Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀਆਂ ਡੀ ਡੀ ਓ ਪਾਵਰਾਂ ਸਬੰਧੀ ਹਲਕਾ ਇੰਚਾਰਜ ਨਾਲ ਕੀਤੀ ਮੀਟਿੰਗ

ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀਆਂ ਡੀ ਡੀ ਓ ਪਾਵਰਾਂ ਸਬੰਧੀ ਹਲਕਾ ਇੰਚਾਰਜ ਨਾਲ ਕੀਤੀ ਮੀਟਿੰਗ

ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀਆਂ ਡੀ ਡੀ ਓ ਪਾਵਰਾਂ ਸਬੰਧੀ ਹਲਕਾ ਇੰਚਾਰਜ ਨਾਲ ਕੀਤੀ ਮੀਟਿੰਗ

ਨਵਾਂ ਸ਼ਹਿਰ,06 ਅਪ੍ਰੈਲ(ਜਤਿੰਦਰ ਪਾਲ ਸਿੰਘ ਕਲੇਰ ) : ਪ੍ਰਾਇਮਰੀ ਸਿੱਖਿਆ ਵਿਭਾਗ ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਕੋਈ ਵੀ ਡੀ ਡੀ ਓ ਨਾ ਹੋਣ ਕਾਰਨ ਆ ਰਹੀਆਂ ਦਰਪੇਸ ਮੁਸਕਲਾਂ ਸੰਬੰਧੀ ਅਧਿਆਪਕਾਂ ਦਾ ਇੱਕ ਵਫ਼ਦ ਗੁਰਦਿਆਲ ਮਾਨ ਬੀ ਐਡ ਫਰੰਟ ਪੰਜਾਬ ਸੂਬਾ ਪ੍ਰੈਸ ਸਕੱਤਰ ਦੀ ਅਗਵਾਈ ਹੇਠ ਲਲਿਤ ਮੋਹਨ ਪਾਠਕ(ਬੱਲੂ) ਹਲਕਾ ਇਨਚਾਰਜ ਆਮ ਆਦਮੀ ਪਾਰਟੀ ਨੂੰ ਮਿਲਿਆ। ਵਫਦ ਨੇ ਉਨ੍ਹਾਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਨੂੰ ਬੁਲੰਦੀਆਂ ਉੱਤੇ ਲੈਕੇ ਜਾਣ ਲਈ ਅਧਿਆਪਕਾ ਵਲੋਂ ਸਿਰ ਤੋੜ ਯਤਨ ਕੀਤੇ ਜਾ ਰਹੇ ਹਨ। ਪਰ ਜਦੋਂ ਅਧਿਆਪਕਾਂ ਨੂੰ ਸਮੇਂ ਸਿਰ ਤਨਖਾਹ ਨਹੀਂ ਮਿਲਦੀ,ਫਿਰ ਉਨ੍ਹਾਂ ਦਾ ਮਨੋਬਲ ਡਗਮਗਾਉਣ ਲੱਗ ਪੈਂਦਾ ਹੈ। ਵਫ਼ਦ ਨੇ ਦੱਸਿਆ ਕਿ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਾਇਮਰੀ ਵਿਭਾਗ ਵਿੱਚ ਪਿਛਲੇ ਕਰੀਬ ਛੇ ਮਹੀਨੇ ਤੋਂ ਕੋਈ ਵੀ ਉੱਪ ਜਿਲ੍ਹਾ ਸਿੱਖਿਆ ਅਫ਼ਸਰ ਨਹੀਂ ਹੈ। ਇਸ ਤੋਂ ਵੀ ਵੱਡੀ ਤਰਾਸਦੀ ਇਹ ਹੈ ਕਿ ਜਿਲ੍ਹੇ ਅੰਦਰ ਕੰਮ ਕਰਦੇ 2 ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਵੀ 31 ਮਾਰਚ ਨੂੰ ਸੇਵਾ ਮੁਕਤ ਹੋ ਚੁੱਕੇ ਹਨ। ਇਸ ਵਕਤ ਜਿਲੇ ਅੰਦਰ ਨਾ ਕੋਈ ਉੱਪ ਜਿਲ੍ਹਾ ਸਿੱਖਿਆ ਅਫ਼ਸਰ ਅਤੇ ਨਾ ਹੀ ਕੋਈ ਬਲਾਕ ਪ੍ਹਾਇਮਰੀ ਸਿੱਖਿਆ ਅਫ਼ਸਰ ਹੈ। ਜਦੋਂ ਕਿ ਜਿਲ੍ਹੇ ਅੰਦਰ ਸੱਤ ਐਜੂਕੇਸ਼ਨਲ ਬਲਾਕ ਹਨ। ਕੋਈ ਵੀ ਬਲਾਕ ਐਜੂਕੇਸ਼ਨ ਅਫ਼ਸਰ ਨਾ ਹੋਣ ਕਰਕੇ ਪ੍ਰਾਇਮਰੀ ਸਿੱਖਿਆ ਦਾ ਕੰਮ ਬਹੁਤ ਪ੍ਰਭਾਵਿਤ ਹੋ ਰਿਹਾ ਹੈ। ਇਸ ਦੇ ਨਾਲ ਹੀ ਅਧਿਆਪਕਾ ਦੀਆਂ ਡੀ ਡੀ ਓ ਪਾਵਰਾਂ ਨਾ ਹੋਣ ਕਰਕੇ ਤਨਖਾਹਾਂ ਜਾਰੀ ਕਰਵਾਉਣ ਲਈ ਵੀ ਮੁਸਕਲ ਆ ਰਹੀ ਹੈ। ਵਫ਼ਦ ਨੇ ਇਹ ਵੀ ਦੱਸਿਆ ਕਿ ਮਾਰਚ ਮਹੀਨਾ ਵਿੱਤੀ ਵਰ੍ਹੇ ਦਾ ਆਖਰੀ ਮਹੀਨਾ ਸੀ।ਸਰਕਾਰ ਅਤੇ ਵਿਭਾਗ ਵਲੋਂ ਬਹੁਤ ਸਾਰੀਆਂ ਗ੍ਰਾਂਟਾ ਆਖਰੀ ਦਿਨਾਂ ਵਿੱਚ ਜਾਰੀ ਕੀਤੀਆ ਗਈਆਂ ਸਨ,ਜਿਨ੍ਹਾਂ ਨੂੰ ਖ਼ਰਚਣ ਲਈ ਵੀ ਵੱਡੀ ਮੁਸਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਵਫ਼ਦ ਵਲੋਂ ਇਹ ਵੀ ਦੱਸਿਆ ਗਿਆ ਕਿ ਨਵੇਂ ਦਾਖਲੇ ਚੱਲ ਰਹੇ ਹਨ ਅਤੇ ਨਵਾਂ ਵਿੱਦਿਅਕ ਵਰ੍ਹਾਂ ਵੀ ਸ਼ੁਰੂ ਹੋ ਗਿਆ ਹੈ,ਪਰ ਸਰਕਾਰੀ ਸਕੂਲਾਂ ਵਿੱਚ ਵਿਭਾਗ ਵਲੋਂ ਹਾਲੇ ਤੱਕ ਕਿਤਾਬਾ ਨਹੀਂ ਪਹੁੰਚਾਆਈਆਂ ਗਈਆ,ਜਿਸ ਕਰਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਕਾਫੀ ਦਿਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਫ਼ਦ ਨੇ ਸਰਕਾਰ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀਆਂ ਡੀ ਡੀ ਓ ਪਾਵਰਾਂ ਜਾਰੀ ਕੀਤੀਆਂ ਜਾਣ ਅਤੇ ਸਕੂਲਾਂ ਵਿੱਚ ਕਿਤਾਬਾਂਭੇਜੀਆਂ ਜਾਣ ਤਾਂ ਕਿ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ। ਵਫ਼ਦ ਨੂੰ ਹਲਕਾ ਇਨਚਾਰਜ ਨੇ ਵਿਸ਼ਵਾਸ਼ ਦਿੰਦਿਆ ਕਿਹਾ ਕਿ ਉਹ ਇਸ ਮਸਲੇ ਨੂੰ ਅੱਜ ਹੀ ਸਿੱਖਿਆ ਮੰਤਰੀ ਦੇ ਧਿਆਨ ਵਿੱਚ ਲਿਆ ਕੇ ਪਹਿਲ ਦੇ ਅਧਾਰ ਉੱਤੇ ਹਫ਼ਤੇ ਦੇ ਅੰਦਰ- ਅੰਦਰ ਹੱਲ ਕਰਵਾਉਣਗੇ।ਵਫ਼ਦ ਵਿੱਚ ਗੁਰਦਿਆਲ ਮਾਨ ਸੂਬਾ ਪ੍ਰੈਸ ਸਕੱਤਰ ਬੀ ਐਡ ਫਰੰਟ ਪੰਜਾਬ,ਨੀਲ ਕਮਲ,ਪਵਨ ਕੁਮਾਰ,ਰੇਸ਼ਮ ਲਾਲ ਅਤੇ ਪਵਨਦੀਪ ਸ਼ਾਮਿਲ ਸਨ।
ਕੈਪਸ਼ਨ: ਅਧਿਆਪਕਾ ਦਾ ਵਫ਼ਦ ਹਲਕਾ ਇਨਚਾਰਜ ਨਾਲ ਡੀ ਡੀ ਓ ਪਾਵਰਾਂ ਸੰਬੰਧੀ ਮੀਟਿੰਗ ਕਰਦੇ ਹੋਏ।