Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing 20 ਨਸ਼ੇ ਦੇ ਟੀਕੇ ਤੇ 40 ਗ੍ਰਾਮ ਹੈਰੋਇਨ ਸਮੇਤ ਇਕ ਨੌਜਵਾਨ ਪੁਲਿਸ ਅੜਿੱਕੇ

20 ਨਸ਼ੇ ਦੇ ਟੀਕੇ ਤੇ 40 ਗ੍ਰਾਮ ਹੈਰੋਇਨ ਸਮੇਤ ਇਕ ਨੌਜਵਾਨ ਪੁਲਿਸ ਅੜਿੱਕੇ

ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ)

29 ਜੁਲਾਈ : 20 ਨਸ਼ੇ ਦੇ ਟੀਕੇ ਤੇ 40 ਗ੍ਰਾਮ ਹੈਰੋਇਨ ਸਮੇਤ ਇਕ ਨੌਜਵਾਨ ਮਾਹਿਲਪੁਰ ਪੁਲਿਸ ਨੇ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਲੇਟ ਹਰਦੇਵ ਸਿੰਘ ਵਾਸੀ ਪਿੰਡ ਅੱਛਰਵਾਲ ਵਜੋਂ ਹੋਈ ਹੈ।

ਸਰਤਾਜ ਸਿੰਘ ਚਾਹਲ ਪੁਲਿਸ ਜਿਲਾ ਮੁੱਖੀ ਹੁਸ਼ਿਆਰਪੁਰ ਦੀ ਹਦਾਇਤਾ ਅਨੁਸਾਰ ਭੈੜੇ ਪੁਰਸ਼ਾਂ, ਨਸ਼ੇ ਦੇ ਸਮੱਗਲਰਾਂ ਖਿਲਾਫ ਕੀਤੀ ਗਈ ਕਾਰਵਾਈ ਅਨੁਸਾਰ ਦਲਜੀਤ ਸਿੰਘ ਖੱਖ ਉਪ ਕਪਤਾਨ ਪੁਲਿਸ ਸਬ ਡਵੀਜ਼ਨ ਗੜ੍ਹਸ਼ੰਕਰ ਦੇ ਦਿਸ਼ਾ-ਨਿਰਦੇਸ਼ ਹੇਠ ਐਸ ਆਈ ਬਲਜਿੰਦਰ ਸਿੰਘ ਮੱਲ੍ਹੀ ਮੁੱਖ ਅਫਸਰ ਥਾਣਾ ਮਾਹਿਲਪੁਰ ਦੀ ਦੇਖ-ਰੇਖ ਹੇਠ ਏ ਐਸ ਆਈ ਰਾਮ ਲਾਲ ਨੇ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਬਾ ਚੈਕਿੰਗ ਦੌਰਾਨ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿੱਚ ਅਤੇ ਚੈਕਿੰਗ ਹਰ ਤਰ੍ਹਾਂ ਦੇ ਵਹੀਕਲਜ ਦੇ ਸੰਬੰਧ ਵਿੱਚ ਬਾਹੱਦ ਰਕਬਾ ਹਕੂਮਤਪੁਰ ਰੋਡ ਨੇੜੇ ਪਿੰਡ ਅੱਛਰਵਾਲ ਦੇ ਮੋਟਰਸਾਈਕਲ ਪੀ ਬੀ-07-ਸੀ ਡੀ-2570 ਪਲਾਟੀਨਾ ਤੇ ਸਵਾਰ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਲੇਟ ਹਰਦੇਵ ਸਿੰਘ ਵਾਸੀ ਪਿੰਡ ਅੱਛਰਵਾਲ ਨੂੰ ਕਾਬੂ ਕਰਕੇ ਉਸਦੇ ਕਬਜੇ ਵਿੱਚੋਂ ਖੁੱਲੇ ਨਸ਼ੀਲੇ 20 ਟੀਕੇ ਬਿਪਰੋਨੋਰਫਿਨ ਅਤੇ 40 ਗ੍ਰਾਮ ਹੈਰੋਇਨ ਬਰਾਮਦ ਕਰਕੇ 169 ਨੰਬਰ ਮੁਕੱਦਮਾ ਅ:/ਧ: 21,22-61-85 ਐਨ ਡੀ ਪੀ ਐਸ ਐਕਟ ਤਹਿਤ ਥਾਣਾ ਮਾਹਿਲਪੁਰ ਵਿਖੇ ਦਰਜ ਕਰ ਲਿਆ ਗਿਆ। ਇਸ ਦੇ ਖਿਲਾਫ ਥਾਣਾ ਮਾਹਿਲਪੁਰ ਵਿਖੇ ਪਹਿਲਾਂ ਵੀ ਤਿੰਨ ਨਸ਼ੇ ਦੇ ਮੁਕੱਦਮੇ ਦਰਜ ਹਨ।