Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਰੈੱਡ ਕਰਾਸ,ਹੁਸ਼ਿਆਰਪੁਰ ਵਿਖੇ ਅਵਿਨਾਸ਼ ਰਾਏ ਖੰਨਾ ਵੱਲੋ ਕੀਤਾ ਗਿਆ ਪੌਦਾਰੋਪਣ ਅਤੇ ਵਿਦਿਆਰਥੀਆ ਨੂੰ ਦਿੱਤਾ ਪਾਣੀ ਬਚਾਉਣ ਅਤੇ ਮਾਪਿਆਂ ਦੀ ਸੇਵਾ ਕਰਣ ਦਾ ਸੰਦੇਸ਼  

ਰੈੱਡ ਕਰਾਸ,ਹੁਸ਼ਿਆਰਪੁਰ ਵਿਖੇ ਅਵਿਨਾਸ਼ ਰਾਏ ਖੰਨਾ ਵੱਲੋ ਕੀਤਾ ਗਿਆ ਪੌਦਾਰੋਪਣ ਅਤੇ ਵਿਦਿਆਰਥੀਆ ਨੂੰ ਦਿੱਤਾ ਪਾਣੀ ਬਚਾਉਣ ਅਤੇ ਮਾਪਿਆਂ ਦੀ ਸੇਵਾ ਕਰਣ ਦਾ ਸੰਦੇਸ਼  

ਹੁਸ਼ਿਆਰਪੁਰ 23 ਜੁਲਾਈ (PPT NEWS) 

: ਅੱਜ ਮਿਤੀ 23-07-2024 ਨੂੰ ਅਵਿਨਾਸ਼ ਰਾਏ ਖੰਨਾ, ਸਾਬਕਾ ਮੈਂਬਰ ਆੱਫ ਪਾਰਲਿਆਮੈਂਟ ਅਤੇ ਵਾਈਸ ਚੈਅਰਮੈੱਨ, ਭਾਰਤੀਯ ਰੈੱਡ ਕਰਾਸ ਸੁਸਾਇਟੀ, ਚੰਡੀਗੜ ਵੱਲੋਂ ਜਿਲ੍ਹਾ ਰੈੱਡ ਕਰਾਸ ਸੁਸਾਇਟੀ,ਹੁਸ਼ਿਆਰਪੁਰ ਵਿਖੇ ਆ ਕੇ ਪੌਦਾਰੋਪਣ ਕੀਤਾ ਗਿਆ। ਇਸ ਮੌਕੇ ਉਹਨਾ ਦੁਆਰਾ ਜਿਲ੍ਹਾ ਰੈੱਡ ਕਰਾਸ ਸੁਸਾਇਟੀ ਦੁਆਰਾ ਚਲਾਏ ਜਾ ਰਹੇ ਵੋਕੇਸ਼ਨਲ ਟਰੇਨਿੰਗ ਸੈਂਟਰ ਦੀਆਂ ਲੜਕੀਆਂ ਨੂੰ ਮੋਜੂਦਾ ਸਮੇਂ ਦੇ ਸਾਮਾਜਿਕ ਮੁੱਦਿਆ ਜਿਵੇਂ ਕਿ ਨਸ਼ੇ, ਬਿਜਲੀ,ਪਾਣੀ,ਪਰਯਾਵਰਣ ਦੀ ਦੁਰਵਰਤੋਂ ਅਤੇ ਮਾਪਿਆ ਦੀ ਸੇਵਾ ਨਾ ਕਰਣ ਵਰਗੇ ਮੁਦਿੱਆ ਸਬੰਧੀ ਜਾਣਕਾਰੀ ਦਿੱਤੀ ਗਈ।

 ਉਨ੍ਹਾਂ ਵੱਲੋਂ ਜਿਲ੍ਹਾ ਰੈੱਡ ਕਰਾਸ ਸੈਂਟਰ ਵਿੱਚ ਪੜ ਰਹੀਆਂ ਲਗਭਗ 250 ਦੇ ਕਰੀਬ ਵਿਦਿਆਰਥਣਾ ਨੂੰ ਪਾਣੀ ਬਚਾਉਣ ਅਤੇ ਮਾਪਿਆ ਦੀ ਸੇਵਾ ਸਬੰਧੀ ਪ੍ਰੇਰਿਤ ਕੀਤਾ ਗਿਆ. ਉਹਨਾਂ ਵੱਲੋਂ ਵਿਦਿਆਰਥਣਾ ਨੂੰ ਪਾਣੀ ਬਚਾਉਣ ਲਈ ਇੱਕ Essay ਲਿਖਣ ਲਈ ਕਿਹਾ ਗਿਆ ਅਤੇ ਦੱਸਿਆ ਗਿਆ ਕਿ ਇਸ Essay ਮੁਕਾਬਲੇ ਵੱਚ ਪਹਿਲੇ ਨੰਬਰ ਤੇ ਆਉਣ ਵਾਲੇ ਵਿਦਿਆਰਥੀ ਨੂੰ ਉਹਨਾਂ ਦੀ ਐਨ.ਜੀ.ਓ ਦੁਆਰਾ ਸਨਮਾਨਿਤ ਕੀਤਾ ਜਾਵੇਗਾ। ਵਿਦਿਆਰਥਣਾ ਨੇ ਅਵਿਨਾਸ਼ ਰਾਏ ਖੰਨਾ ਨੂੰ ਭਰੋਸਾ ਦਵਾਇਆ ਕਿ ਉਹ ਉਹਨਾਂ ਦੁਆਰਾ ਆਰੰਭਿਆ ਇਹਨਾਂ ਮੁਹਿੰਮਾ ਵਿੱਚ ਵੱਧ ਚੜ ਕੇ ਆਪਣਾ ਯੋਗਦਾਨ ਦੇਣਗੀਆ। ਇਸ ਤੋਂ ਇਲਾਵਾ ਉਹਨਾਂ ਵੱਲੋਂ ਇੱਕਲੇ ਰਹਿੰਦੇ ਮਾਪਿਆ ਦੀ ਸੇਵਾ ਕਰਨ ਬਾਰੇ ਵੀ ਪ੍ਰੇਰਿਤ ਕੀਤਾ। ਇਸ ਸਬੰਧ ਵਿੱਚ ਉਹਨਾਂ ਵੱਲੋਂ “ਸਾਂਭ ਲੋ ਮਾਪੇ ਰੱਬ ਮਿਲਜੁ ਆਪੇ” ਦਾ ਨਾਅਰਾ ਦਿੱਤਾ ਗਿਆ। ਇਸ ਮੌਕੇ ਤੇ ਜਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਟਾਫ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੋਜੂਦ ਸਨ।

ਮੰਗੇਸ਼ ਸੂਦ,ਸਕੱਤਰ, ਜਿਲ੍ਹਾ ਰੈੱਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਜੀ ਦੁਆਰਾ ਪੂਰੀ ਰੈੱਡ ਕਰਾਸ ਟੀਮ ਨਾਲ ਮਿਲ ਕੇ ਅਵਿਨਾਸ਼ ਰਾਏ ਖੰਨਾ ਸਾਬਕਾ ਮੈਂਬਰ ਆੱਫ ਪਾਰਲਿਆਮੈਂਟ ਅਤੇ ਵਾਈਸ ਚੈਅਰਮੈੱਨ, ਭਾਰਤੀਯ ਰੈੱਡ ਕਰਾਸ ਸੁਸਾਇਟੀ, ਚੰਡੀਗੜ ਦਾ ਉਹਨਾਂ ਵੱਲੋਂ ਦਿੱਤੇ ਗਏ ਕੀਮਤੀ ਸਮੇਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਅਵਿਨਾਸ਼ ਰਾਏ ਖੰਨਾ ਜੀ ਵੱਲੋਂ ਦਿੱਤੇ ਗਏ ਸੁਨੇਹੇ ਦਾ ਪਾਲਣ ਕਰਣ।