ਗੜ੍ਹਦੀਵਾਲਾ 26 ਜਨਵਰੀ (ਚੌਧਰੀ) : ਅੱਜ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਪਾਰਟੀ ਉਮੀਦਵਾਰ ਜਸਵੀਰ ਸਿੰਘ ਰਾਜਾ ਦੀ ਅਗਵਾਈ ਹੇਠ ਪਿੰਡ ਰਮਦਾਸਪੁਰ ਦੇ ਤਿੰਨ ਮੌਜੂਦਾ ਪੰਚ ਨਿਰਮਲ ਸਿੰਘ, ਪੰਚ ਸੰਤੋਸ਼ ਕੁਮਾਰੀ ਅਤੇ ਪੰਚ ਤਰਸੇਮ ਸਿੰਘ ਆਪ ਚ ਸ਼ਾਮਲ ਹੋਏ। ਇਸ ਮੌਕੇ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਉਨ੍ਹਾਂ ਨੂੰ ਸਿਰੋਪਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਸਵੀਰ ਸਿੰਘ ਰਾਜਾ ਨੇ ਕਿਹਾ ਕਿ ਇਲਾਕੇ ਦੇ ਲੋਕ ਵੱਡੀ ਗਿਣਤੀ ਵਿਚ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਰਿਵਾਇਤੀ ਪਾਰਟੀਆਂ ਤੋਂ ਦੁਖੀ ਹੋ ਕੇ ਆਮ ਆਦਮੀ ਪਾਰਟੀ ਵੱਲ ਰੁਖ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦੀ ਲੋਕਪ੍ਰਿਯਤਾ ਰਿਵਾਇਤੀ ਪਾਰਟੀਆਂ ਤੋਂ ਬਰਦਾਸ਼ਤ ਨਹੀਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਕੋਈ ਨਹੀਂ ਰੋਕ ਸਕਦਾ ਕਿਉਂਕਿ ਪੰਜਾਬ ਦੀ ਜਨਤਾ ਦਾ ਬਹੁਤ ਪਿਆਰ ਮਿਲ ਰਿਹਾ ਹੈ। ਇਸ ਮੌਕੇ ਜਿਲਾ ਵਾਇਸ ਪ੍ਰਧਾਨ ਚੌਧਰੀ ਰਾਜਵਿੰਦਰ ਸਿੰਘ ਰਾਜਾ,ਚੌਧਰੀ ਸੁਖਰਾਜ ਸਿੰਘ, ਸ਼ਾਮ ਲਾਲ ਰਮਦਾਸਪੁਰ, ਬਲਵੰਤ ਸਿੰਘ, ਉਂਕਾਰ ਸਿੰਘ ਆਦਿ ਸ਼ਾਮਲ ਸਨ।
ਪਿੰਡ ਰਮਦਾਸਪੁਰ ਦੇ ਮੌਜੂਦਾ ਤਿੰਨ ਪੰਚ ਆਮ ਆਦਮੀ ਪਾਰਟੀ ਹੋਏ ਸ਼ਾਮਿਲ
- Post published:January 26, 2022
You Might Also Like
ਸੋਨਾ ਡਬਲ ਕਰਨ ਦਾ ਝਾਂਸਾ ਦੇ ਕੇ ਬਜੁਰਗ ਔਰਤ ਪਾਸੋਂ ਸਾਰਾ ਸੋਨਾ ਲੈ ਉੱਡੇ ਤਿੰਨ ਠੱਗ
100 ਬਿਸਤਰਿਆਂ ਵਾਲੇ BBMB ਹਸਪਤਾਲ ਤਲਵਾੜਾ ਵਿਚ ਸਿਹਤ ਸਹੂਲਤਾਂ ‘ਚ ਹੋਇਆ ਵੱਡਾ ਸੁਧਾਰ
ਪੰਜਾਬ ਸਰਕਾਰ ਵਲੋਂ ਸੂਬੇ ‘ਚ 28 ਦਸੰਬਰ ਨੂੰ ਛੁੱਟੀ ਦਾ ਐਲਾਨ
ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀਆਂ ਡੀ ਡੀ ਓ ਪਾਵਰਾਂ ਸਬੰਧੀ ਹਲਕਾ ਇੰਚਾਰਜ ਨਾਲ ਕੀਤੀ ਮੀਟਿੰਗ







