ਦਸੂਹਾ (ਚੌਧਰੀ)
: 94 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਦਸੂਹਾ ਪੁਲਿਸ ਨੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਦਿਲਮੋਹਣ ਸਿੰਘ ਵਾਸੀ ਜਲੋਟਾ ਥਾਣਾ ਦਸੂਹਾ ਜਿਲ੍ਹਾ ਹੁਸ਼ਿਆਰਪੁਰ ਤੇ ਲਲਿਤ ਕੁਮਾਰ ਉਰਫ ਲੱਕੀ ਪੁਤਰ ਦੇਸ ਰਾਜ ਵਾਸੀ ਵਾਰਡ ਨੰ 14 ਬਾਲਮੀਕ ਮੁੱਹਲਾ ਥਾਣਾ ਦਸੂਹਾ ਜਿਲਾ ਹੁਸ਼ਿਆਰਪੁਰ ਵਜੋਂ ਹੋਈ ਹੈ।
ਇਸ ਸਬੰਧੀ ਐਸ.ਆਈ ਹਰਪ੍ਰੇਮ ਸਿੰਘ ਮੁੱਖ ਅਫਸਰ ਥਾਣਾ ਦਸੂਹਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਸ਼ਾ ਵੇਚਣ ਵਾਲਿਆਂ ਖਿਲਾਫ ਚਲਾਈ ਗਈ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ “ਤਹਿਤ ਏ.ਐਸ.ਆਈ ਗੁਰਬਚਨ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਅਰੋਪੀ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਦਿਲਮੋਹਣ ਸਿੰਘ ਵਾਸੀ ਜਲੋਟਾ ਥਾਣਾ ਦਸੂਹਾ ਜਿਲ੍ਹਾ ਹੁਸ਼ਿਆਰਪੁਰ ਨੂੰ ਕਾਬੂ ਕਰਕੇ ਉਸ ਪਾਸੋਂ 47 ਗ੍ਰਾਮ ਨਸ਼ੀਲਾ ਪਦਾਰਥ ਬ੍ਰਾਮਦ ਕਰਕੇ ਮੁਕੱਦਮਾ ਨੰਬਰ 52 ਮਿਤੀ 01-4-2025 ਅ:ਧ 22-61-85 ਐਨ.ਡੀ.ਪੀ.ਐਸ ਐਕਟ ਤਹਿਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ। ਜਿਸਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਉਸ ਪਾਸੋਂ ਡੁਘਾਈ ਨਾਲ ਪੁੱਛਗਿੱਛ ਕਰਕੇ ਇਸਦੇ ਬੈਕਵਾਰਡ ਅਤੇ ਫਾਰਵਾਰਡ ਲਿੰਕਸ ਬਾਰੇ ਪਤਾਜੋਈ ਕੀਤੀ ਜਾਵੇਗੀ
ਇਸੇ ਤਰ੍ਹਾਂ ਨਸ਼ਾ ਵੇਚਣ ਵਾਲਿਆਂ ਖਿਲਾਫ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ” ਤਹਿਤ ਏ.ਐਸ.ਆਈ. ਮਹਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਅਰੋਪੀ ਲਲਿਤ ਕੁਮਾਰ ਉਰਫ ਲੱਕੀ ਪੁੱਤਰ ਦੇਸ ਰਾਜ ਵਾਸੀ ਵਾਰਡ ਨੰ 14 ਬਾਲਮੀਕ ਮੁੱਹਲਾ ਥਾਣਾ ਦਸੂਹਾ ਜਿਲਾ ਹੁਸ਼ਿਆਰਪੁਰ ਜੋ ਕਿ ਮੁਕੱਦਮਾ ਨੰਬਰ 33 ਮਿਤੀ 01-03-2025 ਅ:ਧ 22-61-85 NDPS Act ਥਾਣਾ ਦਸੂਹਾ ਵਿੱਚ 29 ਐਨ.ਡੀ.ਪੀ.ਐਸ ਐਕਟ ਤਹਿਤ ਨਾਮਜਦ ਕੀਤਾ ਗਿਆ ਸੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ । ਜਿਸਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਉਸ ਪਾਸੇ ਡੁਘਾਈ ਨਾਲ ਪੁੱਛਗਿੱਛ ਕਰਕੇ ਇਸਦੇ ਬੈਕਵਾਰਡ ਅਤੇ ਫਾਰਵਾਰਡ ਲਿੰਕਸ ਬਾਰੇ ਪਤਾਜੋਈ ਕੀਤੀ ਜਾਵੇਗੀ।ਆਰੋਪੀ ਲਲਿਤ ਕੁਮਾਰ ਉਰਫ ਲੱਕੀ ਖਿਲਾਫ ਪਹਿਲਾ ਵੱਖ-ਵੱਖ ਧਾਰਾਵਾਂ ਅਧੀਨ ਕਈ ਮਾਮਲੇ ਦਰਜ ਹਨ।