Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਵੱਡੀ ਖਬਰ.. ਦਸੂਹਾ : ਬੀਤੇ ਕੱਲ ਅਗਵਾ ਹੋਏ ਬੱਚੇ ਬਲਨੂਰ ਅਤੇ ਉਸਦੀ ਮਾਤਾ ਹਰਮੀਤ ਕੌਰ ਵੀਡੀਓ ਹੋਈ ਵਾਇਰਲ, ਕੀ ਕਿਹਾ ਦੋਵਾਂ ਨੇ…. ਜਾਣੋ

ਵੱਡੀ ਖਬਰ.. ਦਸੂਹਾ : ਬੀਤੇ ਕੱਲ ਅਗਵਾ ਹੋਏ ਬੱਚੇ ਬਲਨੂਰ ਅਤੇ ਉਸਦੀ ਮਾਤਾ ਹਰਮੀਤ ਕੌਰ ਵੀਡੀਓ ਹੋਈ ਵਾਇਰਲ, ਕੀ ਕਿਹਾ ਦੋਵਾਂ ਨੇ…. ਜਾਣੋ

ਦਸੂਹਾ 11 ਦਸੰਬਰ (ਚੌਧਰੀ) : ਬੀਤੇ ਕੱਲ ਸ਼ੁਕਰਵਾਰ ਨੂੰ ਹਲਕਾ ਦਸੂਹਾ ਦੇ ਪਿੰਡ ਬਹਿਬੋਵਾਲ ਛੱਨੀਆਂ ਦੇ ਇੱਕ ਘਰ ਚੋਂ 9 ਸਾਲਾ ਬੱਚੇ ਬਲਨੂਰ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਉਸ ਦੇ ਸਬੰਧ ਵਿੱਚ ਉਸ ਦੇ ਦਾਦੀ ਵਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਬਲਨੂਰ ਦੀ ਮਾਤਾ
ਮਾਂ ਹਰਮੀਤ ਕੌਰ ਅਤੇ ਉਸਦੇ ਸਾਥੀਆਂ ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।
ਪਰ ਅੱਜ ਇਹ ਹੋਰ ਵਾਇਰਲ ਹੋਈ ਵੀਡੀਓ ਸਾਹਮਣੇ ਆਉਣ ਨਾਲ ਇਸ ਮਾਮਲੇ ਵਿਚ ਇੱਕ ਨਵਾਂ ਮੋੜ ਆਉਂਦਾ ਆ ਸਕਦਾ ਹੈ। ਪ੍ਰਾਇਮ ਪੰਜਾਬ ਟਾਈਮਜ਼ ਇਸ ਵਾਇਰਲ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਕਿ ਇਹ ਸੱਚ ਹੈ ਜਾ ਨਹੀਂ। ਇਸ ਵੀਡੀਓ ਵਿੱਚ ਬਲਨੂਰ ਦੀ ਮਾਤਾ ਹਰਮੀਤ ਕੌਰ ਨੇ ਕਿਹਾ ਹੈ ਕਿ ਬਲਨੂਰ ਮੇਰੇ ਕੋਲ ਹੈ ਅਤੇ ਬਿਲਕੁਲ ਠੀਕ-ਠਾਕ ਹੈ। ਉਨਾਂ ਇਹ ਵੀ ਮੇਰਾ ਸੁਹਰਾ ਪਰਿਵਾਰ ਮੈਨੂੰ ਅਤੇ ਮੇਰੇ ਬੇਟੇ ਬਲਨੂਰ ਨੂੰ ਮਿਲਣ ਨਹੀਂ ਦਿੰਦਾ ਸੀ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਬਲਨੂਰ ਬਿਲਕੁਲ ਠੀਕ-ਠਾਕ ਹੈ ਅਤੇ ਇਸ ਮਾਮਲੇ ਵਿਚ ਕਿਸੇ ਹੋਰ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ। ਇਸ ਵੀਡੀਓ ਵਿਚ ਬਲਨੂਰ ਨੇ ਇਹ ਕਿਹਾ ਹੈ ਕਿ ਮੇਰੀ ਦਾਦੀ ਅਤੇ ਮੇਰੇ ਪਿਤਾ ਮੈਨੂੰ ਮੇਰੀ ਮਾਤਾ ਨਾਲ ਨਹੀਂ ਮਿਲਣ ਦਿੰਦੇ ਸਨ। ਹੁਣ ਮੈਂ ਠੀਕ ਹਾਂ ਫਿਕਰ ਨਹੀਂ ਕਰਨਾ।