Prime Punjab Times

Latest news
ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ ਸੀ.ਐਚ.ਸੀ ਭੂੰਗਾ ਵਿਖੇ ਪਰਿਵਾਰ ਨਿਯੋਜਨ ਕੈਂਪ ਲਗਾਇਆ ਗਿਆ ਸ਼ਾਮਚੁਰਾਸੀ ਨਗਰ ਕੌਂਸਲ ਦੀਆਂ ਚੋਣਾਂ 13 ਜੂਨ ਨੂੰ, ਸ਼ਨੀਵਾਰ ਤੋਂ ਲਏ ਜਾਣਗੇ ਨਾਮਜ਼ਦਗੀ ਪੱਤਰ *ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਨੇ ਐਮਰਜੈਂਸੀ ਮੀਟਿੰਗ ਕਰ ਕੀਤਾ ਵੱਡੇ ਸੰਘਰਸ਼ ਦਾ ਐਲਾਨ* ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਨੈਤਿਕ ਸਿੱਖਿਆ ਇਮਤਿਹਾਨ ਵਿੱਚ ਮਾਰੀਆਂ ਮੱਲਾਂ ਗੜ੍ਹਦੀਵਾਲਾ ਦੇ 11 ਵਾਰਡਾਂ ’ਚੋਂ 7 ’ਚ ਆਪ, 3 ’ਚ ਕਾਂਗਰਸ ਪਾਰਟੀ ਤੇ 01 ਆਜ਼ਾਦ ਉਮੀਦਵਾਰ ਜੇਤੂ..   ਛੇ ਥਾਵਾਂ ‘ਤੇ ਹੋਵੇਗੀ ਨਗਰ ਕੌਂਸਲਾਂ ਦੀਆਂ ਵੋਟਾਂ ਦੀ ਗਿਣਤੀ: ਡਿਪਟੀ ਕਮਿਸ਼ਨਰ
ADVERTISEMENT
You are currently viewing ਫਗਵਾੜਾ ਦੇ ਪੇਂਡੂ ਇਲਾਕਿਆਂ ‘ਚ ਚੋਰਾਂ ਦਾ ਖੌਫ ਜਾਰੀ ਪਿੰਡ ਬੋਹਾਨੀ ਦੇ ਸਰਪੰਚ ਦੀਆਂ ਤਿੰਨ ਮੱਝਾਂ ਹੋਈਆਂ ਚੋਰੀ

ਫਗਵਾੜਾ ਦੇ ਪੇਂਡੂ ਇਲਾਕਿਆਂ ‘ਚ ਚੋਰਾਂ ਦਾ ਖੌਫ ਜਾਰੀ ਪਿੰਡ ਬੋਹਾਨੀ ਦੇ ਸਰਪੰਚ ਦੀਆਂ ਤਿੰਨ ਮੱਝਾਂ ਹੋਈਆਂ ਚੋਰੀ

ਫਗਵਾੜਾ (ਲਾਲੀ ਦਾਦਰ) 

25 ਜੁਲਾਈ : ਫਗਵਾੜਾ ਦੇ ਪੇਂਡੂ ਇਲਾਕਿਆਂ ‘ਚ ਇਕ ਤੋਂ ਬਾਅਦ ਇੱਕ ਸਾਹਮਣੇ ਆ ਰਹੀਆਂ ਚੋਰੀ ਦੀਆਂ ਵਾਰਦਾਤਾਂ ਨਾਲ ਆਮ ਲੋਕਾਂ ‘ਚ ਚੋਰਾਂ ਦਾ ਖੌਫ ਪੈਦਾ ਹੋ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵਾਰ ਅਣਪਛਾਤੇ ਚੋਰਾਂ ਨੇ ਪਿੰਡ ਬੋਹਾਨੀ ਦੇ ਮੋਜੂਦਾ ਸਰਪੰਚ ਹਰਜੀਤ ਸਿੰਘ ਲਾਡੀ ਦੀ ਹਵੇਲੀ ਨੂੰ ਨਿਸ਼ਾਨਾ ਬਣਾਇਆ ਅਤੇ ਨੌਕਰ ਨੂੰ ਬੰਧਕ ਬਣਾ ਕੇ ਲੱਖਾਂ ਰੁਪਏ ਕੀਮਤ ਦੀਆਂ ਤਿੰਨ ਦੁਧਾਰੂ ਮੱਝਾਂ ਚੋਰੀ ਕਰ ਲਈਆਂ ਹਨ। ਇੱਥੇ ਜਿਕਰਯੋਗ ਹੈ ਕਿ ਬੀਤੇ ਐਤਵਾਰ ਦੀ ਰਾਤ ਥਾਣਾ ਸਤਨਾਮਪੁਰਾ ਦੇ ਅਧੀਨ ਪਿੰਡ ਨਵੀਂ ਆਬਾਦੀ ਨਾਰੰਗਸ਼ਾਹਪੁਰ ਵਿਖੇ ਸ਼ਾਤਿਰ ਚੋਰਾਂ ਵਲੋਂ ਐਤਵਾਰ ਦੀ ਰਾਤ ਘਾਤ ਲਗਾ ਕੇ ਐਨ.ਆਰ.ਆਈਜ. ਨਾਲ ਸਬੰਧਤ ਦੋ ਘਰਾਂ ‘ਚ ਸੇਂਧਮਾਰੀ ਕਰਕੇ ਕਰੀਬ 26 ਤੋਲੇ ਸੋਨੇ ਦੇ ਗਹਿਣੇ ਸਮੇਤ ਲੱਖਾਂ ਰੁਪਏ ਦੀ ਵਿਦੇਸ਼ੀ ਤੇ ਭਾਰਤੀ ਕਰੰਸੀ ਤੇ ਹੱਥ ਸਾਫ ਕੀਤਾ ਸੀ। ਚੋਰੀ ਦੀ ਸਾਹਮਣੇ ਆਈ ਤਾਜਾ ਵਾਰਦਾਤ ਦੇ ਪੀੜ੍ਹਤ ਪਿੰਡ ਬੋਹਾਨੀ ਦੇ ਸਰਪੰਚ ਹਰਜੀਤ ਸਿੰਘ ਲਾਡੀ ਨੇ ਦੱਸਿਆ ਕਿ ਇਹ ਘਟਨਾ 22/23 ਜੁਲਾਈ ਰਾਤ ਦੀ ਹੈ। ਵਾਰਦਾਤ ਸਮੇਂ ਉਸਦਾ ਨੌਕਰ ਸ਼ਾਮ ਲਾਲ ਹਵੇਲੀ ‘ਚ ਸੌਂ ਰਿਹਾ ਸੀ ਤਾਂ ਰਾਤ ਕਰੀਬ 2 ਵਜੇ ਅਚਾਨਕ 5/6 ਅਣਪਛਾਤੇ ਨੌਜਵਾਨ ਜਿਹਨਾਂ ਦੇ ਮੂੰਹ ਕਪੜੇ ਨਾਲ ਢਕੇ ਹੋਏ ਸਨ, ਹਵੇਲੀ ਦੀ ਖਿੜਕੀ ਦੇ ਸਰੀਏ ਤੋੜ ਕੇ ਅੰਦਰ ਦਾਖਲ ਹੋਏ ਅਤੇ ਉਸਦੇ ਨੌਕਰ ਨੂੰ ਕਾਬੂ ਕਰਕੇ ਕਪੜੇ ਨਾਲ ਉਸ ਦੀਆਂ ਬਾਹਾਂ ਬੰਨ ਦਿੱਤੀਆਂ ਅਤੇ ਤਿੰਨ ਮੱਝਾ ਖੋਲ੍ਹ ਕੇ ਆਪਣੇ ਨਾਲ ਲੈ ਗਏ। ਘਟਨਾ ਦੇ ਚਸ਼ਮਦੀਦ ਨੌਕਰ ਅਨੁਸਾਰ ਚੋਰਾਂ ਨੇ ਉਸਦਾ ਮੋਬਾਇਲ ਫੋਨ ਅਤੇ ਕੁਝ ਨਗਦੀ ਵੀ ਖੋਹ ਲਈ ਅਤੇ ਹਵੇਲੀ ‘ਚ ਖੜੇ ਟਰੈਕਟਰ ਦੀ ਚਾਬੀ ਮੰਗੀ ਪਰ ਉਸਨੇ ਚਾਬੀ ਮਾਲਿਕ ਦੇ ਕੋਲ ਹੋਣ ਦੀ ਗੱਲ ਕਹੀ। ਜਿਸ ਤੇ ਚੋਰ ਉਸਨੂੰ ਰੋਲਾ ਪਾਉਣ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਸਰਪੰਚ ਲਾਡੀ ਅਨੁਸਾਰ ਉਸਦੀਆਂ ਮੱਝਾਂ ਦੀ ਕੀਮਤ ਕਰੀਬ ਤਿੰਨ ਲੱਖ ਰੁਪਏ ਹੈ। ਇਸ ਘਟਨਾ ਦੀ ਸੂਚਨਾ ਮਿਲਣ ਤੇ ਥਾਣਾ ਰਾਵਲਪਿੰਡੀ ਦੇ ਐਸ.ਐਚ.ਓ. ਹਰਜਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪੁੱਜੇ ਅਤੇ ਹਾਲਾਤ ਦਾ ਜਾਇਜਾ ਲਿਆ। ਐਸ.ਆਈ. ਹਰਜਿੰਦਰ ਸਿੰਘ ਅਨੁਸਾਰ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਉਹਨਾਂ ਕਿਹਾ ਕਿ ਅਜਿਹੀਆਂ ਵਾਰਦਾਤਾਂ ਕਰਨ ਵਾਲੇ ਦੋਸ਼ੀ ਬਖਸ਼ੇ ਨਹੀਂ ਜਾਣਗੇ।

error: copy content is like crime its probhihated