕਰਜ਼ ਕਲੱਬ ਦੇ ਯਤਨਾਂ ਦੀ ਪ੍ਰਸ਼ੰਸਾ ਕਰਦੇ ਹੋਏ ਨੌਜਵਾਨਾਂ ਨੂੰ ਫਿਟਨੈਸ ਪ੍ਰਤੀ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਨਸ਼ੇ ਦੀ ਗ੍ਰਿਫਤ ਵਿਚ ਹੈ ਤਾਂ ਆਪਣੀ ਸਮਾਜਿਕ ਜ਼ਿੰਮੇਵਾਰੀ ਨਿਭਾਉਂਦੇ ਹੋਏ ਉਸ ਦਾ ਨਸ਼ਾ ਛੁਡਾਉਣ ਵਿਚ ਉਸ ਦੀ ਮਦਦ ਕਰੀਏ, ਜਿਸ ਲਈ ਨਜ਼ਦੀਕੀ ਨਸ਼ਾ ਛੁਡਾਊ ਕੇਂਦਰ ਜਾਂ ਐਂਟੀ ਡਰੱਗ ਹੈਲਪਲਾਈਨ ਦੀ ਮਦਦ ਲਈ ਜਾ ਸਕਦੀ ਹੈ। ਇਸ ਮੌਕੇ ’ਤੇ ਡੀ.ਐਸ.ਪੀ. ਬਬਨਦੀਪ ਸਿੰਘ, ਡੀ.ਐਸ.ਪੀ. ਪ੍ਰੇਮ ਸਿੰਘ, ਜੀ.ਐਨ.ਏ. ਯੂਨੀਵਰਸਿਟੀ ਵਲੋਂ ਡੀਨ ਡਾ. ਸਮੀਰ ਵਰਮਾ, ਡਿਪਟੀ ਰਜਿਸਟਰਾਰ ਡਾ. ਕੁਣਾਲ ਬੈਂਸ, ਪੀ.ਆਰ.ਓ. ਗੁਰਮੀਤ ਸਿੰਘ, ਲਵਜੀਤ ਸਿੰਘ, ਫਿਟ ਬਾਈਕਰਜ਼ ਕਲੱਬ ਦੇ ਮੁਨੀਸ਼ ਨਜਰ, ਉਤਮ ਸਿੰਘ ਸਾਬੀ, ਬਲਰਾਜ ਸਿੰਘ ਚੌਹਾਨ, ਅਮਰਿੰਦਰ ਸੈਣੀ, ਗੁਰਮੇਲ ਸਿੰਘ, ਕੇਸ਼ਵ, ਜਸਜੀਤ ਬੱਬਰ, ਰਣਵੀਰ ਸਚਦੇਵਾ ਤੋਂ ਇਲਾਵਾ ਹੋਰ ਮੈਂਬਰ ਵੀ ਮੌਜੂਦ ਸਨ।

error: copy content is like crime its probhihated