Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਦਸੂਹਾ ਵਿਖੇ ਸਿੱਖਿਆ ਮੰਤਰੀ ਦੀ ਅਰਥੀ 27 ਫਰਵਰੀ ਨੂੰ ਫੂਕੀ ਜਾਵੇਗੀ – ਸਾਂਝਾ ਅਧਿਆਪਕ ਮੋਰਚਾ

ਦਸੂਹਾ ਵਿਖੇ ਸਿੱਖਿਆ ਮੰਤਰੀ ਦੀ ਅਰਥੀ 27 ਫਰਵਰੀ ਨੂੰ ਫੂਕੀ ਜਾਵੇਗੀ – ਸਾਂਝਾ ਅਧਿਆਪਕ ਮੋਰਚਾ

ਗੜ੍ਹਦੀਵਾਲਾ / ਦਸੂਹਾ ਫ਼ਰਵਰੀ (ਪ੍ਰਾਈਮ ਪੰਜਾਬ ਟਾਈਮਜ਼) 

ਸਿੱਖਿਆ ਮੰਤਰੀ ਅਪਣੇ ਵਾਅਦੇ ਤੋਂ ਭੱਜਿਆ – ਪ੍ਰਿੰਸ, ਮਹਾਜਨ, ਅਮਰ ਸਿੰਘ

: ਸਾਂਝਾ ਅਧਿਆਪਕ ਮੋਰਚਾ ਦੇ ਆਗੂ ਪ੍ਰਿੰਸ ਗੜ੍ਹਦੀਵਾਲ, ਰਜਤ ਮਹਾਜਨ, ਅਮਰ ਸਿੰਘ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ 27 ਫ਼ਰਵਰੀ ਨੂੰ ਦਸੂਹਾ ਵਿਖੇ ਸਾਂਝਾ ਅਧਿਆਪਕ ਮੋਰਚੇ ਵੱਲੋਂ ਸਿੱਖਿਆ ਮੰਤਰੀ ਦੀ ਅਰਥੀ ਫੂਕੀ ਜਾਵੇਗੀ, ਜਿਸ ਵਿੱਚ ਮੁਕੇਰੀਆਂ, ਦਸੂਹਾ ਅਤੇ ਟਾਂਡਾ ਦੇ ਸੈਂਕੜੇ ਮੁਲਾਜ਼ਮ ਭਾਗ ਲੈਣਗੇ।

ਉਹਨਾਂ ਕਿਹਾ ਕਿ ਸਿੱਖਿਆ ਮੰਤਰੀ ਨੇ ਪਿੱਛਲੇ ਦਿਨੀ ਫ਼ਰੰਟ ਨਾਲ਼ ਮੀਟਿੰਗ ਵਿੱਚ ਮੁਲਾਜ਼ਮ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਸੀ, ਜਿਵੇਂ ਕਿ ਦੂਰ ਦੁਰਾਡੇ ਦਿੱਤੇ ਸਟੇਸ਼ਨ ਦੀ ਦੋਬਾਰਾ ਚੋਣ, ਖ਼ਾਲੀ ਪੋਸਟਾਂ ਨੂੰ ਤੁਰੰਤ ਭਰਨ ,ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕਰਨ, ਸਿੰਗਲ ਟੀਚਰ ਪ੍ਰਾਇ ਮਰੀ ਸਕੂਲਾਂ ਵਿੱਚ ਦੋ ਅਧਿਆਪਕ ਦੇਣ,ਪੀਟੀਆਈ ਅਤੇ ਡਰਾਇੰਗ ਅਧਿਆਪਕਾਂ ਦੀ ਤਨਖਾਹ ਕਟੌਤੀ ਦਾ ਪੱਤਰ ਵਾਪਸ ਲੈਣ, ਹਰ ਕੇਡਰ ਦੀਆਂ ਪ੍ਰਮੋਸ਼ਨ ਆਦਿ ਕਰਨ ਦੇ ਆਪਣੇ ਵਾਅਦੇ ਤੋਂ ਟਾਲ਼ਾ ਵੱਟ ਰਹੇ, ਜਿਸ ਦੇ ਰੋਸ ਵਜੋਂ ਦਸੂਹਾ ਵਿਖੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਨਿਰਦੇਸ਼ ਅਨੁਸਾਰ ਸਿੱਖਿਆ ਮੰਤਰੀ ਦੀ ਅਰਥੀ ਫੂਕੀ ਜਾਵੇਗੀ।

ਉਪਰੋਕਤ ਆਗੂਆਂ ਨੇ ਕਿਹਾ ਕਿ ਜਦ ਤਕ ਸਿੱਖਿਆ ਮੰਤਰੀ ਮੋਰਚੇ ਦੀਆਂ ਮੰਗਾਂ ਨੀ ਮੰਨ ਲੈਂਦਾ ਤਦ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਤੇ ਸਤੀਸ਼ ਕੁਮਾਰ, ਮਨਜੀਤ ਸਿੰਘ, ਰਾਜੇਸ਼ ਅਰੋੜਾ, ਉਮੇਸ਼ ਕੁਮਾਰ, ਪਰਸ ਰਾਮ, ਨਰਿੰਦਰ ਮੰਗਲ, ਦਵਿੰਦਰ ਸਿੰਘ, ਬ੍ਰਿਜ ਮੋਹਣ, ਬਲਵਿੰਦਰ ਟਾਕ, ਖੁਸ਼ਵੰਤ ਸਿੰਘ, ਜਸਵੀਰ ਬੋਦਲ, ਦਿਲਪ੍ਰੀਤ ਕਾਹਲੋਂ, ਬੂਟਾ ਸਿੰਘ,ਵਿਪਨ ਕੁਮਾਰ, ਸੁਰੇਸ਼ ਲੋਹਗੜ੍ਹ ਆਦਿ ਸਾਥੀ ਹਾਜ਼ਰ ਸਨ।