Prime Punjab Times

Latest news
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖ਼ਾਲਸਾ ਕਾਲਜ ਦੇ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਵਜ਼ੀਫੇ ਵੰਡੇ ਗਏ DAV ਪਬਲਿਕ ਸਕੂਲ ਦੇ ਬੈਡਮਿੰਟਨ ਖਿਡਾਰੀਆਂ ਦੀ ਸ਼ਾਨਦਾਰ ਪ੍ਰਾਪਤੀ ਸੇਵਾ ਮੁਕਤੀ ਤੇ ਵਿਸ਼ੇਸ਼ - ਲੈਕਚਰਾਰ ਯੁੱਧਵੀਰ ਸਿੰਘ ਚੋਰਾਂ ਨੇ ਤਹਿਸੀਲ ਕੰਪਲੈਕਸ ਦਸੂਹਾ ਦੇ ਫਰਦ ਕੇਂਦਰ ਨੂੰ ਬਣਾਇਆ ਨਿਸ਼ਾਨਾ पुलिस ने ऑपरेशन प्रहार 4.0 के तहत 102 आरोपियों को किया गिरफ्तार अर्बन एस्टेट पुलिस चौकी पर हुए ग्रेनेड हमले का 48 घंटे में पर्दाफाश, दो नाबालिग आरोपी गिरफ्तार, तीसर... ਖ਼ਾਲਸਾ ਕਾਲਜ ਵਿਖੇ ਮੀਰੀ ਪੀਰੀ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਆਯੋਜਿਤ, 31 ਯੂਨਿਟ ਖੂਨ... DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਐਥਲੈਟਿਕਸ ਮੁਕਾਬਲਿਆਂ 'ਚ ਲਹਿਰਾਇਆ ਜਿੱਤ ਦਾ ਪਰਚਮ ਪੰਜਾਬ ਭਾਜਪਾ ਵੱਲੋਂ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ, ਸ਼ੰਜੀਵ ਮਨਹਾਸ ਜਿਲਾ ਹੁਸ਼ਿਆਰਪੁਰ (ਦਿਹਾਤੀ) ਪ੍ਰਧਾਨ ਨਿਯੁ... ਅਰਬਨ ਸਟੇਟ ਪੁਲਿਸ ਚੌਂਕੀ ਵਿਖੇ ਕਥਿਤ ਧਮਾਕੇ ਨੇ ਪੰਜਾਬ ਦੀ ਕਾਨੂੰਨ-ਵਿਵਸਥਾ 'ਤੇ ਖੜ੍ਹੇ ਕੀਤੇ ਗੰਭੀਰ ਸਵਾਲ: ਹਰਸਿਮਰਨ ਸ...
ADVERTISEMENT
You are currently viewing ਹੈਰੋਇਨ ਅਤੇ ਚੋਰੀ ਦੇ ਮੋਟਰ-ਸਾਈਕਲ ਸਮੇਤ 6 ਕਾਬੂ

ਹੈਰੋਇਨ ਅਤੇ ਚੋਰੀ ਦੇ ਮੋਟਰ-ਸਾਈਕਲ ਸਮੇਤ 6 ਕਾਬੂ

ਹੈਰੋਇਨ ਅਤੇ ਚੋਰੀ ਦੇ ਮੋਟਰ-ਸਾਈਕਲ ਸਮੇਤ 6 ਕਾਬੂ

ਗੁਰਦਾਸਪੁਰ 23 ਮਾਰਚ ( ਅਸ਼ਵਨੀ ) :- ਪੁਲਿਸ ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾ ਦੀ ਪੁਲਿਸ ਵੱਲੋਂ ਇਕ ਅੋਰਤ ਸਮੇਤ 6 ਵਿਅਕਤੀਆਂ ਨੂੰ 70 ਗ੍ਰਾਮ ਹੈਰੋਇਨ ਅਤੇ ਚੋਰੀ ਦੇ ਇਕ ਮੋਟਰ-ਸਾਈਕਲ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ।

ਸਬ ਇੰਸਪੈਕਟਰ ਗੁਰਵਿੰਦਰ ਕੋਰ ਪੁਲਿਸ ਸਟੇਸ਼ਨ ਧਾਰੀਵਾਲ ਨੇ ਦਸਿਆਂ ਕਿ ਉਹ ਸਮੇਤ ਪੁਲਿਸ ਪਾਰਟੀ ਅਤੇ ਅਫਸਰਾਂਨ ਦੀ ਸਪੈਸ਼ਲ ਟੀਮ ਮੁੱਖਬਰੀ ਮਿਲਣ ਤੇ ਅੱਡਾ ਜਾਪੂਵਾਲ ਹਾਈਵੇ ਉੱਪਰ ਸਪੈਸ਼ਲ ਨਾਕਾ ਬੰਦੀ ਕਰਕੇ ਵਹੀਕਲਾ ਦੀ ਚੈਕਿੰਗ ਕਰ ਰਹੇ ਸੀ ਕਿ ਅਮਿ੍ਰਤਸਰ ਸਾਈਡ ਤੋ ਆਈ ਇਕ ਕਾਰ ਨੰਬਰ ਪੀ ਬੀ 07 ਬੀ ਵੀ 4977 ਜਿਸ ਵਿੱਚ ਵਿਨੋਦ ਕੁਮਾਰ ਸ਼ਰਮਾ ਉਰਫ ਕਾਹਲੋ ਪੁੱਤਰ ਪ੍ਰੇਮ ਪ੍ਰਕਾਸ਼ , ਸ਼ਿਲਪੀ ਸ਼ਰਮਾ ਪਤਨੀ ਵਿਨੋਦ ਕੁਮਾਰ ਸ਼ਰਮਾ ਵਾਸੀ ਮੁਕੇਰੀਆ ਸਵਾਰ ਸਨ ਇਹਨਾਂ ਨੂੰ ਸ਼ੱਕ ਪੈਣ ਉੱਪਰ ਰੋਕ ਕੇ ਕੁਲਵਿੰਦਰ ਸਿੰਘ ਉਪ ਪੁਲਿਸ ਕਪਤਾਨ ਦਿਹਾਤੀ ਗੁਰਦਾਸਪੁਰ ਦੀ ਨਿਗਰਾਨੀ ਵਿੱਚ ਤਲਾਸ਼ੀ ਕੀਤੀ ਗਈ ਤਾਂ ਕਾਰ ਦੇ ਡੈਸ਼ ਬੋਰਡ ਵਿੱਚੋਂ 60 ਗ੍ਰਾਮ ਹੈਰੋਇਨ ਬਰਾਮਦ ਹੋਈ ।

ਸਹਾਇਕ ਸਬ ਇੰਸਪੈਕਟਰ ਧਰਮਿੰਦਰ ਕੁਮਾਰ ਪੁਲਿਸ ਸਟੇਸ਼ਨ ਸਦਰ ਗੁਰਦਾਸਪੁਰ ਨੇ ਦਸਿਆਂ ਕਿ ਉਹ ਸਮੇਤ ਪੁਲਿਸ ਪਾਰਟੀ ਗਸ਼ਤ ਕਰਦੇ ਹੋਏ ਬੱਬਰੀ ਬਾਈਪਾਸ ਚੌਕ ਵਿੱਖੇ ਨਾਕਾਬੰਦੀ ਕਰਕੇ ਵਹੀਕਲਾ ਦੀ ਚੈਕਿੰਗ ਕਰ ਰਹੇ ਸੀ ਕਿ ਅਮਿ੍ਰਤਸਰ ਸਾਈਡ ਤੋ ਇਕ ਕਾਰ ਨੰਬਰ ਪੀ ਬੀ 07 ਜੇ 7333 ਆਈ ਜਿਸ ਵਿੱਚ ਸਰਬਜੀਤ ਸਿੰਘ ਪੁੱਤਰ ਬਲਜੀਤ ਸਿੰਘ , ਸ਼ਮਸ਼ੇਰ ਸਿੰਘ ਪੁੱਤਰ ਕਾਬਲ ਸਿੰਘ ਅਤੇ ਸੁਰਜੀਤ ਸਿੰਘ ਪੁੱਤਰ ਗੁਲਦੀਪ ਸਿੰਘ ਵਾਸੀਆਨ ਅਮਿ੍ਰਤਸਰ ਸਵਾਰ ਸਨ ਜ਼ਿਹਨਾਂ ਨੂੰ ਸ਼ੱਕ ਪੈਣ ਉੱਪਰ ਰੋਕ ਕੇ ਪੁਲਿਸ ਸਟੇਸ਼ਨ ਸਦਰ ਗੁਰਦਾਸਪੁਰ ਸੁਚਿਤ ਕੀਤਾ ਜਿਸ ਤੇ ਕਾਰਵਾਈ ਕਰਦੇ ਹੋਏ ਸਹਾਇਕ ਸਬ ਇੰਸਪੈਕਟਰ ਹਰਜੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਮੋਕਾ ਤੇ ਪੁੱਜ ਕੇ ਤਲਾਸ਼ੀ ਕੀਤੀ ਤਾਂ ਕਾਰ ਦੇ ਡੈਸ਼ ਬੋਰਡ ਵਿੱਚੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ ।
ਸਹਾਇਕ ਸਬ ਇੰਸਪੈਕਟਰ ਮੰਗਲ ਸਿੰਘ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁੱਖਬਰ ਖ਼ਾਸ ਦੀ ਸੂਚਨਾ ਤੇ ਐਸ ਡੀ ਕਾਲਜ ਗੁਰਦਾਸਪੁਰ ਤੋ ਸੰਨੀ ਗਿੱਲ ਪੁੱਤਰ ਬਲਬੀਰ ਮਸੀਹ ਵਾਸੀ ਅੋਜਲਾ ਨੂੰ ਚੋਰੀ ਦੇ ਮੋਟਰ-ਸਾਈਕਲ ਬਿਨਾ ਨੰਬਰ ਸਮੇਤ ਕਾਬੂ ਕੀਤਾ ।

error: copy content is like crime its probhihated