Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਗੜ੍ਹਦੀਵਾਲਾ : ਮੋਦੀ ਦਾ ਪੁਤਲਾ ਫੂਕ ਕੇ ਵੱਖ ਵੱਖ ਜਥੇਬੰਦੀਆਂ ਨੇ ਮਨਾਇਆ ਵਿਸ਼ਵਾਸਘਾਤ ਦਿਵਸ 

ਗੜ੍ਹਦੀਵਾਲਾ : ਮੋਦੀ ਦਾ ਪੁਤਲਾ ਫੂਕ ਕੇ ਵੱਖ ਵੱਖ ਜਥੇਬੰਦੀਆਂ ਨੇ ਮਨਾਇਆ ਵਿਸ਼ਵਾਸਘਾਤ ਦਿਵਸ 

ਗੜਦੀਵਾਲਾ 31 ਜਨਵਰੀ(ਚੌਧਰੀ / ਯੋਗੇਸ਼ ਗੁਪਤਾ ) : ਸੰਯੁਕਤ ਮੋਰਚੇ ਦੇ ਸੱਦੇ ਤੇ  ਕੁੱਲ ਹਿੰਦ ਕਿਸਾਨ ਸਭਾ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਅਤੇ ਸੀਟੂ ਵਲੋਂ ਗੜਦੀਵਾਲਾ ਵਿਖੇ ਮੋਦੀ ਦਾ ਪੁਤਲਾ ਫੂਕ ਕੇ ਵਿਸ਼ਵਾਸਘਾਤ ਦਿਵਸ ਮਨਾਇਆ।  ਪੁਤਲਾ ਫੂਕਣ ਤੋਂ ਬਾਅਦ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਚੈਂਚਲ ਸਿੰਘ ਪਵਾਂ  ਨੇ ਬੋਲਦਿਆਂ ਕਿਹਾ  ਕਿ ਮੋਦੀ ਸਰਕਾਰ ਨੇ ਫ਼ਸਲਾਂ ਦੀ ਐੱਮਐੱਸਪੀ ਤੇ ਅਜੇ ਤੱਕ ਕੋਈ ਕਮੇਟੀ ਨਹੀਂ ਬਣਾਈ ਕਿਸਾਨਾਂ ਤੇ ਬਣਾਏ ਗਏ ਝੂਠੇ ਕੇਸ ਅਜੇ ਤੱਕ ਵਾਪਸ ਨਹੀਂ ਲਏ ਗਏ।  ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਧਨਾਢਾਂ ਦੀ ਲੁੱਟ ਬਰਕਰਾਰ ਹੈ । ਅਰਬਪਤੀਆਂ ਦੀ ਗਿਣਤੀ ਇੱਕ ਸੌ ਤੋਂ ਵੱਧ ਕੇ ਇੱਕ ਸੌ ਚੁਤਾਲੀ ਹੋ ਗਈ ਹੈ।  ਉਨ੍ਹਾਂ ਕਿਹਾ ਥੋੜ੍ਹੇ ਸਮੇਂ ਵਿਚ ਹੀ ਅਰਬਪਤੀਆਂ ਦੀ ਆਮਦਨ ਵਿੱਚ ਤੀਹ ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਹੈ ਤੇ 46 ਕਰੋੜ ਤੋਂ ਜ਼ਿਆਦਾ ਨਵੇਂ ਭਾਰਤਵਾਸੀ ਅਤਿ ਗ਼ਰੀਬ ਬਣਨ ਲਈ ਮਜਬੂਰ ਹੋਏ ਹਨ  ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀਆਂ ਨੀਤੀਆਂ ਗ਼ਰੀਬ ਵਿਰੋਧੀ ਹਨ  ਮਹਿੰਗਾਈ ਦਿਨੋਂ ਦਿਨ ਵਧ ਰਹੀ ਹੈ ਰੁਜ਼ਗਾਰ ਲੋਕਾਂ ਨੂੰ ਨਹੀਂ ਮਿਲ ਰਿਹਾ  ਇਸ ਕਰਕੇ ਅੱਜਕੱਲ੍ਹ ਸਾਰੇ ਲੋਕ ਸੜਕਾਂ ਤੇ ਆ ਗਏ ਹਨ । ਇਸੇ ਤਰ੍ਹਾਂ ਗੰਨਾ ਸ਼ੰਘਰਸ਼ ਕਮੇਟੀ ਦਸੂਹਾ ਪੰਜਾਬ ਵਲੋਂ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕੇਂਦਰ ਸਰਕਾਰ ਦੀ ਵਲੋਂ ਕਿਸਾਨਾਂ ਨਾਲ ਕੀਤੀ ਗਈ ਵਾਅਦਾ ਖਿਲਾਫੀ ਦੇ ਵਿਰੋਧ ਵਿੱਚ ਮਨਾਏ ਜਾ ਰਹੇ ਵਿਸ਼ਵਾਸਘਾਤ ਦਿਵਸ ਮੌਕੇ ਤੇ ਟਾਡਾ ਮੋੜ ਗੜਦੀਵਾਲਾ ਵਿਖੇ ਦੇਸ਼ ਦੇ ਰਾਸ਼ਟਰਪਤੀ ਦੇ ਨਾਮ ਤੇ ਨਾਇਬ ਤਹਿਸੀਲਦਾਰ ਗੜ੍ਹਦੀਵਾਲਾ ਸੁਖਵਿੰਦਰ ਸਿੰਘ ਰਾਹੀਂ ਰੀਡਰ ਸਰਬਜੀਤ ਸਿੰਘ ਨੂੰ ਮੰਗ ਪੱਤਰ ਸੌਂਪਿਆ ਗਿਆ।ਇਸ ਉਪਰੰਤ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨਾਹਰੇਬਾਜ਼ੀ ਕੀਤੀ।
ਅੱਜ ਦੇ ਧਰਨੇ ਵਿੱਚ ਚੈਂਚਲ ਸਿੰਘ ਪੰਮਾ,ਰਣਜੀਤ ਸਿੰਘ ਚੌਹਾਨ ‘ਹਰਬੰਸ ਸਿੰਘ ਧੂਤ, ਸਰਬਣ ਸਿੰਘ ,ਕਮਲੇਸ਼ ਕੌਰ ‘ਮਨਜੀਤ ਕੌਰ, ਕੁਲਦੀਪ ਕੌਰ, ਦਰਸ਼ਨਾ ਦੇਵੀ, ਜਸਪਾਲ ਸਿੰਘ ‘ਹਰਮੇਲ ਸਿੰਘ ਲਾਲੋਵਾਲ ਹੁਸੈਨਪੁਰ ,ਅਜੀਤ ਸਿੰਘ, ਮਹਿੰਦਰ   ਸਿੰਘ ਸਰਾਈ ,ਚਰਨਜੀਤ ਸਿੰਘ ਤੇ ਹਰਪਾਲ ਸਿੰਘ  ,ਦਿਲਬਾਗ ਸਿੰਘ ਘੋਗਰਾ, ਜਸਵੰਤ ਸਿੰਘ ਮੰਡ,ਮੱਖਣ ਸਿੰਘ ਘੋਗਰਾ’ ਪਰਮਜੀਤ ਸਿੰਘ,ਚਰਨ ਸਿੰਘ,ਅਮਰੀਕ ਸਿੰਘ,ਅਮਰਜੀਤ ਸਿੰਘ ਮਾਹਲ,ਦਵਿੰਦਰ ਸਿੰਘ ਚੌਹਕਾ,ਮਾਸਟਰ ਗੁਰਚਰਨ ਸਿੰਘ ਕਾਲਰਾ,ਹਰਜੀਤ ਸਿੰਘ ਮਿਰਜਾਪੁਰ,ਮਾਸਟਰ ਗੁਰਚਰਨ ਸਿੰਘ ਕਾਲਰਾਂ, ਮਨਜੀਤ ਸਿੰਘ ਖਾਨਪੁਰ, ਗੁਰਮੀਤ ਸਿੰਘ ਜੀਆ ਸਹੋਤਾ, ਮਨਜੋਤ ਸਿੰਘ ਤਲਵੰਡੀ,ਹਰਵਿੰਦਰ ਸਿੰਘ ਥਿੰਦਾ, ਐਡਵੋਕੇਟ ਗੁਰਵੀਰ ਸਿੰਘ ਚੋਟਾਲਾ,ਮਨਦੀਪ ਸਿੰਘ ਭਾਨਾ, ਟੋਨੀ ਜੰਡੋਰ,ਮਲਕੀਤ ਸਿੰਘ ਕਾਲਰਾ, ਕਰਨੈਲ ਸਿੰਘ, ਜਸਵਿੰਦਰ ਸਿੰਘ, ਸੁਰਜੀਤ ਸਿੰਘ ਡੱਫਰ, ਅਮਨਦੀਪ ਸਿੰਘ ਗੁਰਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।