ਦਸੂਹਾ 19 ਦਸੰਬਰ (ਚੌਧਰੀ) : ਅੱਜ ਸਵੇਰੇ ਸੰਘਣੀ ਧੁੰਦ ਹੋਣ ਕਾਰਨ ਦਸੂਹਾ ਹਲਕੇ ਵਿੱਚ ਵੱਖ-ਵੱਖ ਥਾਂਵਾਂ ਤੇ ਸੜਕ ਹਾਦਸਿਆਂ ਵਿੱਚ ਇੱਕ ਐਕਟਿਵਾ ਸਵਾਰ ਔਰਤ ਦੇ ਗੰਭੀਰ ਸੱਟਾ ਲੱਗੀਆਂ ਹਨ। ਮਿਲੀ ਜਾਣਕਾਰੀ ਅਨੁਸਾਰ ਜੀ ਟੀ ਬੀ ਕਾਲਜ ਦੇ ਨਜਦੀਕ ਗਹਰੀ ਧੁੰਦ ਕਾਰਣ ਇੱਕ ਐਕਟਿਵਾ ਸਵਾਰ ਕੁਲਵੀਰ ਕੌਰ (26)ਵਾਸੀ ਪੰਨਵਾਂ ਆਪਣੀ ਬਿਨਾਂ ਨੰਬਰ ਐਕਟਿਵਾ ਤੇ ਸਵਾਰ ਹੋ ਕੇ ਪੰਨਵਾਂ ਤੋਂ ਦਸੂਹਾ ਵੱਲ ਜਾ ਰਹੀ ਸੀ ਤਾਂ ਜਦੋਂ ਉਹ ਜੀ ਟੀ ਬੀ ਕਾਲਜ ਦੇ ਨਜਦੀਕ ਪੁੱਜੀ ਤਾਂ ਆਪਣੇ ਅੱਗੇ ਰੋਪੜ ਤੋਂ ਦਸੂਹਾ ਆ ਰਹੇ ਸੀਮੇਂਟ ਨਾਲ ਲੱਦੇ ਟਰੱਕ ਨੰ ਪੀ ਬੀ 11 ਸੀ ਐਨ 7346 ਦੇ ਪਿੱਛੇ ਟਕਰਾ ਗਈ। ਜਿਸ ਨਾਲ ਉਸ ਦੇ ਗੰਭੀਰ ਸੱਟਾਂ ਲੱਗੀਆਂ ਹਨ। ਮੌਕੇ ਤੇ ਜਖਮੀ ਕੁਲਵੀਰ ਕੌਰ ਨੂੰ ਦਸੂਹਾ ਹਸਪਤਾਲ ਵਿੱਚ ਲਿਜਾਇਆ ਗਿਆ। ਜਿਥੇ ਹਾਲਤ ਗੰਭੀਰ ਦੇਖਦਿਆਂ ਉਸ ਅੱਗੇ ਰੈਫਰ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪਿੰਡ ਪੰਡੋਰੀ ਅਰਾਈਆਂ ਅਤੇ ਰੰਧਾਵਾ ਵਿਖੇ ਵੀ ਦੁਰਘਟਨਾ ਹੋਣ ਦੀ ਖਬਰ ਸਾਹਮਣੇ ਆਈ ਹੈ। ਜਿਸ ਵਿੱਚ ਸਾਰੇ ਬਾਲ-ਬਲ ਬੱਚੇ।ਦਸੂਹਾ ਪੁਲਸ ਨੇ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦਸੂਹਾ : ਸੜਕ ਹਾਦਸੇ ‘ਚ ਐਕਟਿਵਾ ਸਵਾਰ ਔਰਤ ਗੰਭੀਰ ਜਖਮੀ
- Post published:December 19, 2021
You Might Also Like
ਗੁਰੂਦੁਆਰਾ ਰਾਮਪੁਰ ਖੇੜਾ ਸਾਹਿਬ ਤੋਂ ਮੱਥਾ ਟੇਕ ਕੇ ਘਰ ਪਰਤ ਰਹੇ ਨੌਜਵਾਨ ਦੀ ਸੜਕ ਹਾਦਸੇ ਚ ਹੋਈ ਮੌ+ਤ
*ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਨੇ ਭਗਵੰਤ ਮਾਨ ਦਾ ਪੁਤਲਾ ਫੂਕਿਆ*
किसानों द्वारा अपनी मांगों को लेकर दसूहा हाजीपुर चौक में धरना लगाकर किया रोष प्रदर्शन
ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਵੱਲੋਂ ਨੇਚਰ ਫੈਸਟ ਵਿੱਚ ਸ਼ਮੂਲੀਅਤ







