ਗੜ੍ਹਸ਼ੰਕਰ 1 ਮਾਰਚ (ਅਸ਼ਵਨੀ ਸ਼ਰਮਾ) : ਬੀਤ ਇਲਾਕੇ ਦੇ ਪਿੰਡ ਮਜਾਰੀ ਵਿੱਚ ਇੱਕ ਸੈਨਿਕ ਦੇ ਘਰ ਚੋਰਾਂ ਵਲੋਂ ਢਾਈ ਲੱਖ ਦੀ ਨਗਦੀ ਅਤੇ ਗਹਿਣਿਆਂ ਦੀ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸੈਨਾ ਚ ਨੌਕਰੀ ਕਰਦੇ ਬਲਕਾਰ ਸਿੰਘ ਪੁੱਤਰ ਰਾਮ ਚੰਦ ਜੋ ਕਿ ਛੁੱਟੀ ਆਇਆ ਹੋਇਆ ਸੀ ਅਤੇ ਜੋ ਕਿ ਪਿੰਡ ਵਿੱਚ ਆਪਣੇ ਪਰਿਵਾਰ ਨਾਲ ਸ਼ਿਵ ਮੰਦਰ ਚ ਸ਼੍ਰੀ ਭਾਗਵਤ ਕਥਾ ਸੁਣਨ ਗਿਆ ਹੋਇਆ ਸੀ ਅਤੇ ਰਾਤ ਨੂੰ ਜਦੋਂ ਉਹ ਵਾਪਸ ਆਏ ਤਾਂ ਅੰਦਰ ਦੇਖਿਆ ਤਾਂ ਸਮਾਨ ਖਿਲਰਿਆ ਪਿਆ ਸੀ ਅਤੇ ਅਲਮਾਰੀਆਂ ਤੇ ਟਰੰਕਾਂ ਦੇ ਤਾਲੇ ਟੁੱਟੇ ਹੋਏ ਸਨ। ਬਲਕਾਰ ਸਿੰਘ ਨੇ ਇਸ ਦੀ ਸੂਚਨਾ ਪੁਲਿਸ ਚੌਕੀ ਬੀਣੇਵਾਲ ਨੂੰ ਦਿੱਤੀ। ਚੌਕੀ ਇੰਚਾਰਜ ਏਐਸਆਈ ਮਹਿੰਦਰ ਪਾਲ ਨੇ ਪੁਲਿਸ ਪਾਰਟੀ ਸਮੇਤ ਪਹੁੰਚ ਕੇ ਕਾਰਵਾਈ ਆਰੰਭ ਦਿਤੀ। ਉਹਨਾਂ ਨੇ ਕਿਹਾ ਕਿ ਜਲਦੀ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ।
ਵੱਡੀ ਖਬਰ… ਚੋਰਾਂ ਨੇ ਸੈਨਿਕ ਦੇ ਘਰੋਂ ਗਹਿਣੇ ਅਤੇ ਢਾਈ ਲੱਖ ਰੁਪਏ ਦੀ ਨਕਦੀ ਉਡਾਈ
- Post published:March 1, 2022
You Might Also Like
ਉੱਚੀ ਬੱਸੀ ਪੁੱਲ ਨਜਦੀਕ ਵਾਪਰੇ ਸੜਕ ਹਾਦਸੇ ਚ ਦੋ ਲੋਕਾਂ ਦੀ ਮੌ+ਤ, ਇੱਕ ਗੰਭੀਰ ਜਖਮੀ
डिप्टी कमिश्नर आशिका जैन ने संभावित बाढ़ के मद्देनजर किया ब्यास दरिया किनारे बसे गांवों का दौरा
ऑक्सफोर्ड जूनियर्स प्री-स्कूल गुरु हरगोबिंद नगर में मनाया क्रिसमिस कार्निवाल
*ਰਾਹੋਂ ਸ਼ਹਿਰ ਦਾ ਸਰਬਪੱਖੀ ਵਿਕਾਸ ਬਿਨਾਂ ਕਿਸੇ ਪੱਖਪਾਤ ਤੋਂ ਪਹਿਲ ਦੇ ਆਧਾਰ ਤੇ ਕਰੇਗੀ ਆਪ : ਸਤਨਾਮ ਸਿੰਘ ਜਲਵਾਹਾ*







