ਪਤੀ,ਸਹੁਰਾ ਅਤੇ ਸੱਸ ਤੇ ਸਥਾਨਕ ਪੁਲਸ ਵਲੋਂ ਮਾਮਲਾ ਦਰਜ
ਗੜ੍ਹਦੀਵਾਲਾ 3 ਦਸੰਬਰ (ਚੌਧਰੀ/ਪ੍ਰਦੀਪ ਸ਼ਰਮਾ) : ਗੜ੍ਹਦੀਵਾਲਾ ਦੇ ਪਿੰਡ ਰਾਮਟਟਵਾਲੀ ਵਿਖੇ ਸੁਹਰੇ ਪਰਿਵਾਰ ਵਲੋਂ ਤੰਗ ਪਰੇਸ਼ਾਨ ਕਰਨ ਤੇ ਵਿਆਹੁਤਾ ਨੇ ਆਪਣੇ ਆਪ ਨੂੰ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ।ਜਿਸਦੀ ਇਲਾਜ ਦੌਰਾਨ ਪੀ ਜੀ ਆਈ ਚੰਡੀਗੜ੍ਹ ਵਿਖੇ ਮੌਤ ਹੋ ਗਈ।
ਮਿਲੀ ਜਾਣਕਾਰੀ ਅਨੁਸਾਰ ਸਥਾਨਕ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਹਰਮੇਲ ਸਿੰਘ ਪੁੱਤਰ ਮੱਲ ਸਿੰਘ ਵਾਸੀ ਥੋੜਾਵਾਲ ਥਾਣਾ ਭੀਖੀ ਜਿਲਾ ਮਾਨਸਾ ( ਉਮਰ ਕਰੀਬ 52 ਸਾਲ) ਕਿਹਾ ਕਿ ਉਸਦੀ ਲੜਕੀ ਸੁਮਨਦੀਪ ਕੌਰ ਪਤਨੀ ਸਰਬਜੀਤ ਸਿੰਘ ਪੁੱਤਰ ਅਸ਼ਵਨੀ ਕੁਮਾਰ ਵਾਸੀਆਨ ਰਾਮਟਟਵਾਲੀ ਥਾਣਾ ਗੜਦੀਵਾਲਾ ਜਿਲਾ ਹੁਸ਼ਿਆਰਪੁਰ ਨਾਲ ਵਿਆਹੀ ਸੀ ।ਉਸਦਾ ਪਤੀ ਸਰਬਜੀਤ ਸਿੰਘ,ਸੁਹਰਾ ਅਸ਼ਵਨੀ ਕੁਮਾਰ,ਸੱਸ ਸਰੀਸਤਾ ਦੇਵੀ ਵਾਸੀਆਨ ਰਾਮਟਟਵਾਲੀ ਥਾਣਾ ਗੜਦੀਵਾਲਾ ਜਿਲਾ ਹੁਸਿਆਰਪੁਰ ਬੱਚਾ ਨਾ ਹੋਣ ਕਰਕੇ ਉਸ ਨੂੰ ਤੰਗ ਪਰੇਸ਼ਾਨ ਕਰਦੇ ਸੀ ਅਤੇ ਕੁੱਟ ਮਾਰ ਕਰਦੇ ਸੀ ਜਿਸ ਤੋਂ ਪਰੇਸ਼ਾਨ ਹੋ ਕੇ ਉਸ ਦੀ ਲੜਕੀ ਨੇ ਮਿਤੀ 01-12-2021 ਨੂੰ ਸੁਭਾ ਵਕਤ ਕਰੀਬ 08:00 ਵਜੇ ਖੁਦ ਨੂੰ ਅੱਗ ਲਗਾ ਲਈ ਜਿਸਦੀ ਅੱਜ ਮਿਤੀ 02-12-2021 ਨੂੰ ਦੋਰਾਨੇ ਇਲਾਜ ਪੀ.ਜੀ.ਆਈ ਚੰਡੀਗੜ ਵਿਖੇ ਮੌਤ ਹੋ ਗਈ ਜਿਸ ਤੇ ਪਤੀ, ਸੁਹਰਾ ਅਤੇ ਸੱਸ ਤੇ ਧਾਰਾ 306,34 ਭ / ਦ ਅਧੀਨ ਮੁਕੱਦਮਾ ਦਰਜ ਕੀਤਾ ਗਿਆ ।