Prime Punjab Times

Latest news
ਖ਼ਾਲਸਾ ਕਾਲੀਜੀਏਟ ਸੀਨੀਅਰ ਸੈਕੰਡਰੀ ਸਕੂਲ, ਗੜ੍ਹਦੀਵਾਲਾ ਵਿਖੇ ਇੰਟਰ ਹਾਊਸ ਭਾਸ਼ਣ ਮੁਕਾਬਲਾ ਕਰਵਾਇਆ ਗਿਆ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ...
ADVERTISEMENT
You are currently viewing ਗੁਰੂਦੁਆਰਾ ਰਾਮਪੁਰ ਖੇੜਾ ਸਾਹਿਬ ਤੋਂ ਮੱਥਾ ਟੇਕ ਕੇ ਘਰ ਪਰਤ ਰਹੇ ਨੌਜਵਾਨ ਦੀ ਸੜਕ ਹਾਦਸੇ ਚ ਹੋਈ ਮੌ+ਤ

ਗੁਰੂਦੁਆਰਾ ਰਾਮਪੁਰ ਖੇੜਾ ਸਾਹਿਬ ਤੋਂ ਮੱਥਾ ਟੇਕ ਕੇ ਘਰ ਪਰਤ ਰਹੇ ਨੌਜਵਾਨ ਦੀ ਸੜਕ ਹਾਦਸੇ ਚ ਹੋਈ ਮੌ+ਤ

ਗੜ੍ਹਦੀਵਾਲਾ (ਚੌਧਰੀ / ਯੋਗੇਸ਼ ਗੁਪਤਾ / ਪ੍ਰਦੀਪ ਕੁਮਾਰ) 

25 ਜੁਲਾਈ :  ਗੁਰੂਦੁਆਰਾ ਰਾਮਪੁਰ ਖੇੜਾ ਸਾਹਿਬ ਤੋਂ ਮੱਥਾ ਟੇਕ ਕੇ ਘਰ ਪਰਤ ਰਹੇ ਨੌਜਵਾਨ ਦੀ ਬੀਤੀ ਰਾਤ ਸੜਕ ਦੁਰਘਟਨਾ ਵਿਚ ਮੌ+ਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਜਸਕੀਰਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਗੰਗੀਆਂ ਥਾਣਾ ਦਸੂਹਾ ਜਿਲਾ ਹੁਸਿਆਰਪੁਰ ਵਜੋਂ ਹੋਈ ਹੈ

ਗੜ੍ਹਦੀਵਾਲਾ ਪੁਲਿਸ ਨੂੰ ਦਿੱਤੇ ਬਿਆਨਾਂ ਚ ਹਰਪ੍ਰੀਤ ਸਿੰਘ ਪੁੱਤਰ ਪਰਗਟ ਸਿੰਘ ਵਾਸੀ ਬੇਰਛਾ ਥਾਣਾ ਦਸੂਹਾ ਜਿਲਾ ਹੁਸ਼ਿਆਰਪੁਰ ਚ ਕਿਹਾ ਕਿ ਮੈਂ ਉਕੜ ਪਤੇ ਦਾ ਰਹਿਣ ਵਾਲਾ ਅਤੇ ਖੇਤੀ ਬਾੜੀ ਦਾ ਕੰਮ ਕਰਦਾ ਹਾਂ। ਮਿਤੀ 24-07-23 ਨੂੰ ਮੈਂ ਅਤੇ ਮੇਰੇ ਮਾਮੇਂ ਦਾ ਲੜਕਾ ਜਸਕੀਰਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਗੰਗੀਆਂ ਥਾਣਾ ਦਸੂਹਾ ਜਿਲਾ ਹੁਸਿਆਰਪੁਰ ਉਮਰ 34 ਸਾਲ ਗੁਰੂਦੁਆਰਾ ਰਾਮਪੁਰ ਖੇੜਾ ਸਾਹਿਬ ਤੋਂ ਮੱਥ ਟੇਕ ਕੇ ਜਸਕੀਰਤ ਸਿੰਘ ਆਪਣੇ ਮੋਟਰ ਸਾਇਕਲ ਨੰਬਰੀ PB-08-BV-4593 ਤੇ ਸਵਾਰ ਹੋ ਕੇ ਤੇ ਮੈਂ ਆਪਣੇ ਮੋਟਰ ਸਾਇਕਲ ਤੇ ਸਵਾਰ ਹੋ ਕਿ ਗੁਰਦਵਾਰਾ ਰਾਮਪੁਰ ਖੇੜਾ ਸਾਹਿਬ ਤੋਂ ਪਿੰਡ ਗੰਗੀਆਂ ਜਾ ਰਿਹੇ ਸੀ ਤਾਂ ਜਸਕੀਰਤ ਸਿੰਘ ਮੇਰੇ ਅੱਗੇ ਜਾ ਰਿਹਾ ਸੀ ਤੇ ਮੈਂ ਮਗਰ ਸੀ ਤਾਂ ਜਦੋਂ ਅਸੀਂ ਕੁਲੀਆਂ ਵਾਲੇ ਪੈਟਰੋਲ ਪੰਪ ਕੋਲ ਪੁੱਜੇ ਤਾਂ ਵਕਤ 8.40 PM ਵਜੇ ਦਸੂਹਾ ਸਾਇਡ ਤੋਂ ਇਕ ਟਰੱਕ ਬੜੀ ਤੇਜ ਰਫਤਾਰੀ ਅਤੇ ਲਾਪ੍ਰਵਾਹੀ ਨਾਲ ਬਿਨਾ ਇਸ਼ਾਰਾ ਦਿੱਤਿਆਂ ਜਿਸ ਦੇ ਡਰਾਇਵਰ ਨੇ ਪੈਟਰੋਲ ਪੰਪ ਵਾਲੀ ਸਾਇਡ ਨੂੰ ਮੌੜ ਦਿੱਤਾ ਅਤੇ ਜਸਕੀਰਤ ਸਿੰਘ ਦਾ ਮੋਟਰ ਸਾਇਕਲ ਨੰਬਰੀ PB-08-BV-4593 ਟਰੱਕ ਦੇ ਪਿਛਲੇ ਟਾਇਰਾਂ ਦੇ ਵਿੱਚ ਜਾ ਵੱਜਾ। ਜਿਸ ਨਾਲ ਜਸਕੀਰਤ ਸਿੰਘ ਦੇ ਸਿਰ ਵਿੱਚ ਜਿਆਦਾ ਸੱਟ ਲੱਗਣ ਕਰਕੇ ਮੌਕੇ ਤੇ ਹੀ ਮੌ+ਤ ਹੋ ਗਈ ਸੀ ਤੇ ਮੋਟਰ ਸਾਇਕਲ ਨੰਬਰੀ PB-08-BV-4593 ਦਾ ਵੀ ਕਾਫੀ ਨੁਕਸਾਨ ਹੋਇਆ। ਮੈਂ ਟਰੱਕ ਦਾ ਨੰਬਰ ਦੇਖਿਆ ਜਿਸ ਦਾ ਨੰਬਰ RJ-11GB-1394 ਸੀ ਤੇ ਡਰਾਇਵਰ ਦਾ ਮੈਂ ਨਾਮ ਪਤਾ ਪੁਛਿਆ। ਜਿਸ ਨੇ ਆਪਣਾ ਨਾਮ ਰਾਜਿੰਦਰ ਵਿਸ਼ਕਰਮ ਪੁੱਤਰ ਕੋਂਸਲ ਕਿਸ਼ੋਰ ਵਿਸ਼ਕਰਮ ਵਾਸੀ ਕਚਲੋਨ ਥਾਣਾ ਜਨਾਰਾ ਜਿਲਾ ਸ਼ਿਵਪੁਰੀ (MP) ਦੱਸਿਆ। ਮੈਂ ਸਵਾਰੀ ਦਾ ਪ੍ਰਬੰਧ ਕਰਕੇ ਆਪਣੇ ਮਾਮੇ ਦੇ ਲੜਕੇ ਜਸਕੀਰਤ ਸਿੰਘ ਦੀ ਲਾਸ਼ ਸਿਵਲ ਹਸਪਤਾਲ ਦਸੂਹਾ ਦੇ ਮੋਰਚਰੀ ਵਿੱਚ ਰਖਾ ਦਿੱਤੀ ਸੀ। ਬਿਆਨ ਲਿਖਾ ਦਿੱਤਾ ਸੁਣ ਲਿਆ ਠੀਕ ਹੈ ਟਰੱਕ ਚਾਲਕ ਰਾਜਿੰਦਰ ਵਿਸ਼ਕਰਮ ਪੁੱਤਰ ਕੋਸਲ ਕਿਸ਼ੋਰ ਵਿਸ਼ਕਰਮ ਵਾਸੀ ਕਚਲੋਨ ਥਾਣਾ ਜਨਾਵਾ ਜਿਲਾ ਸ਼ਿਵਪੁਰੀ (MP) ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਥਾਣਾ ਗੜਦੀਵਾਲਾ ਪੁਲਿਸ ਨੇ ਟਰੱਕ ਡਰਾਈਵਰ ਖਿਲਾਫ ਮੁਕੱਦਮਾ ਨੰਬਰ 68 ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

error: copy content is like crime its probhihated