ਗੜ੍ਹਦੀਵਾਲਾ 2 ਜਨਵਰੀ (ਚੌਧਰੀ) : ਜਿਲ੍ਹਾ ਸਿਵਲ ਸੋਸਾਇਟੀ ਦੀ ਇਕ ਵਿਸ਼ੇਸ਼ ਮੀਟਿੰਗ ਮੈਤਰੀ ਭਵਨ ਦਸੂਹਾ ਵਿਖੇ ਹੋਈ, ਜਿਸ ਵਿੱਚ ਆਏ ਹੋਏ ਮੈਂਬਰਾਂ ਨੇ ਆਪਣੇ ਆਪਣੇ ਵਿਚਾਰ ਰੱਖੇ। ਮੀਟਿੰਗ ਤੋਂ ਬਾਅਦ ਚੌਧਰੀ ਕੁਮਾਰ ਸੈਣੀ ਜਿਲ੍ਹਾ ਕਨਵੀਨਰ ਨੇ ਪੱਤਰਕਾਰ ਨਾਲ ਗੱਲ-ਬਾਤ ਕਰਦੇ ਹੋਏ ਦੱਸਿਆ ਕਿ ਦਸਾਂ ਗੁਰੂਆਂ ਦੀ ਧਰਤੀ ਪੰਜਾਬ ਹਜਾਰਾਂ ਸਾਲ ਪੁਰਾਣੀ ਸਨਾਤਨ ਸੰਸਕ੍ਰਿਤੀ ਨਾਲ ਜੁੜਿਆ ਹੋਇਆ ਹੈ ਅਤੇ ਗੁਰੂਆਂ ਦੇ ਉਪਦੇਸ਼ ਅਨੁਸਾਰ ਅਵੱਲ ਅੱਲ੍ਹਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਸੇ ਸਭ ਜਗ ਉਪਜਿਆ, ਕਉਣ ਭਲੇ ਕੋ ਮੰਦੇ ਅਤੇ ਸਰਬੱਤ ਦਾ ਭਲਾ ਮੰਗਣ ਵਾਲਾ ਪੰਜਾਬ ਸਮੁੱਚੇ ਪੰਜਾਬੀਆਂ ਦਾ ਪ੍ਰਦੇਸ਼ ਹੈ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਵਾਰ ਪੰਜ ਕੋਣਾਂ ਮੁਕਾਬਲਾ ਹੋ ਰਿਹਾ ਹੈ। ਜਿਲ੍ਹਾ ਸਿਵਲ ਸੋਸਾਇਟੀ ਸਮੁੱਚੇ ਪੰਜਾਬੀਆਂ ਨੂੰ ਅਪੀਲ ਕਰਦੀ ਹੈ ਕਿ ਉਹ ਅਨੇਕਾਂ ਸ਼ਹੀਦ ਲੋਕਾਂ ਦੀ ਕੁਰਬਾਨੀ ਤੋਂ ਬਾਅਦ ਮਿਲੇ ਵੋਟ ਦੇ ਅਧਿਕਾਰ ਦੀ ਪੂਰੀ ਪੂਰੀ ਵਰਤੋ ਕਰਨ। ਇਸ ਵਾਰ ਇਸ ਤਿੱਖੇ ਮੁਕਾਬਲੇ ਕਾਰਣ ਜਿੱਤ ਹਾਰ ਦਾ ਨਤੀਜਾ ਸੈਕੜੇ ਵੋਟਾਂ ਨਾਲ ਹੀ ਹੋਣਾ ਹੈ। ਇਸ ਵਾਰ ਇਕ ਇਕ ਵੋਟ ਦੀ ਬਹੁਤ ਜ਼ਿਆਦਾ ਵਡਮੁੱਲੀ ਕੀਮਤ ਹੈ। ਪੰਜਾਬ ਕਿਸੇ ਖਾਸ ਸਮੁਦਾਏ ਦਾ ਨਹੀਂ ਬਲਕਿ ਸਮੁੱਚੇ ਪੰਜਾਬੀਆਂ ਦਾ ਹੈ। ਤਿੰਨ ਲੱਖ ਕਰੋੜ ਦੇ ਵੱਧ ਕਰਜ਼ੇ ਤੋਂ ਮੁਕਤ ਕਰਵਾਉਣ ਲਈ ਬੜੇ ਸੂਝਵਾਨ ਅਤੇ ਸਮਰੱਥ ਲੋਕਾਂ ਨੂੰ ਚੁਣਨਾ ਚਾਹੀਦਾ ਹੈ। ਜੋ ਪੰਜਾਬ ਦੀ ਦਿਸ਼ਾ ਅਤੇ ਦਸ਼ਾ ਨੂੰ ਬਦਲਣ ਦੀ ਹਿੰਮਤ ਰੱਖਦੇ ਹੋਣ। ਇਹ ਸੁਨਿਹਰੀ ਮੌਕਾ ਸਮੁੱਚੇ ਪੰਜਾਬੀਆਂ ਨੂੰ ਇਸ ਵਾਰ ਮਿਲ ਰਿਹਾ ਹੈ, ਜਿੱਥੇ ਉਹਨਾਂ ਦੀ ਇਕ ਏਕ ਵੋਟ ਦਾ ਮੁੱਲ ਪੈਣਾ ਹੈ। ਇਸ ਸਮੇਂ ਨੂੰ ਬੜੇ ਸੰਜੀਦਗੀ ਨਾਲ ਦੇਖਣ ਅਤੇ ਇਸਤੇਮਾਲ ਕਰਨ ਦਾ ਮੌਕਾ ਮਿਲ ਰਿਹਾ ਹੈ। ਬਿਨਾ ਕਿਸੇ ਡਰ, ਭੈਅ ਅਤੇ ਦਬਾਅ ਤੋਂ ਇਕ ਜੁੱਟ ਹੋ ਕੇ ਆਪਣੀ ਕੀਮਤੀ ਵੋਟ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਰਿਟਾਇਰ ਪ੍ਰਿੰਸੀਪਲ ਰਾਜਿੰਦਰ ਸਿੰਘ ਟਿੱਲੂਵਾਲ, ਸੰਦੀਪ ਸੈਣੀ ਹੁਸ਼ਿਆਰਪੁਰ, ਰਿਟਾਇਰ ਪ੍ਰਿੰਸੀਪਲ ਸਤੀਸ਼ ਕਾਲੀਆ, ਕਰਨਲ ਜੋਗਿੰਦਰ ਲਾਲ ਸ਼ਰਮਾ, ਜਗਜੀਤ ਸਿੰਘ ਬਲੱਗਣ ਅਤੇ ਮਾਸਟਰ ਰਮੇਸ਼ ਸ਼ਰਮਾ ਆਦਿ ਹਾਜ਼ਰ ਸਨ।
ਸਮੁੱਚੇ ਪੰਜਾਬੀਆਂ ਨੂੰ ਇਸ ਵਾਰ ਪੰਜਾਬ ਨੂੰ ਸਹੀ ਦਿਸ਼ਾ ਅਤੇ ਦਸ਼ਾ ਦੇਣ ਦਾ ਸੁਨਿਹਰੀ ਮੌਕਾ ਮਿਲ ਰਿਹਾਅ : ਜਿਲਾ ਸਿਵਲ ਸੋਸਾਇਟੀ
- Post published:February 2, 2022
You Might Also Like
ਅੰਤਰਰਾਸ਼ਟਰੀ ਭ੍ਰਿਸ਼ਟਾਚਾਰ ਵਿਰੋਧੀ ਦਿਵਸ ’ਤੇ ਪੁਲਿਸ ਅਧਿਕਾਰੀਆਂ ਨੂੰ ਕੀਤਾ ਗਿਆ ਜਾਗਰੂਕ
24 दिसंबर शिव सेना पंजाब होशियारपुर में निकालेगी भगवा मार्च : मिक्की पंडित
ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਵਾਉਣ ਦੇ ਕੰਮ ’ਚ ਤੇਜ਼ੀ…..
21 ਨੂੰ ਮਨਾਏ ਜਾਣ ਵਾਲੇ ਅੰਤਰਰਾਸ਼ਟਰੀ ਯੋਗ ਦਿਵਸ ਦੀਆਂ ਤਿਆਰੀਆਂ ਮੁਕੰਮਲ – ਕੋਮਲ ਮਿੱਤਲ







