Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਵਿਦੇਸ਼ ਭੇਜਣ ਅਤੇ ਉੱਥੇ ਜਾ ਕੇ ਚੰਗੀ ਤਨਖਾਹ ਦਿਵਾਉਣ ਦਾ ਝਾਂਸਾ ਕੇ 5,10,000 ਦੀ ਧੋਖਾਧੜੀ ਕਰਨ ਦੇ ਦੋਸ਼ ‘ਚ ਦੋ ਵਿਅਕਤੀਆਂ ਤੇ ਮਾਮਲਾ ਦਰਜ

ਵਿਦੇਸ਼ ਭੇਜਣ ਅਤੇ ਉੱਥੇ ਜਾ ਕੇ ਚੰਗੀ ਤਨਖਾਹ ਦਿਵਾਉਣ ਦਾ ਝਾਂਸਾ ਕੇ 5,10,000 ਦੀ ਧੋਖਾਧੜੀ ਕਰਨ ਦੇ ਦੋਸ਼ ‘ਚ ਦੋ ਵਿਅਕਤੀਆਂ ਤੇ ਮਾਮਲਾ ਦਰਜ

ਦਸੂਹਾ (ਬਿਊਰੋ) 

17 ਨਵੰਬਰ : ਵਿਦੇਸ਼ ਭੇਜਣ ਅਤੇ ਉੱਥੇ ਜਾ ਕੇ ਚੰਗੀ ਤਨਖਾਹ ਦਿਵਾਉਣ ਦਾ ਲਾਰਾ ਲਗਾ ਕੇ 5,10,000 ਦੀ ਧੋਖਾਧੜੀ ਕਰਨ ਦੇ ਦੋਸ਼ ਚ ਦੋ ਵਿਅਕਤੀਆਂ ਤੇ ਦਸੂਹਾ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਸੁਰਿੰਦਰ ਪਾਲ ਸਿੰਘ ਪੁੱਤਰ ਹਰੀ ਰਾਮ ਵਾਸੀ ਟੇਰਕਿਆਣਾ ਅਤੇ ਵਿਕਰਾਂਤ ਧੀਮਾਨ ਪੁੱਤਰ ਰੋਸ਼ਨ ਲਾਲ ਵਾਸੀ ਮੁਹੱਲਾ ਮਹਾਂਦੇਵ ਸੁੰਦਰ ਨਗਰ ਮੰਡੀ ਸਟੇਟ ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ।

ਪੁਲਿਸ ਐਫ ਆਈ ਆਰ ਮੁਤਾਬਿਕ ਇਹ ਮੁਕੱਦਮਾ ਇੱਕ ਦਰਖਾਸਤ ਨੰਬਰੀ 437-SSP ਮਿਤੀ 21-03-22 ਵਲੋਂ ਹਰਦੇਵ ਸਿੰਘ ਪੁੱਤਰ ਰੂਪ ਲਾਲ ਵਾਸੀ ਓਡਰਾ ਥਾਣਾ ਦਸੂਹਾ ਬਰਖਿਲਾਫ 1. ਸੁਰਿੰਦਰ ਪਾਲ ਸਿੰਘ ਪੁੱਤਰ ਹਰੀ ਰਾਮ ਵਾਸੀ ਟੇਰਕਿਆਣਾ 2. ਵਿਕਰਾਂਤ ਧੀਮਾਨ ਪੁੱਤਰ ਰੋਸ਼ਨ ਲਾਲ ਵਾਸੀ ਮੁਹੱਲਾ ਮਹਾਂਦੇਵ ਸੁੰਦਰ ਨਗਰ ਮੰਡੀ ਸਟੇਟ ਹਿਮਾਚਲ ਪ੍ਰਦੇਸ਼ ਬਾਬਤ ਟ੍ਰੈਵਲ ਏਜੰਟ ਵਲੋਂ ਧੋਖਾ ਧੜੀ ਕਰਨ ਬਾਰੇ ਅਤੇ 5,28,000/- ਰੁਪਏ ਦੇਣ ਤੋਂ ਇੰਨਕਾਰੀ ਕਰਨ ਸਬੰਧੀ ਮਾਨਯੋਗ ਐਸ.ਐਸ.ਪੀ ਸਾਹਿਬ ਹੁਸ਼ਿਆਰਪੁਰ ਜੀ ਪਾਸ ਦਿੱਤੀ ਸੀ। ਜਿਸਦੀ ਇੰਨਕੁਆਰੀ ਏ.ਐਸ.ਆਈ ਨਰਿੰਦਰ ਸਿੰਘ ਆਰਥਿਕ ਅਪਰਾਧ ਸ਼ਾਖਾ ਹੁਸ਼ਿਆਰਪੁਰ ਵਲੋਂ ਅਮਲ ਵਿੱਚ ਲਿਆਂਦੀ ਗਈ। ਜੋ ਦੌਰਾਨੇ ਪੜਤਾਲ ਟ੍ਰੈਵਲ ਏਜੰਟ ਸੁਰਿੰਦਰ ਪਾਲ ਸਿੰਘ ਅਤੇ ਵਿਕਰਾਂਤ ਧੀਮਾਨ ਵਲੋਂ ਮੁੱਦਈ ਮੁੱਕਦਮਾ ਹਰਦੇਵ ਸਿੰਘ ਨੂੰ ਵਿਦੇਸ਼ ਭੇਜਣ ਅਤੇ ਉੱਥੇ ਜਾ ਕੇ ਚੰਗੀ ਤਨਖਾਹ ਦਿਵਾਉਣ ਦਾ ਲਾਰਾ ਲਗਾ ਕੇ 5,10,000 ਦੀ ਧੋਖਾਧੜੀ ਸਾਬਤ ਹੁੰਦੀ ਹੈ। ਜਿਸਤੇ ਉੱਕਤਾਨ ਸੁਰਿੰਦਰ ਪਾਲ ਸਿੰਘ ਅਤੇ ਵਿਕਰਾਂਤ ਧੀਮਾਨ ਖਿਲਾਫ ਕੀਤੀ ਇੰਨਕੁਆਰੀ ਨਾਲ ਉੱਪ ਕਪਤਾਨ ਪੁਲਿਸ ਆਰਥਿਕ ਅਪਰਾਧ ਅਤੇ ਸਾਈਵਰ ਕਰਾਇਮ ਹੁਸ਼ਿਆਰਪੁਰ ਜੀ ਨੇ ਸਹਿਮਤੀ ਪ੍ਰਗਟਾਈ। ਜਿਸਤੇ ਮਾਨਯੋਗ ਐਸ.ਐਸ.ਪੀ ਸਾਹਿਬ ਜੀ ਦੇ ਹੁਕਮ ਨੰਬਰ 3640-ਪੀ.ਸੀ ਮਿਤੀ 12- 11-22 ਨਾਲ ਉੱਕਤ ਦੋਸ਼ੀਆਂਨ ਖਿਲਾਫ ਮੁੱਕਦਮਾ ਦਰਜ ਕੀਤਾ ਗਿਆ।