Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing 2 ਕਰੋੜਾਂ ਰੁਪਏ ਦੀ ਲਾਗਤ ਨਾਲ ਬਣਿਆ 25 ਬੈੱਡ ਦਾ ਸੀਐਚਸੀ ਕਾਠਗੜ੍ਹ ਸਟਾਫ ਤੋਂ ਬਿਨਾਂ ਚਿੱਟਾ ਹਾਥੀ ਹੋ ਰਿਹਾ ਸਾਬਿਤ

2 ਕਰੋੜਾਂ ਰੁਪਏ ਦੀ ਲਾਗਤ ਨਾਲ ਬਣਿਆ 25 ਬੈੱਡ ਦਾ ਸੀਐਚਸੀ ਕਾਠਗੜ੍ਹ ਸਟਾਫ ਤੋਂ ਬਿਨਾਂ ਚਿੱਟਾ ਹਾਥੀ ਹੋ ਰਿਹਾ ਸਾਬਿਤ

2 ਕਰੋੜਾਂ ਰੁ. ਦੀ ਲਾਗਤ ਨਾਲ ਬਣਿਆ 25 ਬੈੱਡ ਦਾ ਸੀਐਚਸੀ ਕਾਠਗੜ੍ਹ ਸਟਾਫ ਤੋਂ ਬਿਨਾਂ ਚਿੱਟਾ ਹਾਥੀ ਹੋ ਰਿਹਾ ਸਾਬਿਤ 

ਵੱਡੀ ਗਿਣਤੀ ਵਿੱਚ ਮਰੀਜ਼ਾਂ ਨੂੰ ਇਲਾਜ ਲਈ ਹੋਣਾ ਪੈ ਰਿਹੈ ਪ੍ਰੇਸ਼ਾਨ 

ਬਲਾਚੌਰ /ਕਾਠਗੜ੍ਹ (ਜਤਿੰਦਰ ਪਾਲ ਸਿੰਘ ਕਲੇਰ )  : ਕਸਬਾ ਕਾਠਗਡ਼੍ਹ ਵਿਚ ਅਕਾਲੀ ਸਰਕਾਰ ਸਮੇਂ ਪੰਜ ਕਰੋੜ ਤੋਂ ਵੀ ਵੱਧ ਦੀ ਲਾਗਤ ਨਾਲ ਪੱਚੀ ਬੈੱਡ ਦੇ ਕਮਿਊਨਿਟੀ ਹੈਲਥ ਸੈਂਟਰ ਦਾ ਨਿਰਮਾਣ ਹੋਇਆ ਸੀ ਜਿਸ ਵਿੱਚ ਸਟਾਫ ਦੀ ਭਾਰੀ ਕਮੀ ਦੇ ਚਲਦਿਆਂ ਵੱਡੀ ਗਿਣਤੀ ‘ਚ ਹਲਕੇ ਦੇ ਮਰੀਜ਼ਾਂ ਨੂੰ ਪ੍ਰੇਸ਼ਾਨੀ ਤੋਂ ਸਿਵਾਏ ਕੁਝ ਨਹੀਂ ਮਿਲਦਾ ।

ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ 25 ਬੈਡ ਦੇ ਇਸ ਸੀਐਚਸੀ ਦੀ ਬਿਲਡਿੰਗ ਬਣਾਏ ਜਾਣ ਉਪਰੰਤ ਉਸ ਸਮੇਂ ਦੀ ਸਰਕਾਰ ਵੱਲੋਂ ਜਿਥੇ ਹਰ ਤਰ੍ਹਾਂ ਦਾ ਸਾਜ਼ੋ ਸਾਮਾਨ ਉਪਲੱਬਧ ਕਰਾਇਆ ਗਿਆ ਸੀ ਉਥੇ ਹੀ ਲੋਡ਼ ਮੁਤਾਬਕ ਕੁਝ ਸਟਾਫ ਵੀ ਤਾਇਨਾਤ ਕੀਤਾ ਗਿਆ ਸੀ ਜਿਸ ਦੇ ਉਦਘਾਟਨ ਤੋਂ ਬਾਅਦ ਹਲਕੇ ਦੇ ਲੋਕਾਂ ਨੂੰ ਇਲਾਜ ਵਾਸਤੇ ਇਕ ਨਵੀਂ ਆਸ ਦੀ ਕਿਰਨ ਦਿਖਾਈ ਦਿੱਤੀ ਸੀ ਪ੍ਰੰਤੂ  25 ਬੈੱਡ ਦੇ ਹਿਸਾਬ ਨਾਲ ਸਟਾਫ਼ ਅਤੇ ਹੋਰ ਜ਼ਰੂਰੀ ਲੋੜਾਂ ਨੂੰ ਪੂਰਾ ਕਰਨ ਲਈ ਪਿਛਲੀ ਕਾਂਗਰਸ ਸਰਕਾਰ ਸਮੇਂ ਕਮਿਊਨਿਟੀ ਹੈਲਥ ਸੈਂਟਰ ਵਿਤਕਰੇ ਦਾ ਹੀ ਸ਼ਿਕਾਰ ਹੋਇਆ। ਜੇਕਰ ਕਾਂਗਰਸ ਸਰਕਾਰ ਸਮੇਂ ਇਹ ਕਮਿਊਨਿਟੀ ਹੈਲਥ ਸੈਂਟਰ ਅਪਗਰੇਡ ਹੋ ਜਾਂਦਾ ਤਾਂ ਸ਼ਾਇਦ ਮਰੀਜ਼ਾਂ ਨੂੰ ਆਪਣੇ ਇਲਾਜ ਲਈ ਧੱਕੇ ਨਾ ਖਾਣੇ ਪੈਂਦੇ ਅਤੇ ਨਿੱਜੀ ਹਸਪਤਾਲਾਂ ਦੀ ਲੁੱਟ ਤੋਂ  ਬਚਾਅ ਰਹਿੰਦਾ ਜਦਕਿ ਸੀ ਐਚ ਸੀ ਨੂੰ ਅਪਗ੍ਰੇਡ ਕਰਨ ਲਈ ਕਸਬਾ ਕਾਠਗਡ਼੍ਹ ਦੇ ਸਾਬਕਾ ਸਰਪੰਚ ਜੋਗਿੰਦਰਪਾਲ ਦੱਤ ਅਤੇ ਹੋਰ ਮੋਹਤਬਰਾਂ ਨੇ  ਕਈ ਵਾਰ ਮੰਗ ਵੀ ਕੀਤੀ ਸੀ ਲੇਕਿਨ ਸਰਕਾਰ ਵੱਲੋਂ ਖਾਲੀ ਠੂਠਾ ਹੀ ਦਿਖਾਇਆ ਗਿਆ

[। ਸਿਹਤ ਸੇਵਾਵਾਂ ਵਿੱਚ ਇਤਿਹਾਸਕ ਸੁਧਾਰ ਕਰਨ ਦੀਆਂ ਗੱਲਾਂ ਕਰਨ ਵਾਲੀ ਮੌਜੂਦਾ ਆਪ ਸਰਕਾਰ ਨੇ ਵੀ ਅਜੇ ਤਕ ਇਸ ਕਮਿਊਨਿਟੀ ਹੈਲਥ ਸੈਂਟਰ ਵੱਲ ਕੋਈ ਧਿਆਨ ਨਹੀਂ ਦਿੱਤਾ ਅਤੇ ਇਸ ਸਮੇਂ ਕਮਿਊਨਟੀ ਹੈਲਥ ਸੈਂਟਰ ਵਿਚ ਡਾਕਟਰਾਂ ਅਤੇ ਸਪੋਰਟਿੰਗ ਸਟਾਫ ਦੀ ਭਾਰੀ ਕਮੀ ਦੇ ਚਲਦਿਆਂ ਮਰੀਜ਼ਾਂ ਨੂੰ ਇਲਾਜ ਕਰਵਾਉਣ ਲਈ ਜਾਂ ਤਾਂ ਨਿੱਜੀ ਹਸਪਤਾਲਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ  ਜਾਂ ਫਿਰ ਕਾਫੀ ਦੂਰ ਪੈਂਦੇ ਸਰਕਾਰੀ ਹਸਪਤਾਲਾਂ ਵਿੱਚ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ  ।

 ਮੌਜੂਦਾ ਸਮੇਂ ਵਿੱਚ ਕਮਿਊਨਿਟੀ ਹੈਲਥ ਸੈਂਟਰ ‘ਚ ਸਿਰਫ਼ ਇਕ ਡੈਂਟਲ ਲੇਡੀ ਡਾਕਟਰ ਹੀ ਹੈ  ਜਿਸ ਨੂੰ ਦੰਦਾਂ ਨਾਲ ਸਬੰਧਤ ਮਰੀਜ਼ਾਂ ਦੇ ਇਲਾਜ ਤੋਂ ਹੀ ਵਿਹਲ ਨਹੀਂ ਜਦਕਿ ਇਕ ਸਟਾਫ ਨਰਸ ਅਤੇ 4 ਦਰਜਾ ਚਾਰ ਕਰਮਚਾਰੀ ਡਿਊਟੀ ਕਰਨ ਆ ਰਹੇ ਹਨ । ਬੀਤੇ ਕਾਫ਼ੀ ਸਮੇਂ ਤੋਂ ਇਕ ਫਾਰਮੇਸੀ ਅਫਸਰ ਸੀ ਜਿਸ ਦੀ ਵੀ ਬਦਲੀ ਬੀਤੇ ਦਿਨੀਂ ਸਿਵਲ ਸਰਜਨ ਦਫਤਰ ਨਵਾਂਸ਼ਹਿਰ ਵਿਖੇ ਕੀਤੀ ਜਾ ਚੁੱਕੀ ਹੈ ਜਦ ਕਿ ਮਰੀਜ਼ਾਂ ਦੇ ਬਲੱਡ ਟੈਸਟਾਂ ਵਾਸਤੇ ਇੱਕ ਲੈਬ ਤਕਨੀਸ਼ਨ ਮੈਡਮ ਹੈ ਅਤੇ ਉਹ ਹਫ਼ਤੇ ਵਿੱਚ ਤਿੰਨ ਦਿਨ (ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ) ਆਉਂਦੀ ਹੈ । ਅਜਿਹੇ ਹਾਲਾਤਾਂ ਵਿੱਚ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ  ਤੇ ਲੋਕਾਂ ਦਾ ਕਹਿਣਾ ਹੈ ਕਿ ਬਿਲਡਿੰਗ ਤਾਂ ਹਸਪਤਾਲ ਦੀ ਹੈ ਲੇਕਿਨ ਸਹੂਲਤਾਂ ਇੱਕ ਡਿਸਪੈਂਸਰੀ ਜਿੰਨੀਆਂ ਵੀ ਨਹੀਂ ਹਨ ।

ਕਸਬਾ ਕਾਠਗੜ੍ਹ ਅਤੇ ਨਾਲ ਲੱਗਦੇ ਪਿੰਡਾਂ ਦੇ ਮੋਹਤਬਰਾਂ, ਸਰਪੰਚਾਂ/ ਪੰਚਾਂ ਨੇ ਪੰਜਾਬ ਦੀ ਆਪ ਸਰਕਾਰ ਅਤੇ ਹਲਕਾ ਵਿਧਾਇਕ ਸ੍ਰੀਮਤੀ ਸੰਤੋਸ਼ ਕਟਾਰੀਆ ਤੂੰ ਮੰਗ ਕੀਤੀ ਹੈ ਕਿ ਕਾਠਗੜ੍ਹ ਦੇ ਕਮਿਊਨਟੀ ਹੈਲਥ ਸੈਂਟਰ ਵਿੱਚ ਸਟਾਫ ਦੀ ਕਮੀ ਨੂੰ ਜਲਦੀ ਦੂਰ ਕੀਤਾ ਜਾਵੇ ਅਤੇ ਕੀਤੇ ਗਏ ਵਾਅਦੇ ਮੁਤਾਬਕ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣ  ਤਾਂ ਜੋ ਹਲਕਾ ਵਾਸੀਆਂ ਨੂੰ ਬਿਮਾਰੀ ਦੀ ਹਾਲਤ ਵਿਚ ਖੱਜਲ ਖੁਆਰ ਨਾ ਹੋਣਾ ਪਵੇ ।

 ਕਮਿਊਨਟੀ ਹੈਲਥ ਸੈਂਟਰ ਵਿਚ ਸਟਾਫ ਦੀ ਕਮੀ ਨੂੰ ਲੈ ਕੇ ਜਦੋਂ ਹਲਕਾ ਵਿਧਾਇਕ ਸ੍ਰੀਮਤੀ ਸੰਤੋਸ਼ ਕਟਾਰੀਆ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ  ਫੋਨ ਨਹੀਂ ਉਠਾਇਆ  ।

ਫੋਟੋ : ਕਰੋੜਾਂ ਰੁਪਏ ਦੀ ਲਾਗਤ ਨਾਲ ਉਸਾਰੇ ਕਮਿਊਨਟੀ ਹੈਲਥ ਸੈਂਟਰ ਕਾਠਗਡ਼੍ਹ  ਦਾ ਅੰਦਰੂਨੀ ਤੇ ਬਾਹਰੀ ਦ੍ਰਿਸ਼।