Prime Punjab Times

Latest news
*ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ KMS ਕਾਲਜ ਦੇ ਬੀ.ਸੀ.ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ
ADVERTISEMENT
You are currently viewing ਗੁਆਂਢੀਆਂ ਨਾਲ ਹੋਏ ਲੜਾਈ ਝਗੜੇ ‘ਚ ਨੌਜਵਾਨ ਮੌਤ, ਪੁਲਿਸ ਨੇ ਇਕੋ ਪਰਿਵਾਰ ਦੇ 8 ਦੋਸ਼ੀਆਂ ਨੂੰ ਕੀਤਾ ਗਿਰਫ਼ਤਾਰ

ਗੁਆਂਢੀਆਂ ਨਾਲ ਹੋਏ ਲੜਾਈ ਝਗੜੇ ‘ਚ ਨੌਜਵਾਨ ਮੌਤ, ਪੁਲਿਸ ਨੇ ਇਕੋ ਪਰਿਵਾਰ ਦੇ 8 ਦੋਸ਼ੀਆਂ ਨੂੰ ਕੀਤਾ ਗਿਰਫ਼ਤਾਰ

ਹੁਸ਼ਿਆਰਪੁਰ (PPT NEWS) 

9 ਮਾਰਚ : ਮਾਨਯੋਗ ਸੀਨੀਅਰ ਪੁਲਿਸ ਕਪਤਾਨ ਸ਼੍ਰੀ ਸਰਤਾਜ ਸਿੰਘ ਚਾਹਲ, IPS ਜੀ ਦੇ ਦਿਸ਼ਾ ਨਿਰਦੇਸ਼ ਮੁਤਾਬਿਕ ਸ਼੍ਰੀ ਪਲਵਿੰਦਰ ਸਿੰਘ ਪੀ.ਪੀ.ਐੱਸ, ਉਪ-ਕਪਤਾਨ ਪੁਲਿਸ ਸਿਟੀ/ਹੁਸ਼ਿਆਰਪੁਰ ਜੀ ਦੀ ਯੋਗ ਅਗਵਾਈ ਹੇਠ ਥਾਣਾ ਸਦਰ ਹੁਸ਼ਿਆਰਪੁਰ ਦੇ ਮੁੱਖ ਅਫਸਰ ਸਬ-ਇੰਸਪੈਕਟਰ ਬਲਜਿੰਦਰ ਸਿੰਘ ਭੁਲਰ ਦੀ ਟੀਮ ਨੇ ਪਿਛਲੇ ਦਿਨੀ ਪਿੰਡ ਜਹਾਨਖੇਲਾਂ ਵਿਖੇ ਪਸ਼ੂਆਂ ਦੀ ਗੱਲ ਨੂੰ ਲੈ ਕੇ ਹੋਏ ਲੜਾਈ-ਝਗੜੇ ਵਿਚ ਗੁਆਂਢੀਆਂ ਵਲੋਂ ਅਮਿਤ ਪੁੱਤਰ ਅਨੂਪ ਕੁਮਾਰ ਵਾਸੀ ਜਹਾਨਖੇਲਾਂ ਦੀ ਹੱਤਿਆ ਕਰਕੇ ਫਰਾਰ ਹੋਏ ਬਾਕੀ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਮਿਤੀ 06-03-2023 ਨੂੰ ਮ੍ਰਿਤਕ ਅਮਿਤ ਦੇ ਭਰਾ ਵਿਜੈ ਕੁਮਾਰ ਨੇ ਆਪਣੇ ਬਿਆਨ ਵਿਚ ਲਿਖਾਇਆ ਕਿ ਉਨਾਂ ਦੇ ਗੁਆਂਢੀ ਚਿਰੰਜੀ ਲਾਲ ਪੁੱਤਰ ਜੱਲਾ ਰਾਮ ਦਾ ਪਰਿਵਾਰ ਆਪਣੀ ਗਾਂ ਨੂੰ ਖੁੱਲੀ ਛੱਡ ਦਿੰਦਾ ਹੈ, ਜੋ ਉਨ੍ਹਾਂ ਦੇ ਪੱਠੇ ਖਾਂ ਜਾਂਦੀ ਹੈ ਅਤੇ ਉਨਾਂ ਦੇ ਪਸ਼ੂਆਂ ਨੂੰ ਪ੍ਰੇਸ਼ਾਨ ਕਰਦੀ ਰਹਿੰਦੀ ਹੈ ਜਿਸ ਕਰਕੇ ਉਨਾਂ ਨੇ ਕਈ ਵਾਰ ਚਿਰੰਜੀ ਲਾਲ ਦੇ ਪਰਿਵਾਰ ਨੂੰ ਰੋਕਿਆ ਪਰ ਉਨਾਂ ਨੇ ਗੱਲ ਨਹੀ ਸੁਣੀ। ਮਿਤੀ 04-03- 2023 ਨੂੰ ਵਕਤ ਕਰੀਬ 8.30 ਵਜੇ ਰਾਤ ਇਸੇ ਗੱਲ ਨੂੰ ਲੈ ਕੇ ਗੁਆਂਢੀਆਂ ਨੇ ਉਨਾਂ ਨੂੰ ਗਾਲੀ-ਗਲੋਚ ਕੀਤੀ ਅਤੇ ਲੜਾਈ-ਝਗੜਾ ਕਰਨਾ ਸ਼ੁਰੂ ਕਰ ਦਿਤਾ, ਜਿਸ ਦੌਰਾਨ ਸੁਨੀਲ ਕੁਮਾਰ ਪੁੱਤਰ ਚਿਰੰਜੀ ਲਾਲ, ਉਸਦੇ ਭਰਾ ਸੋਨੂੰ, ਧਰਮਿੰਦਰ ਕੁਮਾਰ, ਨੀਤੂ ਪਤਨੀ ਸੁਨੀਲ ਕੁਮਾਰ, ਦਾਮਿਨੀ ਅਤੇ ਕਾਮਿਨੀ ਪੁੱਤਰੀਆਂ ਸੁਨੀਲ ਕੁਮਾਰ, ਰਾਜ ਪਤਨੀ ਚਿਰੰਜੀ ਲਾਲ ਵਲੋਂ ਕੁਹਾੜੇ, ਕਹੀ, ਰਾਡ ਲੋਹਾ ਅਤੇ ਦਸਤੀ ਡੰਡਿਆਂ ਨਾਲ ਉਸਦੀ, ਉਸਦੇ ਭਰਾ ਅਮਿਤ ਅਤੇ ਉਸਦੇ ਪਿਤਾ ਅਨੂਪ ਕੁਮਾਰ ਦੀ ਗੰਭੀਰ ਕੁੱਟ ਮਾਰ ਕੀਤੀ ਗਈ। ਜਿਸ ਦੌਰਾਨ ਉਸਦੇ ਭਰਾ ਅਮਿਤ ਦੇ ਸਿਰ ਵਿਚ ਗੰਭੀਰ ਸੱਟਾਂ ਲੱਗਣ ਕਰਕੇ ਉਸਨੂੰ ਪਹਿਲਾਂ ਸਿਵਲ ਹਸਪਤਾਲ ਹੁਸ਼ਿ:, ਫਿਰ ਆਈ.ਵੀ.ਵਾਈ ਹੁਸ਼ਿ: ਅਤੇ ਫਿਰ ਚੰਡੀਗੜ ਵਿਖੇ ਦਾਖਲ ਕਰਵਾਇਆ ਗਿਆ ਸੀ, ਪਰ ਮਿਤੀ 05-03-2023 ਨੂੰ ਉਸਦੇ ਭਰਾ ਅਮਿਤ ਦੀ ਸੈਕਟਰ-32 ਹਸਪਤਾਲ ਚੰਡੀਗੜ੍ਹ ਵਿਖੇ ਮੌਤ ਹੋ ਗਈ। ਜਿਸ ਤੇ ਮੁਕੱਦਮਾ ਨੰਬਰ 39 ਮਿਤੀ 06-03-2023 ਅ/ਧ 302, 307,324,323,148,149,506–ਭ:ਦ: ਥਾਣਾ ਸਦਰ ਹੁਸ਼ਿ: ਦਰਜ ਕਰਕੇ ਤਫਤੀਸ਼ ਅਮਲ ਵਿਚ ਲਿਆਂਦੀ ਗਈ ਅਤੇ ਮੁਕੱਦਮਾ ਦਰਜ ਕਰਕੇ ਕੁਝ ਹੀ ਘੰਟਿਆਂ ਅੰਦਰ ਰੇਡ ਕਰਕੇ ਮੁਕੱਦਮਾ ਹਜਾ ਦੇ ਦੋਸ਼ੀਆਨ ਚਿਰੰਜੀ ਲਾਲ, ਧਰਮਿੰਦਰ ਕੁਮਾਰ, ਕਾਮਿਨੀ ਪੁੱਤਰੀ ਸੁਨੀਲ ਕੁਮਾਰ, ਰਾਜ ਪਤਨੀ ਚਿਰੰਜੀ ਲਾਲ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਵਾਰਦਾਤ ਸਮੇਂ ਵਰਤੇ ਹਥਿਆਰ ਬ੍ਰਾਮਦ ਕੀਤੇ ਗਏ ਸਨ। ਇਸੇ ਦੌਰਾਨ ਮੁਕੱਦਮਾ ਹਜਾ ਵਿਚ ਫਰਾਰ ਚੱਲ ਰਹੇ ਦੋਸ਼ੀ ਸੋਨੂੰ ਅਤੇ ਸੁਨੀਲ ਪੁੱਤਰਾਨ ਚਿਰੰਜੀ ਲਾਲ ਨੂੰ ਮਿਤੀ 07-03-2023 ਅਤੇ ਨੀਤੂ ਪਤਨੀ ਸੁਨੀਲ ਅਤੇ ਦਾਮਿਨੀ ਪੁੱਤਰੀ ਸੁਨੀਲ ਵਾਸੀਆਨ ਪਿੰਡ ਜਹਾਨਖੇਲਾ ਥਾਣਾ ਸਦਰ ਹੁਸ਼ਿਆਰਪੁਰ ਨੂੰ ਮਿਤੀ 08- 03-2023 ਨੂੰ ਵੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜਿਨਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ। ਮੁਕੱਦਮਾ ਹਜਾ ਵਿਚ ਸਾਰੇ ਦੋਸ਼ੀਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ।