Prime Punjab Times

Latest news
ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ...
ADVERTISEMENT
You are currently viewing ਦਾਨੀ ਸੱਜਣਾਂ ਨੇ ਸ਼ਮਸ਼ਾਨਘਾਟ ਨੂੰ ਫਰਿੱਜਰ ਮੋਰਚਰੀ ਕੀਤੀ ਦਾਨ

ਦਾਨੀ ਸੱਜਣਾਂ ਨੇ ਸ਼ਮਸ਼ਾਨਘਾਟ ਨੂੰ ਫਰਿੱਜਰ ਮੋਰਚਰੀ ਕੀਤੀ ਦਾਨ

ਦਾਨੀ ਸੱਜਣਾਂ ਨੇ ਸ਼ਮਸ਼ਾਨਘਾਟ ਨੂੰ ਫਰਿੱਜਰ ਮੋਰਚਰੀ ਕੀਤੀ ਦਾਨ

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ) : ਸਥਾਨਕ ਸ਼ਹਿਰ ਬਲਾਚੌਰ ਦੇ ਦਫਤਰ ਨਗਰ ਕੌਸਲ ਦੇ ਨਾਲ ਲੱਗਦੇ ਸ਼ਮਸ਼ਾਨ ਘਾਟ ਵਿੱਚ ਸ਼ਹਿਰ ਦੇ ਸਮਾਜ ਸੇਵੀਆਂ ਵਲੋਂ ਇੱਕ ਸਾਂਝਾ ਉਪਰਾਲਾ ਕਰਕੇ ਫਰਿੱਜਰ ਮੋਰਚਰੀ ਦਾਨ ਦੇ ਕੇ ਮਿਸ਼ਾਲ ਕਾਇਮ ਕੀਤੀ ਹੈ। ਦਾਨੀ ਸੱਜਣਾ ਦੇ ਸਹਿਯੋਗ ਨਾਲ ਖਰੀਦ ਕੀਤੀ ਗਈ ਇਹ ਫਰਿੱਜਰ ਮੋਰਚਰੀ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਦੀ ਅਗਵਾਈ ਵਿੱਚ ਸਥਾਨਕ ਨਗਰ ਕੌਸਲ ਬਲਾਚੌਰ ਦਫਤਰ ਦੇ ਨਾਲ ਲੱਗਦੇ ਸਮਸ਼ਾਨ ਘਾਟ ਨੂੰ ਸੌਪੀ ਗਈ ਹੈ। ਇਸ ਮੌਕੇ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਵਲੋਂ ਦਾਨੀ ਸੱਜਣਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆ ਆਖਿਆ ਕਿ ਅਕਸਰ ਹੀ ਕਿਸੇ ਕਾਰਨਾ ਕਰਕੇ ਮ੍ਰਿਤਕ ਦੇਹਾ ਨੂੰ ਸੰਭਾਲਣ ਲਈ ਦੂਰ ਦੁਰਾਡੇ ਦੇ ਮੋਰਚਰੀ ਖਾਨਿਆ ਵਿੱਚ ਲੋਕਾ ਨੂੰ ਜਾਣਾ ਪੈਂਦਾ ਸੀ ਅਤੇ ਅਜਿਹੇ ਵਿੱਚ ਉਥੋ ਦੀਆ ਫੀਸਾ ਦੀ ਅਲੱਗ ਅਦਾਇਗੀ ਕਰਨੀ ਪੈਂਦੀ ਹੈ ਅਤੇ ਹੁਣ ਲੋਕਾ ਨੂੰ ਮ੍ਰਿਤਕ ਦੇਹਾ ਕੁੱਝ ਸਮ੍ਹਾਂ ਸੰਭਾਲਣ ਲਈ ਇਸ ਫਰਿੱਜਰ ਮੋਰਚਰੀ ਤੋਂ ਲਾਭ ਪ੍ਰਾਪਤ ਹੋਵੇਗਾ ।

ਇਸ ਮੌਕੇ ਸਾਬਕਾ ਕੌਸਲਰ ਰਾਮਾ ਧੀਮਾਨ ਵਲੋਂ ਸਾਰੇ ਦਾਨੀ ਸੱਜਣਾ ਵਲੋਂ ਪਾਏ ਗਏ ਸਹਿਯੋਗ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਜੇਕਰ ਕਿਸੇ ਨੂੰ ਵੀ ਇਸ ਫਰਿੱਜਰ ਮੋਰਚਰੀ ਦੀ ਲੋੜ ਪਵੈ ਤਾਂ ਉਹ ਉਹਨਾ ਨਾਲ ਮੋਬਾਇਲ ਫੋਨ ਨੰਬਰ 98149-69299 ਅਤੇ 98152-93526 ਤੇ ਸੰਪਰਕ ਕਰ ਸਕਦਾ ਹੈ । ਇਸ ਮੌਕੇ ਹਲਕਾ ਵਿਧਾਇਕ ਸੰਤੋਸ਼ ਕਟਾਰੀਆ, ਸਾਬਕਾ ਕੌਸਲਰ ਰਾਮਾ ਧੀਮਾਨ, ਰਾਮ ਪਾਲ ਮਹੈਸ਼ੀ , ਰਾਣਾ ਧਰੁੱਵ ਸਿੰਘ , ਸੋਨੀ ਸ਼ਾਲੂ, ਰਾਜੂ ਆਨੰਦ ਸਮੇਤ ਹੋਰ ਵੀ ਪ੍ਰਮੁੱਖ ਸਖਸ਼ੀਅਤਾ ਹਾਜ਼ਰ ਸਨ।
ਫੋਟੋ : ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਦੀ ਅਗਵਾਈ ਵਿੱਚ ਸਮਸਾਨ ਘਾਟ ਬਲਾਚੌਰ ਵਿਖੇ ਫਰਿੱਜਰ ਮੋਰਚਰੀ ਸੰਭਾਲਣ ਮੌਕੇ ਸਾਬਕਾ ਕੌਸਲਰ ਰਾਮਾ ਧੀਮਾਨ ਅਤੇ ਹੋਰ ਸਾਥੀ ।